ਪੰਨਾ:Alochana Magazine October, November and December 1979.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਭਿਅਤਾ ਦੇ ਵਿਕਾਸ ਬਾਰੇ ਜਿਹੜੇ ਅੱਡ ਅੱਡ ਦਿਸ਼ਟੀਕੋਣ ਹਨ, ਉਨਾਂ ਬਾਰੇ ਵਿਦਵਾਨਾਂ ਵਿਚ ਬਹੁਤ ਮਤਭੇਦ ਪਾਇਆ ਜਾਂਦਾ ਹੈ । ਜਿਹੜੇ ਲੋਕ ਸੰਸਾਰ ਰਚਨਾ ਨੂੰ ਰੱਬੀ ਕ੍ਰਿਸ਼ਮਾ ਸਮਝਦੇ ਹਨ, ਉਹ ਇਸ ਇਤਿਹਾਸਕ ਤੱਥ ਤੋਂ ਮੂੰਹ ਮੋੜ ਲੈਂਦੇ ਹਨ ਕਿ ਪੂੰਜੀਵਾਦ ਦੇ ਵਿਕਸਿਤ ਹੋਣ ਨਾਲ ਭਾਵੇਂ ਸੁੱਖ ਆਰਾਮ ਦੇ ਸਾਧਨਾਂ ਵਿਚ ਅਪਾਰ ਵਾਧਾ ਹੋਇਆ ਹੈ ਅਤੇ ਜਨ ਸਾਧਾਰਨ ਦਾ ਜੀਵਨ ਮੱਧ ਯੁਗੀਨ ਕਾਲ ਦੇ ਟਾਕਰੇ ਵਿਚ ਵਧੇਰੇ ਸੁਖਦਾਇਕ ਹੈ ਪਰੰਤੂ ਪੂੰਜੀਵਾਦ ਦੇ ਸਾਮਰਾਜੀ ਪੜਾ ਵਿਚ ਪੁਜਣ ਨਾਲ ਜਨ ਸਾਧਾਰਨ ਨੂੰ ਵਧੇਰੇ ਬੇਦਰਦੀ ਨਾਲ ਅਤੇ ਵਧੇਰੇ ਵਿਸ਼ਾਲ ਪੈਮਾਨੇ ਤੇ ਲੁੱਟਿਆ ਪੁੱਟਿਆ ਤੇ ਕੁੱਟਿਆ ਜਾ ਰਿਹਾ ਹੈ । ਜਿਹੜੀ ਆਪਾ ਧਾਪੀ ਅਜੋਕੇ ਸਮਾਜ ਵਿਚ ਪਾਈ ਜਾਂਦੀ ਹੈ, ਇਸ ਦਾ ਮੁੱਖ ਕਾਰਨ ਇਹ ਹੈ ਕਿ ਪੂੰਜੀਵਾਦ ਦੇ ਵਿਸ ਨਾਲ ਪੁਰਾਣੀਆਂ ਕਦਰਾਂ ਕੀਮਤਾਂ ਢਹਿ ਢੇਰੀ ਹੋ ਗਈਆਂ ਹਨ ਪਰ ਉਨ੍ਹਾਂ ਦੀ ਥਾਂ ਕੋਈ ਨਵੀਂ ਆਚਾਰ ਸੰਗਤਾ ਹੋਂਦ ਵਿਚ ਨਹੀਂ ਆਈ । ਇਹ ਸੰਕ੍ਰਾਂਤੀ ਕਾਲ ਪਹਿਲੀ ਵੱਡੀ ਲੜਾਈ ਦੇ ਅੰਤ ਉਪਰੰਤ ਸ਼ੁਰੂ ਹੋਇਆ | ਦੂਜੀ ਵੱਡੀ ਲੜਾਈ ਪਿੱਛੋਂ ਇਸ ਵਿਚ ਇਕ ਅਜਿਹਾ ਮੋੜ ਆਇਆ, ਜਿਸ ਨਾਲ ਕਿ ਸਥਿਤੀ ਹੋਰ ਵੀ ਵਿਗੜ ਗਈ ਅਤੇ ਜਨ ਸਾਧਾਰਨ ਦੀ ਲੁੱਟ ਕੁੱਟ ਨੇ ਨਵਾਂ ਰੂਪ ਧਾਰ ਲਿਆ ਅਤੇ ਬੁੱਧੀਜੀਵੀਆਂ ਦੁਆਰਾ ਇਸ ਸਾਰੀ ਸਥਿਤੀ ਦਾ ਜਿਹੜਾ ਮੁਲੰਕਨ ਕੀਤਾ ਗਿਆ, ਉਸ ਵਿਚ ਮਾਰਕਸਵਾਦੀ ਦ੍ਰਿਸ਼ਟੀਕੋਣ ਵਧੇਰੇ ਉੱਚੇ ਸੂਰ ਵਾਲਾ ਹੈ | ਮਾਰਕਸਵਾਦ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਸਮਾਜਕ ਭੈੜਾਂ ਦੀ ਆਲੋਚਨਾ ਦਾ ਮੂਲ ਆਧਾਰ ਆਦਰਸ਼ਵਾਦ ਸੀ । ਇਹ ਆਦਰਸ਼ਵਾਦ ਅਤੀਤ ਮੁੱਖੀ ਸੀ । ਇਸ ਕਰਕੇ ਇਹ ਧਾਰਮਕ ਨਿਸ਼ਠਾ ਦੀਆਂ ਨੀਹਾਂ ਉੱਤੇ ਉਸਾਰਿਆ ਹੋਇਆ ਸੀ । ਜਦੋਂ ਕੋਈ ਵਿਸ਼ੇਸ਼ ਵਿਅਕਤੀ ਅਜਿਹੇ ਆਦਰਸ਼ ਦੀ ਪ੍ਰਾਪਤੀ ਲਈ ਜਾਨ ਹੂਲ ਕੇ ਕੰਮ ਕਰਦਾ ਸੀ ਤਾਂ ਉਸ ਦਾ ਗੁਣ ਗਾਇਣ ਹੁੰਦਾ ਸੀ ਅਤੇ ਉਸ ਦੀ ਕੀਰਤੀ ਫੈਲਦੀ ਸੀ ਪਰੰਤ ਅਜਿਹਾ ਆਦਰਸ਼ਵਾਦ ਜੀਵਨ ਦੇ ਸੱਚ ਉੱਤੇ ਆਧਾਰਿਤ ਹੋਣ ਦੀ ਥਾਂ ਮਿਥਿਹਾਸਕ ਕਲਪ ਬ੍ਰਿਛ ਵਾਂਗ ਵਾਯੂ ਮੰਡਲ ਦੇ ਖਿਲਾ ਵਿਚ ਵਿਚਰਦਾ ਸੀ । ਇਸ ਦੀ ਟੈਬ ਤਾਂ ਬੜੀ ਮਨਮੋਹਕ ਸੀ ਅਤੇ ਅਧਿਆਤਮਕ ਖੇਤਰ ਵਿਚ ਇਸ ਨੇ ਆਪਣਾ ਜਨ ਹੋਤ ਰੋਲ ਵੀ ਪੂਰਾ ਕੀਤਾ | ਦੁਨੀਆਂ ਭਰ ਵਿਚ ਅਜੋਕੇ ਸਨਅਤੀ ਜੁਗ ਤੋਂ ਪਹਿਲਾਂ ਧਰਮ ਦਾ ਅਤੇ ਅਸਥਾਪਤ ਰਾਜ ਦਾ ਚੋਲੀ ਦਾਮਨ ਦਾ ਸਾਥ ਸੀ । ਇਸੇ ਕਾਰਨ ਇਹ ਆਦਰਸ਼ਵਾਦੀ ਰੁੱਚੀ ਅਸਥਾਪਤ ਰਾਜ ਦੀ ਹੱਥਬਧੀ ਗੁਲਾਮ ਹੀ ਰਹੀ । ਭੂਪਵਾਦੀਆਂ ਨੇ ਇਸ ਨੂੰ ਆਪਣੇ ਹੱਥ ਠੋਕੇ ਵਜੋਂ ਵਰਤਿਆ ਅਤੇ ਇਸ ਦੇ ਉਹਲੇ ਵਿਚ ਆਪਣੀਆਂ ਨੀਤੀਆਂ ਨੂੰ ਸਿਰੇ ਚਾੜਿਆ । ਹਾਲੇ ਵਿਗਿਆਨ ਨੇ ਇੰਨੀ ਤਰੱਕੀ ਨਹੀਂ ਸੀ ਕੀਤੀ ਕਿ ਵਿਅਕਤੀ ਰੋਟੀ ਦੇ ਧੰਦੇ ਤੋਂ ਵਿਹਲ ਕੱਢ ਕੇ ਆਪਣੇ ਆਲੇ ਦੁਆਲੇ ਤੇ ਨਜ਼ਰ ਮਾਰ ਸਕਦਾ ਜਾਂ ਭੂਪਵਾਦੀ ਰੁੱਚੀਆਂ ਦਾ ਖੰਡਨ ਕਰਨ ਲਈ ਇਸ ਦਾ ਕੋਈ ਬਦਲ ਪੇਸ਼ ਕਰ ਸਕਦਾ । ਇਨਾਂ ਆਦਰਸ਼ਵਾਦੀਆਂ ਨੇ ਸਮਾਜਕ ਪਿੜ ਵਿਚ ਨਕਾਰਾਤਮਕ ਆਲੋਚਨਾ ਦੁਆਰਾ ਉਹ ਚੇਤਨਾ ਹੋਂਦ ਵਿਚ ਲਿਆਂਦੀ ਜਿਸ ਨੇ ਪਿਛੋਂ ਜਾ ਕੇ ਵਿਗਿਆਨਕ ਦ੍ਰਿਸ਼ਟੀ ਦੁਆਰਾ ਸਮਾਜਕ ਕੀਮਤਾਂ ਦੇ ਮੁਲੰਕਣ ਦੀ ਪ੍ਰਤ ਪਾਈ । 29