ਪੰਨਾ:Alochana Magazine October, November and December 1979.pdf/32

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਇਸ ਤਰਾਂ ਆਧੁਨਿਕ ਕਾਲ ਦੇ ਆਰੰਭ ਵਿਚ ਹੀ ਉਹ ਅੱਡ ਅੱਡ ਵਿਚਾਰਧਾਰਾਵਾਂ ਹੋਂਦ ਵਿਚ ਆ ਗਣੀਆਂ ਜਿਹੜੀਆਂ ਕਿ ਵਿਸ਼ੇਗਤ ਦ੍ਰਿਸ਼ਟੀ ਤੋਂ ਸਾਹਿੱਤ ਦੀ ਆਲੋਚਨਾ ਦਾ ਆਧਾਰ ਬਣੀਆਂ ਪਰ ਪਹਿਲੀ ਵੱਡੀ ਲੜਾਈ ਪਿੱਛੋਂ ਵਿਚਾਰਾਂ ਦਾ ਇਹ ਘੋਲ ਤਿੱਖਾ ਹੋ ਗਿਆ ਕਿ ਕਿਸੇ ਇਕ ਵਿਚਾਰ ਨੂੰ ਅਪਣਾਉਣਾ ਕਟੜਪੁਣੇ ਦੀ ਨਿਸ਼ਾਨੀ ਸਮਝ ਆ ਜਾਣ ਲਗ ਪਿਆ। ਇਸ ਦੇ ਨਾਲ ਹੀ ਰੂਸੀ ਕ੍ਰਾਂਤੀ (1917) ਪਿਛੋਂ ਸਾਰਾ ਸੰਸਾਰ ਰਾਜਸੀ ਵਿਚਾਰਧਾਰਾ ਦੀ ਦਿਸ਼ਟੀ ਤੋਂ ਦੋ ਹਿੱਸਿਆਂ ਵਿਚ ਵੰਡਿਆ ਗਿਆ ਅਤੇ ਸੰਸਾਰ ਦੇ ਜਿਹੜੇ ਹਿੱਸਿਆਂ ਵਿਚ ਸਮਵਾਦ ਦੀ ਚਤੁੱਲ ਹੋ ਗਈ ਉੱਥੇ ਸਾਹਿਤ ਆਲੋਚਨਾ ਨੂੰ ਸਮਾਜਵਾਦੀ ਯਥਾਰਥਵਾਦ ਦੀ ਕਸਵੱਟੀ ਤੇ ਪਰਖਿਆ ਜਾਣ ਲਗ ਪਿਆ ਦੁਸਰੀ ਵੱਡੀ ਲੜਾਈ ਦੇ ਸਮੇਂ ਸਾਮਵਾਦੀ ਦੇਸ਼ਾਂ ਵਿਚ ਵੀ ਨਵ-ਰਾਸ਼ਟਰਵਾਦ ਦਾ ਉਦੈ ਹੋਇਆ ਅਤੇ ਰੂਸੀ ਤੇ ਚੀਨੀ ਸਾਹਿੱਤਕਾਰਾਂ ਨੇ ਵੀ ਆਪਣੀ ਰਾਸ਼ਟਰੀ ਪਰੰਪਰਾ ਦਾ ਗੁਣ ਗਾਇਣ ਕਰਨਾ ਸ਼ੁਰੂ ਕਰ ਦਿਤਾ । ਮਾਉ ਦੀ ਕਰੜੀ ਹਕੂਮਤ ਨੇ ਸਾਮੰਤਸ਼ਾਹੀ ਦਾ ਆਧੁਨਿਕ ਰੂਪ ਹੀ ਸੀ ਅਤੇ ਰੁਸੀਆਂ ਨੇ ਆਪਣੇ ਮੱਧਯੁਨ ਰਾਜਮਾ ਨਾਇਕਾਂ ਦੇ ਸੋਹਲੇ ਗਾਏ ਪਰ ਵਾਸਤਵ ਦੇ ਪੱਧਰ ਉਤੇ ਯੂਰਪ ਦੇ ਅੱਡ ਅੱਡ ਦੇਸ਼ਾਂ ਨੇ ਮਾਰਕਸਵਾਦ ਦੇ ਸਨਾਤਨ ਰੂਪ ਉਤੇ ਆਧਾਰਤ ਸਾਮਵਾਦ ਦੀ ਥਾਂ ਨਵੇਂ ਹਾਲਾਤ ਨਾਲ ਮੇਲ ਖਾਂਦੇ ਨਵੇਂ ਸਾਮਵਾਦ ਨੂੰ ਹੋਂਦ ਵਿਚ ਲਿਆਂਦਾ ਜਿਸ ਨੂੰ ਯੂਰੋ ਕਮਿਊਨਿਜ਼ਮ ਦਾ ਨਾਂ ਦਿਤਾ ਗਿਆ | ਅਜਿਹੀ ਵਿਆਪਕ ਰਾਜਸੀ ਤੇ ਭਾਈਚਾਰਕ ਉੱਥਲ ਪੁੱਥਲ ਨ ਸਾਹਿੱਤ ਨੂੰ ਬਹੁਤ ਪ੍ਰਭਾਵਤ ਕੀਤਾ । ਇਸ ਤਰਾਂ ਇਹ ਦਿਸ ਆਉਂਦਾ ਹੈ ਕਿ ਆਲੋਚਨਾਤਮਕ ਪ੍ਰਮਾਣਕਤਾ ਆਧਾਨ ਜੱਗ ਵਿਚ ਸਨਅਤੀਕਰਣ ਦੇ ਪਸਾਰ ਕਾਰਣ, ਗਭਲੇ ਲੋਕਾਂ ਦੇ ਉੱਥਾਨ ਨਾਲ ਆਪਣਾ ਮਾਪਦੰਡ ਬਦਲਦੀ ਰਹੀ ਹੈ । ਜਿੱਥੇ ਸਨਅਤੀ ਇਨਕਲਾਬ ਦੇ ਮੁੱਢਲੇ ਪੜਾਅ ਵਿਚ ਗਭਲੇ ਲੋਕ ਪੁਰਾਣੇ ਸੀਮਾਂਤਾਂ ਦਾ ਅਨੁਕਰਣ ਕਰਦੇ ਧਾਰਮਕ ਨੈਤਿਕਤਾ ਨੂੰ ਸਮਾਜਕ ਆਚਾਰ ਦੀ ਕਸਵੱਟੀ ਸਮਝ ਕੇ ਹਰ ਇਕ ਸਮਾਜਕ ਕਰਮ ਦਾ ਨਿਪਟਾਰਾ ਧਾਰਮਕ ਦਿਸ਼ਟੀ ਤੋਂ ਹੀ ਕਰਦੇ ਸਨ, ਉੱਥੇ ਸਨਅਤੀਕਰਨ ਦੇ ਵਧੇਰੇ ਪਸਾਰ ਨਾਲ ਧਰਮ ਦਾ ਪ੍ਰਭਾਵ ਘਟਦਾ ਗਿਆ ਅਤੇ ਯਥਾਰਥਵਾਦੀ ਰੁਚੀਆਂ ਨੂੰ ਹੀ ਸਾਹਿੱਤ ਦੁਆਰਾ ਇੰਨ ਬਨ ਬਿਆਨ ਕਰਨ ਦੀ ਪਿਰਤ ਪੈ ਗਈ, ਜਿਸ ਦਾ ਸਦਕਾ ਧਰਮ ਨੂੰ ਇਕ ਪਾਸੇ ਰੱਖ ਕੇ ਪਦਾਰਥਵਾਦੀ ਦ੍ਰਿਸ਼ਟੀ ਤੋਂ ਜੀਵਨ ਦੀ ਆਲੋਚਨਾ ਸਾਹਿੱਤ ਦੁਆਰਾ ਕੀਤੀ ਗਈ ਧਰਮ ਦਾ ਸਮਾਜ ਉਤੇ ਪ੍ਰਭਾਵ ਘੱਟ ਹੋਣ ਨਾਲ ਤਕਨਾਲੋਜੀ ਦੀਆਂ ਭਾਵੀ ਸੰਭਾਵਨਾਵਾਂ ਦੇ ਸੰਦਰਭ ਵਿਚ ਮਨੁੱਖੀ ਸਮਾਜ ਦੇ ਅਜੋਕੇ ਸੰਕਟ ਦਾ ਵਰਣਨ ਕੀਤਾ ਜਾਂਦਾ ਹੈ । ਇਸ ਤਰਾਂ ਆਲੋਚਨਾ ਦੇ ਆਧੁਨਿਕ ਮੁੱਲ ਹੋਂਦ ਵਿਚ ਆਏ । ਉਪਰੋਕਤ ਸਾਰੀ ਵਿਚਾਰ ਤੋਂ ਕੁਝ ਸਿੱਟੇ ਨਿਕਲਦੇ ਹਨ । ਪਹਿਲਾ ਇਹ ਕਿ ਸਾਹਿੱਤ ਆਲੋਚਨਾ ਦੀ ਪ੍ਰਮਾਣਕਤਾ ਬਾਰੇ ਕਦਰਾਂ ਕੀਮਤਾਂ ਬਦਲਦੀਆਂ ਰਹਿੰਦੀਆਂ ਹਨ । ਇਸ ਦਾ ਕਾਰਣ ਇਹ ਹੈ ਕਿ ਸਾਹਿੱਤ ਆਪਣੇ ਆਪ ਹਮੇਸ਼ਾ ਹੀ ਨਵੇਂ ਨਵੇਂ ਰੂਪ ਧਾਰਦਾ ਰਹਿੰਦਾ ਹੈ । ਇਸ ਵਿਚ ਸੰਦੇਹ ਨਹੀਂ ਕਿ ਇਕੋ ਸਮੇਂ ਪ੍ਰਚਲਿਤ ਸਾਹਿੱਤ ਵਿਚ ਕੁਝ ਕਦਰਾਂ ਕੀਮਤਾਂ ਸਾਂਝੀਆਂ 30