ਪੰਨਾ:Alochana Magazine October, November and December 1979.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਮਕਤਾ ਦੀ ਵਿਲਖਣਤਾ ਹੀ ਏਸੇ ਗੱਲ ਵਿਚ ਹੈ ਕਿ ਸਿਰਜਨਾਤਮਕ ਸਾਹਿੱਤਕਾਰ ਕਿਸੇ ਨਿਰਣੇ ਨੂੰ ਅੰਤਮ ਨਿਰਣਾ ਅਤੇ ਕਿਸੇ ਵਿਸ਼ੇਸ਼ ਗੱਲ ਨੂੰ ਕੰਤੁ ਮੁਕਤ ਨਹੀਂ ਸਮਝਦਾ। ਉਸ ਨੂੰ ਕੇਵਲ ਆਪਣੇ ਸਮਾਜ ਦਾ ਹੀ ਧਿਆਨ ਨਹੀਂ ਰੱਖਣਾ ਹੁੰਦਾ ਸਗੋਂ ਉਹ ਤਾਂ ਜ਼ਾਤ ਪਾਤ, ਰੰਗ ਨਸਲ ਅਤੇ ਸਮਾਜ ਦੇ ਸੌੜੇ ਹੱਦ ਬੰਨੇ ਤੋਂ ਉਪਰ ਉਠ ਕੇ ਸਾਰੀ ਮਨੁੱਖਤਾ ਬਾਰੇ ਸੋਚਦਾ ਹੈ ਅਤੇ ਇਸ ਤਰ੍ਹਾਂ ਉਸ ਦਾ ਦਿਸ਼ਟੀਕੋਣ ਮਾਨਵਵਾਦੀ ਹੈ ਨਿਬੜਦਾ ਹੈ। ਉਸ ਦੀ ਸਫਲਤਾ ਇਸ ਗੱਲ ਵਿਚ ਹੈ ਕਿ ਕੀ ਉਹ ਉਦਾਤ ਮਾਨਵੀ ਭਾਵਨਾ ਉਪਜਾ ਸਕਿਆ ਹੈ?

ਸਾਹਿਤ ਰਚਨਾ ਬਾਰੇ ਜਿਨ੍ਹਾਂ ਮੂਲ ਤੱਤਾਂ ਦਾ ਵਰਣਨ ਕੀਤਾ ਗਿਆ ਹੈ, ਇਨ੍ਹਾਂ ਦੀ ਆਲੋਚਨਾ ਕਰਦਿਆਂ ਆਲੋਚਕ ਨੂੰ ਹਮੇਸ਼ਾਂ ਹੀ ਵਿਗਿਆਨਕ ਤੁਲਨਾਤਮਕ ਤੇ ਨਿਰਣਾਤਮਕ ਢੰਗ ਅਪਣਾਉਣੇ ਚਾਹੀਦੇ ਹਨ। ਇਸ ਤਰ੍ਹਾਂ ਰਚਨਾ ਦੇ ਰਸ ਉਪਜਾਊ ਪ੍ਰਭਾਵ, ਉਸ ਦੀ ਉਦਾਰਤਾ ਅਤੇ ਉਸ ਦੇ ਮਾਨਵ ਹਿਤੈਸ਼ੀ ਹੋਣ ਬਾਰੇ ਆਲੋਚਨਾਤਮਕ ਟਿੱਪਣੀਆਂ ਪੇਸ਼ ਕੀਤੀਆਂ ਜਾ ਸਕਣਗੀਆਂ | ਅਜਿਹਾ ਕਰਨ ਲਈ ਆਧੁਨਿਕ ਆਲੋਚਕ ਅੱਡ ਅੱਡ ਪੱਧਤੀਆਂ ਅਪਣਾਉਂਦੇ ਹਨ। ਆਦਰਸ਼ਵਾਦੀ ਦ੍ਰਿਸ਼ਟੀਕੋਣ ਤੋਂ ਵਿਸ਼ਾ ਵਸਤੂ ਨੂੰ ਮਹੱਤਤਾ ਦੇਣ ਦੀ ਪੱਧਤੀ ਬਹੁਤ ਪ੍ਰਾਚੀਨ ਕਾਲ ਤੋਂ ਪ੍ਰਚਲਤ ਹੈ ਅਤੇ ਅਜ ਵੀ ਬਹੁਤੇ ਦੇਸ਼ਾਂ ਵਿਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਸਮਾਜਵਾਦੀ ਦੇਸ਼ਾਂ ਵਿਚ ਇਸ ਆਦਰਸ਼ਵਾਦ ਨੇ ਸਮਾਜਵਾਦ ਦੇ ਆਧਾਰ ਤੇ ਨਵ ਉਸਾਰੀ ਦਾ ਰੂਪ ਧਾਰ ਲਿਆ ਹੈ ਅਤੇ ਇਸ ਕਾਰਣ ਉਥੇ ਸਮਾਜਵਾਦੀ ਯਥਾਰਥਵਾਦ ਹੀ ਸਾਹਿੱਤ ਆਲੋਚਨਾ ਦੀ ਮੂਲ ਰੂਲ ਬਣ ਗਿਆ ਹੈ। ਅਫ਼ਲਾਤੂਨ ਨੇ ਆਪਣੀ ਪੁਸਤਕ ਗਣਤੰਤਰ (Republic) ਵਿਚ ਨੈਤਿਕਤਾ ਉਤੇ ਇਸੇ ਕਾਰਣ ਇੰਨਾ ਜ਼ੋਰ ਦਿਤਾ ਸੀ, ਹੋਰਸ (Horace) ਨੇ ਵਿਸ਼ੇਗਤ ਨੈਤਿਕਤਾ ਅਤੇ ਰੂਪਕ ਉੱਦਾਤਤਾ ਉਤੇ ਜ਼ੋਰ ਦਿੱਤਾ। ਪੱਛਮੀ ਆਲੋਚਕਾਂ ਨੇ ਪੁਨਰ ਜਾਗ੍ਰਤੀ ਦੇ ਸਮੇਂ, ਡਾ: ਜੌਨਸਨ ਨੇ ਅਠਾਰਵੀਂ ਸ਼ਤਾਬਦੀ ਵਿਚ ਅਤੇ ਉਸ ਪਿਛੋਂ ਮੈਥਿਓ ਆਰਨਲੱਡ (Matthew Arnold) ਨੇ ਉਨੀਵੀਂ ਸ਼ਤਾਬਦੀ ਵਿਚ ਨਵ ਮਾਨਵ-ਵਾਦੀਆਂ ਨੇ ਕਿਸੇ ਨਾ ਕਿਸੇ ਰੂਪ ਵਿਚ ਇਸੇ ਪਰੰਪਰਾ ਨੂੰ ਅੱਗੇ ਤੋਰਿਆ। ਆਧੁਨਿਕ ਜੁਗ ਵਿਚ ਸਦਾਚਾਰਕ ਨੈਤਿਕਤਾ ਨੂੰ ਧਰਮ ਕਰਮ ਤੋਂ ਤੋੜਨ ਦਾ ਯਤਨ ਕੀਤਾ ਗਿਆ ਅਤੇ ਇਕ ਪ੍ਰਕਾਰ ਦੀ ਅਧਾਰਮਕ ਨੈਤਿਕਤਾ ਉਤੇ ਵਧੇਰੇ ਜ਼ੋਰ ਦਿੱਤਾ ਜਾਣ ਲੱਗਾ ਪਰ ਇਸੇ ਸਮੇਂ ਹੀ ਰੂਪਵਾਦੀਆਂ ਨੇ ਵਿਸ਼ੇ ਚੋਣ ਨੂੰ ਘਟ ਮਹੱਤਤਾ ਦੇਣੀ ਸ਼ੁਰੂ ਕੀਤੀ ਅਤੇ ਇਸ ਨਾਲ ਹੀ ਆਲੋਚਨਾਤਮਕ ਦਿਸ਼ਟੀ ਬਦਲਨ ਲੱਗ ਪਈ।

ਇਸ ਦੀ ਥਾਂ ਤੇ ਮਨੋਵਿਗਿਆਨ ਦੇ ਪ੍ਰਭਾਵ ਅਧੀਨ, ਇਸ ਸ਼ਤਾਬਦੀ ਦੇ ਆਰੰਭ ਹ ਸਿਰਜਣਾਤਮਕਤਾ ਦੇ ਸਰੋਤ ਦੀ ਭਾਲ ਕਰਦਿਆਂ ਆਲੋਚਕਾਂ ਨੇ ਇਕ ਨਵੀਂ ਦੀ ਮਨਵਗਿਆਨਕ ਵਿਧੀ ਨੂੰ ਅਪਣਾ ਲਿਆ, ਜਿਸ ਬਾਰੇ ਅਸੀਂ ਪਹਿਲਾਂ ਚਰਚਾ ਕਰ

ਹਾ। ਪ੍ਰਸਿੱਧ ਆਲੋਚਕ ਆਈ. ਏ. ਰਿਚਰਡਜ਼ (I. A. Richards) ਅਨੁਸਾਰ ਮਨੋਵਿਗਿਆਨ ਦੁਆਰਾ ਸਿਰਜਨਾਤਮਤਾ ਦੇ ਨਿਕਾਸ ਤੇ ਵਿਕਾਸ ਦੀ ਪ੍ਰਕਿਆ ਨੂੰ ਭਲੀ ਸਮਝਿਆ ਜਾ ਸਕਦਾ ਹੈ। ਐਡਮੰਡ ਵਿਲਸਨ (Edmund Wilson) ਨੇ ਮਨੋਵਿਗਿਆਕ ਵਿਧੀ ਨੂੰ ਅਪਣਾਉਂਦਿਆਂ ਇਸ ਗੱਲ ਤੇ ਜ਼ੋਰ ਦਿਤਾ ਕਿ ਸਾਹਿੱਤਕਾਰ ਦੀ

35