ਪੰਨਾ:Alochana Magazine October, November and December 1979.pdf/38

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਜੀਵਨੀ ਨੂੰ ਉਸ ਦੇ ਸਾਹਿੱਤ ਨਾਲ ਜੋੜਨ ਦਾ ਜਤਨ ਕਰਨਾ ਚਾਹੀਦਾ ਹੈ । ਐਫ. ਐਲ. ਲੂਕਸ (F. L. Lucas) ਨੇ ਆਪਣੀ ਪੁਸਤਕ ਸਾਹਿੱਤ ਤੇ ਮਨੋਵਿਗਿਆਨ (Literature and Psychology) ਦੁਆਰਾ ਮਨੋਕਲਪਤ ਘਟਨਾਵਾਂ ਅਤੇ ਪਾਤਰਾਂ ਦੇ ਮਨੋਵਿਸ਼ਲੇਸ਼ਨ ਦੁਆਰਾ ਸਾਹਿਤ ਨੂੰ ਸਮਝਣ ਲਈ ਪ੍ਰੇਰਿਆ ਹੈ । ਮਨੋਵਿਗਿਆਨਕ ਪਧਤੀ ਨੂੰ ਅਪਣਾ ਉਣ ਵਾਲੇ ਇਹ ਗੱਲ ਭੁੱਲ ਜਾਂਦੇ ਹਨ ਕਿ ਸਾਹਿੱਤ ਸਿਰਜਣਾ ਚੇਤੱਨ ਪ੍ਰਕ੍ਰਿਆ ਹੈ ਅਤੇ ਮਨੋਵਿਗਿਆਨਕ ਅਚੇਤ ਪ੍ਰਕ੍ਰਿਆ ਦੀ ਪਰਖ ਪੜਤਾਲ ਦਾ ਕੇਵਲ ਇਕ ਢੰਗ ਹੈ । ਇਸੇ ਕਾਰਣ ਮਾਰਕਸਵਾਦੀ ਆਲੋਚਕ ਕਹਿੰਦੇ ਹਨ ਕਿ ਸਾਹਿੱਤ ਤੇ ਸਮਾਜ ਦਾ ਆਪਸੀ ਰਿਸ਼ਤਾ ਇਕ ਬੁਨਿਆਦੀ ਰਿਸ਼ਤਾ ਹੈ ਅਤੇ ਇਸ ਗੱਲ ਨੂੰ ਧਿਆਨ ਵਿਚ ਰੱਖ ਬਗੈਰ ਸਮਾਜ ਦੀ ਸ਼ਰੈਣੀ ਵੰਡ ਦੀ ਸਮਾਜਕ ਪ੍ਰਕਿਆ ਦੁਆਰਾ ਉਪਜੇ ਸਾਹਿੱਤ ਉਤੇ ਪ੍ਰਭਾਵ ਨੂੰ ਸਮਝਿਆ ਨਹੀਂ ਜਾ ਸਕਦਾ । ਭਾਵੇਂ ਇਸ ਗੱਲ ਉਤੇ ਵਧੇਰੇ ਜ਼ੋਰ ਮਾਰਕਸਵਾਦੀਆਂ ਨੇ ਦਿਤਾ ਹੈ । ਪਰ ਭਾਰਤ ਵਿਚ ਸਤ ਅਤੇ ਸੁੰਦਰਤਾ ਉਤੇ ਉੱਨਾ ਹੀ ਜ਼ੋਰ ਦਿਤਾ ਗਿਆ ਹੈ। ਜਿੰਨਾ ਕਿ ਸ਼ਿਵਮ ਉਤੇ । ਪੱਛਮ ਵਿਚ ਵੀ ਅਠਾਰਵੀਂ ਸ਼ਤਾਬਦੀ ਵਿਚ ਵਿਕੇ (Vico) ਨੇ, ਹਰਡਰ {Herder) ਨੇ ਉਨੀਵੀਂ ਸ਼ਤਾਬਦੀ ਵਿਚ ਅਤੇ ਫਰਾਂਸੀਸੀ ਆਲੋਚਕ ਤੇਨ (Taine) ਨੇ ਇਸ ਪੱਧਤੀ ਨੂੰ ਸਰਬੋਤਮ ਸਥਾਨ ਦਿੱਤਾ ਪਰ ਪਿਛਲੇ ਕੁਝ ਦਹਾਕਿਆਂ ਵਿੱਚ ਰੂਪਵਾਦੀਆਂ ਵਲੋਂ ਜਿਹੜੀ ਰੂਪਾਤਮਕ ਪੱਧਤੀ ਅਪਣਾਈ ਗਈ ਹੈ ਉਸ ਦੇ ਪੱਛਮ ਵਿੱਚ ਅਨੇਕ ਅਨੁਯਾਈ ਹੋਂਦ ਵਿਚ ਆਏ ਹਨ, ਜਿਨਾਂ ਨੇ ਆਲੋਚਨਾਤਮ ੫ਮਾਣਿਕਤਾ ਦਾ ਨਵਾਂ ਠਕ ਬੰਨਿਆ ਹੈ । ਕੋਲਜ ਦੇ ਸਮੇਂ ਤੋਂ ਇਸ ਦੀ ਚਰਚਾ ਆਰੰਭ ਹੋਈ ਅਤੇ ਟੀ.ਐਸ. ਈਲੀਅਟ (T.s. Eliot), ਆਈ. ਏ. ਰਿਚਰਡਜ਼ (1. A. Richards) ਅਤੇ ਕੁਝ ਪ੍ਰਸਿੱਧ ਅਮਰੀਕਨ ਆਲੋਚਕਾਂ ਕਰੇਨ (Crane) ਵਿਮਸੂਟ wimsatt), ਬਲੈਕਰ (Blackmur), ਐਮਪਸਨ (Empson), ਪੈਨ (Penn) ਆਦਿ ਨੇ ਇਸ ਪੱਧਤੀ ਦੇ ਨਖ ਬਿਖ ਨੂੰ ਸੰਵਾਰਿਆ । ਇਸ ਪੱਧਤੀ ਦੇ ਵਿਕਾਸ ਨਾਲ ਸਮਾਜਵਾਦੀ ਯਥਾਰਥਵਾਦ ਵਾਲੀ ਪੱਧਤੀ ਨੂੰ ਢਾਹ ਲਗੀ ਪਰ ਅਸਤਿਤਵਵਾਦ ਦੀ ਨਵੀਂ ਸਾਹਿੱਤਕ ਰੁਚੀ ਆਪਣੀ ਬੌਧਿਕ ਪ੍ਰਣਾ ਕਾਰਣ ਸਮਾਜਵਾਦੀ ਯਥਾਰਥ ਦੀ ਥਾਂ ਇਕ ਨਵੇਂ ਯਥਾਰਥ ਦਾ ਕਲਪਨਾ ਪੇਸ਼ ਕੀਤੀ ਹੈ । ਅਸਤਿਤਵਾਦੀ ਆਲੋਚਨਾ ਮਨੁੱਖੀ ਹੋਂਦ ਉਤੇ, ਮਨੁੱਖੀ ਹਦਾ ਬਾਰੇ ਸਿਧਾਂਤਾਂ, ਅਤੇ ਭਾਵਾਤਮਕ ਕਲਪਣਾ ਨਾਲੋਂ ਵਧੇਰੇ ਜ਼ੋਰ ਦੇਦੀ ਹੈ । ਭਾਵੇਂ ਇਹ ਵਿਚਾਰ ਬਹੁਤ ਪੁਰਾਣਾ ਹੈ ਪਰ ਇਸ ਦਾ ਵਿਕਾਸ ਕਿਕੈਗਾਰਡ (Kierke Gaur 1813 - 55) ਪਿਛੋਂ ਜੈਸਪਰਜ਼ (Jaspers) ਹੈਡਗੈਰ (Heidegger) ਊਨਾਮੂ (Unannuno) ਆਦਿ ਨੇ ਕੀਤਾ ਪਰ 1940 fਪਿਛੋਂ ਇਸ ਦੇ ਮੁੱਖੀ ਅਨੁਯਾਈ ਪ੍ਰਸਿੱਧ ਫਰਾਂਸੀਸੀ ਦਾਰਸ਼ਨਿਕ ਸਾਰਤਰ (Sartre) ਰਹੇ ਹਨ । ਉਨਾਂ ਨੇ ਆਪਣੇ ਰੋ Les Tcmps Moderenes ਵਿਚ ਇਸ ਬਾਰੇ ਭਰਪੂਰ ਚਰਚਾ ਕੀਤੀ । ਉਪਰ ਆਲੋਚਨਾਤਮਕ ਪ੍ਰਮਾਣਕਤਾ ਅਪਣਾਉਣ ਦੇ ਅੱਡ ਅੱਡ ਚਰਾ ਕੀਤੀ ਗਈ ਹੈ । ਇਕ ਸੱਚਾ ਆਲੋਚਕ ਕਿਸੇ ਵਿਸ਼ੇਸ਼ ਢੰਗ ਨੂੰ ਅਪਣਾਉਂਦਾ। ਢੰਗਾਂ ਨੂੰ ਨਜ਼ਰੋਂ ਉਹਲੇ ਨਹੀਂ ਕਰਦਾ, ਭਾਵੇਂ ਉਸ ਲਈ ਜ਼ਰੂਰੀ ਨਹੀਂ ਕਿ ਢੰਗ ਨੂੰ ਵਰਤੋਂ ਵਿਚ ਲਿਆ ਕੇ ਸਾਹਿਤ ਦੀ ਪਰਖ ਪੜਤਾਲ ਕਰੋ । ਵਿਸ਼ੇਸ਼ ਢੰਗ ਨੂੰ ਅਪਣਾਉਂਦਾ, ਬਾਕੀ ਦੇ 36