ਪੰਨਾ:Alochana Magazine October, November and December 1979.pdf/39

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਮੜ੍ਹੀ ਦਾ ਦੀਵ-ਇਕ ਆਲੋਚਨਾਤਮਕ ਸਰਵੇਖਣ ਸਾਧੂ ਸਿੰਘ, ਤਾਰਾ ਸਿੰਘ ਮੜ੍ਹੀ ਦਾ ਦੀਵਾ ਨੂੰ ਪੰਜਾਬੀ-ਜਗਤ ਦੇ ਪ੍ਰਢ ਆਲੋਚਕਾਂ ਤੇ ਸਾਧਾਰਣ ਪਾਠਕ ਵਰਗ ਵਲੋਂ ਜਿਹੜਾ ਨਿੱਘਾ ਸੁਆਗਤ ਪ੍ਰਾਪਤ ਹੋਇਆ ਹੈ, ਉਸਦਾ ਬੁਨਿਆਦੀ ਕਾਰਨ ਇਹ ਹੈ ਕਿ ਇਹ ਨਾਵਲ ਪੰਜਾਬੀ ਗਲਪ ਦੀ ਭੂਤ-ਪੂਰਵਕ ਪਰੰਪਰਾ ਨੂੰ ਇਸਦੇ ਪ੍ਰਤੀਨਿਧ ਕਿੱਦਾ-ਪੁਰਾਤਨਤਾ ਦੇ ਪੁਨਰ ਸੰਸਥਾਪਨਵਾਦ ਦੀ ਪ੍ਰਵਿਰਤੀ, ਸੰਪਰਦਾਇਕਤਾ ਦੇ ਰੋਗ, ਅਲੌਕਿਕ ਘਟਨਾਵਾਂ ਦੀ ਚਮਤਕਾਰੀ ਪੇਸ਼ਕਾਰੀ, ਸਿਧਾਂਤਕ ਬੋਝਲ, ਆਦਰਸ਼ਵਾਦ, ਸੁਧਾਰਵਾਦ, ਉਪਦੇਸ਼ਾਤਮਕਤਾ, ਯਥਾਰਥ ਦੀ ਪੇਤਲੀ ਪਕੜ, ਮੱਧ-ਸ਼੍ਰੇਣਿਕ ਰੁਮਾਂਸਵਾਦ, ਅਸਾਧਾਰਣ ਨਾਇਕਤਵ ਦੇ ਮੱਧ-ਕਾਲੀਨ ਸੰਕਲਪ, ਪ੍ਰਕ੍ਰਿਤੀਵਾਦ, ਰਚਨਾ ਵਿਚ ਲੇਖਕ ਦੇ ਵਿਅਕਤਿਤਵ ਦੀ ਬੋਝਲ ਹੋਂਦ ਕਾਰਣ ਪਾਤਰਾਂ ਦੀ ਕਠਪੁਤਲੀਆਂ ਵਾਂਗ ਪੇਸ਼ਕਾਰੀ ਆਦਿ ਦੇ ਨੁਕਸਾਂ, ਜੋ ਪੰਜਾਬੀ ਨਾਵਲ ਦੇ ਉਦਗਮ ਤੋਂ ਲੈ ਕੇ ਅਜੋਕੇ ਦੌਰ ਤੀਕ ਇਸ ਦੇ ਵਿਕਾਸ-ਮਾਰਗ ਨੂੰ ਘੱਟ ਜਾਂ ਵੱਧ ਮਾਤਰਾ ਵਿਚ ਦੁਸ਼ਿਤ ਕਰਦੇ ਰਹੇ ਹਨ - ਤੋਂ ਮੁਕਤ ਕਰਵਾ ਕੇ ਇਸਨੂੰ ਸਿਹਤਮੰਦ ਯਥਾਰਥਵਾਦ ਦੀਆਂ ਲੀਹਾਂ ਤੇ ਅਗਾਂਹ ਖੜਨ ਵਿੱਚ, ਇਕ ਮਾਰਗ-ਦਰਸ਼ਕ ਰਚਨਾ ਦੀ ਹੈਸੀਅਤ ਰਖਦਾ ਹੈ । ਵਿਸ਼ੇ-ਪੱਖ ਤੋਂ ਇਸ ਨਾਵਲ ਦੀ ਮਹੱਤਤਾ ਦਾ ਪ੍ਰਮੁੱਖ ਰਾਜ਼ ਇਹ ਹੈ ਕਿ ਇਸ ਵਿਚ ਨਾਵਲਕਾਰ ਸਮਕਾਲੀ ਪੰਜਾਬੀ ਜੀਵਨ ਦੇ ਕੇਂਦਰੀ ਮਹੱਤਤਾ ਵਾਲੇ ਰਿਸ਼ਤਿਆਂ ਦੇ ਪ੍ਰਤੀਨਿਧ ਪਹਿਲੂਆਂ ਨਾਲ ਆਪਣੀ ਕਲਾਤਮਕ ਸਾਧਨਾ ਤੇ ਸੁਹਿਰਦਤਾ ਦੁਆਰਾ ਪਾਠਕ ਦੀ ਨਿੱਘੀ. ਨਰੋਈ ਤੇ ਭਾਵਨਾਲ ਸਾਂਝ ਪੁਆਉਣ ਵਿਚ ਸਫਲ ਹੋ ਸਕਿਆ ਹੈ । ਪੇਂਡੂ ਸਭਿਆਚਾਰ ਤੇ ਕਿਰਸਾਣੀ ਜੀਵਨ ਪੰਜਾਬੀ ਨਾਵਲ ਲਈ ਕੋਈ ਨਵੇਲੇ ਵਿਸ਼ੇ ਹੈ। ਪੰਜਾਬੀ ਨਾਵਲ ਦੇ ਸੁਧਾਰਵਾਦੀ ਦੌਰ ਦੇ ਕਈ ਨਾਵਲਕਾਰਾਂ ਵਲੋਂ ਇਸ ਦਿਸ਼ਾ ਚ ਕlਤੇ ਗਏ ਯਤਨ ਨਿਰਬਲ ਜਿਹੇ ਹੀ ਹਨ, ਕਿਉਂਕਿ ਉਨ੍ਹਾਂ ਲੇਖਕਾਂ ਦਾ ਪੇਂਡੂ ਜੀਵਨ ਰੇ ਅਨੁਭਵ ਉਧਾਰਾ ਲਿਆ ਹੋਇਆ ਹੋਣ ਕਾਰਣ ਪੇਤਲਾ ਜਿਹਾ ਹੀ ਹੈ । ਉਨ੍ਹਾਂ ਦੀਆਂ ਨਾਵ ਉਪਭਾਵਕ ਜਿਹੀ ਸਹਾਨੁਭੂਤੀ ਵਿਚੋਂ ਸ਼ਫੁਟਿਤ ਹੋਈਆਂ ਹੋਣ ਕਾਰਣ ਸਬਲ ਅਨੁਭੂਤੀ ਨੂੰ ਕਲਾਤਮਕ ਜਾਮਾ ਪਹਿਨਾਉਣ ਦੇ ਸਮਰਥ ਨਹੀਂ ਹੋਈਆਂ । ਇਹ ਪੇਂਡੂ ਲੋਕਾਂ ਦੀਆਂ ਇੱਛਾਵਾਂ, ਅਕਾਂਖਿਆਵਾਂ, ਗਮਾਂ ਤੇ ਝੋਰਿਆਂ ਨਾਲ ਆਪਣੇ 37