ਪੰਨਾ:Alochana Magazine October, November and December 1979.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ਹਨੇਰੇ ਘਰਾਂ ਨੂੰ ਹੋਰ ਵੀ ਤੰਗ ਤੇ ਭਿਆਨਕ ਰੂਪ ਪ੍ਰਦਾਨ ਕਰਦਾ ਹੈ । ਜਿਸ ਦੇ ਸਿੱਟ ਵਜੋਂ ਇਨ੍ਹਾਂ ਵਿਚ ਵਸਦੇ ਲੋਕ ਪਸ਼ੂਆਂ ਵਰਗਾ ਜੀਵਨ ਹੀ ਜੀਉਂਦੇ ਹਨ ਜਾਂ ਹੋਰ ਵੀ ਸਹੀ ਅਰਥਾਂ ਵਿਚ “ਇੱਕੋ ਇਕ ਦਿਨ ਖਿੱਚ ਕੇ ਆਪਣੀ ਮੌਤ ਨੂੰ ਹੀ ਨੇੜੇ ਲਿਆਉਂਦੇ ਹਨ । ਇਨਾਂ ਲੋਕਾਂ ਦੇ ਜੀਵਨ ਵਿਚ ਕੋਈ ਵਿਆਹ ਜਾਂ ਹੋਰ ਤਿਉਹਾਰ ਪਲਾਂ ਛਿਣਾਂ ਲਈ ਖੇੜੇ ਦੇ ਕੁਝ ਰੁਮਕੇ ਲਿਆਉਂਦੇ ਹਨ । ਉਂਜ ਉਨਾਂ ਦਾ ਜੀਵਨ ਅਤਿਅੰਤ ਵੰਨਗੀ-ਹਣ ਤੇ ਨੀਰਸ ਹੀ ਹੁੰਦਾ ਹੈ । ਇਸ ਨਸਰਤਾ ਤੋਂ ਉਪਰਾਮ ਹੋਇਆ ਮੜੀ ਦਾ ਦੀਵਾ ਦਾ ਨਾਇਕ ਜਗਸੀਰ ਵਾਰ ਵਾਰ ਇਹ ਪ੍ਰਸ਼ਨ ਕਰਦਾ ਹੈ : “ਬੰਦਿਆਂ ਤੇਰੀਆਂ ਦਸ ਦੇਹੀਆਂ, ਇਕ ਗਈ ਵਿਹਾ, ਨੌਂ ਕਿੱਧਰ ਗਈਆਂ ? “ਚੂਹੜਿਆਂ ਦਾ ਵਿਹੜਾ-ਥੇਹ ਦੀਆਂ ਐਨ ਜੜਾਂ ਵਿਚ - ਘਰੋਨਿਆਂ ਵਰਗੇ ਘਰਤੇ ਏਥੇ ਵਸਦੇ ਸੀਰੀ' ਜਿਨਾਂ ਦੇ ਸਿਰਾਂ ਵਿਚ ਥੇਹ ਦੇ ਸਿਖ ਰੁੜਿਆ ਸਾਰਾ ਗੰਧਲਾ ਪਾਣੀ ਪੈਂਦਾ ਸੀ-ਜ਼ਿਮੀਦਾਰਾਂ ਦੀ ਮੈਲ ਇਹ ਸ਼ਬਦ ਖੇਤ ਮਜ਼ਦੂਰਾਂ ਦੇ ਜੀਵਨ ਦੀ ਵਿਕਰਾਲ ਅਸਲੀਅਤ ਸਾਕਾਰ ਕਰਨ ਦੇ ਭਲੀ ਭਾਂਤ ਸਮਰੱਥ ਹਨ । ਆਖਦੇ ਹਨ ਕਿ 'ਬਾਰੀਂ ਵਰੀ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ । ਪ੍ਰੰਤੂ ਚੂੜਾ ਨਾਲ ਲੱਥ ਪੱਥ ਹੋਏ ਸੋਨੇ-ਵੰਨੀਆਂ ਕਣਕਾਂ ਦੇ ਇਨਾਂ ਪਾਲਕਾਂ ਦੀ ਸਥਿਤੀ ਰੂੜੀ ਨਾਲ ਵੀ ਮਾੜੀ ਹੈ । ਬਾਰਾਂ ਵਰੇ ਤਾਂ ਸਮੇਂ ਦੀ ਅਤਿਅੰਤ ਛੋਟੀ ਜਿਹੀ ਇਕਾਈ ਹੁੰਦੀ ਹੈ, ਇਨ੍ਹਾਂ ਦੀ ਤਾਂ ਕਈ ਸਦੀਆਂ ਵਿਚ ਵੀ ਕਿਸੇ ਨੇ ਨਹੀਂ ਸੁਣੀ । ਇਨਾਂ ਦੀ ਹਾਲਤ ਨੇ ਤਾਂ ਸਮ ਦੇ ਬੀਤਣ ਨਾਲ ਸਗੋਂ ਹੋਰ ਵੀ ਨਿਵਾਣ ਵਲ ਹੀ ਮੋੜਾ ਕਟਿਆ ਹੈ । ਬੰਦਿਆਂ ਤੇਰੀਆਂ ਦਸ ਦੇਹੀਆਂ, ਇਕੋ ਗਈ ਵਿਹਾ, ਨੂੰ ਕਿਧਰ ਗਈਆਂ ?" ਤੇ ਹੁਣ ਤਾਂ ਉਹਦੀ ਦਸਾਂ ਵਿਚੋਂ ਇਕ ਵਿਹਾਂ ਇਹ ਵੀ ਨਹੀਂ ਸੀ ਰਹੀ । ਗੁਰਦਿਆਲ ਸਿੰਘ ਨੇ ਇਸ ਦਲਿਤ ਵਰਗ ਦੇ ਸੁਧਾਰ ਦੀ ਥਾਂ ਨਿਘਾਰ ਵਲ ਜਾਂਦੀ ਅਵਸਥਾ ਨੂੰ ਤਿੰਨਾਂ ਪੀੜੀਆਂ ਦੇ ਦੌਰਾਨ ਤਬਦੀਲ ਹੋਏ ਸਮਾਜਕ-ਆਰਥਕ ਰਿਸ਼ਤਿਆ ਦੇ ਪ੍ਰਸੰਗ ਵਿਚ ਘੋਖਵੀਂ ਨੀਝ ਨਾਲ ਵਾਚਣ ਤੇ ਬਿਆਨਣ ਦੀ ਕੋਸ਼ਿਸ਼ ਕੀਤੀ ਹੈ । | ਪਹਿਲੀ ਪੀੜੀ ਜਗਸੀਰ ਦੇ ਪਿਤਾ ਰੌਲੇ ਤੇ ਧਰਮ ਸਿੰਘ ਦੇ ਬਾਪ ਦੀ ਹੈ । ਇਸ ਪੀੜੀ ਦੀ ਪੁਸ਼ਟ-ਭੂਮੀ ਮਨੁੱਖੀ ਸੁਨੇਹ ਨਾਲ ਭਰਪੂਰ ਕਦਰਾਂ ਕੀਮਤਾਂ ਵਾਲਾ ਹੈ ਪੁਰਾਣਾ ਪੰਜਾਬ' ਹੈ, ਜਿਸਨੂੰ ਪੂ: ਪੂਰਨ ਸਿੰਘ ਆਪਣੀ ਕਵਿਤਾ ਵਿਚ ਵਾਰ ਵਾਰ ‘ਆਵਾਜ਼ਾਂ ਮਾਰਦਾ ਹੈ, ਪੰਤ ਉਹ ਪੰਜਾਬ ਇਤਿਹਾਸਕ ਗਤਿ ਦੀ ਪਿਛਲ-੩ ਭੁਆਟਣੀ ਖਾ ਸਕਣ ਦੀ ਅਸੰਭਵਤਾ ਕਾਰਣ ਹਣ · ਮੁੜ ਸਥਾਪਤ ਨਹੀਂ ਹੋ ਸਕਦਾ ਆਪਸੀ ਮੋਹ ਇਸ ਪੀੜੀ ਦੇ ਕਿਸਾਨ-ਬੀਰੀ ਰਿਸ਼ਤੇ ਦੀ ਮਲ-ਜੁਲ ਹੈ । ਨਾਵਲ ਆਪਣੇ ਸ਼ਬਦਾਂ ਵਿਚ “ਜਗਸੀਰ ਦੇ ਪਿਉ ਨੂੰ ਧਰਮ ਸਿੰਘ ਦੇ ਪਿਉ ਨੇ ਉਨ•. ਪਿੰਡਾਂ ਪੱਗ ਦੇ ਕੇ ਇੱਥੇ ਲਿਆਂਦਾ ਸੀ । ਬਣਦੇ ਸੀਰ ਤੋਂ ਬਿਨਾਂ ਧਰਮ ਸਿੰਘ ਦੇ ਜਗਸੀਰ ਦੇ ਪਿਉ ਨੂੰ ਚਾਰ ਵਿੱਘੇ ਪੈਲੀ ਵੀ ਦਿੱਤੀ ਸੀ | ਆਪੋ ਵਿਚ ਉਨ੍ਹਾਂ ਦੇ ਮ ਅਜਿਹੇ ਸਨ ਕਿ ਇਹ ਚਾਰ ਵਿੱਘੇ ਧਰਮ ਸਿੰਘ ਦੇ ਪਿਉ ਨੇ ਜਗਬੀਰ ਦੇ ਪg a |