ਪੰਨਾ:Alochana Magazine October, November and December 1979.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾ ਜ਼ਿੰਮੇਂਵਾਰ ਵੀ ਜਗਸੀਰ ਨੂੰ ਠਹਿਰਾਇਆ ਜਾਂਦਾ ਹੈ । ਇਕ ਨਿਰਦੋਸ਼ ਵਿਅਕਤੀ ਨੂੰ ਅਸਲੀ ਮੁਜਰਮ, ਦੋਸ਼ੀਆਂ ਦੇ ਕਟਹਿਰੇ ਵਿਚ ਖੜਿਆਂ ਕਰਕੇ, ਉਸ ਉਤੇ ਅਪਮਾਨ ਜਨਕ ਕੁਲਹਿਣੇ ਬੋਲਾਂ ਦੀ ਬੁਛਾੜ ਕਰਦੇ ਹਨ । ਜਗਸੀਰ ਵਲੋਂ ਆਪਣੇ ਆਪ ਨੂੰ ਨਿਰਦੇਸ਼ ਠਾਹਰਾਉਣ ਦਾ ਕੋਈ ਵੀ ਯਤਨ ਨਾ ਕਰਨ ਦੇ ਬਾਵਜੂਦ ਪਾਠਕ ਆਪੇ ਅਸਲੀਅਤ ਨੂੰ ਚੰਗੀ ਤਰਾ ਭਾਪ ਜਾਂਦਾ ਹੈ । ਭੱਤੇ ਦੇ ਕਠੋਰ ਤੇ ਅਮਾਨਵੀ ਵਰਤਾਵੇ ਕਾਰਨ ਜਗਸੀਰ ਲਈ 'ਆਪਣਾ ਖੇਤ' ਅਪਣਾ ਨਹੀਂ ਰਹਿੰਦਾ। ਆਪਣੇ ਖੇਤ' ਨਾਲ ਅਪਣੱਤ ਭਰੀ ਸਾਂਝ ਦੇ ਟੁੱਟ ਜਾਣ ਕਾਰਣ ਉਹਦਾ ਅੰਤਹਕਰਣ ਕੁਰਲਾ ਉੱਠਦਾ ਹੈ । ‘ਆਪਣੀ ਕਣਕ' ਦਾ ਆਪਣੀਆਂ ਹੀ ਅੱਖਾਂ ਸਹਮਣੇ ਭੰਤੇ ਹੱਥੋਂ ਕਤਲ ਹੁੰਦਾ ਦੇਖਕੇ ਉਹਦਾ ਸਮੂਲਚਾ ਵਿਅਕਤਿਤਵ ਅੰਦਰੋਂ ਬਾਹਰੋਂ ਕਹਿਆ ਜਾਂਦਾ ਹੈ । ਉਹਦੀ ਮੁਕ ਵੇਦਨਾ ਉਹਦੇ ਤਨ ਮਨ ਨੂੰ ਖੋਰ ਸੁੱਟਦੀ ਹੈ । ਕੇਵਲ ਇਥੇ ਹੀ ਬੱਸ ਨਹੀਂ, ਭੰਤਾ ਕੁਝ ਛਿਲੜਾਂ ਦੀ ਪ੍ਰਾਪਤੀ ਦੀ ਲਾਲਸਾ ਅਧੀਨ ‘ਜਗਸੀਰ ਦੇ ਖਤ ਵਿਚਲੀ ਉਹ ਟਾਹਲੀ ਮੰਡੀ ਵਾਲੇ ਸ਼ਾਹ ਕੋਲ ਵੇਚ ਦਿੰਦਾ ਹੈ, ਜਿਹਨੂੰ ਉਹਦੇ ਬਾਪ ਨੇ ਹੱਥੀ ਲਾਇਆ ਤੇ ਪਾਲਿਆ ਸੀ ਤੇ ਉਹਦੀ ਅੰਤਿਮ ਇੱਛਾ ਅਨੁਸਾਰ ਉਹਦੀ ਮੜੀ ਵੇ। ਇਸੇ ਟਾਹਲੀ ਹੇਠ ਬਣਾਈ ਗਈ ਸੀ । ਟਾਹਲੀ ਪੁੱਟਣ ਨਾਲ ਜਿਹੜਾ ਟੋਇਆ ਪਿਆ, ਉਹ ਤਾਂ ਵਕਤ ਪੈ ਕੇ ਭਰ ਗਿਆ, ਪ੍ਰੰਤੂ ਇਸ ਬਛ ਨਾਲ ਸੰਬੰਧਤ ਵਰਿਆਂ ਬੱਧੀ ਸਾਂਝ ਦੇ ਸਮਾਪਤ ਹੋਣ ਨਾਲ ਜਿਹੜਾ ਖਿਲਾਅ ਜਗਸੀਰ ਦੇ ਮਨ ਵਿੱਚ ਪੈਦਾ ਹੋ ਗਿਆ, ਉਹ ਕਦੀ ਵੀ ਭਰ ਨਾ ਸਕਿਆ। ਟਾਹਲੀ ਹੇਠ ਬਣੀ ਮੜੀ, ਜੋ ਜਗਸੀਰ ਤੇ ਉਹਦੀ ਮਾਂ ਲਈ ਪੂਜਣ-ਯੋਗ ਮੰਦਰ ਸੀ, ਵੀ ਢਹਿ ਗਈ । ਜਗਸੀਰ ਨੇ ਇਸ ਮੜ੍ਹੀ ਦੀਆਂ ਇੱਟਾਂ ਨੂੰ ਆਪਣੇ ਘਰ ਦੇ ਖੂੰਜੇ ਵਿਚ ਜੋੜ ਲਿਆ, ਪ੍ਰੰਤੂ ਆਪਣੇ ਟੁਕੜੇ ਟੁਕੜੇ ਹੋਏ ਦਿਲ ਨੂੰ ਜੋੜਨ ਦਾ ਉਹਨੂੰ ਕੱਈ ਵਸੀਲਾ ਲੱਭ ਨਾ ਸਕਿਆ । ਇਸ ਹਾਦਸੇ ਦਾ ਜਗਸੀਰ ਤੇ ਨੰਦੀ ਦੇ ਮਨਾਂ ਉਤੇ ਪ੍ਰਤਿਕਰਮ ਹੋਣਾ ਸਹਿਜ ਸੁਭਵਕ ਹੀ ਸੀ । ਉਨ੍ਹਾਂ ਦੋਹਾਂ ਦੇ ਮਨਾਂ ਵਿਚ ਰੋਹ ਪੈਦਾ ਹੋਇਆ, ਪ੍ਰੰਤੂ ਉਨ੍ਹਾਂ ਦੀ ਸਮਾਜਕ ਸਥਿਤੀ ਵਿਚੋਂ ਉਪਜੀ ਮਜਬੂਰੀ ਨੇ ਇਸ ਰੋਹ ਨੂੰ ਵਿਦਰੋਹ ਦੀ ਸੂਰਤ ਅਖ਼ਤਿਆਰ ਨਾ ਕਰਨ ਦਿੱਤੀ । ਉਹ ਦੋਵੇਂ ਆਪਣੇ ਹੀ ਰੋਹ ਦੀ ਜਵਾਲਾ ਵਿਚ ਤਿਲ ਤਿਲ ਕਰਕੇ ਅੰਤਿਮ ਸਾਹਾਂ ਤੀਕ ਸੜਦੇ ਰਹੇ । ਜਗਸੀਰ, ਜਿਸਨੂੰ ਧਰਮ ਸਿੰਘ ਆਪਣਾ ਭਰਾ ਸਮਝਦਾ ਸੀ, ਭੰਤੇ ਲਈ ਉਹ 'ਸੀਰੀ ਵੀ ਨਾ ਰਿਹਾ ਸਗੋਂ ਉਹਨਾਂ ਦੇ ਟੱਬਰ ਦੇ ਗਲ ਪਿਆ ਮਰਿਆ ਸੱਪ' ਤੇ 'ਚੋਰ' ਬਣ ਗਿਆ। ਸਿੱਟੇ ਵਜੋਂ ਜਗਸੀਰ ਦੀ ਇਸ ਕੰਮ ਵਿਚ ਰੂਹ ਕਿਵੇਂ ਲਗ ਸਕਦੀ ਸੀ ਉਹ ਡੌਰ ਭੌਰ ਹੋਇਆ ਆਪਣੇ ਮਨ ਦੀਆਂ ਹਨੇਰੀਆਂ ਕੰਧਰਾਂ ਵਿਚ ਸਰਕਦਾ ਗਿਆ । ਮਨੁੱਖੀ ਰਿਸ਼ਤਿਆਂ ਵਿਚ ਵਾਪਰੀ ਇਸ ਤਬਦੀਲੀ ਨੂੰ ਮੜ੍ਹੀ ਦਾ ਦੀਵਾ ਦੇ ਪਾਤਰ ਆਪਣੀ ਸੂਝ ਦੀ ਪੱਧਰ ਅਨੁਸਾਰ ਸਮਝਣ ਦਾ ਯਤਨ ਕਰਦੇ ਹੋਏ ਸੋਚਦੇ ਹਨ, “ਅੱਜ ਇਹ ਸਾਰਾ ਕੁਝ ਏਨਾ ਕਿ ਤੋਂ ਬਦਲ ਗਿਆ ? ਧਰਮ ਸਿੰਘ ਆਖਦਾ ਹੈ, ਜਗਸਿਆ ਮੋਹ ਨਾਂ ਕਾਹਦੀ ਦੁਨੀਆਂ, ਤੇ ਮੋਹ ਹੁਣ ਦੇ ਲੋਕਾਂ 'ਚੋਂ ਪਤਾ ਨ ਊਈਂ ਮੁੱਕਦਾ ਜਾਂਦੈ ! ਬਨ 43