ਪੰਨਾ:Alochana Magazine October, November and December 1979.pdf/47

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਹੀ ਰਹਿੰਦਾ ਹੈ । ਉਹਦੀ ਮਾਂ ਦੀਆਂ ਲੋਕਾਂ ਅੱਗੇ ਆਪਣੇ ਪੁੱਤ ਨੂੰ ਸਾਕ ਲਿਆਉਣ ਲਈ ਕੀਤੀਆਂ ਮਿੰਨਤਾਂ ਅਜਾਈਂ ਜਾਂਦੀਆਂ ਹਨ । ਕਾਰਣ ਸਿਰਫ ਇਹ ਹੈ ਕਿ ਨੰਦੀ ਟੱਪਰੀਵਾਸ ਸਾਂਹਸੀਆਂ ਦੀ ਉੱਧਲ ਕੇ ਆਈ ਧੀ ਹੈ । ਇਸ ਤਰ੍ਹਾਂ ਨਾਨਕਿਆਂ ਦੀ ਅਣਹੋਂਦ ਕਾਰਣ ਭਾਨੀਮਾਰ, ਜਗਸੀਰ ਨੂੰ ਕੋਈ ਰਿਸ਼ਤਾ ਨਹੀਂ ਹੋਣ ਦਿੰਦੇ । ਇਸਦੇ ਟਾਕਰੇ ਤੇ “ਗੱਲ ਦੀ ਪੱਤੀ ਦੇ ਸੁਹਣੇ ਟੈਡੇ ਦੇ ਮੁੰਡੇ “ਜਿਹੜਾ ਵੈਲੀ ਜਿਹਾ ਧੁਨਦ ਬਲਦ ਅਰਗਾ ਹੱਡਲ ਜਿਆ... ਜਿਹਦੀਆਂ ‘ਅੱਖਾਂ 'ਚੋਂ ਸਾਰਾ ਦਿਨ ਰਬੜ ਚਿਉਂਦੇ ਰਹਿੰਦੇ ਐ, ਖਾਖਾਂ ਤੇ ਜਿਲਦ ਜੰਮੀ ਰਹਿੰਦੀ ਐ...' ਦੀ ਜੰਨ ਚੜਦੀ ਹੈ । ਇਸ ਦਾ ਅਸਲ ਕਾਰਣ ਇਹ ਹੈ ਕਿ ਇਸ ਧੁਨਦ ਬਲਦ ਦੇ ਬਾਪ ਸੁਹਣੇ ਟੈਡੇ ਕੋਲ ਕੁਝ ਸਿਆੜ ਹਨ ਤੇ ਪੇਂਡੂ ਲੋਕ ਆਪਣੀਆਂ ਧੀਆਂ ਬੰਦਿਆਂ ਨਾਲ ਤਾਂ ਕਦੇ ਭੁੱਲ ਭੁਲਾਕੇ ਹੀ ਵਿਆਹੁੰਦੇ ਹਨ, ਆਮ ਤੌਰ ਤੇ ਸ ਰੇ ਰਿਸ਼ਤੇ-ਨਾਤੇ 'ਸਿਆੜਾਂ ਨਾਲ ਹੀ ਹੁੰਦੇ ਹਨ । ਜੇ ਜਗਸੀਰ ਵੀ ਕੁਝ ਜ਼ਮੀਨ ਦਾ ਮਾਲਿਕ ਹੁੰਦਾ ਤਾਂ ਕਿਸੇ ਨੇ ਉਹਦੇ 'ਨਾਨਕਿ ਤੂੰ ਵਾਹਰ' ਹੋਣ ਨੂੰ ਨਹੀਂ ਸੀ ਪੁੱਛਣਾ, ਕਿਉਂਕਿ ਰੌਣਕੀ ਦੇ ਸ਼ਬਦਾਂ ਵਿਚ ਧਨ ਨੂੰ ਬੜੀਆਂ ਤਕੇ ਇਹ ਵੀ ਬੰਦੇ ਦੀ ਦੂਜੀ ਦੇਹ ਹੀ ਬਦਲ ਦਿੰਦੈ, ਜਰਮ ਈ ਦੂਜਾ ਹੋ ਜਾਂਦੈ ॥... ਅਖੇ ਜੀਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ । ਹੁਣ ਤਾਂ... ਦੁਨੀਆਂ ਬਣਦੀ ਈ ਪੋਤੇ ਦੀ ਪੁੱਤ' ਹੋ ਜਾਂਦੀ ਹੈ ।' ਤੇ ਇਹ ਪੈਸੇ ਦੇ ਪੁੱਤ' ਹੱਸਦੇ ਹੱਸਦੇ ਪੈਸੇ ਦੇ ਹਰੇ' ਬਣਨਾ ਵੀ ਕਬੂਲ ਕਰ ਲੈਂਦੇ ਹਨ । ਤੁ ਜਗਸੀਰ ਕੋਲ ਨਾ ਹੀ ਪੈਸਾ ਹੈ ਤੇ ਨਾ ਹੀ 'ਸਨਮਾਨਤ' ਸੰਬੰਧ । ਇਸ ਲਈ ਉਸਨੂੰ ਸਾਰੀ ਉਮਰ ਮਾਨਸਕ ਸੂਝ ਤੇ ਜਜ਼ਬਾਤੀ ਪਤੜੜ ਦੀ ਅਵਸਥਾ ਵਿਚ ਹੀ ਕੱਟਣੀ ਪੈਂਦੀ ਹੈ । ਕਾਮਾਤੁਰਤਾ ਤੇ ਇਸਤਰੀ ਪੁਰਸ਼ ਦੇ ਸੰਜੋਗ ਦੇ ਸੁਹਲ ਵਿਸ਼ਿਆਂ ਨੂੰ ਗੁਰਦਿਆਲ ਸਿੰਘ ਨੇ ਜਿਸ ਸਰਲਤਾ ਤੇ ਸਫਲਤਾ ਨਾਲ ਨਿਭਾਇਆ ਹੈ, ਉਹਦੀ ਮਿਸਾਲ ਲੱਭਣੀ ਸੌਖੀ ਨ। ਇਨ੍ਹਾਂ ਨਾਜ਼ਕ ਸਵਾਲਾਂ ਦਾ ਉੱਤਰ ਦੇਣ ਸਮੇਂ ਉਸਨੇ ਅਸ਼ਲੀਲਤਾ ਤੇ ਨੰਗੇਜ ਨੂੰ ਆਪਣਾ ਪੱਲਾ ਤੀਕ ਨਹੀਂ ਛੋਹਣ ਦਿੱਤਾ। ਕੁਝ ਵਾਕਾਂ ਵਿਚ ਇਸ ਸੰਬੰਧ ਵਿਚ ਰੌਣਕੀ ਤੇ ਜਗਸੀਰ ਵਿਚਕਾਰ ਹੋਈ ਗਲਬਾਤ ਸਾਡੇ ਵਿਸ਼ੇਸ਼ ਧਿਆਨ ਦੀ ਮੰਗ ਕਰਦੀ ਹੈ : (ਜਦੋਂ ਜਗਸਿਆ, ਬੰਦਾ ਇਤੂੰ ਚਾਹ ਆਂਗੂ ਗਿੱਝਦਾ ਹੋਵੇ ਨਾ, ਤਾਂ ਤੀਵੀਂ ਕੱਚੇ ਦੁੱਧ ਆਗ ਉਹਦੇ ਵਿਚ ਰਲਕੇ ਥੱਲੇ ਬਹਾ ਦਿੰਦੀ ਐ !’’ ਰੌਣਕੀ ਬੋਲਿਆ। “ਜੇ ਭਲਾ ਕਿਸੇ ਕੋਲ ਲਵੇਰਾ ਹੋਵੇਈ ਨਾ ਤੇ ਮਾਰੂ ਚਾਹ ਈ ਪੀਣੀ ਪਵੇ ?' ਜਗਸੀਰ ਨੇ ਮੁਸਕਾਉਂਦਿਆਂ ਆਖਿਆ । ‘ਫੇਰ ਸਾਡੇ ਆਂਗੁ ਕਿਸੇ ਦੀ ਬਕਰੀ ਚੋ ਲਿਆਵੇ ! ਦੁੱਧ ਬਿਨਾਂ ਚਾਹ ਦਾ ਕੀ " ਪੀਣ ਐ ! ਰੌਣਕੀ ਬੋਲਿਆ, “ਮਾਰੂ ਚਾਹ ਤਾਂ ਜਗ ਸਿਆ ਬੰਦੇ ਦਾ ਪਿੱਤਾ ਈ ਸਾੜ ਦੀ ਐ !. ਛੜੇ ਖਬਰੇ ਏਸੇ ਕਰਕੇ ਛੇਤੀ ਮਰ ਜਾਂਦੇ ਐ , ਉਹ ਮਾਰੂ ਚਾਹ ਆਂਗ ਸੱਕੇ ਈ ਰਿੱਝਦੇ ਰਹਿੰਦੇ ਐ, ਉਤੋਂ ਦੁੱਧ ਪਵੇ ਤਾਂ ਰਿੱਝਣੋਂ ਹਟਣ ! ਤੇ ਰਿੱਝੀ ਜਾਂਦੇ ਐ ਗੁੱਝੀ ਜਾਂਦੇ ਐ ਤੇ ਜਦੋਂ ਸੜ ਸੜ ਕੇ ਅੰਦਰ ਮੁੱਕ ਜਾਂਦੈ ਤਾਂ ਪਤੀਲੀ ਖਾਲੀ ...! ਪਰੰਪਰਾਵਾਦੀ ਸਦਾਚਾਰਕ ਕੀਮਤਾਂ ਦੇ ਭਾਰ ਹੇਠ ਦੱਬੇ ਕਿਸੇ ਲੇਖਕ ਨੇ ਇਸ ਗੱਲ