ਪੰਨਾ:Alochana Magazine October, November and December 1979.pdf/49

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


੫ਤੂੰ ਮਿੱਟੀ ਦੀ ਮਹਿਕ ਆਉਂਦੀ ਹੈ । ਇਸ ਤਰਾਂ ਇਹ ਪਾਤਰ ਕਿਸੇ ਸੁਪਨ-ਲੋਕ ਦੇ ਵਾਸੀ ਨਹੀਂ, ਸਗੋਂ ਜੀਉਂਦੇ ਜਾਗਦੇ ਵਿਅਕਤੀਆਂ ਦੇ ਤੌਰ ਤੇ ਸਾਡੇ ਸਾਹਮਣੇ ਆਉਂਦੇ ਹਨ । ਨਾਵਲਕਾਰ ਨੇ ਇਨ੍ਹਾਂ ਵਿਚੋਂ ਕਿਸੇ ਨੂੰ ਵੀ ਆਪਣੀ ਵਿਚਾਰਧਾਰਾ ਦਾ ਧੂਤੂ ਨਹੀਂ ਬਣਾਇਆ। ਸਗੋ ਇਹ ਆਪੋ ਆਪਣੀ ਸਰਲ, ਪਰ ਆਪਣੇ ਥਾਂ ਸੋਝੀ-ਭਰਪੂਰ ਵਿਚਾਰਪਾਰਾ ਦੇ ਵਾਹਕ ਹਨ । ਆਪੋ ਆਪਣੇ ਵਿਚਾਰਾਂ ਦੇ ਹੀ ਵਾਹਕ ਹੋਣ ਕਾਰਣ ਇਹ ਉਧਾਰੇ ਲਏ ਗਏ ਦਾਬੂ ਵਿਚਾਰਾਂ ਦੇ ਭਾਰ ਤੋਂ ਮੁਕਤ ਹੋ ਕੇ, ਅੱਡ ਅੱਡ ਸ਼ਖ਼ਸੀ ਗੁਣਾਂ-ਦੋਸ਼ਾਂ ਦੇ ਸੁਆਮੀਆਂ ਦੇ ਤੌਰ ਤੇ ਜੀਉਂਦੇ ਜਾਗਦੇ ਲੋਕਾਂ ਵਾਂਗ ਆਪਣੇ ਕੁਦਰਤੀ ਵਰਤੋਂ-ਵਿਹਾਰ ਵਿਚ ਪੂਰੀ ਸੁਤੰਤਰਤਾ ਨਾਲ ਵਿਚਰ ਸਕੇ ਹਨ । ਕਾਲ-ਵੰਡ ਦੇ ਅਧਾਰ ਤੇ ਮੜੀ ਦਾ ਦੀਵਾ ਦੇ ਪਾਤਰਾਂ ਨੂੰ ਤਿੰਨਾਂ ਟੋਲੀਆਂ ਵਿਚ ਵਡਿਆ ਜਾ ਸਕਦਾ ਹੈ - ਪੁਰਾਣੀ ਪੀੜੀ ਦੇ ਪਾਤਰ, ਨਵੀਂ ਪੀੜੀ ਦੇ ਪਾਤਰਾਂ ਤੇ ਬਾਲਪਾਤਰ | ਪੁਰਾਣੀ ਪੀੜੀ ਦੇ ਪਾਤਰਾਂ ਦੀ ਸ਼ਰੇਣੀ ਵਿਚ ਧਰਮ ਸਿੰਘ ਦੇ fuਉ, ਜਗਸੀਰ ਦੇ ਬਾਪ ਰੌਲੇ, ਘਲੇ ਦੇ ਪਿਤਾ, ਧਰਮ ਸਿੰਘ ਤੇ ਨੰਦੀ ਨੂੰ ਰੱਖਿਆ ਜਾ ਸਕਦਾ ਹੈ । ਇਸ ਨਾਵਲ ਦਾ ਨਾਇਕ ਪੁਰਾਣੀ ਤੇ ਨਵੀਂ ਪੀੜੀ ਦੇ ਪਾਤਰਾਂ ਨਾਲ ਇੱਕੋ ਜਿਹਾ ਸੰਬੰਧਤ ਹੋਣ ਕਾਰਣ ਦੋਹਾਂ ਪੀੜੀਆਂ ਵਿਚਕਾਰ ਪੂਲ ਦਾ ਕੰਮ ਦਿੰਦਾ ਹੈ । ਰੌਣਕੀ, ਨਿੱਕਾ ਨਾਈ, ਘੀਲਾਂ ਤੇ ਗੇਬਾ ਵੀ ਨਵੀਂ ਪੀੜੀ ਨਾਲ ਸੰਬੰਧਤ ਹਨ । ਸੰਤ ਤੇ ਭਾਨੀ ਵੀ ਆਪਣੀ ਉਮਰ ਦੇ ਤਕ:ਜ਼ਿਆਂ ਅਨੁਸਾਰ ਇਸ ਟੋਲੀ ਵਿਚ ਆਉਂਦੀਆਂ ਹਨ । ਧਰਮ ਸਿੰਘ ਦੀ ਧੀ ਭਿੱਲੀ ਤੇ ਭਾਨੀ ਦੇ ਬੱਚੇ ਚੰਨੂੰ ਆਦਿ ਬਾਲਪਾਤਰਾਂ ਦੀ ਟੋਲੀ ਵਿਚ ਆਉਂਦੇ ਹਨ । ਪਰਸਪਰ ਸੁਹਿਰਦਤਾ ਜਾਂ ਇਕ ਦੂਜੇ ਦੇ ਮਰਨੀ ਮਰਨ ਦਾ ਗੁਣ ਪੁਰਾਣੀ ਪੀੜੀ ਦੇ ਸਭਨਾਂ ਪਾਤਰਾਂ ਵਿਚ ਸਾਂਝਾ ਹੈ । ਧਰਮ ਸਿੰਘ ਦੇ ਪਿਉ ਤੇ ਜਗਸੀਰ ਦੇ . ਬਾਪੂ ਠੱਲੇ ਵਿਚ ਕੇਵਲ ਪਿਆਲੇ-ਵਾਲੇ ਤੇ ਪੁਸ਼ਾਕ ਦੀ ਹੀ ਸਾਂਝ ਨਹੀਂ, ਸਗੋਂ ਦਿਲਾਂ ਦੀ ਧੁਰ, ਅੰਦਰਲੀ ਸਾਂਝ ਵੀ ਹੈ । ਇਸ ਆਪਸੀ ਸਾਂਝ ਦਾ ਕਾਰਣ ਇਹ ਹੈ ਕਿ ਉਨ੍ਹਾਂ ਨੇ ਧਰਤੀ ਦੇ ਇੱਕ ਬੇਆਬਾਦ ਟੋਟੇ ਨੂੰ ਆਬਾਦ ਕਰਨ ਲਈ ਇਕੱਠਿਆਂ ਲਹੂ ਪਸੀਨਾ ਇਕ ਕੀਤਾ ਹੈ । ਕਿਰਤ ਦੀ ਇਹ ਨਰੋਈ ਸਾਂਝ ਉਨ੍ਹਾਂ ਦੋਹਾਂ ਨੂੰ ਅਟੁੱਟ ਆਪਸੀ ਰਵਾਦਾਰੀ ਦੇ ਰਿਸ਼ਤੇ ਵਿਚ ਗੰਢ ਦਿੰਦੀ ਹੈ । ਸਿੱਟੇ ਵਜੋਂ ਉਨ੍ਹਾਂ ਦੇ ਦੁੱਖ ਸੁੱਖ ਤੇ ਝੋਰੇ ਸਭ ਸਾਂਝੇ ਹਨ । ਬਿਸਤਰ-ਮਰਗ ਤੇ ਪਏ ਧਰਮ ਸਿੰਘ ਦੇ ਬਾਪ ਵਲੋਂ ਆਪਣੇ ਪੁੱਤ ਨੂੰ ਦਿੱਤੇ ਗਏ ਆਦੇਸ਼-ਉਪਦੇਸ਼ ਸਾਡੇ ਇਸ ਕਥਨ ਦੀ ਪੁਰਜ਼ੋਰ ਪੁਸ਼ਟੀ ਕਰਦੇ ਹਨ । ਪੁਰਾਣੀ ਪੀੜ੍ਹੀ ਦੇ ਇਹ ਪਾਤਰ ਸਾਂਝੇ ਗੁਣਾਂ ਨਾਲ ਸੰਪੰਨ ਹੋਏ ਹੋਣ ਦੇ ਬਾਵਜੂਦ ਵੀ ਇਕ ਦੂਜੇ ਦੀ ਨਕਲ ਨਹੀਂ। ਨਾਵਲਕਾਰ ਨੇ ਇਨ੍ਹਾਂ ਦੀ ਪਰਸਪਰ ਭਿੰਨਤਾ ਨੂੰ ਵੀ ਕਾਇਮ ਰੱਖਿਆ ਹੈ। ਉਦਾਹਰਣ ਵਜੋਂ ਜਗਸੀਰ ਦੀ ਨਿੱਕੇ ਨਾਈ ਨਾਲ ਲੜਾਈ ਤੋਂ ਉਪੰਤ ਹੋਈ ਪਿੰਡ ਦੀ ਪੰਚਾਇਤ ਵਿਚ ਠੋਲਾ ਨਮੋਸ਼ੀ ਦਾ ਮਾਰਿਆ ਕੁਝ ਵੀ ਕੁੰਦਾ ਨਹੀਂ, ਪੰਤ ਉਸਦੇ ਟਾਕਰੇ ਤੇ ਘੀਲੇ ਦਾ ਬਾਪ ਆਖਦਾ ਹੈ, 'ਜਦੋਂ ਇਹ ਆਵਦੀਆਂ ਰਿਆਂ ਵਾਂਡੀਆਂ ਨੂੰ ਨੀ ਸਾਂਭਕੇ ਰੱਖਦੇ ਤਾਂ ਸਾਡੇ ਮੁੰਡੇ ਐਵੇਂ ਕਸੂਰਵਾਰ ਦੇ ? ਇਹੋ ਜਿਹੀ ਗੱਲ ਦਲਿਤ ਜਾਤੀ ਨਾਲ ਸੰਧਤ ਹੋਣ ਕਾਰਣ ਠੋਲਾ ਆਖ ਣ ਦੀ ਹੈਸੀਅਤ ਵਿਚ ਨਹੀਂ ਸੀ । ਜੱਟ ਕਿਸਾਨ ਦੇ ਮੂੰਹੋਂ ਇਹੋ ਜਹੀ ਠਾਹ ਸਕਣ