ਪੰਨਾ:Alochana Magazine October, November and December 1979.pdf/50

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਕਰਕੇ ਮੱਥੇ ਵਿਚ ਵੱਜਣ ਵਾਲੀ ਇਹ ਗੱਲ ਸਹਿਜੇ ਹੀ ਨਿਕਲ ਸਕਦੀ ਹੈ । ਇਸ ਤਰ੍ਹਾਂ ਗੁਰਦਿਆਲ ਸਿੰਘ ਨੇ ਇੱਕ ਘਟਨਾ ਵਲ ਪੁਰਾਣੀ ਪੀੜੀ ਦੇ ਪਾਤਰਾਂ ਦੇ ਰਵੱਈਏ ਦਾ ਅੱਡਰਤਾ ਨੂੰ ਰੂਪਮਾਨ ਕਰਕੇ ਉਨ੍ਹਾਂ ਦੇ ਜਾਤੀ ਤੇ ਜਮਾਤੀ ਭੇਦਾਂ ਨੂੰ ਪੂਰੀ ਤਰ੍ਹਾਂ ਕਾਇਮ ਰੱਖਿਆ ਹੈ । ਜਿੱਥੋਂ ਤੀਕ ਪੁਰਾਣੀ ਪੀੜੀ ਦੇ ਇਨ੍ਹਾਂ ਪਾਤਰਾਂ ਦਾ ਸੰਬੰਧ ਹੈ, ਇਹ ਨਾਵਲ ਦੀ fਟ-ਭੂਮੀ ਉਸਾਰਨ ਤੀਕ ਹੀ ਸੀਮਤ ਰਹਿੰਦੇ ਹਨ, ਪ੍ਰੰਤੂ ਇਨ੍ਹਾਂ ਦੇ ਟਾਕਰੇ ਤੇ ਧਰਮ ਸਿੰਘ ਦੇ ਪਾਤਰ ਦਾ ਇਸ ਨਾਵਲ ਵਿਚ ਕਿਰਦਾਰ ਵਧੇਰੇ ਪ੍ਰਤੱਖ ਤੌਰ ਤੇ ਸਕੀਆਂ ਹੋ ਕੇ ਇਹਦੀ ਕਥਾ-ਸਮ ਨੂੰ ਨਿਸ਼ਚਿਤ ਰੂਪ ਦੇਣ ਵਿਚ ਆਪਣਾ ਯੋਗਦਾਨ ਪਾਉਂਦਾ ਹੈ | ਜਿੱਥੋਂ ਤੀਕ ਧਰਮ ਸਿੰਘ ਦੇ ਧਰਮ ਗਾਉਣ ਜਾਂ ਰੌਣਕੀ ਦੇ ਸ਼ਬਦਾਂ ਵਿਚ ਕੋਈ ਸਿਪ ਹੋਣ ਦਾ ਸੰਬੰਧ ਹੈ, ਉਹ ਆਪਣੇ ਬਾਪ ਨਾਲ ਪੂਰੀ ਸਮਾਨਤਾ ਰੱਖਦਾ ਹੈ । ਆਪਣੇ ਮਰਨਾ ਪਿਤਾ ਦੇ ਫੁਰਮਾਨ ਤੇ ਫੁੱਲ ਚੜ੍ਹਾਉਂਦਾ ਹੋਇਆ ਉਹ ਰੌਲੇ ਦੀ ਸਾਰੀ ਕਬੀਲਦਾਰੀ ਹੀ ਆਪ ਨਹੀਂ ਨਜਿੱਠਦਾ, ਸਗੋਂ ਜਗਸੀਰ ਨੂੰ ਵੀ ਮਰਦੇ ਦਮ ਤੀਕ ਆਪਣੇ ਭਾਈ ਸਮਾਨ ਹੀ ਸਤਿਕਾਰ, ਪਿਆਰ ਤੇ ਸਹਿਯੋਗ ਦਿੰਦਾ ਹੈ । ਰੋਹ ਵਿਚ ਆਈ ਨੰਦੀ ਜੇ ਉਹਨੂੰ ਅਨੁਚਿਤ ਤੌਰ ਤੇ ਵੀ ਮੰਦੇ ਬਚਨ ਬੋਲਦੀ ਹੈ ਤਾਂ ਉਹ ਗੁੱਸਾ ਨਹੀਂ ਕਰਦਾ । ਕਾਰਣ ਇਹ ਹੈ ਕਿ ਉਹ ਨੰਦੀ ਨੂੰ ਤੇਗਾਨੀ ਨਹੀਂ, ਸਗੋਂ ਆਪਣੀ ਮਾਂ-ਸਮਾਨ ਸਮਝਦਾ ਹੈ ਤੇ ਮਾਪ, ਉਸ ਅਨੁਸਾਰ, ਔਲਾਦ ਨੂੰ ਬੁਰਾ ਭਲਾ ਆਖਿਆ ਹੀ ਕਰਦੇ ਹਨ । - ਇੱਥੋਂ ਤੀਕ ਉਹ ਆਪਣੇ ਪਿਤਾ ਵਰਗਾ ਹੀ ਹੈ ਪ੍ਰੰਤ ਅਗਾਂਹ ਉਸਨੂੰ ਆਪਣੇ ਪਤਾ ਨਾਲੋਂ ਅਸਲੋਂ ਹੀ ਅੱਡਰੀ ਹੋਣੀ ਆਪਣੇ ਪਿੰਡੇ ਤੇ ਹੰਢਾਉਣੀ ਪੈਂਦੀ ਹੈ । ਧਰਮ ਸਿੰਘ ਤੇ ਉਹਦੇ ਪਿਤਾ ਦੀ ਪੀੜੀ ਵਿਚ ਕਿਸੇ ਪ੍ਰਕਾਰ ਦੀਆਂ ਸਮਾਜੀ ਆਰਥਕ ਕਦਰਾਂ ਕੀਮਤਾਂ ਦਾ ਸੰਕਟ ਨਹੀਂ ਸੀ । ਇਸ ਲਈ ਦੋਹਾਂ ਦੇ ਆਪਸੀ ਸੰਬੰਧਾਂ ਵਿਚ ਕਿਸੇ ਪ੍ਰਕਾਰ ਦੀ ਤਰੋੜ ਨਹੀਂ ਪੈਂਦੀ । ਉਨਾਂ ਵਿਚਕਾਰ ਸਦੀਆਂ ਪੁਰਾਣਾ ਆਗਿਆਕਾਰਤਾ ਤੇ ਸਤਿਕਾਰ ਵਾਲਾਂ ਬਬੰਧ ਕਾਇਮ ਰਹਿੰਦਾ ਹੈ ਪ੍ਰੰਤੂ ਧਰਮ ਸਿੰਘ ਦਾ ਪੁੱਤਰ ਭੰਤਾ ਨਵੀਨ ਕਦਰਾਂ ਕੀਮਤਾਂ ਦਾ ਬਰੀ ਹੈ । ਧਰਮ ਸਿੰਘ ਧਨ ਨੂੰ ਮਨੁੱਖ ਦੇ ਹੱਥਾਂ ਦੀ ਮੈਲ ਨਾਲੋਂ ਵੱਧ ਮਹੱਤਤਾ ਨਹੀਂ fਚ ਪੰਤ ਉਹਦਾ ਪੁੱਤਰ’ ਇਸ ਮੇਲ ਨੂੰ ਹੀ ਚੱਟਣਾ ਸ਼ੁਰੂ ਕਰ ਦਿੰਦਾ ਹੈ । ਦੋਹਾਂ ਦੇ ਧਨ 2 ਸੰਪਤੀ ਪਤੀ ਵਿਰੋਧੀ ਪ੍ਰਤੀਕਰਮਾਂ ਦੇ ਸਿੱਟੇ ਵਜੋਂ ਉਨ੍ਹਾਂ ਦੇ ਪਰਵਾਰਕ ਜੀਵਨ ਵਿਚ ਕਟ ਪੈਦਾ ਹੋ ਜਾਂਦਾ ਹੈ । ਧਰਮ ਸਿੰਘ ਇਸ ਸੰਕਟ ਨੂੰ ਆਪਣੇ ਹੱਕ ਵਿਚ ਹੱਲ ਕਰਨ ਦਾ ਯਤਨ ਕਰਦਾ ਹੈ । ਉਹਦਾ ਪੁੱਤ ਉਹਦੇ ਇਸ ਯਤਨ ਨੂੰ ਨਿਹਫਲ ਕਰਨ ਲਈ ਆਪਣਾ ਪਰਾ ਤਰਾਣ ਲਾ ਦਿੰਦਾ ਹੈ । ਧੰਨੋ ਤੇ ਉਹਦੀ ਨੂੰਹ ਭੰਤੇ ਦਾ ਪੱਖ ਪੂਰਦੀਆਂ ਹਨ । ਨਿੱਕੀ ਜਿਹੀ ਖਿੱਲੀ ਤੋਂ ਬਿਨਾਂ ਧਰਮ ਸਿੰਘ ਨੂੰ ਟੱਬਰ ਦੇ ਕਿਸੇ ਵੀ ਜੀਅ ਕੋਲੋਂ ਹਮਦਰਦੀ ਨਹੀਂ ਮਿਲਦੀ । ਸਿੱਟੇ ਵਜੋਂ ਉਹ ਆਪਣੇ ਘਰ ਵਿਚ ਹੀ ਬੇਗਾਨਾ ਹੋ ਜਾਂਦਾ ਹੈ । ਉਸਨੂੰ ਘਰੋਂ ਬਾਹਰਲੇ ਬਾੜੇ ਵਿਚ ਪਏ ਛੱਪਰ ਹੇਠ ਦੋਸ਼ੀਆਂ ਵਾਂਗ ਉਮਰ ਬਿਤਾਉਣ ਤੇ ਮਜਬਰ ਕਰ ਦਿੱਤਾ ਜਾਂਦਾ ਹੈ । ਸਾਡੀ ਜਾਚੇ ਇਸ ਦਾ ਕਾਰਣ ਧਰਮ ਸਿੰਘ ਦੇ ਕਿਰਦਾਰ ਦੀ ਨਿਰਬਲਤਾ ਨਹੀ, 48