ਪੰਨਾ:Alochana Magazine October, November and December 1979.pdf/51

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਸਰੀ ਉਸਦਾ ਇਹ ਫਿਕਰ ਹੈ ਕਿ ਕਿਸੇ ਤਰਾਂ ‘ਮੱਠੀ ਮੀਚ ਰਹਿ ਜਾਏ । ਉਸਦੀ ਪਰਵਾਰਕ ਏਕਤਾ ਕਿਤੇ ਚੀਣਾ ਚੀਣਾ ਨਾ ਹੋ ਜਾਏ । ਜੇ ਧਰਮ ਸਿੰਘ ਦੇਖ ਕੇ ਅਣਡਿਠ ਕਰਨ ਦੇ ਰਾਹ ਤੋਂ ਕੋਈ ਵੱਖਰੀ ਵਿਧੀ ਅਪਣਾ ਵੀ ਲੈਂਦਾ ਤਾਂ ਵੀ ਉਹਦਾ ਪਰਵਾਰ ਬਰੂ ਖੇਰੂ ਹੋਣ ਤੋਂ ਬਚ ਨਹੀਂ ਸੀ ਸਕਦਾ। ਇਸ ਲਈ ਉਸਨੇ ਕਲੇਸ਼ ਨੂੰ ਵਧਾਉਣਾ ਵਾਜਬ ਨਹੀਂ ਸਮਝਿਆ । ਗੱਲ ਵੱਸੋਂ ਬਾਹਰੀ ਹੁੰਦੀ ਦੇਖਕੇ ਉਹ ਆਪਣੇ ਪਰਵਾਰ ਤੋਂ ਸਦਾ ਲਈ ਕਿਨਾਰਾ ਕਰ ਜਾਂਦਾ ਹੈ । ਪੁਰਾਣੀ ਪੀੜੀ ਨਾਲ ਸੰਬੰਧਤ ਮੁੱਖ ਇਸਤਰੀ ਪਾਤਰ ਜਗਸੀਰ ਦੀ ਮਾਂ ਨੰਦੀ ਹੈ । ਦੇ ਟੱਪਰੀਵਾਸ ਸਾਂਹਸੀਆਂ ਦੀ ਕੁੜੀ, ਆਪਣੀ ਚੜਦੀ ਵਰੇਸੇ ਆਪਣੇ ਭਾਵਾਂ ਦੇ ਆਵਸ਼ ਵਿਚ ਆਪਣੇ ਘਰਦਿਆਂ ਨੂੰ ਤਿਆਗ ਕੇ ਰੌਲੇ ਨਾਲ ਜੀਵਨ-ਸਾਥ ਦਾ ਸੰਬੰਧ ਸਥਾਪਤ ਕਰ ਲੈਂਦੀ ਹੈ । ਇਸ ਫੈਸਲੇ ਦੇ ਪਿਛੋਕੜ ਵਿਚ ਉਹਦੇ ਕਿਰਦਾਰ ਦੀ ਸਬਲਤਾ ਹੀ ਕੰਮ ਕਰਦੀ ਹੈ । ਪੰਤ ਆਪਣੇ ਮੁੰਹ ਜ਼ੋਰ ਭਾਵਾਂ ਤੇ ਫੁੱਲ ਚੜਾਉਣ ਦੀ ਦਲੇਰੀ ਦੀ ਕਮਿਤ ਉਸਨੂੰ ਉਮਰ ਭਰ ਦੀ ਮਨੋਵਿਅਥਾ ਦੇ ਰੂਪ ਵਿਚ ਤਾਰਨੀ ਪੈਂਦੀ ਹੈ । ਹਰ ਮਾਂ ਵਾਂਗ ਨੰਦੀ ਦੀ ਵੀ ਇਹੀ ਸਾਦ-ਮੁਰਾਦੀ ਅਕਾਂਖਿਆ ਹੈ ਕਿ ਉਹਦਾ ਪੁੱਤਰ ਵਿਆਹਿਆਵਰੁਆ ਜੀਵਨ ਬਤੀਤ ਕਰੇ । ਇਸ ਇੱਛਾ ਦੀ ਪੂਰਤੀ ਲਈ ਉਹ ਸੂਟੀ ਆਦਿ ਗੁਆਂਢਣਾਂ ਅੱਗੇ ਤਰਲੇ ਪਾਉਂਦੀ ਹੈ । ਜਗਸੀਰ ਦੀ ਉਮਰ ਬਾਰੇ ਝੂਠ ਬੋਲਦੀ ਹੈ । ਪ੍ਰੰਤੂ ਹਰ ਵਾਰੀ ਜਗਸੀਰ ਦੇ ਨਾਨਕਿਊ-ਵਾਹਰੇ ਹੋਣ ਦਾ ਦੋਸ਼ ਉਹਦੀ ਇੱਛਾ ਦੀ ਪੂਰਤੀ ਦੇ ਰਾਹ ਵਿਚ ਆ ਖਲੋਂਦਾ ਹੈ । ਆਪਣੇ ਪੁੱਤ ਨੂੰ ਅਣਵਿਆਹਿਆ ਵੇਖ ਕੇ ਉਮਰ ਭਰ ਕਲਪਦੀ ਰਹਿੰਦੀ ਹੈ । ਆਪਣੇ ਪੁੱਤ ਨੂੰ ਸੁਖੀ ਪਰਵਾਰਕ ਜੀਵਨ ਜੀਉਂਦਾ ਦੇਖਣ ਦੀ ਉਹਦੀ ਛੋਟੀ ਜਿਹੀ ਇੱਛਾ ਵੀ ਪੂਰੀ ਨਹੀਂ ਹੁੰਦੀ । | ਧਰਮ ਸਿੰਘ ਦੇ ਟੱਬਰ ਦੇ ਤੌਰ ਬਦਲ ਜਾਣ ਕਾਰਨ ਨੰਦੀ ਦੇ ਦੁੱਖਾਂ ਵਿਚ ਹੋਰ ਵੀ ਵਾਧਾ ਹੋ ਜਾਂਦਾ ਹੈ । ਉਨ੍ਹਾਂ ਦੇ ਆਪਣੇ ਖੇਤ ਵਿਚੋਂ ਧੀਆਂ ਵਾਂਗ ਪਾਲੀ ਟਾਹਲੀ ਦੇ ਪੁੱਟੇ ਜਾਣ ਕਾਰਣ ਜਦੋਂ ਉਹਦੇ ਪਤੀ ਦੀ ;ਮੜੀ ਢਹਿ ਜਾਂਦੀ ਹੈ ਤਾਂ ਉਹਦਾ ਰੋਹ ਸਭ ਹੱਦਾਂ ਬੰਨੇ ਟੱਪ ਜਾਂਦਾ ਹੈ । ਰੋਹ ਦੇ ਆਦੇਸ਼ ਵਿਚ ਉਹ ਧਰਮ ਸਿੰਘ ਨੂੰ ਵੀ ਬੁਰਾ ਭਲਾ ਆਖਦੀ ਹੈ ਜਾਂ ਫਿਰ ਨਿੱਤ ਦੇ ਕੀਰਨਿਆਂ ਵਿਚ ਆਪਣੇ ਮੋਏ ਪਤੀ ਨੂੰ ਉਲਾਂਭੇ ਦੇ ਕੇ ਆਪਣੇ ਮਨ ਦਾ ਭਾਰ ਹੌਲਾ ਕਰ ਲੈਂਦੀ ਹੈ । ਉਹਦੇ ਨੈਣ-ਪਾਣ ਹਾਰ ਟੁੱਟ ਜਾਂਦੇ ਹਨ ਤੇ ਵਿਕਲ ਪਰਸਥਿਤੀਆਂ ਸਾਹਮਣੇ ਉਹ ਤਿਲ ਤਿਲ ਕਰਕੇ ਦਮ ਤੋੜ ਦਿੰਦੀ ਹੈ । | ਇਸ ਨਾਵਲ ਦਾ ਸਭ ਤੋਂ ਮਹੱਤਵਪੂਰਨ ਪਾਤਰ ਜਗਸੀਰ ਹੈ । ਜੇ ਇਹ ਆਖਿਆ ਜਾਏ ਕਿ ਮੜੀ ਦਾ ਦੀਵਾ ਮੁੱਖ ਤੌਰ ਤੇ ਜਗਸੀਰ ਦੀਆਂ ਅਕਾਂਖਿਆਵਾਂ ਦਾ ਹੀ ਦੁਖਾਂਤ ਹੈ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ । ਜਗਸੀਰ ਦਾ ਦੁਖਾਂਤ ਬਹੁ-ਦਿਸ਼ਾਵੀ ਹੈ । ਇਸ ਬਹੁ-ਪੱਖੇ ਦੁਖਾਂਤ ਨੂੰ ਉਜਾਗਰ ਕਰਨ ਲਈ ਗੁਰਦਿਆਲ ਸਿੰਘ ਨੇ ਜਗਸੀਰ ਦੇ ਵਿਅਕਤਿਤਵ ਦੇ ਕਈ ਪਹਿਲੂਆਂ ਨੂੰ ਪਾਠਕ ਦੇ ਦ੍ਰਿਸ਼ਟੀ-ਗੋਚਰ ਕਰਵਾਇਆ ਹੈ । ਮੜ੍ਹੀ ਦਾ ਦੀਵਾ ਦੇ ਸਮੁੱਚੇ ਆਕਾਰ ਤੇ 'ਸੀਰੀ' ਜਗਸੀਰ ਦੀ ਸ਼ਖ਼ਸੀਅਤ ਸੰਘਣੇ ਬਹੜ ਵਗ ਛਾਈ ਹੋਈ ਹੈ । ‘ਸੀਰੀ ਦੇ ਤੌਰ ਤੇ ਜਗਸੀਰ ਮਿਹਨਤ ਦਾ ਮੁਜੱਸਮਾ ਹੈ । | 49