ਪੰਨਾ:Alochana Magazine October, November and December 1979.pdf/54

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਕਦਾਈਂ ਉਸ ਉਤੇ ਦੀਵਾ ਜਗ ਜਾਇਆ ਕਰੇ । | ਸਾਡੇ ਖਿਆਲ ਅਨੁਸਾਰ ਪ੍ਰੇਮੀ ਦੇ ਤੌਰ ਤੇ ਜਗਸੀਰ ਨੂੰ ਚਿਤਨ ਸਮੇਂ ਗੁਰਦਿਆਲ ਸਿੰਘ ਨੇ ਉਹਦੇ ਕੁਦਰਤੀ ਤੇ ਸੁਭਾਵਕ ਰੰਗਾਂ ਦਾ ਹੀ ਪ੍ਰਯੋਗ ਕੀਤਾ ਹੈ । ਜੇ ਲੇਖਕ ਉਹਨੂੰ ਕਿਸੇ ਮਾਅਰਕਾਖੇਜ਼ ਰੰਗ ਵਿਚ ਪੇਸ਼ ਕਰਨ ਦਾ ਯਤਨ ਕਰਦਾ ਤਾਂ ਜਗਸੀਰ ਦੇ ਨਿੱਜੀ ਤੇ ਸਮਾਜੀ ਸੰਸਕਾਰਕ ਪ੍ਰਸੰਗ ਵਿਚ ਉਹ ਰੰਗ ਓਪਰਾ ਤੇ ਬਣਾਵਟੀ ਲੱਗਣਾ ਸੀ । ਗੁਰਦਿਆਲ ਸਿੰਘ ਦੀ ਪਾਤਰ ਉਸਾਰੀ ਦੀ ਕਲਾਤਮਕ ਪ੍ਰਬੀਨਤਾ ਇਸ ਗੱਲ ਵਿਚ ਹੈ ਕਿ ਉਸਨੇ ਆਪਣੇ ਸਮੂਹ ਪਾਤਰਾਂ ਨੂੰ ਬਣਾਵਟੀ ਮੁਖੌਟਿਆਂ ਤੋਂ ਮੁਕਤ ਰੱਖਕੇ ਉਹਨਾਂ ਦੇ ਅਸਲੀ ਚਿਹਰੇ ਮੁਹਰੇ ਨੂੰ ਕਾਇਮ ਰੱਖਿਆ ਹੈ । ਇਸ ਤੋਂ ਬਿਨਾਂ ਜਗਸੀਰ ਨੂੰ ਉਹਦੀ ਯਾਰ ਮੰਡਲੀ ਦੇ ਪ੍ਰਸੰਗ ਵਿਚ ਵੀ ਪੇਸ਼ ਕੀਤਾ ਗਿਆ ਹੈ । ਜਗਸੀਰ, ਘਲਾ, ਗੇਬਾ, ਨਿੱਕਾ ਤੇ ਰੌਣਕੀ ਇਸ ਮੰਡਲੀ ਦੇ ਮੈਂਬਰ ਹਨ । ਇਨ੍ਹਾਂ ਸਭਨਾਂ ਦੀ ਦੋਸਤੀ ਆਪਸੀ ਤੌਰ ਤੇ ਸਾਂਝੀ ਹੁੰਦੀ ਹੋਈ ਵੀ ਵੱਖ ਵੱਖ ਵਿਅਕਤੀਆਂ ਦੇ ਸੁਭਾ ਅਨੁਸਾਰ ਆਪਣੇ ਆਪਣੇ ਨਿੱਜੀ ਰੰਗ ਦੀ ਵੀ ਧਾਰਣੀ ਹੈ । ਜਿਥੋਂ ਤੀਕ ਜਗਸੀਰ ਘੀਲੇ ਤੇ ਗੋਬੇ ਦਾ ਸੰਬੰਧ ਹੈ, ਇਹ ਤਿੰਨੇ ਪਿਆਲੇ ਦੇ ਭਾਈਵਾਲ ਹੀ ਨਹੀਂ, ਸਗੋਂ ਜਦੋਂ ਕੋਈ ਔਕੜ ਬਣਦੀ ਹੈ ਤਾਂ ਇਕ ਦੂਜੇ ਦੇ ਮਰਨੀ ਵੀ ਮਰਦੇ ਹਨ । ਸਭ ਇਕ ਦੂਜੇ ਦੇ ਸਾਦ ਮੁਰਾਦੇ ਦੁੱਖਾਂ-ਦੁੱਖਾਂ ਦੇ ਸਾਂਝੇ ਹੁੰਦੇ ਹਨ । ਨਿੱਕੇ ਨਾਲ ਜਗਸੀਰ ਦੀ ਭਾਨੀ ਕਾਰਣ ਅਣਬਣ ਹੋਣ ਸਮੇਂ ਜਦੋਂ ਨਿੱਕਾ ਜਗਸੀਰ ਤੇ ਗੰਡਾਸੀ ਨਾਲ ਵਾਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਘਲਾ ਉਹਦੇ ਵਾਰ ਨੂੰ ਆਪਣੀ ਡਾਂਗ ਤੇ ਬੋਚਦਾ ਹੋਇਆ ਨਿੱਕ ਨੂੰ ਲਲਕਾਰ ਮਾਰਦਾ ਹੈ, ਜਿਸ ਤੋਂ ਭੈ ਖਾਕੇ ਨਿੱਕੇ ਲਈ ਅੰਦਰ ਦੌੜ ਜਾਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ | ਘੀਲੇ ਤੇ ਗੋਬੇ ਦੇ ਟਾਕਰੇ ਜਗਸੀਰ ਦਾ ਨਿੱਕੇ ਨਾਲ ਮਰ ਤਾਂ ਘੱਟ ਨਹੀਂ ਪੰਤ ਘੀਲੇ ਤੇ ਗੋਬੇ ਨਾਲ ਕਿਸੇ ਪ੍ਰਕਾਰ ਦਾ ਕੋਈ ਵਿਰੋਧ ਨਾ ਹੋਣ ਕਾਰਣ ਜਗਬੀਰ ਨਾਲ ਉਨਾਂ ਦੇ ਰਿਸ਼ਤੇ ਵਿਚ ਕੋਈ ਤੇੜ ਨਹੀਂ ਪੈਂਦੀ । ਇਸ ਦੇ ਟਾਕਰੇ ਤੇ ਨਿਕ ਦੀ ਸਥਿਤੀ ਨਿਆਰੀ ਹੈ । ਜਦੋਂ ਨਿੱਕੇ ਦੇ ਮੁਕਲਾਵਿਓ ਉਤ ਸਭ ਦੋਸਤ ਇਕੱਠੇ ਹੋ ਕੇ ਭਾਨੀ ਤੋਂ ਘੁੰਡ ਚੁਕਾਈ ਕਰਵਾਉਣ ਜਾਂਦੇ ਹਨ ਤਾਂ ਜਿਹੜੇ ਠੱਠੇ ਮਸ਼ਕਰੀ ਦਾ ਮਾਹ ਹੁੰਦਾ ਹੈ, ਉਹ ਨਿੱਕੇ ਦੀ ਆਪਣੇ ਮਿੱਤਰਾਂ ਨਾਲ ਹਾਰਦਕ ਸਾਂਝ ਦਾ ਹੀ ਸੂਚਕ ਡਾ . ਪੰਤ ਜਗਸੀਰ ਤੋਂ ਭਾਨੀ ਦੇ ਹੁਸਨ ਦੀ ਤਾਬ ਝੱਲੀ ਨਾ ਗਈ । ਭਾਨੀ ਵੀ ਜਗਸੀਰ ਦਾ ਨਰੋਈ ਸਿਹਤ ਅਤੇ ਸਾਦਗੀ ਤੇ ਮੋਹਤ ਹੋ ਜਾਂਦੀ ਹੈ । ਸਿੱਟੇ ਵਜੋਂ ਪਿੰਡ ਵਿਚ ਮਰ ਮੁਸਰ ਸ਼ੁਰੂ ਹੋ ਜਾਂਦੀ ਹੈ । ਨਿੱਕੇ ਦੇ ਮਨ ਵਿਚ ਫ਼ਰਕ ਪੈ ਜਾਣਾ ਕੁਦਰਤੀ ਸੀ । ਇਸ ਗਲ ਦੇ ਬਾਵਜੂਦ ਨਿੱਕਾ ਜਗਸੀਰ ਨਾਲੋਂ ਅਸਲੋਂ ਹੀ ਨਾਤਾ ਨਾ ਤੋੜ ਸਕਿਆ | ਕਾਰਣ ਆ ਭਾਨੀ ਦਾ ਅਮੋੜ ਤੇ ਦ੍ਰਿੜ ਸੁਭਾ। ਔਲਾਦ ਵਿਚ fਘਰ ਜਾਣ ਉਪੰਤ ਨਿੱਕੇ ਦੇ ਪਰਵਾਰ ਲਈ ਜਗਸੀਰ ਕੁਝ ਸੂਰਤਾਂ ਵਿਚ ਕੰਮ ਦਾ ਜੀਵ ਬਣ ਜਾਂਦਾ ਹੈ । ਸਿੱਟੇ ਵਜੋਂ ਉਹ ਜਗਸੀਰ ਪ੍ਰਤੀ ਅਪੂਰਣ ਜਿਹੇ ਤੋੜ-ਵਿਛੋੜੇ ਦੀ ਹਾਲਤ ਵਿਚ ਹੀ ਰਹਿੰਦਾ ਹੈ । ਲਟਕਦਾ | ਇਨ੍ਹਾਂ ਦੇ ਟ ਕਰੋ ਤੇ ਜਗਸੀਰ ਦਾ ਰੌਣਕੀ ਨਾਲ ਨਾ ਕਿਤੇ ਗਹਿਰਾ ਤੇ ਸੁਹਿਰਦਤਾ 52