ਪੰਨਾ:Alochana Magazine October, November and December 1979.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾ ਸੂਚਕ ਹੈ । ਇਸ ਦਾ ਪ੍ਰਤਖ ਕਾਰਣ ਇਹ ਹੈ ਕਿ ਰੌਣਕੀ ਦਾ ਜਗਸੀਰ ਨਾਲ ਕਿਸੇ ਪ੍ਰਕਾਰ ਦਾ ਵੀ ਵਿਰੋਧ ਨਹੀਂ ਤੇ ਨਾ ਹੀ ਉਹ ਉਸ ਜਾਤੀ-ਅਹੰਕਾਰ ਦਾ ਰੋਗ ਹੈ, ਜੋ ਘਲੇ ਤੇ ਗੇਬੇ ਨੂੰ ਜਗਸੀਰ ਦੇ ਨੇੜੇ ਹੋਣ ਦੇ ਬਾਵਜੂਦ ਵੀ ਉਸ ਨਾਲ ਪੂਰੀ ਤਰਾਂ ਇਕਮੁੱਕ ਨਹੀਂ ਹੋਣ ਦਿੰਦਾ। ਇਸ ਸੰਬੰਧ ਵਿਚ ਮੜ੍ਹੀ ਦਾ ਦੀਵਾ ਵਿਚ ਅੰਕਤ ਹੇਠ ਲਿਖੇ ਵਾਕ ਨੋਟ ਕਰਨ ਯੋਗ ਹਨ : "ਛੱਡ ਯਾਰ ਕਮਲ ਮਰਨ ਲੱਗਿਐ ਰੌਣਕੀ ਨੇ ਉਹਦੇ ਹੱਥੋਂ ਕੋਲਾ ਖੋਹੰਦਿਆਂ ਆਖਿਆ, 'ਇਹੋ ਜਿਹੀ ਨਿੰਦ-ਵਿਚਾਰ ਹੋਊ ਵੱਡੇ ਘਰਾਂ ਨੂੰ, ਜੀਹਨੂੰ ਯਾਰ ਈ ਆਖ ’ਤਾ, ਉਹਦੇ ਨਾਲ ਦਵੈਤ ਕਾਹਦੀ ?’ ਤੇ ਰੌਣਕੀ ਕੌਲਾ ਆਪ ਮਾਂਜਣ ਲੱਗ ਪਿਆ । ਜਗਸੀਰ ਨੂੰ ਇੰਜ ਜਾਪਿਆ ਜਿਵੇਂ ਰੌਣਕੀ ਦੀ ਇਹ ਗੱਲ ਉਹਦੇ ਅੰਦਰ ਜਨਮਾਂ ਦੀ ਪਈ ਕਿਸੇ ਲਕੀਰ ਨੂੰ ਮੇਸ ਗਈ ਸੀ । ਤੇ ਉਹਦੇ ਮਨ ਦੀ ਸਿੱਲ ਸਾਫ ਦਿਸਣ ਲਗ ਪਈ ਸੀ ।... ਜੁਆਨੀ ਬਾਰੇ ਘੀਲੇ ਤੇ ਗੇਬੇ ਨਾਲ ਵੀ ਉਹਦੀ ਯਾਰੀ ਰਹੀ ਸੀ, ਉਨਾਂ ਨਾਲ ਰਲ ਕੇ ਸ਼ਰਾਬ ਵੀ ਪੀਤੀ ਸੀ, ਰੋਟੀ ਵੀ ਖਾਧੀ ਸੀ, ਪਰ ਉਹਦਾ ਜੂਠਾ ਖਾਣਾ ਜਾਂ ਇੰਝ ਉਹਦਾ ਜੁਠਾ ਭਾਂਡਾ ਮਾਂਜਣ ਦਾ ਹੀਆਂ ਕੋਈ ਨਹੀਂ ਸੀ ਕਰ ਸਕਿਆ।” ਜਗਸੀਰ ਬਿੰਦ ਕੁ ਕੌਲਾ ਮਾਂਜ ਕੇ ਵਿਹੰਦਾ ਰਿਹਾ ਤੇ ਫੇਰ ਉਹਦੀਆਂ ਅੱਖਾਂ ਵਿਚੋਂ ਪਾਣੀ ਸਿੰਮ ਪਿਆਜੰਨਮਾਂ ਦੀ ਸਿੱਲ ਜਿਵੇਂ ਨੁੱਚੜ ਪਈ ਹੋਵੇ..!” ਜਗਸੀਰ ਨਾਲ ਰੌਣਕੀ ਦੇ ਧੁਰ-ਅੰਤ੍ਰੀਵੀ ਮਾਨਸਕ ਤਾਲਮੇਲ ਦੀ ਸਥਾਪਤੀ ਦਾ ਇੱਕ ਕਾਰਣ ਹੋਰ ਵੀ ਹੈ । ਰੌਣਕੀ ਦੀ ਮੂੰਹ ਜ਼ੋਰ ਹੁਸੀਨ, ਅਮੋੜ ਤੇ ਨਿਸ-ਸੰਤਾਨ ਪਤਨੀ ਤੋਂ ਪੁੱਤਰ ਪ੍ਰਾਪਤੀ ਦੀ ਅਭਿਲਾਸ਼ਾ ਦੀ ਪੂਰਤੀ ਜਾਂ ਕਿਸੇ ਹੋਰ ਕਾਰਣ ਕਰਕੇ ਉਹਨੂੰ ਛਡ ਕੇ ਸਦਾ ਲਈ ਕਿਧਰੇ ਤੁਰ ਗਈ ਸੀ। ਇਸ ਘਟਨਾ ਨੇ ਰੌਣਕੀ ਦੇ ਮਨ ਵਿਚ ਇਕ ਸਦੀਵੀ ਖਿਲਾਅ ਤੇ ਮਾਨਸਕ ਝੋਰਾ ਪੈਦਾ ਕਰ ਦਿੱਤਾ | ਅਣ-ਵਿਆਹੇ ਜਗਸੀਰ ਦੀ ਮਾਨਸਕ ਹਾਲਤ ਵੀ ਕੁਝ ਇਹੋ ਜਿਹੀ ਸੀ । ਇਸ ਖਿਆਲ ਤੇ ਝੋਰੇ ਦੀ ਸਮਾਨਤਾ ਤੇ ਸਾਂਝ ਦੋਹਾਂ ਨੂੰ ਇਕ ਦੂਜੇ ਦੇ ਹੋਰ ਵੀ ਨੇੜੇ ਲੈ ਆਉਂਦੀ ਹੈ । ਰੌਣਕੀ ਦਾ ਔਰਤ ਵਲ ਰਵਈਆ ਜਗਸੀਰ ਨਾਲੋਂ ਕੁੱਝ ਅੱਡਰਾ ਜ਼ਰੂਰ ਹੈ । ਉਹ ਨਿੱਤ ਸੁੱਕੀ ਚਾਹ ਵਾਂਗ ਸੜਨ ਨਾਲੋਂ ਕਿਸੇ ਹੋਰ ਦੀ ਬੱਕਰੀ ਚੋ ਲੈਣ ਦੇ ਹੱਕ ਵਿਚ ਹੈ । ਪ੍ਰੰਤੂ ਇਹ ਚੋਰੀ ਦਾ ਦੁੱਧ ਰੋਜ਼ ਰੋਜ਼ ਨਹੀਂ ਮਿਲਦਾ। ਇਸ ਲਈ ਇਹ ਦੋਵੇਂ ਆਮ ਤੌਰ ਤੇ ਦੁੱਧ ਵਿਹੂਣੀ ਚਾਹ ਦੇ ਝ ਰਿੱਝ ਕੇ ਸੜਨ ਦੇ ਸਾਂਝੇ ਹਨ । ' ਜਦੋਂ ਜਾਗੋ ਗਾਉਣ ਵਾਲੀਆਂ ਔਰਤਾਂ ਦੀ ਟੋਲੀ ਦਾ ਜਗਸੀਰ ਸੰਗ ਭੱਠੀ ਦੀ ਅਗ ਸੇਕਦੇ ਰਕੀ ਦੇ ਕੰਨੀਂ ਭਾਨੀ ਦੇ ਚਿਲਕਣੇ ਬੋਲਾਂ ਦੀ ਕਨਸੋਅ ਪੈਂਦੀ ਹੈ ਤਾਂ ਉਹ ਜਗਸੀਰ ਨੂੰ ਭਰ ਭਾਨੀਂ` ਕਹਿਣ ਦੀ ਥਾਂ ਆਪਣੀ ਭਾਨ ਕੌਰ` ਆਖਦਾ ਹੈ । ਜਗਸੀਰ ਵੀ ਜਦੋਂ ਸੰਤੋਂ ਦੀ ਗੱਲ ਕਰਦਾ ਹੈ ਤਾਂ ਭਾਵੇਂ ਉਸ ਵਿਚ ਮਿੱਠੀ ਮਿੱਠੀ ਮਸ਼ਕਰੀ ਦੀ ਮਿਸ ਵੀ ਰਲੀ ਹੋਈ ਦਾ ਹੈ, ਪ੍ਰੰਤੂ ਇਹ ਮਸ਼ਕਰੀ ਹੁੰਦੀ ਹੈ ਅਪਣੱਤ ਨਾਲ ਗੜੁਚੀ ਹੋਈ ਹੈ । ਦੋਹਾਂ ਔਰਤਾਂ ਹੀ ਮਹ ਦੀ ਇਹ ਸਹਿਭਾਵਨਾ ਉਨ੍ਹਾਂ ਨੂੰ ਇਕ ਦੂਜੇ ਦੇ ਹੋਰ ਵੀ ਨੇੜੇ ਲੈ ਆਉਂਦੀ ਹੈ । - ਰੌਣਕੀ ਜਗਸੀਰ ਦੀ ਢਹਿੰਦੀ ਕਲਾ ਵਲ ਜਾ ਰਹੀ ਮਨੋਅਵਸਥਾ ਦਾ ਹਰ ਤਰ੍ਹਾਂ 53