ਪੰਨਾ:Alochana Magazine October, November and December 1979.pdf/56

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


; ਮਣਾ ਬਣਨ ਦਾ ਯਤਨ ਕਰਦਾ ਹੈ । ਉਹ ਉਹਨੂੰ ਤਰਾਂ ਤਰਾਂ ਦੇ ਕਿੱਸੇ ਕਹਾਣੀਆਂ ਸੁਣਾ ਕੇ ਉਹਦਾ ਧਰਵਾਸ ਬੰਨਾਉਣ ਦੀ ਹਰ ਸੰਭਵ ਕੋਸ਼ਸ਼ ਕਰਦਾ ਹੈ । ਉਹਦੇ ਨਿਸੱਤੇ ਸਰੀਰ ਵਿਚ ਚਰਕਾ ਲਿਆਉਣ ਲਈ ਉਹਦੇ ਨਾਲ ਮਾਵੇ ਦੀ ਭਾਈਵਾਲੀ ਪਾਉਂਦਾ ਹੈ ਤੇ ਬੀਮਾਰੀ ਦੀ ਹਾਲਤ ਵਿਚ ਉਸ ਦੀ ਪੂਰੀ ਤਨਦੇਹੀ ਨਾਲ ਤੀਮਾਰਦਾਰੀ ਕਰਦਾ ਹੈ । ਜਦੋਂ ਹਰ ਪ੍ਰਕਾਰ ਦੀ ਸਹਾਇਤਾ, ਸਾਥ ਤੇ ਸੇਵਾ ਦੇ ਬਾਵਜੂਦ ਜਗਸੀਰ ਦੇ ਸਰੀਰ ਵਿਚੋਂ ਸੱਤਿਆ ਮੁੱਕ ਹੀ ਜਾਂਦੀ ਹੈ ਤੇ ਉਹ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਜਾਂਦਾ ਹੈ ਤਾਂ ਰੌਣਕੀ ਨੂੰ ਇਵੇਂ ਜਾਪਦਾ ਹੈ ਜਿਵੇਂ ਉਹਦੇ ਦੋਸਤ ਦੇ ਮਰਨ ਮਗਰੋਂ ਉਹਦਾ ਜੱਗ ਨਾਲੋਂ ਸੀਰ ਹੀ ਟੁੱਟ ਗਿਆ ਹੋਵੇ । ਰੌਣਕੀ ਇਸ ਨਾਵਲ ਦਾ ਅਤਿ ਸਨੇਹੀ ਪਾਤਰ ਹੀ ਨਹੀਂ, ਸਗੋਂ ਸਾਡੀ ਜਾਚੇ ਅਤਿਅੰਤ ਰੰਗੀਲਾ ਜੀਵ ਵੀ ਹੈ । ਉਹ ਜਿੱਥੇ ਜਾਂਦਾ ਹੈ, ਸਹੀ ਅਰਥਾਂ ਵਿਚ ਰੌਣਕ ਲਾਉਂਦਾ ਹੈ । ਉਹਦੀਆਂ ਗੱਲਾਂ ਨਾਵਲ ਦੇ ਕਥਾ ਵਸਤੂ ਨੂੰ ਨਰੋਏ ਹਾਸਰਸ ਦੀ ਪੁੱਠ ਚਾਦੀਆਂ ਹਨ । ਉਹ ਰੱਬ ਨੂੰ ਵੀ ਲੰਬੇ ਹੱਥੀਂ ਲੈਂਦਾ ਹੈ । ਆਪਣੇ ਆਪ ਤੇ ਆਪਣੇ ਮਿੱਤਰ ਨਾਲ ਜ਼ਿੰਦਗੀ ਵਿਚ ਹੋਈ ਬੇਇਨਸਾਫੀ ਦੀ ਅਧਿਆਤਮਵਾਦੀ ਵਿਆਖਿਆ ਕਬੂਲ ਕੇ ਉਹ ਭਾਣਾ ਮੰਨਣਾ ਸਵੀਕਾਰ ਨਹੀਂ ਕਰਦਾ, ਸਗੋਂ ਰੱਬ ਨੂੰ ਸਹੁਰਿਆਂ ਪਤਿਔਰਿਆਂ ਵਰਗੇ ਕਠੋਰ ਸ਼ਬਦਾਂ ਨਾਲ ਸੰਬੋਧਤ ਕਰਕੇ ਉਸਨੂੰ ਹੋਰ ਅੱਤ ਕਰਨ ਦੀ ਚੁਣੌਤੀ ਦਿੰਦਾ ਹੈ । ਔਰਤ-ਪਾਤਰਾਂ ਵਿਚੋਂ ਗੁਰਦਿਆਲ ਸਿੰਘ ਨੇ ਭਾਨੀ ਨੂੰ ਸਭ ਤੋਂ ਵੱਧ ਰੀਝ ਨਾਲ ਚਿਤਿਆ ਜਾਪਦਾ ਹੈ । ਪ੍ਰੇਮ-ਵਿਓਪਾਰ ਵਿਚ ਭਾਨੀ ਜਗਸੀਰ ਦੇ ਟਾਕਰੇ ਤੇ ਕਿਤੇ ਵਧੀਕ ਸ਼ਕਤੀਸ਼ਾਲੀ ਹੈ । ਉਹ ਵਿਆਹੁਤਾ-ਬੰਧਨ ਵਿਚ ਬੱਝੀ ਹੋਈ ਹੋਣ ਦੇ ਬਾਵਜੂਦ ਜਗਸੀਰ ਪਤੀ ਕੇਵਲ ਮਾਨਸਕ ਤੌਰ ਤੇ ਨਹੀਂ, ਸਗੋਂ ਸਰੀਰਕ ਤੌਰ ਤੇ ਵੀ ਅਗਰਸਰ ਹੋਣਾ ਚਾਹੁੰਦੀ ਹੈ । ਆਪਣੇ ਵਲੋਂ ਉਹ ਅਨੇਕਾਂ ਵਾਰ ਇਸ ਪ੍ਰਕਾਰ ਦੇ ਸੁਝਾ ਦੇਣ ਦੀ ਪਹਿਲ ਕਰਦੀ ਹੈ । ਇਕੱਲੀ ਘਰ ਬੈਠੀ ਜਗਸੀਰ ਨੂੰ ਪਾਣੀ ਧਾਣੀ ਪੀਣ ਦੇ ਬਹਾਨੇ ਆਪਣੇ ਕੋਲ ਅਟਕਾਉਣਾ ਚਾਹੁੰਦੀ ਹੈ ਜਗਸੀਰ ਵਲੋਂ ਉਹਦੀ ਭਾਵਨਾ ਨੂੰ ਜਦੋਂ ਕੋਈ ਹੁੰਗਾਰਾ ਨਹੀਂ ਮਿਲਦਾ ਤਾਂ ਭਾਨੀ ਉਹਨੂੰ ਕੁੜੀਆਂ ਉਤੋਂ ਜੰਮੇ ਹੋਣ ਦਾ ਮਹਣਾ ਮਾਰਕੇ ਉਹਦੇ ਅੰਦਰਲ ਸੱਤੇ ਪਏ ਮਰਦ ਦੀ ਅਣਖ ਨੂੰ ਚੈਲੰਜ ਦਿੰਦੀ ਹੈ । ਜਦੋਂ ਇਹ ਹਥਿਆਰ ਵੀ ਕਾਰਗਰ ਸਾਬਤ ਨਹੀਂ ਹੁੰਦਾ ਤਾਂ ਉਹ ਤਾਅਨੇ ਮਿਹਣਿਆਂ ਦੀ ਓਟ ਲੈਂਦੀ ਆਖਦੀ ਹੈ ਕਿ ਤੇਰੇ ਨਵੇ ਸਾਰੀ ਉਮਰ ਦੀ ਬੱਜ ਵੀ ਪੁਆ ਲਈ ਕੁੜਮਿਆਂ, ਤੇ ਹੁਣ ਏਡਾ ਨਮੋਰਾ ਹੋ ਗਿਆ ਜਗਸੀਰ ਕੋਲ ਇਹਦਾ ਇਹੀ ਜਵਾਬ ਹੈ ਕਿ “ਤੈਨੂੰ ਕੀ ਪਤਾ ਭਾਨੋ ਮੈਂ ਕਿਵੇਂ ਦਿਨ ਪੂਰੇ ਕਰਦੈ।” | ਨੱਕ ਦਾ ਕੋਕਾ ਵਿਖਾਉਣ ਦੇ ਬਹਾਨੇ ਭਾਨੀ ਜਗਸੀਰ ਨੂੰ ਆਪਣੇ ਨੇੜੇ ਹੋਣ ਦਾ ਦਿੰਦੀ ਹੈ, ਪੰਤ ਜਗਸੀਰ ਲਈ ਤਾਂ ਭਾਨੋ ਸੂਰਜ ਦੀ ਨਿਆਈਂ ਹੀ ਬਣੀ ਰਹਿੰਦੀ a । ਇਸੇ ਗੋਰਖ ਧੰਦੇ ਵਿਚ ਫਾਥਾ ਜਗਸੀਰ, ਉਹਦੇ ਤੇ ਆਪਣੇ ਵਿਚਕਾਰ ਪਈ ਵਿੱਥ ਨੂੰ ਮੇਸ ਸਕਣ ਦੇ ਸਮਰਥ ਨਹੀਂ ਹੁੰਦਾ।