ਪੰਨਾ:Alochana Magazine October, November and December 1979.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਾਰੇ ਸੂਚਤ ਕਰਦੀ ਹੈ । ਇਨ੍ਹਾਂ ਬਾਲ-ਪਾਤਰਾਂ ਦਾ ਭੋਲਾਪਣ ਤੇ ਮਸੂਮੀਅਤ ਨਾਵਲ ਦੇ ਕਈ ਕਾਂਡਾਂ ਵਿਚਲੇ ਮਾਨਵੀ ਭਾਵਾਂ ਨੂੰ ਹੋਰ ਵੀ ਵਧੇਰੇ ਗੂੜਾਪਣ ਪ੍ਰਦਾਨ ਕਰਦੇ ਹਨ । " ਮੜ੍ਹੀ ਦਾ ਦੀਵਾ ਦੇ ਸਾਰੇ ਪਾਤਰ ਆਪਣੇ ਸਹਿਜ ਸੁਭਾਵਕ ਕਰਮ ਦੁਆਰਾ ਉਸਰਦੇ-ਵਿਗਸਦੇ ਹਨ । ਰੌਣਕੀ, ਜਗਸੀਰ, ਨੰਦੀ ਤੇ ਭਾਨੀ ਆਦਿ ਦਾ ਨਖ਼-ਸ਼ਿਖ਼ ਲੇਖਕ ਨੇ ਏਨੀ ਰੀਝ ਤੇ ਸੂਝ ਨਾਲ ਬਿਆਨ ਕੀਤਾ ਹੈ ਕਿ ਕੋਈ ਕਲਪਣਾਸ਼ੀਲ ਚਿਤੇਰਾ ਸਹਿਜੇ ਹੀ ਇਨ੍ਹਾਂ ਦੇ ਚਿੱਤਰ ਉਲੀਕ ਸਕਦਾ ਹੈ । ਇਸ ਨਾਵਲ ਦੀ ਕਲਾਤਮਕ, ਚੁਸਤ ਤੇ ਰਸਭਰਪੂਰ ਵਾਰਤਾਲਾਪ ਦਾ ਵੀ ਪਾਤਰਉਸਾਰੀ ਵਿਚ ਵਿਸ਼ੇਸ਼ ਹਿੱਸਾ ਹੈ । ਸਾਰੇ ਪਾਤਰ ਆਪਣੀ ਨਿਤਾਪ੍ਰਤੀ ਬੋਲੀ, ਮਲਵਈ ਉਪਭਾਖਾ, ਇਸ ਦੀਆਂ ' ਅਖੌਤਾਂ ਤੇ ਮੁਹਾਵਰਿਆਂ ਦਾ ਪ੍ਰਯੋਗ ਕਰਦੇ ਹਨ, ਜੋ ਇਸ ਰਚਨਾ ਨੂੰ ਵਿਸ਼ੇਸ਼ ਸਥਾਨਕ ਰੰਗਣ ਪ੍ਰਦਾਨ ਕਰਦੇ ਹਨ । ਜਾਗੋ ਦਾ ਦ੍ਰਿਸ਼ ਵੀ ਇਸ ਉਤੇ ਮਲਵਈ ਸਭਿਆਚਾਰ ਦੀ ਡੂੰਘੀ ਛਾਪ ਲਾਉਂਦਾ ਹੈ । ਮੜ੍ਹੀ ਦਾ ਦੀਵਾ ਦਾ ਘਟਨਾ ਸਥਲ, ਵਿਸ਼ੇ-ਵਸਤੂ, ਮਨੋਰਥ, ਪਾਤਰ ਛੇ ਵਾਰਤਾਲਾਪ ਇਕ ਦੂਸਰੇ ਸਿਰਜਨਾਤਮਕ ਤੱਤਾਂ ਵਿਚ ਇੰਜ ਓਤਪ੍ਰੋਤ ਹੋਏ ਹਨ ਕਿ ਇਨ੍ਹਾਂ ਵਿਚੋਂ ਕਿਸੇ ਦੀ ਵੀ ਅੱਡਰੇ ਤੌਰ ਤੇ ਗੱਲ ਛੋਹੀ ਹੀ ਨਹੀਂ ਜਾ ਸਕਦੀ । ਨਾਵਲ ਦੇ ਸਿਰਜਨਾਤਮਕ ਤੱਤਾਂ ਦਾ ਇਹ ਕਲਾਤਮਕ ਗਠਨ ਇਸ ਰਚਨਾ ਨੂੰ ਇਕ ਅਤਿਅੰਤ ਕਾਮਯਾਬ ਕਿਰਤ ਬਣਾਉਂਦਾ ਹੈ । ਇਸ ਲਈ ਜੇ ਕਈ ਆਲੋਚਕ ਇਸਦਾ ਪੰਜਾਬੀ ਦੇ ਸਰਵੋਤਮ ਨਾਵਲਾਂ ਵਿਚ ਸ਼ੁਮਾਰ ਕਰਦੇ ਹਨ ਜਾਂ ਜੇ ਇਸ ਨਾਵਲ ਦੇ ਹਿੰਦੀ ਰੂਪਾਂਤਰ ਨੇ ਦੇਸ਼ ਦੇ ਹੋਰ ਪ੍ਰਾਂਤਾਂ ਵਿਚ ਵੀ ਕਾਫ਼ੀ ਨਮਾਣਾ ਖੱਟਿਆ ਹੈ, ਤਾਂ ਇਹ ਕੋਈ ਗ਼ੈਰ-ਕੁਦਰਤੀ ਗੱਲ ਨਹੀਂ । | ਗੁਰਦਿਆਲ ਸਿੰਘ ਨੇ ਮ ਦਾ ਦੀਵਾ ਵਿਚ ਪੰਜਾਬ ਦੇ ਪੇਂਡੂ ਭਾਈਚਾਰੇ ਵਿਚੋਂ ਬੜੀ ਤੇਜ਼ ਗਤੀ ਨਾਲ ਖੁਰਕੇ ਲੋਪ ਹੋ ਰਹੀ ਝਾਕੀ ਨੂੰ ਚਿੱਤਿਆ ਹੈ । ਉਸਦੀ ਸਮਲਚ ਪੁਨਰ ਸਥਾਪਤੀ ਇਤਿਹਾਸਕ ਤੌਰ ਤੇ ਨਾ ਸੰਭਵ ਹੈ ਤੇ ਨਾ ਹੀ ਇੱਛਿਤ ਪਰ ਜਿਸ ਕਲਾ ਪ੍ਰਬੀਨਤਾ ਨਾਲ ਉਸ ਨੇ ਇਸ ਸਜੀਵ ਦ੍ਰਿਸ਼ ਨੂੰ ਸਥਿਰ ਕੀਤਾ ਹੈ, ਉਸਦੀ ਮਹੱਤਤਾ ਆਪਣੇ ਅੰਦਰਲੇ ਮਾਨਵੀ ਗੁਣਾਂ ਕਾਰਣ, ਆਉਣ ਵਾਲੀਆਂ ਪੀੜੀਆਂ ਲਈ ਜਿਉਂ ਦੀ ਤਿਉ ਬਣੀ ਰਹੇਗੀ । 56