ਪੰਨਾ:Alochana Magazine October, November and December 1979.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਣ ਉਸ ਨੂੰ ਮਾਨਵਵਾਦੀ ਕਹਾਣੀਕਾਰ ਬਣਾਉਂਦਾ ਹੈ ਅਤੇ ਮਾਨਵਵਾਦ ਹਰ ਚੰਗੇ ਲੇਖਕ ਤੇ ਕਲਾਕਾਰ ਦਾ ਬੁਨਿਆਦੀ ਤੇ ਅਨਿਵਾਰੀ ਲੱਛਣ ਹੁੰਦਾ ਹੈ । ਆਓ, ਹੁਣ ਅਣਖੀ ਦੀਆਂ ਕਹਾਣੀਆਂ ਵਲ ਮੁੜੀਏ । ਇਸ ਸੰਗ੍ਰਹਿ ਦੀਆਂ ਤਿੰਨ ਕਹਾਣੀਆਂ (ਛਾਬਾਜ਼’, ‘ਨਸੀਮ ਦਾ ਘਰ` ਅਤੇ ‘ਆਪਣੇ ਘੜੇ ਦਾ ਪਾਣੀ ਸਿੱਧੇ ਜਾਂ ਅਸਿੱਧੇ ਰੂਪ ਵਿਚ ਦੇਸ਼ ਦੀ ਵੰਡ ਨਾਲ ਸੰਬੰਧਤ ਹਨ। ਇਸ ਰਾਜਨੀਤਕ ਵੰਡ ਜਾਂ ਇਸ ਦੇ ਸਿੱਟੇ ਵਜੋਂ ਢਾਈ ਤਿੰਨ ਦਹਾਕਿਆਂ ਦੌਰਾਨ ਪੈਦਾ ਹੋਈ ਵਿੱਥ ਤੇ ਨਫ਼ਰਤ ਦਾ ਸ਼ਿਕਾਰ ਹੁੰਦੇ ਹੋਏ ਵੀ ਦੋਹਾਂ ਦੇਸ਼ਾਂ ਦੇ ਲੋਕ ਅਪਸੀ ਸਭਿਆਚਾਰਕ ਤੇ ਮਨੁਖੀ ਸਾਂਝ ਤੋਂ ਵਿਰਵੇ ਨਹੀਂ ਹੋਏ । ਭਾਰਤ-ਪਾਕਿਸਤਾਨ ਜੰਗ ਸਮੇਂ ਇਧਰ ਉਤਾਰੇ ਗਏ ਛਾਬਾਜ਼ਾਂ ਵਿਚੋਂ ਇਕ, ਅਲੀ, ਆਪਣੇ ਆਪ ਨੂੰ ਆਪਣੇ ਪਹਿਲੇ ਪਿੰਡ ਦੇਖਦਾ ਹੈ ਅਤੇ ਪੁਰਾਣੀਆਂ ਯਾਦਾਂ ਤੋਂ ਉਪਜੀਆਂ ਮਨੁਖੀ ਭਾਵਨਾਵਾਂ ਅਧੀਨ ਹਥਿਆਰਾਂ ਨਾਲ ਲੈਸ ਹੁੰਦਾ ਹੋਇਆ ਵੀ ਪਿੰਡ ਦਾ ਕੋਈ ਨੁਕਸਾਨ ਨਹੀਂ ਕਰਦਾ ਤੇ ਚੁਪ ਚਾਪ ਆਤਮ ਸਮਰਪਣ ਕਰ ਦਿੰਦਾ ਹੈ । “ਨਸੀਮ ਦਾ ਘਰ` ਵਿਚ ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਸਮੇਂ ਵਿਚ ਲੋਕਾਂ ਦੀ ਸਾਂਸਕ੍ਰਿਤਕ ਸਾਂਝ ਨੂੰ ਕਾਵਿਮਈ ਢੰਗ ਨਾਲ ਪੇਸ਼ ਕੀਤਾ ਗਿਆ ਹੈ । ‘ਆਪਣੇ ਘੜੇ ਦਾ ਪਾਣੀ ਏਧਰੋਂ ਪਾਕਿਸਤਾਨੀ ਪੰਜਾਬ ਦੀ ਯਾਤਰਾ ਤੇ ਗਏ ਵਿਅਕਤੀਆਂ ਪ੍ਰਤੀ ਉਧਰ ਦੇ ਲੋਕਾਂ ਦੇ ਉਮਲ ਉਮਲ ਪੈਂਦੇ ਮੋਹ ਦਾ ਅਤਿ ਭਾਵਕ ਪਰ ਯਥਾਰਥਕ ਵਰਨਣ ਹੈ ਕਿ ਕਿਵੇਂ ਪੰਜਾਬ ਦੀ ਧਰਤੀ ਤੇ ਵਾਹੀ ਗਈ ਲਕੀਰ ਪੰਜਾਬੀਆਂ ਦੇ ਦਿਲਾਂ ਨੂੰ ਦੂਰ ਕਰਨੇ ਅਸਮਰਥ ਰਹੀ ਹੈ । ਇਕ ਮੱਧ ਵਰਗੀ ਛੋਟਾ ਕਰਮਚਾਰੀ ਹੋਣ ਦੇ ਨਾਤੇ ਅਣਖੀ ਨੂੰ ਇਸ ਵਰਗ ਦੀਆਂ ਅ ਰਥਕ ਮਜਬੂਰੀਆਂ ਦਾ ਬੜਾ ਨੇੜਲਾ ਅਨੁਭਵ ਹੈ । ਇਕ ਤਰੀਕਾ ਤੇ ‘ਤੰਗ ਮੂਹਰੀ ਦੀ ਸਲਵਾਰ' ਇਸੇ ਅਨੁਭਵ ਨੂੰ ਪ੍ਰਗਟਾਉਂਦੀਆਂ ਕਹਾਣੀਆਂ ਹਨ । ਜਿਥੇ ਇਕ ਤਰੀਕਾ ਦੀ ਗਲਪ-ਵਿਧੀ ਵਿਅੰਗ ਤੇ ਕਟਾਕਸ਼ ਵਾਲੀ ਹੈ ਉਥੇ ‘ਤੰਗ ਮੂਹਰੀ ਦੀ ਸਲਵਾਰ’ ਆਪਣੇ ਦੁਖਾਂਤਕ ਲਹਿਜੇ ਨਾਲ ਪਾਠਕ ਨੂੰ ਇਸ ਸਮਸਿਆ ਪ੍ਰਤੀ ਸੋਚਵਾਨ ਬਣਾਉਂਦੀ ਹੈ । ‘ਛੇ ਪੱਤਿਆਂ ਵਾਲੀ ਪੋਥੀ' ਅਤੇ 'ਮੇਰਾ ਯ ਰ ਦੁਤੁ' ਵਿਚ ਅਣਖੀ ਨੇ ਟੱਪਰੀਵਾਸਾਂ ਦੇ ਅਤਿ ਦੇ ਥੁੜਾਂ ਭਰੇ, ਪਸ਼ੂ ਪੱਧਰ ਦੇ ਗਲੀਜ਼ ਤੇ ਅਨਿਸਚਤਤਾ ਵਾਲੇ ਜੀਵਨ ਦਾ ਲੇਖਾਂਕਨ ਕੀਤਾ ਹੈ ਅਤੇ ਦਰਸਾਇਆ ਹੈ ਕਿ ਇਨ੍ਹਾਂ “ਨੀਵੀਆਂ ਡੂੰਘਾਣਾਂ' (Lower Depths.) ਵਿਚ ਵਿਚਰਨ ਵਾਲੇ ਲੋਕ ਵੀ ਈਮਾਨਦਾਰੀ, ਦਲੇਰੀ, ਮਿਹਨਤ, ਇਨਸਾਨੀ ਨਿੱਘ ਅਤੇ ਗਿਆਨ ਦੀ ਇੱਛਾ ਰਖਣ ਤੇ ਖੁਰਰਤ ਮਨੁੱਖੀ ਗੁਣਾਂ ਤੋਂ ਨਾ ਸਿਰਫ ਖਾਲੀ ਹੀ ਨਹੀਂ ਹੁੰਦੇ ਸਗੋਂ ਉਨ੍ਹਾਂ ਦੀਆਂ ਬਾਕੀ ਮਨੁੱਖਾਂ ਜਿੰਨੀਆਂ ਪ੍ਰਬਲ ਇਹ ਇਛਾਵਾਂ ਹੱਦ ਕਾਇਮ ਰਖਣ ਦੇ ਸੰਘਰਸ਼ ਵਿਚ ਤਹਿਸ ਨਹਿਸ ਹੋ ਜਾਂਦੀਆਂ ਹਨ । ਇਹ ਲੋਕ ਵੀ ਸਾਡੇ ਸਮਾਜ ਦਾ ਅਨਿਖੜਵਾਂ ਪਰ ਬੇਹੱਦ ਅਣਗੌਲਿਆ ਅੰਗ ਹਨ । ਅਣਖੀ ਸਾਧਾਰਨ ਤੇ ਮਹੱਤਵਹੀਣ ਜਾਪਦੀਆਂ ਮਨੁੱਖੀ ਘਟਨਾਵਾਂ ਤੇ ਪ੍ਰਸਥਿਤੀਆਂ ਨੂੰ ਵੀ ਕਹਾਣੀ ਵਿਚ ਢਾਲ ਸਕਣ ਦੀ ਸਮਰਥਾ ਰਖਦਾ ਹੈ । ਇਹ ਘਟਨਾਵਾਂ ਤੇ ਪ੍ਰਸਥਿਤੀਆਂ ਵਿਸ਼ਾਲ ਜਨਸਮੂਹ ਨਾਲ ਸੰਬੰਧਤ ਤੇ ਦੀਰਘ ਸਮੇਂ ਦੇ ਪ੍ਰਭਾਵ ਵਾਲੀਆਂ ਨਾ ਹੋਣ ਦੇ 58