ਪੰਨਾ:Alochana Magazine October, November and December 1979.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਾਵਜੂਦ ਕਿਸੇ ਵਿਅਕਤੀ ਵਿਸ਼ੇਸ਼ ਲਈ ਬੜੇ ਮਹੱਤਵ ਤੇ ਚਿੰਤਾ ਵਾਲੀਆਂ ਹੋ ਸਕਦੀਆਂ ਹਨ । ਕਹਾਣੀ 'ਅੰਨੀ ਮਾਂ ਦਾ ਪੁੱਤ' ਦਾ ਦੀਪਾ ਮੰਡੀ ਵਿਚੋਂ ਅਪਣੀ ਪਸੰਦ ਜਾਂ ਸ਼ੱਕ ਦੀ ਕੋਈ ਵਸਤੂ ਖਰੀਦਣ ਦੀ ਥਾਂ ਆਪਣੀ ਲਗਭਗ ਅੰਨੀ ਮਾਂ ਦੀਆਂ ਅੱਖਾਂ ਦੇ ਇਲਾਜ ਲਈ ਵਿਕਦੇ ਸੁਰਮੇ ਦੀ ਡਲੀ ਲੈ ਆਉਂਦਾ ਹੈ ਜਿਸ ਨੂੰ ਕੋਈ ਕਥਿਤ ਵੈਦ ਸਰਬ-ਗੁਣ ਭਰਪੂਰ ਔਸ਼ਧੀ ਵਜੋਂ ਪ੍ਰਚਾਰ ਕੇ ਮੰਡੀ ਵਿਚ ਵੇਚ ਰਿਹਾ ਸੀ । ਇਥੇ ਦੀਪੇ ਦੀ ਮਾਂ ਦੀਆਂ ਅੱਖਾਂ ਦੀ ਜੋਤ ਮੁੜ ਸੁਰਜੀਤ ਦੇਖਣ ਦੀ ਤਾਂਘ ਮਲ ਮਨੁੱਖੀ ਭਾਵਨਾ ਦਾ ਸੰਚਾਰ ਕਰਦੀ ਹੈ । ਜੇ ਇਸ ਕਹਾਣੀ ਨੂੰ ਪ੍ਰਤੀਕਾਤਮਕ ਅਰਥਾਂ ਵਿਚ ਦੇਖਿਆ ਜਾਵੇ ਤਾਂ ਇਸ ਨੂੰ ਸਾਡੀ ਵਰਤਮਾਨ ਰਾਜਨੀਤੀ ਤੇ ਲਕਵਾਂ ਪਰ ਤਿੱਖਾ ਵਿਅੰਗ ਵੀ ਕਿਹਾ ਜਾ ਸਕਦਾ ਹੈ । ਇਸੇ ਤਰ੍ਹਾਂ ਕਹਾਣੀ 'ਕਣਕ ਦੀਆਂ ਬੋਰੀਆਂ ਵਿਚ ਕਣਕ ਦੀ ਥੁੜ ਸਮੇਂ ਪਿੰਡ ਦੇ ਸੇਠ ਕਿਰਪਾ ਮੱਲ ਵਲੋਂ ਆਪਣੇ ਵਿਸ਼ਵਾਸੀ ਮਿੱਤਰ ਦੁੱਲਾ ਸਿੰਘ ਦੇ ਤੁੜੀ ਵਾਲੇ ਕੋਠੇ ਵਿਚ ਲੁਕਾਈਆਂ ਕਣਕ ਦੀਆਂ ਬੋਰੀਆਂ ਨੂੰ ਪਿੰਡ ਦੇ ਲੋਕਾਂ ਵਲੋਂ ਕਢ ਲੈਣ ਅਤੇ ਸਹੀ ਮੁੱਲ ਦੇ ਕੇ ਕਣਕ ਲੈ ਜਾਣ ਦੀ ਕਹਾਣੀ ਨਿੱਜੀ ਲਾਲਚ ਵਿਰੁਧ ਸਮੂਹਕ ਕਾਰਜ ਦੀ ਸਫਲਤਾ ਦੀ ਚੰਗੀ ਮਿਸਾਲ ਪੇਸ਼ ਕਰਦੀ ਹੈ । 'ਕਚਹਿਰੀ ਦਾ ਸ਼ਿੰਗਾਰ' ਦਾ ਸੇਵਾ ਸਿੰਘ ਦਰਦੀ ਲੋਕਾਂ ਦੀ ਮਦਦ ਕਰਨ ਦੀ ਆੜ ਵਿਚ ਆਪਣਾ ਉੱਲੂ ਸਿੱਧਾ ਕਰਨੇ ਦੇ ਆਹਰ ਵਿਚ ਰੁਝਿਆ ਇਕ ਦਿਨ ਇਕ ਸਾਧਾਰਨ ਕਿਸਾਨ ਛੱਜੂ ਸਿੰਘ ਤੋਂ ਭਰੀ ਕਚਹਿਰੀ ਵਿਚ ਆਪਣੀ ਪੱਤ ਲਹਾ ਬਹਿੰਦਾ ਹੈ । ਚਿੜੀਆਂ ਦਾ ਮਰਨ’ ਤੇ ‘ਤਕਸੀਮ' ਕਹਾਣੀਆਂ ਤੋਂ ਪਤਾ ਲਗਦਾ ਹੈ ਕਿ ਕਿਵੇਂ ਸਾਧਾਰਨ ਜਿਹਾ ਮਜ਼ਾਕ ਸਾਜ਼ਸ਼ੀ ਰੰਗ ਲੈ ਕੇ ਕਈ ਵਾਰ ਕਿਸੇ ਵਿਅਕਤੀ ਦੀ ਜਾਨ ਦਾ ਖੌਅ ਵੀ ਬਣ ਸਕਦਾ ਹੈ । 'ਬਲਰਾਜ ਵਿਚਾਰਾ' ਦਾ ਬਲਰਾਜ ਆਪਣੇ ਅਧਿਆਪਕਾਂ ਤੇ ਘਰ ਦਿਆਂ ਦੀ ਪਥਰਦਿਲੀ ਦਾ ਸ਼ਿਕਾਰ ਹੋ ਕੇ ਪ੍ਰਾਣ ਤਿਆਗ ਦਿੰਦਾ ਹੈ ਅਤੇ ਕਿਵੇਂ ਸਿਖਿਆ ਵਰਗੇ ਪਵਿੱਤਰ ਕਰਮ ਵੀ ਗਲਤ ਹੱਥਾਂ ਵਿਚ ਆ ਕੇ ਜਾਨ-ਲੇਵਾ ਤਸ਼ੱਦਦ ਦਾ ਰੂਪ ਧਾਰਨ ਕਰਨ ਜਾਂਦਾ ਹੈ ‘ਤਿੰਨ ਜਾਨਵਰਾਂ' ਵਿਚ ਸਾਂਝੇ ਸਕੂਲ ਦੇ ਅਧਿਆਪਕ ਅਧਿਆਪਕਾਵਾਂ ਕਿਵੇਂ ਨਿੱਕੀ ਨਿੱਕੀ ਘੁਣਤਰਬਾਜ਼ੀ ਤੇ ਚੁਗਲੀ ਨਿੰਦਿਆ ਵਿਚ ਆਪਣਾ ਕੀਮਤੀ ਸਮਾਂ ਨਸ਼ਟ ਕਰਦੇ ਹਨ । ਉਨ੍ਹਾਂ ਦੇ ਮੁਕਾਬਲੇ ਤੇ ਇਕ ਅਧਿਆਪਕ ਸੰਜੀਵ ਦਾ ਗੰਭੀਰ ਚਰਿਤ ਚਿੱਕੜ ਵਿਚ ਉੱਗੇ ਕੰਵਲ ਵਾਂਗ ਦਿਖਾਈ ਦਿੰਦਾ ਹੈ ਅਤੇ ਬੁਨਿਆਦੀ ਚੰਗਿਆਈ ਦੀ ਉੱਤਮਤਾ ਦਾ ਲਖਾਇਕ ਹੈ । | ਪੇਂਡੂ ਆਰਥਕਤਾ ਦੀ ਚੁਲ ਜ਼ਮੀਨ ਹੈ ਜਿਸ ਦੁਆਲੇ ਪੇਂਡੂ ਸਮਾਜ ਅਤੇ ਇਸ ਦੇ ਆਰਥਕ ਤੇ ਸਾਂਸਕ੍ਰਿਤਕ ਰਿਸ਼ਤੇ ਘੁੰਮਦੇ ਦਿਖਾਈ ਦਿੰਦੇ ਹਨ । ਨਿਸਚੇ ਹੀ ਜ਼ਮੀਨ ਦੇ ਆਧਾਰ ਤੇ ਹੋਈ ਵਰਗ-ਵੰਡ ਆਪਣੀ ਤਰਕ ਅਨੁਸਾਰ ਮਨੁੱਖੀ ਸੰਬੰਧਾਂ ਤੇ ਪ੍ਰਸਥਿਤੀਆਂ ਨੂੰ ਨਿਸਚਤ ਕਰਦੀ ਹੈ । ਕਹਾਣੀ “ਤਾਇਆ ਸੰਤੂ' ਵਿਚ ਸੰਤੂ ਦੇ ਭਤੀਜੇ ਉਸ ਦੀ ਜ਼ਮੀਨ ਦੇ ਵਾਰਸ ਬਣਨ ਖਾਤਰ ਹੀ ਉਸ ਦੀ ਸੇਵਾ ਸੰਭਾਲ ਕਰਦੇ ਹਨ ਅਤੇ ਦਿਲੋਂ ਉਸ ਦਿਨ ਦੀ ਉਡੀਕ ਕਰਦੇ ਹਨ ਕਿ ਕਦੋਂ ਸੰਤੁ ਮਰੇ ਤੇ ਜ਼ਮੀਨ ਉਨ੍ਹਾਂ ਦੇ ਹੱਥ ਲੱਗੇ । “ਅਸ਼ਕੇ ਬੜੀਏ ਤੇਰੇ' ਦੀ ਬਿਸ਼ਨੀ ਜ਼ਮੀਨ ਦੇ ਝਗੜੇ ਵਿਚ ਮਾਰੇ ਗਏ ਆਪਣੇ ਪਤੀ ਦੇ ਕਾਤਲ ਮੱਘਰ ਨੂੰ ਆਪਣੇ ਮੁੰਡਿਆਂ ਦੇ ਜੁਆਨ ਹੋਣ ਤੇ ਉਨ੍ਹਾਂ ਹੱਥੋਂ ਮਰਵਾ ਕੇ ਤੇ ਮੱਘਰ ਦੀ ਲਾਸ਼ ਨੂੰ ਚਾਟ 5)