ਪੰਨਾ:Alochana Magazine October, November and December 1979.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਲ ਅੜਕਾ ਕੇ ਦੁੱਧ ਰਿੜਕਦੀ ਹੈ । ਇਹ ਕਹਾਣੀ ਪੰਜਾਬੀਆਂ ਦੇ ਬਦਲੇ-ਖੋਰ ਸੁਭਾ ਦੀ ਤਰਜਮਾਨੀ ਵੀ ਕਰਦੀ ਹੈ । ‘ਖੱਟੀ ਲੱਸੀ ਪੀਣ ਵਾਲੇ’ ਦੇ ਦੋ ਭਰਾ ਮੰਦਰ ਤੇ ਚੰਦ ਹੱਡਭੰਨਵੀਂ ਮਿਹਨਤ ਤੇ ਸੰਜਮੀ ਜੀਵਨ ਦੂਆਰਾ ਕਮਾਈ ਕਰਕੇ ਪਿੰਡ ਦੇ ਸੂਦਖੋਰ ਸਰਤਾ ਸਿੰਘ ਕੋਲ ਗਹਿਣੇ ਪਈ ਜ਼ਮੀਨ ਛੁਡਾਉਂਦੇ ਹਨ ਅਤੇ ਜਦੋਂ ਸੂਰਤਾ ਸਿੰਘ ਹੇਰਾਫੇਰੀ ਨਾਲ ਜ਼ਮੀਨ ਫਿਰ ਵੀ ਦੱਬੀ ਰਖਣੀ ਚਾਹੁੰਦਾ ਹੈ ਤਾਂ ਉਹ ਉਸ ਨੂੰ ਸ਼ਰੇਆਮ ਲਲਕਾਰ ਕੇ ਪਿੰਡ ਵਾਸੀਆਂ ਦੀ ਵਾਹਵਾ ਖਟਦੇ ਹਨ । ਕਹਾਣੀ 'ਨਮੋਸ਼ੀ ਦਾ ਨਾਇਕ ਨੱਥਾ ਸਿੰਘ ਇਕ ਇਜ਼ਤਦਾਰ ਕਿਸਾਨ ਹੈ ਜਿਹੜਾ ਇਕ ਸਾਧਾਰਨ ਕੋਠੇ ਤੋਂ ਪੈਦਾ ਹੋਏ ਝਗੜੇ ਕਾਰਨ ਉਸ ਦੇ ਭਰਾ ਦੇ ਬੁਲਾਏ ਥਾਣੇਦਾਰ ਵਲੋਂ ਪਿੰਡ ਦੀ ਧਰਮਸਾਲਾਂ ਵਿਚ ਬੇਇਜ਼ਤੀ ਭਰੇ ਲਫਜ਼ ਸੁਣ ਕੇ ਨਮੋਸ਼ੀ ਵਿਚ ਡੁਬਿਆ ਮੰਜੇ ਤੇ ਪੈ ਜਾਂਦਾ ਹੈ ਤੇ ਫਿਰ ਨਹੀਂ ਉਠ ਸਕਦਾ । ਇਸ ਕਹਾਣੀ ਵਿਚ ਜ਼ਮੀਨ ਤੋਂ ਹੋਣ ਵਾਲੇ ਝਗੜਿਆਂ ਦੇ ਨਾਲ ਨਾਲ ਸਾਡੀ ਪੁਲੀਸ ਦੇ ਬੇਮੁਹਾਰਾ ਤੇ ਅਣਮਨੁੱਖੀ ਰਵਈਏ ਤੇ ਵੀ ਸੁਖਮ ਪਰ ਤੇਜ਼ ਕਟਾਖਸ਼ ਹੈ । ਪਲਸ ਦੇ ਇਸੇ ਰਵਈਏ ਦੀ ਦਹਿਸ਼ਤ ਤੇ ਧਾਂਦਲੀ ਮਨੁੱਖ ਦੀ ਮੌਤ’ ਵਿਚ ਵੀ ਪੇਸ਼ ਕੀਤੀ ਗਈ ਹੈ । ਇਕ ਪੂਰਬੀਆਂ ਸੜਕ ਤੇ ਜਾਂਦਾ ਟਰੱਕ ਦੀ ਫੇਟ ਵਿਚ ਆ ਕੇ ਸਖਤ ਜ਼ਖ਼ਮੀ ਹਾਲਤ ਵਿਚ ਤੜਫ ਰਿਹਾ ਹੁੰਦਾ ਹੈ ਅਤੇ ਉਸ ਦੇ ਕੋਲੋਂ ਲੰਘਣ ਵਾਲੇ ਇਸ ਲਈ ਨਹੀਂ ਰੁਕਦੇ ਕਿ ਕਿਤੇ ਉਹ ਇਸ ਮੁਕੱਦਮੇ ਵਿਚ ਨਾ ਉਲਝਾ ਲਏ ਜਾਣ । ਟਰੱਕ ਦਾ ਮਾਲਕ ਸੇਠ ਮੁਕੰਦੀ ਲਾਲ ਪੁਲੀਸ ਨੂੰ ਕੁਝ ਦੇ ਦੁਆ ਕੇ ਮਾਮਲਾ ਰਫਾ ਦਫਾ ਕਰਵਾ ਦਿੰਦਾ ਹੈ । ਪਿੰਡ ਦੇ ਬੇਜ਼ਮੀਨੇ ਲੋਕ ਛੋਟੀ ਮੋਟੀ ਮਜ਼ਦੂਰੀ ਤੇ ਜੱਟਾਂ ਨਾਲ ਸੀਰ ਨਿਭਾ ਕੇ ਦਿਨ ਕਟੀ ਕਰਦੇ ਹਨ । ‘ਕਮਾਈ ਦਾ ਜਬਰਾ ਸੜਕ ਉਸਾਰੀ ਕਰਨ ਵਾਲਾ ਮਜ਼ਦੂਰ ਹੈ ਜਿਹੜਾ ਇਕ ਜੱਟ ਕਰਮ ਸਿੰਘ ਦਾ ਕਰਜ਼ਾਈ ਹੋਣ ਤੇ ਆਪਣੇ ਲੜਕੇ ਪੀਤੇ ਨੂੰ ਉਸ ਦੇ ਡੰਗਰ ਚਾਰਨ ਲਾ ਦਿੰਦਾ ਹੈ । ਪੀਤਾ ਜਦ ਆਪਣੇ ਹਮ-ਉਮਰ ਲੜਕਿਆਂ ਨੂੰ ਸਕੂਲ ਜਾਂਦੇ ਦੇਖਦਾ ਹੈ ਤਾਂ ਉਸ ਦੇ ਮਨ ਵਿਚ ਹੂਕ ਉਠਦੀ ਹੈ । ਪਰ ਮਜਬੂਰੀ ਵਸ ਬੀਤੇ ਦੀ ਬਾਲੜੀ ਉਮਰ ਆਪਣੇ ਟੱਬਰ ਲਈ ਕਮਾਈ ਦਾ ਸਾਧਨ ਬਣ ਕੇ ਰਹਿ ਜਾਂਦੀ ਹੈ । ਪੁੱਤ ਦੀ ਪੜ੍ਹਨ ਜਾਣ ਦੀ ਇੱਛਾ ਅਤੇ ਗਰੀਬ ਪਿਉ ਦੀ ਬੇਬਸੀ ਨੂੰ ਅਣਖੀ ਨੇ ਬਹੁਤ ਹੀ ਪ੍ਰਭਾਵਸ਼ਾਲੀ ਰੂਪ ਵਿਚ ਪੇਸ਼ ਕੀਤਾ ਹੈ ਅਤੇ ਇਹ ਇਸ ਸੰਗ੍ਰਹਿ ਦੀਆਂ ਬਹੁਤ ਵਧੀਆ ਕਹਾਣੀਆਂ ਵਿਚੋਂ ਇਕ ਹੈ । ਦੇਸ਼ ਦਾ ਰਾਖਾ' ਦਾ ਸਰਵਣ ਇਕ ਨੌਜਵਾਨ ਸੀਰੀ ਹੈ ਪਰ ਉਸ ਨੂੰ ਜਾਨ ਮਾਰ ਕੇ ਮਿਹਨਤ ਕਰਨ ਤੇ ਵੀ ਜ਼ਿਮੀਂਦਾਰ ਦਸੌਂਧਾ ਸਿੰਘ ਤੇ ਉਸ ਦੇ ਪੁੱਤਰ ਗੁਰਚਰਨ ਤੋਂ ਨਿਰਾਦਰੀ ਭਰਿਆ ਵਤਰਾਉ ਹੀ ਮਿਲਦਾ ਹੈ । ਉਨਾਂ ਦੀਆਂ ਗਾਲ੍ਹਾਂ ਤੇ ਖਾਹ ਮਖਾਹ ਦਾ iਸ ਤੋਂ ਅਕਿਆ ਸਰਵਣ ਇਸ ‘ਕੁੱਤੇ ਦੀ ਜੂਨ ਵਾਲੇ ਪਿਤਰੀ ਕਿੱਤੇ ਨੂੰ ਤਿਆਗ ਕੇ ਫੌਜ ਵਿਚ ਭਰਤੀ ਹੋ ਜਾਂਦਾ ਹੈ । ਇਉਂ ਜਥੇ ਇਸ ਕਹਾਣੀ ਵਿਚ ਜਿਥੇ ਜਾਤਪਾਤ ਦੇ ਸੀਮਿੰਟ ਨਾਲ ਪੱਕੀ ਹੋਈ ਸ਼ਰੇਣੀ ਵੰਡ ਅਤੇ ਜਾਇਦਾਦ ਵਾਲੇ ਬੰਦਿਆਂ ਹੱਥੋਂ ਦਲਿਤ ਸ਼ਰੇਣੀ ਦੀ ਲੁੱਟ ਤੇ ਨਿਰਾਦਰੀ ਨੂੰ ਉਘਾੜਿਆ ਗਿਆ ਹੈ, ਉਥੇ ਦਲਿਤ ਸ਼ਰੇਣੀ ਦੇ ਨੌਹਵਾਨਾਂ ਵਿਚ ਇਸ ਅਨਿਆਂ ਵਿਰੁਧ ਤੀਬਰ ਹੋ ਰਹੀ ਚੇਤਨਤਾ ਅਤੇ ਪ੍ਰੰਪਰਾਗਤ ਆਰਥਕ ani ਨੂੰ ਤਿਲਾਂਜਲੀ ਦੇ ਕੇ ਵਧੇਰੇ ਵਿਸ਼ਾਲ ਜੀਵਨ ਵਿਚ ਵਿਚਰਨ ਦੀ ਅਕਾਂਖਿਆ ਤੇ 60