ਪੰਨਾ:Alochana Magazine October, November and December 1979.pdf/63

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਕਸ਼ਿਸ਼ਾਂ ਨੂੰ ਵੀ ਰੂਪਮਾਨ ਕੀਤਾ ਗਿਆ ਹੈ | ਅਣਖੀ ਵਲੋਂ ਉਸ ਨੂੰ ਦੇਸ਼ ਦਾ ਰਾਖਾ ਕਹਿ ਕੇ ਵਡਿਆਉਣਾ ਲੇਖਕ ਦੇ ਆਪਣੇ ਮਨੁੱਖਵਾਦੀ ਤੇ ਪ੍ਰਗਤੀਸ਼ੀਲ ਦ੍ਰਿਸ਼ਟੀਕੋਣ ਦਾ ਸੂਚਕ ਹੈ । | ਸਵਾਲ ਦਰ ਸਵਾਲ ਸੰਗ੍ਰਹਿ ਦੀਆਂ ਲਗਭਗ ਤੀਜਾ ਹਿੱਸਾ ਕਹਾਣੀਆਂ ਔਰਤਮਰਦ ਰਿਸ਼ਤੇ ਦੁਆਲੇ ਘੁੰਮਦੀਆਂ ਹਨ । ਇਹ ਮਨੁੱਖੀ ਰਿਸ਼ਤਾ ਅਣਖੀ ਦੀਆਂ ਕਹਾਣੀਆਂ ਵਿਚ ਵਾਰ ਵਾਰ ਤੇ ਕਈ ਰੂਪਾਂ ਵਿਚ ਪ੍ਰਗਟ ਹੁੰਦਾ ਹੈ । ਔਰਤ ਦੀ ਅਣਹੋਂਦ ਕਾਰਨ ਰੁੱਖ ਤੇ ਕਠੋਰ ਜਿੰਦਗੀ ਬਸਰ ਕਰਦੇ ਪਰ ਔਰਤ ਪ੍ਰਾਪਤੀ ਦੀ ਮੱਧਮ ਜਿਹੀ ਆਸ ਲਾਈ ਬੈਠੇ ‘ਚਿਆਂ ਦਾ ਮਰਨਾ' ਦੇ ਸਾਧੂ ਹਲਵਾਈ ਅਤੇ ‘ਖਾਰਾ ਦੁੱਧ' ਦੇ ਮਿਲਖੀ ਵਰਗੇ ਅਧੂਰੇ ਆਦਮੀ ਸਹਿਵਨ ਹੀ ਸਾਡੀ ਹਮਦਰਦੀ ਦੇ ਪਾਤਰ ਬਣ ਜਾਂਦੇ ਹਨ । ਜ਼ਮੀਨ ਦੀ ਘਾਟ ਕਾਰਨ ਜੱਟਾਂ ਦੇ ਮੁੰਡਿਆਂ ਦਾ ਅਣਵਿਆਹੇ ਰਹਿ ਜਾਣਾ ਮਾਲਵੇ ਦੇ ਪੇਂਡੂ ਖੇਤਰ ਦੀ ਇਕ ਵਿਸ਼ੇਸ਼ ਸਮਸਿਆ ਰਹੀ ਹੈ ਅਤੇ ਕੁਝ ਹੱਦ ਤਕ ਹੁਣ ਵੀ ਹੈ । ‘ਕੈਲੇ ਦੀ ਬਹੁ' ਇਸ ਸਮੱਸਿਆ ਬਾਰੇ ਅਣਖੀ ਦੀ ਪ੍ਰਤੀਨਿਧ ਕਹਾਣੀ ਹੈ । ਥੋੜੀ ਜ਼ਮੀਨ ਹੋਣ ਕਰਕੇ ਸੱਜਣ, ਚੰਨਣ ਤੇ ਕੈਲਾ ਤਿੰਨਾਂ ਭਰਾਵਾਂ ਨੂੰ ਕੋਈ ਪੁੰਨ ਦਾ ਸਾਕ ਨਹੀਂ ਹੁੰਦਾ । ਚੰਨਣ ਕਰਜ਼ਾ ਲੈ ਕੇ ਕੈਲੇ ਖਾਤਰ ਮੁੱਲ ਦੀ ਤੀਵੀਂ ਲਿਆਉਣ ਬਾਰੇ ਸੋਚਦਾ ਹੈ ਤਾਂ ਸੱਜਣ ਇਸ ਸੁਝਾਅ ਪ੍ਰਤੀ ਉਦਾਸੀਨ ਤੇ ਉਤਸ਼ਾਹਹੀਣ ਹੈ । ਪੰਜਾਹਾਂ ਦੀ ਉਮਰ ਨੂੰ ਟੱਪੇ ਸੱਜਣ ਨੂੰ ਇਸ ਵਿਚ ਭਲਾ ਕੀ ਦਿਲਚਸਪੀ ਹੋ ਸਕਦੀ ਹੈ ? ਜਦੋਂ ਚੰਨਣ ਉਸ ਨੂੰ ਆਉਣ ਵਾਲੀ ਤੀਵੀਂ ਵਿਚ ਤਿੰਨੇ ਭਰਾਵਾਂ ਦੇ ਬਰਾਬਰ ਹਿੱਸੇ ਦਾ ਯਕੀਨ ਦਿਵਾਉਂਦਾ ਹੈ ਤਾਂ ਗੱਜਣ ਅੱਧਮੰਨੇ ਮਨ ਨਾਲ ਉਠ ਕੇ ਤੁਰ ਪੈਂਦਾ ਹੈ । ਇਉਂ ਹਾਲੇ ਵੀ ਮਾਲਵੇ ਦੇ ਕਈ ਪਰਵਾਰਾਂ ਵਿਚ ਮਹਾਂ ਭਾਰਤ ਦੇ ਪਾਂਡਵਾਂ ਦੀ ਸਾਂਝੀ ਅਰਧਾਗਨੀ ਦਰੋਪਤੀ ਦੀ ਦੁਹਰਾਈ ਜਾ ਰਹੀ ਕਥਾ ਨੂੰ ਅਣਖੀ ਨੇ ਬੜੇ ਸੁਝਾਉ ਪੂਰਨ ਤੇ ਕਲਾਤਮਕ ਢੰਗ ਨਾਲ ਸਫਲਤਾ ਪੂਰਬਕ ਪੇਸ਼ ਕੀਤਾ ਹੈ । ਔਰਤ ਦੀ ਕੁਠਾਲੀ', 'ਪੈਰ ਦੀ ਜੁੱਤੀ' ਅਤੇ ਔਰਤਾਂ ਦਾ ਵਪਾਰੀ ਕਹਾਣੀਆਂ ਵਿਚ ਅਣਖੀ ਨੇ ਔਰਤ ਦੀ ਉਸ ਸੁੱਤੀ ਸ਼ਕਤੀ ਵਲ ਸੰਕੇਤ ਕੀਤਾ ਹੈ ਜਿਹੜੀ ਜਾਗਣ ਤੇ ਵੈਲੀ, ਬਦਮਾਸ਼ ਤੇ ਕੁਕਰਮੀ ਬੰਦਿਆਂ ਨੂੰ ਵੀ ਸਿੱਧੇ ਰਸਤੇ ਪਾ ਸਕਦੀ ਹੈ । ਪਰ ਇਹ ਸ਼ਕਤੀ ਕਿਸੇ ਵੇਲੇ ਚੰਡੀ ਦਾ ਰੂਪ ਵੀ ਧਾਰਨ ਕਰ ਜਾਂਦੀ ਹੈ । ਜਿਵੇਂ 'ਸੁੱਤਾ ਨਾਗ' ਦੀ ਜੀਤੇ ਦਾ ਪਤੀ ਮੁਕੰਦਾ, ਜੀਤੇ ਦੇ ਪੇਕਿਆਂ ਦੇ ਯਾਰ ਸ਼ੇਰੇ ਮਾਲੀ ਨੂੰ ਉਦੋਂ ਤਲਵਾਰ ਮਾਰ ਕੇ ਕਤਲ ਕਰ ਦਿੰਦਾ ਹੈ ਜਦੋਂ ਜੀਤੇ ਤੇ ਉਹ ਬਾਹਰ ਖੇਤ ਵਿਚ ਇਕੱਠੇ ਸੁੱਤੇ ਹੁੰਦੇ ਹਨ । ਕਈ ਵਾਰਿਆਂ ਪਿਛੋਂ ਮੁਕੰਦੇ ਦੇ ਮੂੰਹੋਂ ਇਸ ਦਾ ਜ਼ਿਕਰ ਸੁਣ ਕੇ ਬਦਲੇ ਦੀ ਭਾਵਨਾ ਅਧੀਨ ਤਟ ਫਟ ਤਲਵਾਰ ਚੁੱਕ ਕੇ ਮੁਕੰਦੇ ਦਾ ਸਿਰ ਲਾਹ ਦਿੰਦੀ ਹੈ। ‘ਸਫੈਦ ਰਾਤ ਦਾ ਜ਼ਖ਼ਮ' ਦਾ ਮੰਗਲ ਆਪਣੀ ਮਨ ਇੱਛਤ ਲੜਕੀ ਸੀਤੋ ਨਾਲ ਵਿਆਹ ਨਾ ਹੋਣ ਕਰਕੇ ਸਾਧ ਬਣ ਜਾਂਦਾ ਹੈ ਅਤੇ ਜਿਸ ਪਿੰਡ ਦੇ ਬਾਹਰ ਟਿੱਲੇ ਤੇ ਧਣੀ ਰਸਾ ਕੇ ਬਹਿੰਦਾ ਹੈ, ਉਸੇ ਪਿੰਡ ਦੀ ਇਕ ਛੁਟੜ · ਕੁੜੀ ਨਾਲ ਜਿਨਸੀ ਸੰਬੰਧ ਪੈਦਾ ਕਰ ਲੈਂਦਾ ਹੈ । ਕੁੜੀ ਨੂੰ ਗਰਭ ਠਹਿਰਨ ਤੇ ਉਹ ਪਿੰਡ ਵਾਲਿਆਂ ਨੂੰ ਸਾਫ ਸਾਫ ਦੱਸ ਦਿੰਦੀ ਹੈ ਅਤੇ ਮੰਗਲ ਦਾਸ ਆਪਣੀ ਨਿਰਦੋਸ਼ ਸਿਧ ਕਰਨ ਲਈ ਝਪਟ ਕੱਟਿਆ ਹੋਇਆ 6