ਪੰਨਾ:Alochana Magazine October, November and December 1979.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗੁਪਤ ਅੰਗ ਦਿਖਾ ਕੇ ਪਿੰਡ ਵਾਲਿਆਂ ਦੀ ਤਸੱਲੀ ਕਰਵਾ ਦਿੰਦਾ ਹੈ । ਪਰ ਜਦੋਂ ਨੰਬਰਦਾਰਾਂ ਦੀ ਬਹੂ ਉਸ ਨੂੰ ਸੰਕੇਤ ਦੇ ਕੇ ਰਾਤ ਨੂੰ ਮਿਲਣ ਆਉਂਦੀ ਹੈ ਤਾਂ ਮੰਗਲ ਦਾਸ ਆਪਣੀ ਸਥਿਤੀ ਦੀ ਭਿਆਨਕਤਾ ਨੂੰ ਬਰਦਾਸ਼ਤ ਨਾ ਕਰਦਾ ਹੋਇਆ ਨੇੜੇ ਦੇ ਛੱਪੜ ਵਿਕ ਡੁੱਬ ਮਰਦਾ ਹੈ । ਸਪਸ਼ਟ ਹੈ ਕਿ ਜਿਨਸੀ ਲੋੜਾਂ ਨੂੰ ਕਿਸੇ ਵੀ ਗੈਰ-ਕੁਦਰਤੀ ਢੰਗ ਨਾਲ ਦਬਾਉਣਾ ਜਾਂ ਮਾਰਨਾ ਵੀ ਇਕ ਅਣਮਨੁੱਖੀ ਕਾਰਜ ਹੈ ਜਿਸ ਦੇ ਕਦੇ ਵੀ ਚੰਗੇ ਸਿੱਟੇ ਨਿਕਲ ਸਕਦੇ ਹਨ । | ਸਮਝ ਨਹੀਂ', 'ਮੈਂ ਕਹਾਣੀ ਲਿਖਾਂਗਾ, ਅਤੇ 'ਕੰਧ ਵਿਚ ਉੱਗਿਆ ਦਰਖਤ ਵਿਅਕਤੀਆਂ ਪਰ ਕਿਸੇ ਕਾਰਨ ਅੰਸਤੁਸ਼ਟ ਔਰਤਾਂ ਦੇ ਦੁਜਿਆਂ ਮਰਦਾਂ ਨਾਲ ਜਿਨਸੀ ਸੰਬੰਧਾਂ ਬਾਰੇ ਕਹਾਣੀਆਂ ਹਨ । ਸਮਝ ਨਹੀਂ' ਦੀ ਨੌਜਵਾਨ ਅਧਿਆਪਕਾ ਦਿੰਦੂ ਆਪਣੇ ਪਤੀ ਦੇ ਫੌਜ ਵਿਚ ਚਲੇ ਜਾਣ ਪਿਛੋਂ ਆਪਣੇ ਬੀ. ਐਡ. ਦੇ ਇਕ ਸਹਿਪਾਠੀ ਦਰਸ਼ਨ ਨਾਲ ਸ਼ਰੀਰਕ ਸੰਬੰਧ ਹੰਢਾਉਂਦੀ ਹੈ ਪਰ ਆਪਣੇ ਪਤੀ ਕਿਰਪਾਲ ਸਿੰਘ ਦੇ ਵਾਪਸ ਆ ਜਾਣ ਤੇ ਦਰਸ਼ਨ ਵਲੋਂ ਮੂੰਹ ਮੋੜ ਲੈਂਦੀ ਹੈ । ਮੈਂ ਕਹਾਣੀ ਲਿਖਾਂਗਾ' ਵਿਚ ਮੱਝਾਂ ਦੇ ਵਪਾਰੀ ਦੀ ਪਤਨੀ ਰੇਸ਼ਮਾ ਅਸੰਤੁਸ਼ਟੀ ਦੀ ਹਾਲਤ ਇਕ ਹੋਰ ਨੌਜਵਾਨ ਅਮਰਪਾਲ ਨਾਲ ਓਨਾ ਚਿਰ ਯਾਰੀ ਪਾਲਦੀ ਹੈ ਜਿੰਨਾ ਚਿਰ ਉਸ ਨੂੰ ਠੀਕ ਲੱਗਦਾ ਹੈ । ਕੰਧ ਵਿਚ ਉਗਿਆ ਦਰਖਤ' ਦੀ ਨਰਬਦਾ ਆਪਣੇ ਦੁਕਾਨਦਾਰ ਪਤੀ ਗੋਬਿੰਦ ਰਾਮ ਦੀ ਬੇਧਿਆਨੀ ਤੋਂ ਅੱਕ ਕੇ ਆਪਣੇ ਗੁਆਂਢੀ ਅਗਨੀ ਮਿੱਤਰ ਨਾਲ ਸਰੀਰਕ ਸੰਬੰਧ ਪੈਦਾ ਕਰ ਲੈਂਦੀ ਹੈ ਜਿਹੜੀ ਆਪਣੀ ਧਾਰਮਕ ਕਿਸਮ ਦੀ ਪਤਨੀ ਲੱਜਿਆ ਤੋਂ ਅੱਕਿਆ ਹੋਇਆ ਹੈ । ਅਗਨੀ ਮਿੱਤਰ ਇਸ ਸੰਬੰਧ ਨੂੰ ਸਮਾਜਕ ਪ੍ਰਵਾਨਗੀ ਤੇ ਭਰੇ ਪੂਰੇ ਰਿਸ਼ਤੇ ਦੇ ਰੂਪ ਵਿਚ ਦੇਖਣਾ ਚਾਹੁੰਦਾ ਹੈ ਜਦੋਂ ਕਿ ਨਰਬਦਾ ਇਸੇ ਸਥਿਤੀ ਨੂੰ ਬਣਾਏ ਰਖਣਾ ਚਹੁੰਦੀ ਹੈ । ਪਰ ਅਗਨੀ ਮਿੱਤਰ ਨੂੰ ਇਹ ਚੋਰੀ ਦਾ ਗੁੜ ਪਸੰਦ ਨਹੀਂ । ਉਸ ਦੇ ਮਨ ਵਿਚ ਪ੍ਰਸ਼ਨ ਉਠਦਾ ਹੈ : "ਔਰਤ ਜਾਂ ਮਰਦ ਜੇ ਸਰੀਰਕ ਸੁਆਦ ਤੋਂ ਵਧ ਕੁਝ ਨਹੀਂ ਤਾਂ ਪਸ਼ੂ ਤੇ ਮਨੁੱਖ ਵਿਚ ਫਰਕ ਕੀ ਹੋਇਆ ?' ਇਸ ਸੰਬੰਧ ਬਾਰੇ ਉਸ ਦੀ ਸੋਚ ਇਤੂੰ ਹੈ : ‘ਪਰ ਉਹ ਤਾਂ ਚਾਹੁੰਦਾ ਹੈ ਕਿ ਰੜੇ-ਮੈਦਾਨ ਰੁੱਖ ਲਾਵੇ ਜੋ ਉੱਚਾ ਵਧ ਸਕੇ । ਜਿਸ ਦੀ ਆਸਮਾਨ ਨਾਲ ਯਾਰੀ ਹੋਵੇ । ਕੰਧ ਵਿਚ ਉਗਿਆ ਦਰਖਤ ਦਾ ਵੀ ਜੀਵਨ ਹੈ ਕੋਈ ?' ਇਹ ਕਹਾਣੀ ਅਣਖੀ ਦੇ ਔਰਤ-ਮਰਦ ਰਿਸ਼ਤੇ ਪ੍ਰਤੀ ਸਿਹਤਮੰਦ ਰਵਈਏ ਨੂੰ ਉਜਾਗੁਰ ਕਰਦੀ ਹੈ ਅਤੇ ਅਣਖੀ ਤੇ ਅਸ਼ਲੀਲਤਾ ਦਾ ਦੋਸ਼ ਲਾਉਣ ਵਾਲਿਆਂ ਨੂੰ ਝਠਲਾਉਂਦਾ ਹੈ । ਜੋ ਅਣਖੀ ਇਸ ਪਵਿੱਤ ਰਿਸ਼ਤੇ ਵਿਚ ਪਏ ਵਿਗਾੜਾਂ ਨੂੰ ਆਪਣੀ ਕਹਾਣੀਆਂ ਵਿੱਚ ਯਥਾਰਥਕ ਢੰਗ ਨਾਲ ਚਿਤਰਦਾ ਹੈ ਤਾਂ ਕਸੂਰ ਉਸ ਦਾ ਨਹੀਂ, ਸਾਡੇ ਸਮਾਜਕ ਸਭਿਆਚਾਰਕ ਖੇਤਰਾਂ ਵਿਚ ਪਈਆਂ ਤਰੇੜਾਂ ਦਾ ਹੈ । ਬਦਲਦੇ ਜੀਵਨ ਦ੍ਰਿਸ਼ਟੀਕੋਣ ਅਧੀਨ ਰੜਕਣੇ ਪਈਆਂ ਸਮਾਜਕ ਕੀਮਤਾਂ ਦੀ ਸਾਡੇ ਆਪਣੇ ਹੱਥੋਂ ਹੀ ਹੋ ਰਹੀ ਦੁਰਗਤੀ ਦਾ ਹੋ ਕਹਾਣੀਕਾਰ ਤਾਂ ਇਸ ਤਰਲ ਸਥਿਤੀ ਵਿਚ ਡਿਕੋ ਡੋਲੇ ਖਾਂਦੇ ਮਨੁੱਖਾਂ ਦੀ ਵਸਤੂ ਸਥਿਤੀ ਹੀ ਪੇਸ਼ ਕਰਦਾ ਹੈ ਜਿਸ ਦਾ ਲੇਖਕ ਹੋਣ ਦੇ ਨਾਤੇ ਇਹ ਉਸ ਦਾ ਹੱਕ ਵੀ ਬਣਦਾ ਹੈ । ਉਸ ਦਾ ਦੁੱਖ’, ‘ਅਧੂਰੀ ਬਹਿਸ ਦਾ ਜ਼ਿਕਰ’, ‘ਕੋਈ ਨਹੀਂ ਆਵੇਗਾ, ਅਤੇ “ਕੀ 62