ਪੰਨਾ:Alochana Magazine October, November and December 1979.pdf/65

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਪਤਾ ਸੀ ?' ਆਦਿ ਕਹਾਣੀਆਂ ਇਕ ਵਿਆਹੇ ਵਰੇ ਤੇ ਬਾਲ ਬੱਚਿਆਂ ਵਾਲੇ ਬੰਦੇ ਦਾ ਢਲਦੀ ਜਵਾਨੀ ਸਮੇਂ ਪਤਨੀ ਦੇ ਅਚਾਨਕ ਦੇਹਾਂਤ ਨਾਲ ਇਕੱਲੇ ਰਹਿ ਜਾਣ ਦਾ ਵਿਗੋਚਾ, ਇਸ ਇਕੱਲਤਾ ’ਚੋਂ ਪੈਦਾ ਹੋਈ ਮਾਨਸਕ-ਸਰੀਰਕ ਪੀੜਾ ਅਤੇ ਨਵੇਂ ਸਾਥੀ ਦੀ ਭਾਲ ਖਾਤਰ ਭਟਕਣਾ ਨਾਲ ਸੰਬੰਧਤ ਹਨ। ਭਾਵੇਂ ਇਨ੍ਹਾਂ ਦਾ ਵੇਰਵਾ ਕੁਝ ਕੁ ਵਖਰਾ ਹੈ ਪਰ ਵਿਸ਼ੇ ਪਖੋਂ ਇਕ ਹੀ ਸਮਸਿਆ ਨੂੰ ਦ੍ਰਿਸ਼ਟੀਗੋਚਰ ਕੀਤਾ ਗਿਆ ਹੈ । | ਉਪਰੋਕਤ ਤੋਂ ਬਿਨਾਂ ਅਣਖੀ ਨੇ ਕੁਝ ਅਜਿਹੀਆਂ ਕਹਾਣੀਆਂ ਵੀ ਲਿਖੀਆਂ ਹਨ ਜਿਨ੍ਹਾਂ ਨੂੰ ਅਸੀਂ ਸਹਿਜੇ ਹੀ ਚਰਿਤਰ ਅਧਿਅਨ ਦਾ ਨਾਂ ਦੇ ਸਕਦੇ ਹਾਂ | ਇਨ੍ਹਾਂ ਕਹਾਣੀਆਂ ਵਿਚ ਵਿਸ਼ੇਸ਼ ਸਥਿਤੀ ਵਿਚ ਵਿਚਰਦੇ ਵਿਸ਼ੇਸ਼ ਕਿਸਮ ਦੇ ਪਾਤਰਾਂ ਨੂੰ ਉਭਾਰਿਆ ਗਿਆ ਹੈ ਅਤੇ ਕਈ ਵਾਰ ਇਹ ਪਾਤਰ ਤੇ ਉਨ੍ਹਾਂ ਦੀਆਂ ਸਥਿਤੀਆਂ ਗੈਰ-ਕੁਦਰਤੀ ਤੇ ਓਪਰੀਆਂ ਵੀ ਜਾਪਦੀਆਂ ਹਨ । ਜਿਵੇਂ ਬਿਲ ਪੁਤਰ ਗੰਗਾ ਸਿੰਘ ਵਿਚ ਲੜਕੀ ਨੂੰ ਮੁੰਡਿਆਂ ਵਾਂਗ ਪਾਲਣਾ ਅਤੇ ਪਿੰਡ ਵਿਚ ਸਭ ਨੂੰ ਪਤਾ ਹੋਣ ਤੇ ਕਿਸੇ ਵਲੋਂ ਇਸ ਦਾ ਜ਼ਿਕਰ ਨਾ ਕੀਤੇ ਜਾਣਾ । ਜੁਆਨ ਹੋਈ ਕੁੜੀ ਨੂੰ (ਭਾਵੇਂ ਉਸ ਦੀ ਰਹਿਤ ਬਹਿਤ ਮੁੰਡਿਆਂ ਵਰਗੀ ਹੀ ਕਿਉਂ ਨਾ ਹੋਵੇ) ਕਿਸੇ ਨੌਜਵਾਨ ਵਲੋਂ ਪਿਆਰ ਇਸ਼ਾਰੇ ਨਾ ਸੁੱਟੇ ਜਾਣੇ ਅਤੇ ਲੜਕੀ ਦਾ ਜੁਆਨ ਹੋਣ ਤੇ ਇਸ ਅਸਲੀਅਤ ਨੂੰ ਕਾਫੀ ਦੇਰ ਤੱਕ ਪ੍ਰਵਾਨ ਨਾ ਕਰਨਾ ਸਾਧਾਰਨ ਮਨੁੱਖੀ ਵਤੀਰੇ ਤੋਂ ਐਨ ਉਲਟ ਜਾਪਦੀਆਂ ਗੱਲਾਂ ਹਨ ਅਤੇ ਇਸੇ ਲਈ ਮਸਲੇ ਦਾ ਹੱਲ ਵੀ ਅਜੀਬ ਤਰੀਕੇ ਨਾਲ ਹੀ ਕੀਤਾ ਗਿਆ ਹੈ। ਹੋ ਸਕਦੇ ਕਹਾਣੀਕਾਰ ਦੀ ਨਜ਼ਰ ਵਿਚ ਅਜਿਹੀ ਕੋਈ ਘਟਨਾ ਹੋਵੇ ਪਰ ਯਥਾਰਥਵਾਦੀ ਨਜ਼ਰੀਏ ਤੋਂ ਇਸ ਤੇ ਵਿਸ਼ਵਾਸ ਕਰਨਾ ਬਹੁਤ ਔਖਾ ਹੈ । ਕਹਾਣੀ 'ਬਿਕਨ' ਦਾ ਨਾਇਕ ਬੱਸ ਵਿਚ ਸਫਰ ਕਰਦਿਆਂ ਕਿਸੇ ਲੜਕੀ ਵਲੋਂ ਅੰਕਲ ਕਹੇ ਜਾਣ ਤੇ ਦਾੜ੍ਹੀ ਰੰਗਣੀ ਛੱਡ ਕੇ ਆਪਣੀ ਵਧਦੀ ਉਮਰ ਦੇ ਤੱਥ ਨੂੰ ਮਾਨਸਿਕ ਤੌਰ ਤੇ ਪ੍ਰਵਾਨ ਕਰਦਿਆਂ ਦਿਖਾਇਆ ਗਿਆ ਹੈ । 'ਫਾਸਲੇ' ਵਿਚ ਕਿਸੇ ਬੱਸ ਅੱਡੇ ਦੇ ਨੇੜੇ ਕੁੱਲੀ ਵਿਚ ਰਹਿੰਦੇ ਅਪਾਹਜ ਵਿਅਕਤੀ ਨੂੰ ਆਪਣੀ ਸਥਿਤੀ ਦਾ ਦਲੇਰੀ ਨਾਲ ਮੁਕਾਬਲਾ ਕਰਦੇ ਹੋਏ ਪੂਰੀ ਦ੍ਰਿੜਤਾ ਤੇ ਉਤਸ਼ਾਹ ਨਾਲ ਜੀਦਿਆਂ ਦਖਇਆ ਹੈ । 'ਟੁੰਡਾ' ਕਹਾਣੀ ਦਾ ਨਾਇਕ ਇਕ ਗੁੰਮਨਾਮ ਸੁਤੰਤਰਤਾ ਸੰਗਰਾਮੀ ਹੈ ਜੋ ਬਹੁਤ ਹੀ ਤਰਸਯੋਗ ਹਾਲਤ ਵਿਚ ਦਿਨ ਕਟੀ ਕਰਦਾ ਹੋਇਆ ਵੀ ਦੇਸ਼ ਦੇ ਵਰਤਮਾਨ ਤੇ ਭਵਿੱਖ ਪ੍ਰਤੀ ਚਿੰਤਾਜਨਕ ਹੈ ਅਤੇ ਇਕ ਹੋਰ ਸੰਘਰਸ਼ ਦੀ ਕਾਮਨਾ ਕਰਦਾ ਹੈ । ਸੰਦੁਕਤੀ ਦੇ ਬਿਰਜੂ ਬਾਣੀਏ ਦੀ ਸਾਰੀ ਉਮਰ ਕੰਜੂਸੀ ਨਾਲ ਜੋੜੀ ਪੂੰਜੀ ਚੋਰ ਲੈ ਜਾਂਦੇ ਹਨ ਅਤੇ ਉਹ ਨਰਕੀ ਹਾਲਤ ਵਿਚ ਦਿਨ ਕਟੀ ਕਰਦਾ ਦਮ ਤੋੜ ਜਾਂਦਾ ਹੈ । ‘ਚਰਾਗ' ਕਹਾਣੀ ਵਿਚ ਐਮਰਜੈਂਸੀ ਸਮੇਂ ਲੋਕਾਂ ਦੇ ਧੱਕੇ ਨਾਲ ਕੀਤੇ ਜਾਂਦੇ ਸ. ਬੰਦੀ ਉਪਰੇਸ਼ਨਾਂ ਤੋਂ ਵਿਅਕਤੀਆਂ ਦੇ ਨਿੱਜੀ ਜੀਵਨ ਵਿਚ ਉਪਜਣ ਵਾਲੀਆਂ ਉਲਝਣਾਂ ਦਾ ਉਲੇਖ ਹੈ । ਨਿਹਾਲ ਦੀ ਘਰ ਵਾਲੀ ਜੀਤਾਂ ਮਸਾਂ ਮਸਾਂ ਇਲਾਜ ਕਰਵਾ ਕੇ ਔਲਾਦ ਪੈਦਾ ਕਰਨ ਦੇ ਯੋਗ ਹੁੰਦੀ ਹੈ ਕਿ ਪੁਲੀਸ ਆਪਣਾ ਕੋਟਾ ਪੂਰਾ ਕਰਨ ਲਈ ਸਹੁਰੇ ਜਾਂਦੇ ਜਾਂਦੇ ਨਿਹਾਲ ਦੀ ਧੱਕੇ ਨਾਲ ਨਸਬੰਦੀ ਕਰਵਾ ਦਿੰਦੀ ਹੈ । ‘ਕਬੜ ਦੇ ਟਾਂਡੇ' ਦੀ ਮਲਕੀਤ ਇਕ ਅਧਿਆਪਕਾ ਹੈ ਜਿਸ ਦਾ ਫੌਜੀ ਪਿਉ ਉਸ ਦੀ ਤਨਖਾਹ ਦੇ ਲਾਲਚ ਵਿਚ ਦੇ ਵਿਆਹ ਦਾ ਸਹੀ ਵਕਤ ਲੰਘਾ ਦਿੰਦਾ ਹੈ ਅਤੇ ਮਲਕੀਤ 63