ਪੰਨਾ:Alochana Magazine October, November and December 1979.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

[ਟਾਈਟਲ ਦੇ ਸਫ਼ਾ ਨੰਬਰ 2 ਦੀ ਬਾਕ]] ਜਾਂਦਾ ਹੈ, ਕਲੇਸ਼ ਮਿਟ ਜਾਂਦੇ ਹਨ ਅਤੇ ਰੋਮ ਰੋਮ ਨੱਚ ਉਠਦਾ ਹੈ । ਇਹ ਅਨੰਦ ਮੁਕਤੀ ਦੇ ਸੰਨ ਸਿਧਾਂਤ ਘੋਖਣ ਅਤੇ ਸਰੀਰ ਨੂੰ ਤਸੀਹੇ ਦੇਣ ਨਾਲ ਪ੍ਰਾਪਤ ਨਹੀਂ ਹੁੰਦਾ। ਪ੍ਰਮਾਤਮਾ ਨੇ ਸਾਡੇ ਸਰੀਰ ਨੂੰ ਰੂਹ ਦੇ ਨਿਵਾਸ ਲਈ ਸਾਜਿਆ ਹੈ । ਸੌ ਰੂਹ ਦਾ ਮੰਦਰ ਸੁੰਦਰ, ਸੁਜੀਲਾ ਤੇ ਉੱਜਲਾ ਰਖਿਆ ਜਾਣਾ ਚਾਹੀਦਾ ਹੈ । ਸਾਨੂੰ ਨਿਰਵਾਣ ਜੀਵਨ ਇਹ ਹੀ ਪ੍ਰਾਪਤ ਕਰਨਾ ਚਾਹੀਦਾ ਹੈ ਨਾ ਕਿ ਮੌਤ ਪਿਛੋਂ। ਪੂਰਨ ਸਿੰਘ ਦਾ ਰਬ ਗੁਰੂ ਨਾਨਕ ਹੈ, ਜਿਹੜਾ ਗੁਰਦੁਆਰਿਆਂ, ਮੰਦਰਾਂ ਤੇ ਮਸਜਦਾਂ ਦੀ ਵਲਗਣ ਵਿਚ ਨਹੀਂ ਬੱਝਦਾ | ਪੂਰਨ ਸਿੰਘ ਦੇ ਰੱਬ ਦਾ ਨਿਵਾਸ ਇਹ ਹਿਮੰਡ ਹੈ-ਹਿਮੰਡ ਜਿਥੇ ਅਨਗਿਣਤ ਤਾਰੇ, ਸੂਰਜ ਅਤੇ ਚੰਦ ਉਸ ਦੀ ਆਰਤੀ ਦੇ ਦੀਪਕ, ਸਾਰੀ ਬਨਸਪਤ ਉਸ ਦੇ ਚੜ੍ਹਾਵੇ ਦੇ ਫੁਲ, ਅਤੇ ਸੁਗੰਧਤ ਪੰਣ ਉਸ ਦੀ ਪੂਜਾ ਦੀ ਧੂਪ ਹੈ । ਪੂਰਨ ਸਿੰਘ ਅਨੁਸਾਰ “ਆਪੇ ਦੀ ਸੁਧ ਬੁਧ ਭੁੱਲਣਾ ਪ੍ਰਮਾਤਮਾ ਦੇ ਸੁਹੱਪਣ ਨੂੰ ਮਾਨਣਾ ਹੈ । ਦੂਜੇ ਸ਼ਬਦਾਂ ਵਿਚ ਉਹਦੇ ਲਈ ਆਤਮ ਗਿਆਨ ਹੀ ਅਨੰਦ ਦਾ ਮਾਰਗ ਹੈ । ਜਿੰਨਾ ਚਿਰ ਮਨੁੱਖ ਸਵਾਰਥ ਵਿਚ ਪਲਚਿਆ ਰਹੇਗਾ ਦੁਨੀਆਂ ਦੁਖੀ ਰਹੇ । ਸੁਖ ਆਪਣੇ ਅੰਦਰ ਹੀ ਹੈ ਜਿਥੇ ਪ੍ਰਭ ਆਪ ਬੈਠਾ ਹੈ । ਪ੍ਰਮਾਤਮਾ ਦੇ ਸੁਹਜ ਅਤੇ ਸੌਂਦਰਯ ਦੇ ਸਪਰਸ਼ ਨਾਲ ਆਦਮੀ ਨਿਸ਼ਕਾਮ ਹੋ ਸਕਦਾ ਹੈ ਅਤੇ ਆਪ-ਤਿਆਗ ਦੀ ਪਵਿੱਤਰ ਪਦਵੀ ਪਰਾਪਤ ਕਰ ਸਕਦਾ ਹੈ । ਪੂਰਨ ਸਿੰਘ ਦੀ ਕਵਿਤਾ ਉਸ ਦੀ ਰਹੱਸਵਾਦੀ ਆਤਮ-ਕਥਾ ਹੈ । ਉਸ ਦੇ ਅਸਚਰਜ ਅਲੰਕਾਰ, ਚਿੰਨ੍ਹ ਅਤੇ ਅਤਕਥਨੀਆਂ ਵੀ ਇੰਜ ਲਗਦੀਆਂ ਹਨ ਜਿਵੇਂ ਉਸ ਨੇ ਆਪ ਇਨਾਂ ਨੂੰ ਮਾਣਿਆ ਤੇ ਜੀਵਿਆ ਹੋਵੇ । ਗੋਇਟੇ, ਦਾਤੇ, ਸ਼ੈਲੇ, ਬਲੈਕ, ਨੌਗੂਚੀ, ਉਮਰ fਖ਼ਿਆਮ, ਜੈ ਦੇਵ, ਤੁਲਸੀ, ਮੀਰਾਂ ਬਾਈ ਅਤੇ ਇਕਬਾਲ ਵਰਗੇ ਕਵੀ ਉਸ ਦੇ ਸਾਥੀ ਕਹੇ ਜਾ ਸਕਦੇ ਹਨ । ਕਿਸੇ ਇਕ ਦੋਹਰੇ ਜਾਂ ਪੰਕਤੀ ਨਾਲ ਉਹ ਕਈ ਕਈ ਦਿਨ ਖੀਵਾ ਹੋਇਆ ਰਹਿੰਦਾ ਸੀ, ਕਿੰਨਾਂ ਕਿੰਨਾਂ ਚਿਰ ਗੁਣਗੁਣਾਂਦਾ ਰਹਿੰਦਾ ਤੇ ਕਈ ਵਾਰੀ ਮਸਤੀ ਵਿਚ ਉੱਚੀ ਉੱਚੀ ਗਾਉਣ ਲਗ ਪੈਂਦਾ। ਅਨੇਕਾਂ ਵਰ ਉਹਨੂੰ ਕਵਿਤਾ ਪੜ੍ਹਦਿਆਂ ਨੱਚਦਿਆਂ ਵੇਖਿਆ ਗਿਆ। ਉਹ ਕਵਿਤਾ ਵਿਚ ਗੜੂਦ, ਕਿਸੇ ਅੰਗਮੀ ਅਵਸਥਾ ਵਿਚ ਪੁਜ ਜਾਂਦਾ। ਉਸ ਦੀ ਕਵਿਤਾ ਦਾ ਅਧਿਐਨ ਇਕ ਤਰ੍ਹਾਂ ਨਾਲ ਕਿਸੇ ਅਦਭੁਤ ਸੰਸਾਰ ਦੀ ਯਾਤਰਾ ਕਰਨਾ ਹੈ । | ਪੂਰਨ ਸਿੰਘ ਰਹੱਸਵਾਦੀ ਕਵੀ ਹੈ, ਜਿਹੜਾ ਆਪਣੀ ਮਸਤੀ ਵਿਚ ਖੀਵਾ ਹੋ ਕੇ ਤਾਰਿਆਂ ਨਾਲ ਗੱਲਾਂ ਕਰਦਾ ਅਤੇ ਚੰਦ ਸੂਰਜ ਨਾਲ ਕਿਲਕਿਲੀ ਪਾਉਂਦਾ ਹੈ । ਉਸ ਦੇ ਸ਼ਬਦਾਂ ਵਿਚ ਸੰਗੀਤ ਹੈ । ਉਹ ਗੱਦ ਲਿਖੇ ਜਾਂ ਪੱਦ ਉਸ ਵਿਚ ਆਪ-ਮੁਹਾਰੀ ਇਕ ਲੈਅ ਭਰ ਦੇਂਦਾ। ਉਸ ਦੇ ਸ਼ਬਦ ਪੰਜਾਬੀ ਮੁਟਿਆਰ ਦੀਆਂ ਵੰਝਾਂ ਵਾਂਗ ਛਣਕਦੇ ਹਨ | ਸੱਚ ਤਾਂ ਇਹ ਹੈ ਕਿ ਉਸ ਦੀ ਵਾਰਤਕ ਹੀ ਕਵਿਤਾ ਹੈ । ਅਜਿਹੇ ਡੂੰਘੇ ਜਜ਼ਬੇ ਅਤੇ ਆਤਮ ਦੇ ਅਜਿਹੀ ਪ੍ਰਬਲ ਤੀਬਰਤਾ ਛੰਦਾ ਬੰਦੀ ਦੇ ਬੰਦਨਾਂ ਵਿਚ ਨਹੀਂ ਬਝ ਸਕਦੀ । ਉਹ ਇਸ ਤਰ੍ਹਾਂ ਆਪ-ਮੁਹਾਰੀ ਫਟਣ ਲਗਦੀ ਹੈ ਜਿਵੇਂ ਸਾਡੇ ਦਰਿਆ ਵਰਖਾ ਵਿਚ ਸਭ ਬੰਨੇ ਤੋੜ ਕੇ ਆਜ਼ਾਦ ਵਗਣ ਲਗ ਪੈਂਦੇ ਹਨ । -ਮਹਿੰਦਰ ਸਿੰਘ ਰੰਧਾਵਾ