ਪੰਨਾ:Alochana Magazine October, November and December 1979.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਸ਼ੂਆਂ ਦਾ ਚੁਪ ਚੁਪੀਤੇ, ਚੁਗਣਾ ਤੇ ਰੱਜਣਾ ਤੇ ਨੱਸਣਾ । ਦੇਖ ਦੇਖ ਮੁੜ ਮੁੜ ਚਾਂ ਮੈਂ ਮੁੜ ਪਸ਼ੂ ਥੀਣ ਨੂੰ, ਆਦਮੀ ਬਣ ਬਣ ਥੱਕਿਆ । ਇਨ੍ਹਾਂ ਪਸ਼ੂਆਂ ਦੇ ਕਿਹੇ ਨਿੱਕੇ ਨਿੱਕੇ ਕੰਮ ਸਾਰੇ, ਤੇ ਸੁਹਣੀਆਂ ਬੇਜ਼ਿੰਮੇਵਾਰੀਆਂ... ਇਹ 'ਬੇ ਜ਼ਿੰਮੇਵਾਰੀ' ਮਨੁੱਖ ਮਨ ਦੀ ਇਕ ਅਨਾਦੀ ਤਾਂਘ ਹੈ, ਪਰ ਇਸ ਦੇ ਉਲਟ ਸਭਿਅਤਾ ਦਾ ਸ ਰਾ ਇਤਿਹਾਸ ਜ਼ਿੰਮੇਵਾਰੀ ਨੂੰ ਵਧਾਉਣ ਦਾ ਇਤਿਹਾਸ ਹੈ । ਆਦਰਸ਼ਵਾਦੀ ਤਿਆਗ ਦੇ ਪਿੱਛੇ, ਤੇ ਰੋਮਾਂਸਵਾਦੀ ਅਲਬੇਲੇਪਨ ਦੇ ਪਛ, ਇਹ ਬੇਜ਼ਮੇਵਾਰੀ ਲਈ ਤਾਂਘ ਹੀ ਇਕ ਮੁੱਢਲੀ ਖਿੱਚ ਹੈ । ਤੇ ਸਭਿਅਤਾ ਤੇ ਪਸ਼ੂਤਾ ਵਿਚ ਇਸ ਦਵੈਤ ਤੋਂ ਸਦਾ ਹੀ ਕਵਿਤਾ ਉਤਪੰਨ ਹੁੰਦੀ ਰਹੀ ਹੈ । ਜਿਥੇ ਵਿਗਿਅ ਨ ਮਨੁੱਖ ਨੂੰ ਸਦਾ ਪਸ਼ੂ ਪੱਧਰ ਤੋਂ ਉਚੇਰਾ, ਤੇ ਹੋਰ ਉ ਚੇਰਾ, ਕਰਨ ਦੇ ਯਤਨਾਂ ਵਿਚ ਲਗਾ ਰਹਿੰਦਾ ਹੈ, ਕਵਿਤਾ ਉਸ ਨੂੰ ਜਦ ਇਹ ਚੇਤਾਵਨੀ ਦੇਂਦੀ ਰਹਿੰਦਾ ਹੈ ਕਿ ਮੂਲ ਰੂਪ ਵਿਚ ਮਨੁੱਖ ਪਸ਼ੂ ਹੈ ਤੇ ਉਸ ਨੂੰ ਆਪਣੇ ਇਸ ਮੁਲ ਨੂੰ ਭੁਲਣਾ ਨਹੀ ਚਾਹੀਦਾ। ਇਹ ਕੋਈ ਨਹੀਂ ਕਹੇਗਾ ਕਿ ਪੂਰਨ ਸਿੰਘ ਸੱਚ ਮੁੱਚ ਹੀ ਮੁੜ ਪਸ਼ੂ ਬਣ ਜਾਣ ਚਾਹੁੰਦਾ ਸੀ । ਉਸ ਦਾ ਭਾਵ ਇਹ ਹੀ ਸੀ ਕਿ ਉਹ ਆਪਣੇ ਪਸ਼ੂ ਮਲ ਨੂੰ ਭੁੱਲਣਾ ਨਹੀ ਚਾਹੁੰਦਾ ਸੀ, ਤੇ ਉਹ ਇਸ ਮੂਲ ਬਾਰੇ ਸ਼ਰਮਸਾਰ ਜਿਹਾ ਹੋ ਕੇ ਇਸ ਨੂੰ ਲੁਕਾਣਾ ਨਹ ਚਾਹੁੰਦਾ ਸੀ । | ਮਨੁੱਖ ਅੱਗੇ ਸਦੀਵੀ ਸਮੱਸਿਆ ਇਹ ਹੀ ਹੈ, ਪਸ਼ਤਾ ਤੇ ਉਪਰ-ਮਾਨਵਤਾ ਵਿੱਚ ਸੰਤੋਲ ਬਣਾਈ ਰੱਖਣਾ | ਸਾਡੇ ਅੱਤ ਨਿੱਜੀ, ਭਾਵਕ ਸੰਬੰਧ ਪਸ਼ਤਾ ਉਤੇ ਟਿਕੇ ਹੋਏ ਹਨ। · ਇਸਤੀ-ਪੁਰਸ਼ ਪਿਆਰ, ਸੰਤਾਨ ਦਾ ਪਿਆਰ, ਆਪਣੇ ਸਰੀਰ ਦਾ ਪਾਲਣ-ਪੱਸ਼ਣ ਪੇਸ਼ ਆਧਾਰ ਵਾਲੇ ਕਰਮ ਹਨ । ਪਰ ਇਸ ਕਾਰਣ ਇਹ ਕੋਈ ਨੀਵੇਂ ਕਰਮ ਨਹੀ | ਭਾਦ ਆਦਰਸ਼ਵਾਦ ਦੀ ਇਕ ਧਾਰਾ ਇਨਾਂ ਕਰਮਾਂ ਨੂੰ ਸਦਾ ਨਿੰਦਦੀ ਰਹੀ ਹੈ । ਪਿਆਰ ਦਾ ਪਿੱਛੇ ਇਕ ਭਾਵਨਾ ਇਹ ਵੀ ਚਲੀ ਆਈ ਹੈ, ਆਪਣੇ ਪਸ਼ੂ ਤੱਤ ਨੂੰ ਨਿਪਟ ਰੂਪ ਮਾਰ ਦੇਣ ਦੀ । ਕਵਿਤਾ ਸਦਾ ਇਸ ਦਾ ਵੀ ਵਿਰੋਧ ਕਰਦੀ ਆਈ ਹੈ । | ਸੋ ਜਦੋਂ ਕਵਿਤਾ ਸਾਨੂੰ ਆਪਣੇ ਮੁੱਢਲੇ · ਪਸ਼ ਤੱਤ ਵਲ ਖਿਚਦੀ ਹੈ, ਤਾਂ ਉਹ ਸਾਨੂੰ ਸਭਿਅਤਾ ਦੀਆਂ ਦੋਵੇਂ ਪ੍ਰਕਾਰ ਦੀਆਂ ਰੁਚੀਆਂ ਤੋਂ ਬਚਾਣਾ ਲੋੜਦੀ ਹੈ। " ਆਪਣੇ ਪਸ਼ੂ ਮੁੱਢ ਦੇ ਤਿਆਗ ਦੀ ਰੁਚੀ ਤੋਂ, ਤੇ ਦੂਜਾ ਉਨਾਂ ਬੰਧਨਾਂ ਤੋਂ ਜੋ ਸਭਿਅਤਾ ਵਾਲਾ ਸਮਾਜਕ ਜੀਵਨ ਸਾਡੇ ਨਿੱਜਤਵ ਉਤੇ ਲਗਾ ਰਿਹਾ ਹੁੰਦਾ ਹੈ । ਪਰ ਇਹ ਕਵਿਤਾ ਦਾ ਸਾਰਾ ਹੀ ਕਰਤੱਵ ਨਹੀਂ। ਕਵਿਤਾ ਨੇ ਸਾਨੂੰ ਕੇਵਲ ਸਭਿਅਤਾ ਦੀਆਂ ਇਨ੍ਹਾਂ ਰੂਚੀਆਂ ਦੀ ਵਧੀਕੀ ਤੋਂ ਹੀ ਨਹੀਂ ਬਚਾਣਾ, ਸਭਿਅਤਾ ਦੀ