ਪੰਨਾ:Alochana Magazine October, November and December 1987.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਾਚਕ ਦਾ ਕਾਵਿ-ਸੰਗfਹ ਗੁਰਬਾਣੀ ਤੋਂ ਕਾਫੀ ਪ੍ਰਭਾਵਿਤ ਹੈ । ਇਸ ਵਿਚ ਥਾਂ ਥਾਂ ਤੇ ਗੁਰਬਾਣੀ ਦੇ ਈਡੀਅਮ ਰਾਹੀਂ ਹੀ ਜੀਵਨ ਜੋਤ ਦੀ ਗੱਲ ਕੀਤੀ ਗਈ ਹੈ : ਨਵ-ਜੀਵਨ ਦੀ ਜੋਤ ਜਗਾ ਲੈ . ਜਗਤ ਚਲੰਦਾ ਰਖ ਲੈ ਕਹਿੰਦਾ -ਪੰਨਾਂ 50 ਲਗਭਗ ਸਾਰੇ ਦੇ ਸਾਰੇ ਵਿਸ਼ੇ ਵੀ ਤੇ ਸ਼ੈਲੀ ਮੂਲਕ ਪ੍ਰਯੋਗ ਵੀ ਜਾਚਕ ਨੇ ਗੁਰਬਾਣੀ ਤੋਂ ਹੀ ਲਏ ਜਾਪਦੇ ਹਨ । ਦਾਨ, ਪੂਜਾ, ਵੰਡ, ਬਾਰੇ “ਪੂਜਾ' ਨਾਂ ਦੀ ਕਵਿਤਾ ਵਿਚ ਜਾਚਕ ਦੇ ਕੁਝ ਵਿਚਾਰ ਇਸ ਤਰ੍ਹਾਂ ਹਨ : ਦਾਨ ਪੂਜਾ ਦਾ ਖਾ ਕੇ ਭਾਈ ਵੇਚ ਤੂੰ ਰਿਹਾ ਖੁਦਾਈ ਵੰਡ ਖਾਣ ਧੰਨ ਦਾਨ ਕਰਾਨ ਦੀ ਅਜੇ ਜਾਚ ਨ ਆਈ । ਬੰਦਗੀ ਕੋਰ ਵੰਡ ਖਾ ਇਹ ਦਾਤਾਂ ਮੁਕਤ ਜੇ ਚਾਹਣੈ ਭਾਈ ਇਸੇ ਤਰ੍ਹਾਂ ਜਾਚਕ ਨੇ 'ਮਾਨਸ ਜਾਤ’, ‘ਪੀਢੀ ਗੰਢ ਆਦਿ ਵੀ ਗੱਲ ਕੀਤੀ ਹੈ । ਭਾਈ ਵੀਰ ਸਿੰਘ ਗੁਰਮਤ ਦੇ ਵਿਆਖਿਆਕਾਰ ਮੰਨੇ ਗਏ ਹਨ, ਜਾਂਚਕ ਨੇ ਵੀ ਭਾਈ ਵੀਰ ਸਿੰਘ ਦੀ ਪਰੰਪਰਾ ਨੂੰ ਅੱਗੇ ਤੋਰਿਆ ਹੈ । 'ਜੀਵਨ ਜੋਤਿ` ਕਾਵਿ-ਸੰਗ੍ਰਹਿ ਦੀ ਅੰਤਿਮ ਰੁਬਾਈ (ਪੰਨਾ 59-60) ਭਾਈ ਵੀਰ ਸਿੰਘ ਦੇ ਖੇੜੇ ਦਰਸ਼ਨ ਤੇ ਆਧਾਰਿਤ ਹੈ। ਜਾਚਕ ਦਾ ਕਾਵਿ-ਸੰਗ੍ਰਹਿ 'ਜੀਵਨ ਜੋਤਿ ਭਾਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹੈ ਅਤੇ ਗਿਆਨੀ ਹਰਨਾਮ ਸਿੰਘ ਜਾਚਕ ਪਾਠੀ ਵੀ ਹੈ, ਫੇਰ ਵੀ ਉਹ ਧਾਰਮਿਕ ਸੰਕੀਰਨਤਾ ਤੋਂ ਉਪਰ ਉਠ ਗਿਆ ਹੈ । ਉਸ ਦੇ ਕਾਵਿ-ਸੰਗ੍ਰਹਿ ਵਿਚ ਰਾਮ, ਸ਼ਾਮ, ਹਜ਼ਰਤ, ਨਾਨਕ ਸੋਭਨਾਂ ਨੂੰ ਥਾਂ ਮਿਲੀ ਹੈ । ਜਾਚਕ ਲੇਖਕਾਂ ਨੂੰ ਵੀ ਧਾਰਮਿਕ ਸੰਕੀਰਨਤਾ ਤੋਂ ਉਪਰ ਉਠਾਣ ਦਾ ਸੰਦੇਸ਼ ਦਿੰਦੇ ਹੋਏ ਕਹਿੰਦਾ ਹੈ : ਹੇ ਰਾਮ ਜੀ, ਹੈ ਸ਼ਾਮ ਜੀ, ਤੂੰ ਹਜਰਤ ਨਾਨਕ ਨਾਮ ਭਇਆ ਹਿੰਦੂ ਸਿੱਖ ਮੁਸਲਮ ਇਕ ਨੇ........ ਧਾਰਮਿਕ ਬਿਰਤੀ ਹੇਨ ਜਾਚਕ ਨੇ ਧੋਖੇਬਾਜ਼ ਤੇ ਫਰੇਬੀ ਬੰਦੇ ਨੂੰ ਸੋਹਣੀ ਭਾਵੁਕ ਕਾਵਿ-ਸ਼ੈਲੀ ਵਿਚ ਇਸ ਤਰ੍ਹਾਂ ਭੰਡਿਆ ਹੈ : ਗਲ ਗਲ ਵਿਚ ਫਰੇਬੀ ਬੰਦਾ, ਹੇਰ ਫੇਰ ਕਰ ਜਾਂਦਾ ਚੰਗੇ ਭਲੇ ਨੂੰ ਪਾਗਲ ਕਰਕੇ, ਆਪਣਾ ਕੰਮ ਕਢੀਦਾਂ -ਪੰਨਾ 60 -- ਪੰਨਾ 22 96