ਪੰਨਾ:Alochana Magazine October, November and December 1987.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

‘ਜੀਵਨ-ਜੋਤਿ' ਕਾਵਿ-ਸੰਗ੍ਰਹਿ ਧਾਰਮਿਕ ਅਟਲ ਸਚਾਈਆਂ ਨਾਲ ਵੀ ਭਰਪੂਰ ਹੈ : ਕੁਝ ਕਹਿਣ ਦੀ ਕੁਝ ਸਹਿਣ ਦੀ -ਪੰਨਾ 5 ਚੰਗਿਆਈ ਗ੍ਰਹਿਣ ਕਰਕੇ ਬੁਰਿਆਈਆਂ ਹੀ ਛੱਡ ਦਿਓ - ਪੰਨਾ 6 ਸੰਭਲ ਸੰਭਲ ਕੇ ਚਲ ਤੂੰ ਸੱਜਣਾਂ, ਨਾ ਕਰ ਮੇਰੀ ਮੇਰੀ - ਪੰਨਾ 60 ‘ਜੀਵਨ-ਜੋਤਿ ਵਿਚ ਆਪੇ ਦੀ ਪਛਾਣ, ਖੇੜਾ, ਪੁੰਨ, ਦਾਨ, ਵੰਡ ਛਕਣ ਆਦਿ ਤੋਂ ਅਤਿਰਿਕਤ ਹੋਰ ਵੀ ਕਈ ਵਿਸ਼ੇ ਦਰਜ ਹਨ ਜਿਵੇਂ ਕਿ ਲੇਖਕ ਦੇ ਫ਼ਰਜ਼ ਬਾਰੇ 'ਨਿਮੰਤਣ' ਨਾਂ ਦੀ ਕਵਿਤਾ ਹੈ । ਸੁਮਲੂਆਂ ਦਾ ਬੂਟਾ' ਨਾਂ ਦੀ ਕਵਿਤਾ ਦੇਸ਼-ਪਿਆਰ ਤੇ ਰਾਸ਼ਟਰੀ ਏਕਤਾ ਬਾਰੇ ਹੈ । ਸੱਚ ਤੇ ਤੱਥ' ਨਾਂ ਦੀ ਕਵਿਤਾ ਵਿਚ ਅਖੋਤੀ ਖੋਜੀ ਬਾਰੇ ਵਿਅੰਗ ਕੱਸੇ ਗਏ ਹਨ : ਘਰ ਖਜੀ ਅਕਾਸ਼ਾਂ ਵਿਚ ਨ ਥਾਪਦੇ ਹੈ ਖੋਜਸ਼ਾਲਾ ਅਕਾਸ਼ ਵਿਚ ਬਣ ਗਈ ਹੈ ਚਮਤਕਾਰੀ ਖੇਜ ਜਾਚਕ ਤੁਰ ਪਈ -ਪੰਨਾ 62 ਜਾਚਕ ਦੀ , ਕਵਿਤਾ ਬਹੁਤ ਹੀ ਸਿੱਧੀ ਪੱਧ ਸ਼ੈਲੀ ਵਿਚ ਹੈ । ਕਿਤੇ ਕਿਤੇ ਪਲ ਪਲ ਰੰਗ ਵਟਾਂਵਾਂ' (ਮੋਹਨ ਸਿੰਘ ਦੀ ਯਾਤਾ ‘ਕਈ ਰੂਪ ਮੈਂ ਵੱਟਾਂ ਬਦਲਾਂ ਵੀ (ਕਵਰੰਗ ਕਵਿਤਾ) ਵਿਚ ਦਿਸਦੀ ਹੈ । ਜਾਚਕ ਦੇ ਹਥਲੇ ਕਾਵਿ-ਸੰਗ੍ਰਹਿ ਵਿਚ ਸਥਾਨਿਕ ਭਾ: (ਮੀਰਪੁਰੀ, ਪੁਣਛੀ ਆਦਿ) ਦੀ ਵੀ ਝਲਕ ਹੈ । ਲੰਘਸਨ (ਪੰਨਾ 3), ਲਭਸਾਂ, ਰਹਿਸੀ (ਪੰਨਾ 5), ਚੁਕਸੀ, ਮੁਕਸੀ (ਪੰਨਾ 39), ਜਾਸੋਂ (ਪੰਨਾ 5), ਆਵਣ (ਪੰਨਾ 43), ਜਾਉਂਦੇ (ਪੰਨਾ 67) ਆਦਿ ਸਥਾਨਕ ਭਾਸ਼ਾ ਦੇ ਯੋਗ ਹਨ । ਪਛਾਤਵਸੋਗੇ, ਕੋਵਸੋਗੇ, ਆਸੀ (ਪੰਨਾ 68) ਆਦਿ ਯੋਗ ਪੁਰਾਤਨ ਮੱਧਕਾਲੀ ਪੰਜਾਬੀ ਭਾਸ਼ਾ ਦੇ ਨੇੜੇ ਢੁਕਦੇ ਹਨ । ਸੋ ਜਾਚਕ ਦਾ ਪਹਿਲਾ ਕਾਵਿ-ਸੰਗ੍ਰਹਿ 'ਜੀਵਨ-ਜੰਤ’ ਛੇਤੀ ਹੀ ਪੰਜਾਬੀ ਕਵਿਤਾ ਕਿਆਰੀ ਦੇ ਫੁੱਲ ਦੇ ਰੂਪ ਵਿਚ ਖਿੜ ਕੇ ਸਭ ਥਾਂ ਮਹਿਕ ਛੱਡੇਗਾ ! ਉਜਾਗਰ ਸਿੰਘ ਮਹਿਕ ਦਾ ਨਾਟਕ ‘ਸੂਹੀ ਪ੍ਰਭਾਤ ਜੰਮੂ-ਕਸ਼ਮੀਰ ਦੇ ਪੰਜਾਬੀ ਸਾਹਿਤ ਦੀ ਆਪਣੀ ਅਮੀਰੀ ਹੈ ਜਿਸ ਦਾ ਲੇਖਾ-ਜੋਖਾ ਵੱਖਰੇ ਸਰਵੇਖਣ ਦੀ ਮੰਗ ਕਰਦਾ ਹੈ । ਇਸ ਧਰਤੀ ਦਾ ਜੰਮਪਲ ਉਜਾਗਰ ਸਿੰਘ ਮਹਿਕ ਬਹੁਪੱਖੀ ਸਿਰਜਣਾਤਮਿਕ ਸਾਹਿਤ ਦਾ ਮਾਲਕ ਹੈ । ਇਹ ਸਾਹਿਤਕਾਰ ਮੁੱਖ ਤੌਰ ਤੇ ਕਵੀ ਹੈ ਜਿਸ ਦੇ ਕਈ ਕਾਵਿ-ਸੰਗ੍ਰਹਿ (ਝੱਨਾਂ ਦੇ ਕੰਢੇ, ਨਵਾਂ ਸਵੇਰਾ, ਅਰਸ਼ ਉਛਾਲੇ, ਕਸ਼ਮੀਰ ਆਦਿ) ਛਪੇ ਹਨ । ਇਸ ਸਾਹਿਤਕਾਰ ਦਾ ਨਾਵਲ 'ਅਨੋਖਾ ਰਾਹ' ਤੇ ਕਹਾਣੀ-ਸੰਗ੍ਰਹਿ ‘ਉਸ ਬਦਲਾ ਲੈ ਲਿਆ' ਵੀ ਪ੍ਰਕਾਸ਼ਿਤ ਹੋ ਚੁੱਕੇ ਹਨ । 97