ਪੰਨਾ:Alochana Magazine October, November and December 1987.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਠੇਠ ਭਾਸ਼ਾ ਦੇ ਮਾਧਿਅਮ ਰਾਹੀਂ ਇਸ ਕਹਾਣੀ ਵਿਚ ਇਕ ਇਸਤ੍ਰੀ ਦੀ ਭਾਵਨਾ ਦੱਸੀ ਹੈ ਕਿ ਉਸ ਦਾ ਅੰਗਹੀਨ ਪਤੀ ਜ਼ਿੰਦਾ ਕਈ ਮੁੱਦਤਾਂ ਬਾਅਦ ਲਿਆਇਆ ਜਾਂਦਾ ਹੈ, ਪਰ ਉਸਨੂੰ ਵਿਸ਼ਵਾਸ ਹੀ ਨਹੀਂ ਹੁੰਦਾ ਜਦ ਕਿ ਕਹਾਣੀਕਾਰ ਨੇ ਸੱਚ ਤੇ ਝੂਠ ਦਾ ਨਿਖੇੜਾ ਕਰ ਦਿੱਤਾ ਹੈ ਤੇ ਬਹਾਦਰੀ, ਦਲੇਰ ਤੇ ਸਹਿਨਸ਼ੀਲਤਾ ਦਾ ਸੰਦੇਸ਼ ਦਿੱਤਾ ਹੈ । ਕਹਾਣੀ ਜੰਗ ਨਾਲ ਸੰਬਂਧਤ ਹੈ । ਕਹਾਣੀ ਸੰਗ੍ਰਹਿ “ਦ ਰੰਗ ਦੀ ਦੂਜੀ ਕਹਾਣੀ ਅਫ਼ਵਾਬਾਜ਼ ਹੈ । ਜਿਥੇ ਇਸ ਕਹਾਣੀ ਦਾ ਸਿਰਲੇਖ ਉਰਦੂ-ਫ਼ਾਰਸੀ ਵਾਲਾ ਹੈ, ਉਥੇ ਇਸ ਕਹਾਣੀ ਦੀ ਵਾਰਤਾਲਾਪ ਵੀ ਮੁਸਲਿਮ ਕਲਚਰ ਤੇ ਇਸਲਾਮਿਕ ਭਾਸ਼ਾ ਨਾਲ ਸੰਬੰਧਤ ਹੈ : ਕਿਸ ਨੇ ਦਫ਼ਨ ਕੀਤਾ ਬੱਚਾ -ਪੰਨਾ 11 ਇਹ ਕਹਾਣੀ ਲਗਭਗ ਸਾਰੀ ਦੀ ਸਾਰੀ ਸਥਾਨਿਕ ਗੋਜਰੀ, ਡੋਗਰੀ ਭਾਸ਼ਾ-ਰੰਗ ਵਿਚ ਰੰਗੀ ਗਈ ਹੈ । ਇਕ ਨਮੂਨਾ ਦੇਖੋ : ‘ਜੀ ਬਾਬੇ ਗੇ ਤੁਸਾਂ ਵਲ ਭੇਜਿਆ ਹੈ, ਅਖਾ ਸਾਹਿਬ ਕੁ ਖਣਾ ਕਿ ਖਲਿਆ ਖਲਿਆ ਅਸਦ ਘਰ ਟੁਰ ਆਵਾ, ਖ਼ਾਸ ਕੰਮ ' ਸ਼ਬਰ ਨੇ ਉਤਰ ਦਿੱਤਾ। -ਪੰਨਾ 12 ਰਿਸ਼ਮਾਂ, ਅਖ਼ਤਰ ਆਦਿ ਪਾਤਰਾਂ ਦੇ ਨਾਂ ਵੀ ਗੱਜਰੀ ਹਨ । ਸਥਾਨਿਕ ਅਖਾਣਾਂ ਤੇ ਅਟਲ-ਸਚਾਈਆਂ ਨਲੋ ਵੀ ਇਹ ਕਹਾਣੀ ਲੱਦੀ ਹੋਈ ਹੈ । ਇਸ ਕਹਾਣੀ ਦਾ ਮੁੱਖ ਉਦੇਸ਼ ਸਮਾਜ ਨੂੰ ਅਫ਼ਵਾਹਾਂ ਤੋਂ ਬਚਾਉਣਾ ਹੈ । ਕਹਾਣੀ ਵਿਚ ਕਿਤੇ ਕਿਤੇ ਅੰਗਰੇਜ਼ੀ ਸ਼ਬਦਾਂ ਦੀ ਵੀ ਵਰਤੋਂ ਹੈ । ਤੀਜੀ ਕਹਾਣੀ ਦਾ ਸਿਰਲੇਖ 'ਤੱਛ ਭੇਟਾ' ਹੈ । ਇਸ ਵਿਚ ਵੀ ਛੋੜਵਾਂ (ਪੰਨਾ 19), ਅਸਾਂ (ਪੰਨਾ 18), ਬੁਖਾਰੀ, ਕਾਂਗੜੀ (ਪੰਨਾ 21), ਕਰਮੈਂ (ਪੰਨਾ 23) ਆਦ ਕਿੰਨੇ ਹੀ ਸਥਾਨਿਕ ਭਾਸ਼ਾ ਦੇ ਰੂਪ ਮਿਲਦੇ ਹਨ । ਤਾਬੂਤ, ਹਾਫ਼ਜ, ਤਫ਼ਸੀਰ ਆਦਿ ਉਰਦੂਸ਼ਬਦਾਵਲੀ ਦਾ ਵੀ ਮਿਲਗੋਭਾ ਹੈ ; ਕਹਾਣੀ ਦਾ ਮੰਤਵ ਕਹਾਣੀ ਦੇ ਸਾਰ ਵਿਚ ਕਹਾਣੀਕਾਰ ਨੇ ਖ਼ੁਦੇ ਸਮਝਾਇਆ ਹੈ ਕਿ ਅਧਿਆਪਕ ਨਾਂ ਸੁਲਝਿਆ ਤੇ ਸੂਝਵਾਨ ਹੋਣਾ ਜ਼ਰੂਰੀ ਹੈ । ਉਹਦੀ ਕਿਸੇ ਸਮੇਂ ਦੀ ਜ਼ਰਾ ਜਿੰਨੀ ਕਤਾਈ ਜਾਂ ਵਡਿਆਈ ਕਿਸੀ ਮਮ ' ਦੇ ਪੂਰੇ ਭਵਿਖ ਨੂੰ ਬਣਾ ਜਾਂ ਵਿਗਾੜ ਸਕਦੀ ਹੈ' (ਪੰਨਾ 2) । ਇਸ ਕਹਾਣੀ ਦਾ ਪਲਾਟ ਇਕ ਅਧਿਆਪਕ ਦੇ ਆਲੇ ਦੁਆਲੇ ਘੁੰਮਦਾ ਹੈ ਕਿ ਅਧਿਆਪਕ ਜਾਂ ਕਿਸੇ ਨੂੰ ਵੀ ਕਿਸੇ ਦੀ ਬੁਰਆਈ ਨਹੀਂ ਕਰਨੀ ਚਾਹੀਦੀ ਕਿਉਕਿ ਪਤਾ ਨਹੀਂ ਉਹੋ ਵਿਅਕਤੀ ਸਾਡੇ ਕੰਮ ਆ ਜਾਵੇ ਜਿਸ ਨਾਲ ਅਸੀਂ ਬੁਰਿਆਈ ਕਰਦੇ ਹਾਂ । ਕਹਾਣੀ ਦੀ ਔਲੀ ਵਿਅੰਗਮਈ ਆਲੰਕਿਤ ਤੇ ਅਖਾਣਾ-ਉਪਮਾਵਾਂ ਨਾਲ ਭਰਪੂਰ ਹੈ । ਖੋਤੇ ਦਾ ਤੇਰੇ ਜਿਹੀਆਂ ਗਾਲਾਂ ਵੀ ਕਿਤੇ ਕਿਤੇ ਹਨ । 103