ਪੰਨਾ:Alochana Magazine October, November and December 1987.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਹਾਣੀ ਸੰਗ੍ਰਹਿ ਦੀ ਅਗਲੀ ਕਹਾਣੀ ਸਮਝੌਟ' ਹੈ ! ਇਹ ਕਹਾਣੀ ਵੀ ਇਸਲਾਮੀ ਸੰਸਕ੍ਰਿਤੀ, ਇਸਲਾਮੀ ਨਾਵਾਂ-ਥਾਂਵਾਂ ਵਾਲੀ ਹੈ। ਇਸ ਕਰਕੇ !ਥਾਨਿਕ ਉਰਦੂ ਬੋਲੀ ਦੇ ਨਮੂਨੇ (ਯਾ ਅਲਾਹ ! ਤੂੰ ਮੇਰੀ ਦੁਆ ਦਖਲ ਕਰ ਲਈ, ਮੇਰੀ ਲਾਜ ਰਖ ਲਈ) (ਪੰਨਾ 25) ਥਾਂ ਥਾਂ ਤੇ ਮਿਲਦੇ ਹਨ । ਕਹਾਣੀ ਦਾ ਉਦੇਸ਼ ਤੇ ਸਾਰ ਫ਼ਰੀਦ ਨਾਂ ਦੇ ਪਾਤਰ ਦੇ ਇਕ ਵਾਕ ‘ਛਲ, ਫਰੇਬ ਤੇ ਝੂਠ ਦੇ ਪੈਰਾਂ ਹੇਠਲੀ ਜ਼ਮੀਨ ਹਮੇਸ਼ਾ ਪੋਲੀ ਤੇ ਨਰਮ ਹੁੰਦੀ ਹੈ । (ਪੰਨਾ 29) ਵਿਚ ਹੈ । ਸਮਝੌਤਾ' ਨਾਂ ਦੀ ਕਹਾਣੀ ਵਿਚ ਫਰੀਦ ਲਈ ਆਪਣੇ ਭੈਣ ਦੇ ਵਿਆਹ ਦੀ ਸਮਸਿਆਂ ਦੱਸੀ ਗਈ ਹੈ । |' ਹਥਲੇ ਕਹਾਣੀ ਸੰਗ੍ਰਹਿ ਦੇ ਰੰਗ' fਚ ਦਰਜ ਸਮੇਂ ਦਾ ਹਨੇਰ' ਕਹਾਣੀਕਾਰ fਖੀ ਦੀ ਭਾਵੇਂ ਪਲੇਠੀ ਕਹਾਣੀ ਹੈ, ਫੇਰ ਵੀ ਇਸ ਸੰਗ੍ਰਹਿ ਵਿਚ ਦਰਜ ਸਮਕਾਲੀ ਸਥਿਤੀ ਨੂੰ ਸਮਝਾਉਣ ਲਈ ਇਹ ਸਭ ਤੋਂ ਵਧੀਆ ਕਹਾਣੀ ਹੈ ਕਿ ਅਣਪਛਾਤੇ ਮਨੁੱਖ ਵਲੋਂ ਅੱਗ ਲਾਉਣ ਦੀ ਘਟਨਾ ਮਗਰੋਂ ਵੇਚਾਰਾ ਹੋਰ ਕੋਈ ਫੜਿਆ ਜਾਂਦਾ ਹੈ ਜੋ ਮਿੱਟੀ ਦਾ ਤੇਲ ਲੈ ਕੇ ਪਰਤ ਰਿਹਾ ਸੀ । ਲੋਕਾਂ ਨੇ ਸਮਝਿਆ ਇਸੇ ਨੇ ਤੇਲ ਸੁੱਟ ਕੇ ਅੱਗ ਲਾਈ ਹੈ ਤੇ ਪਿਟਾਈ ਵਿਚ ਵਿਚਾਰਾ ਮੌਤ ਨਾਲ ਸੰਘਰਸ਼ ਕਰਦਾ ਹੈ । ਕਹਾਣੀ ਦਾ ਸਿਰਲੇਖ ਵੀ ਸਾਰਥਕ ਹੈ । ਖਬਰਾਂ ਨਾਲ ਭਰੇ ਦੇ ਹੁੰਦੇ ਨੇ, ਹੈਨ, ਸੜ ਗ਼ੈਦੀ, ਛਨਿਛਰਵਾਰਾ ਦੀ ਸ਼ਾਮੀ (ਪੰਨਾ 32), ਚਿਰ ਹੋ ਗੈਬੀ (ਪੰਨਾ 34}, fਘੁੰਨਿਆ, ਅਸਦਾ (ਪੰਨਾ 36) ਆਦਿ ਸਭ ਸਥਾਨਿਕ ਭਾਸ਼ਾ ਦੇ ਪ੍ਰਯੋਗ ਹਨ । ਕਹਾਣੀ ਦਾ ਵਾਤਾਵਰਨ ਕਸ਼ਮੀਰੀ ਹੈ ਤੇ ਨਾਂ ਥਾਂ ਵੀ ਕਸ਼ਮੀਰੀ ਹਨ । | 'ਬੀਮਾਰ ਮਨੁੱਖ' ਨਾਂ ਦੀ ਕਹਾਣੀ ਸਮਾਜ ਦੇ ਉਸ ਭੈੜ ਦੀ ਕਹਾਣੀ ਹੈ ਜਿਸ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਕਿ ਕਹਾਣੀਕਾਰ ਨੇ ਜਿਸ ਵਿਅਕਤੀ ਦਾ ਉਲੇਖ ਕੀਤਾ ਹੈ, ਉਹੋ ਜਿਹਾ ਵਿਅਕਤੀ ਸਮਾਜ ਵਿਚ ਹੋ ਵੀ ਸਕਦਾ ਹੈ ਕਿ ਨਹੀਂ। ਕਹਾਣੀ ਦਾ ਮੁੱਖ ਪਾਤਰ ਹੋਰ ਕਿਸੇ ਨੂੰ ਆਪਣੇ ਨਾਲ ਸੀਟ ਬੱਸ ਵਿਚ ਨਹੀਂ ਦੇਦਾ ਤੇ ਆਪਣੀ ਗੁਆਂਢਣੇ ਨੂੰ ਦੇ ਦੇਂਦਾ ਹੈ ਤੇ ਉਸ ਨਾਲ ਬਦੋ ਬਦੀ ਨਾਲ ਜੁੜਦਾ ਹੈ ਤੇ ਆਖਿਰ ਉਸ ਨੂੰ ਪੱਕੇ ਆਰ ਕੇ ਬੱਸ ਤੋਂ ਉਤਾਰਨਾ ਪੈਂਦਾ ਹੈ । ਕਹਾਣੀ ਯਥਾਰਥਵਾਦੀ ਹੈ । “ਬੇਸ਼ਰਮ ਕੁੱਤਾ, ਸਰ' ਆਦਿ ਗਾਲਾਂ ਵੀ ਯਥਾਰਥਿਕ ਹਨ । ਵਧੇਰੇ ਠੇਠ ਪੰਜਾਬੀ ਵਰਤੀ ਗਈ ਹੈ । | ‘ਦੇ ਰੰਗ' ਕਹਾਣੀ ਸੰਗ੍ਰਹਿ ਦੀ ਅਗਲੀ ਕਹਾਣੀ 'ਸਾਂਝ' ਹੈ । ਇਹ ਕਹਾਣੀ ਸਥਾਨਿਕ ਪਤੀਕਾਂ ਤੇ ਬਿੰਬਾਂ ਤੇ ਉਸਾਰੀ ਕੀਤੀ ਗਈ ਹੈ । ਜਿਹਲਮ ਨਦੀ, ਦਿਓਦਾਰਾ ਦੇ ਸੰਘਣੇ ਬਿਛ ਆਦਿ ਕਸ਼ਮੀਰੀ ਵਾਤਾਵਰਨ ਦੇ ਚਿੰਨ੍ਹ ਹਨ । ਇਸ ਦੀ ਸ਼ਬਦਾਵਲੀ ਤੇ ਭਾਸ਼ਾਈ yਯੋਗ ਸਥਾਨਿਕ ਕਸ਼ਮੀਰੀ ਵਾਤਾਵਰਨ ਵਾਲੇ ਹਨ । ਰਮਜ਼ਾਨ ਦਾ ਪਵਿਤਰ ਮਹੀਨਾਂ, ਬਾਰ ਅਬ, ਹਾਫਤਖਾਈ, ਚਹੁਪਾਸੀ, ਕਹਿੰਦੇ, ਕਰੋ ਕੁ ਬਚਾਵੇ, ਨਾ ਤਾਂ ਉਹ ਡਬ ਗੋਲੀ ਆਦਿ ਸਥਾਨਿਕ ਭਾਸ਼ਾ ਦੇ ਨਮੂਨੇ ਹਨ । ਇਸ ਕਹਾਣੀ ਵਿਚ ਪੇਟ ਨ ਪਈਆ ਰੋਟੀਆਂ 004