ਪੰਨਾ:Alochana Magazine October, November and December 1987.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤੁਰਿਆ ਆ ਰਿਹਾ ਹੈ । ਏਹੋ ਸਾਡਾ ਅਗਿਆਨ ਹੈ । ਏਹੋ ਮਾਇਆ ਹੈ । ਜਿਹੜੀ ਕਿਰਿਆ ਨੇ 'ਹਉਮੈ' ਦੀ ਸਥਾਪਨਾ ਕੀਤੀ, ਉਸ ਨੇ ਸਾਰੇ ਪ੍ਰਪੰਚ ਦਾ ਮਾਇਆਵੀ ਰੂਪ ਥਾਪ ਦਿੱਤਾ । ਇਸ ਲਈ ਹੈਰਾਨੀ ਦੀ ਗੱਲ ਨਹੀਂ ਕਿ ਗੁਰਮਤਿ ਵਿਚ ਹਉਮੈ ਨੂੰ ਮਾਇਆ ਭੀ ਕਿਹਾ ਹੈ (60) ! ਦਰ ਅਸਲ ਮਾਇਆ ਦੇ ਹਨੇਰੇ ਵਿਚ ਜਦ ਅਸੀਂ ਆਫਰਦੇ ਹਾਂ ਤਾਂ ਹਉਮੈ ਹੋ ਜਾਂਦੇ ਹਾਂ : | ਇਕਿ ਮਾਇਆ ਮੋਹਿ ਗਰਬਿ ਵਿਆਪੇ, ਹਉਮੈ ਹੋਇ ਰਹੇ ਹੈ ਆਪੇ - ਮਾਰੂ ਮ: ੩ (੧੦੬੨/੧੨) ਇਸੇ ਲਈ ਹਉਮੈ ਵਾਲੀ ਬੁੱਧੀ, ਅਹੰਬੁਧ, ਨੂੰ ਅਤਿ ਸੰਘਣੀ ਮਾਇਆ ਆਖਿਆ ਗਿਆ ਹੈ (61) 1 ਇਹ ਮਾਇਆ ਕੀ ਹੈ, ਹਉਮੈਂ ਜਿਸ ਦਾ ਬਹੁ ਸਾਧਨ’ ਰੂਪ ਹੈ ? ਇਸ ਬਾਰੇ ਇਥੇ ਰਤਾ ਵਧੇਰੇ ਵਿਚਾਰ ਕਰਨੀ ਅਵੱਸ਼ਕ ਜਾਪਦੀ ਹੈ । ਹਉਮੈ ਤੇ ਮਾਇਆ ਅਨੰਤ ਚੇਤਨਾ ਦੀ ਉਹ ਸ਼ਕਤੀ ਜਿਸ ਦੀ ਅਨਹਦ ਕਿਰਿਆਸ਼ੀਲਤਾ ਨਾਲ ਅਗਿਣਤ ਪਰਿਣਾਮ ਪੈਦਾ ਹੁੰਦੇ ਹਨ, ਮਾਇਆ ਹੈ। ਉਸ ਕਿਰਿਆਵਾਨ ਬਲ ਦਾ ਨਾਮ ਹੀ ਮਾਇਆ ਹੈ ਜਿਸ ਨਾਲ ਅਨੰਤ ਸਾਰੇ ਪ੍ਰਪੰਚ ਦਾ ਨਾਮ-ਰੂਪ ਸਚ ਆਪਣੇ ਅੰਦਰੋਂ ਚਿਤਵਦਾ, ਸਿਰਜਦਾ ਤੇ ਸਾਕਾਰ ਕਰਦਾ ਹੈ। ਆਕਾਰ ਦੇਣਾ ਤਾਂ ਹਦਬੰਦ ਕਰਨਾ ਹੈ । ਇਸ ਲਈ ਸਾਕਾਰ ਕਰਨਾ ਹੱਦਾਂ ਵਿਚ ਬੰਨ੍ਹਣਾ ਹੈ ਤੇ ਏਹ ਮਾਇਆ ਦਾ ਧਰਮ ਹੈ । | ਪਰਮ ਸੱਤ ਦੇ ਅਚੱਲ ਸੱਚ ਵਿਚ ਜਦ ਮਾਇਆ ਦੀ ਹਰਕਤ ਜਾਗਦੀ ਹੈ ਤਾਂ ਉਸ ਦੀ ਪਰਮਤਾ ਨੂੰ ਕਰਮਤਾ ਵਿਚ ਪਰਿਵਰਤਿਤ ਕਰ ਦੇਂਦੀ ਹੈ । ਇਉਂ ਏਕ ਖੇਡ ਦੀ ਰਚਨਾ ਹੁੰਦੀ ਹੈ : ਹੱਦ ਦੀ ਹੋਂਦ ਨਾਲ, ਚੇਤਨਾ ਦੀ ਚੇਤਨਾ ਨਾਲ, ਸੱਤਾ ਦੀ ਸੱਤਾ ਨਾਲ, ਕਰਮ ਦੀ ਕਰਮ ਨਾਲ, ਆਨੰਦ ਦੀ ਆਨੰਦ ਨਾਲ ਖੇਡ । ਇਸ ਖੇਡ ਵਿਚ ਸਮਸ਼ਟੀ ਤੇ ਵਿਅੰਸ਼ਟੀ ਆਪੋ ਵਿਚ ਰਲਗਡ ਹੁੰਦੇ ਹਨ । ਹਰ ਅਣੂ ਸਮਸਤ ਦਾ ਇਕ ਭਾਗ ਹੀ ਨਹੀਂ ਹੁੰਦਾ, ਸਗੋਂ ਉਸ ਦੇ ਆਪਣੇ ਅੰਦਰ ਵੀ ਸਮੁੱਚਾ ਸਮਸਤ ਵਰਤ ਰਿਹਾ ਹੁੰਦਾ ਹੈ । ਜੋ ਸਮੁੱਚੇ ਬ੍ਰਹਮੰਡ ਵਿਚ ਵਿਚਰਦਾ ਹੈ, ਉਹੀ ਹਰ ਪਿਡੇ ਅੰਦਰ ਵੀ ਵੜਿਆ ਫਿਰਦਾ ਹੈ (62) । ਪਰ ਮਾਇਆ ਇਕ ਅਮਰ ਵਰਤਾਉਂਦੀ ਹੈ । ਉਹ ਹਰ ਪਿੰਡੇ ਨੂੰ ਇਹ ਤਾਂ ਜਣਾ ਜਾਂਦੀ ਹੈ ਕਿ ਉਹ ਮੰਡ ਦੇ ਅੰਦਰ ਵਸਦਾ ਹੈ, ਇਹ ਪਤਾ ਨਹੀਂ ਲਗਣ ਦੇਂਦੀ ਕਿ ਬ੍ਰਹਮੰਡ ਵੀ ਉਸ ਦੇ ਅੰਦਰ ਵਸਦਾ ਹੈ । ਸਗੋਂ ਉਸ ਨੂੰ ਉਸ ਦੀ ਵਖਰੀ ਨਵੇਕਲੀ ਹੋਂਦ ਬਾਰੇ ਕਾਇਲ ਕਰ ਜਾਂਦਾ ਹੈ । ਫਿਰ ਅਤਿਅੰਤ ਸੰਘਣੀ ਹੋ ਉਸ ਦੇ ਗਿਰਦ ਕੰਧ ਕਰ ਦੇਂਦੀ ਹੈ ਤੇ ਪਿੰਡ ਦੀ ਨਵੇਕਲਤਾ ਨੂੰ ਅਥਵਾ ਉਸ ਦੀ 'ਹਉਂ' ਨੂੰ ਇਸ ਕੂੜਾਵੀ ਕੰਧ (63) ਅੰਦਰ ਸੁਰਖਿਆਂ ਦਾ ਭਰਮ ਦੇ ਕੇ ਬਿਠਾਲ ਦੇਂਦੀ ਹੈ । ਇਸ ਕੂੜਾਵੀ