ਪੰਨਾ:Alochana Magazine October, November and December 1987.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੁਸਤਕ ਪਰਿਚੈ ਡਾ. ਮਨਜੀਤ ਪਾਲ ਰਚਿਤ ਰੇਤ ਦਾ ਸਮੁੰਦਰ -ਪ੍ਰੋ. ਸੁਰਜੀਤ ਪਾਤਰ* ਇਸ ਕਿਤਾਬ ਨੂੰ ਪੜ੍ਹਦਿਆਂ ਵਾਰ ਵਾਰ ਪੜ੍ਹਦਿਆਂ ਅਚਾਨਕ ਲਗਿਆ ਕਿ ਕਿਸੇ ਨੇ ਠੀਕ ਹੀ ਕਿਹਾ ਹੈ ਕਿ ਅਸੀਂ ਹੀ ਕਿਤਾਬ ਨਹੀਂ ਪੜ੍ਹਦੇ -ਕਿਤਾਬ ਵੀ ਸਾਨੂੰ ਪੜਦੀ ਹੈ । ਸਾਡੇ ਭਾਵਾਂ ਨੂੰ, ਸਾਡੇ ਪੂਰਵ ਗ੍ਰਹਿਆਂ ਨੂੰ, ਸਾਡੇ ਸੰਸਕਾਰਾਂ ਨੂੰ । ਇਸ ਕਿਤਾਬ ਬਾਰੇ ਲਿਖਦਿਆਂ ਜੋ ਕਹਾਂਗਾ ਉਹ ਸ਼ਾਇਦ ਕਿਤਾਬ ਬਾਰੇ ਓਨਾ ਨਾ ਹੋ ਸਕੇ ਜਿੰਨਾ ਆਪਣੀਆਂ ਗੰਢਾਂ ਗੁੰਝਲਾਂ ਬਾਰੇ ਹੋਵੇ । ਕਿਸੇ ਨੇ ਇਹ ਵੀ ਕਿਹਾ ਹੈ ਕਿ ਸਾਡੇ ਸਾਹਮਣੇ ਦੇਖਣ ਲਈ ਬਹੁਤ ਕੁਝ ਹੁੰਦਾ ਹੈ, ਪਰ ਅਸੀਂ ਦੇਖਦੇ ਓਹੀ ਹਾਂ ਜੋ ਅਸੀਂ ਦੇਖਣਾ ਚਾਹੁੰਦੇ ਹਾਂ । ਸਾਡੇ ਸਾਹਮਣੇ ਪਈ ਕਿਤਾਬ ਵੀ ਇਸੇ ਤਰਾਂ ਹੁੰਦੀ ਹੈ । ਉਸ ਵਿਚੋਂ ਅਸੀਂ ਸਾਰਆਂ ਤੁੱਕਾਂ ਪੜ੍ਹਦੇ ਹਾਂ | ਪਰ ਗੋਲਦੇ ਓਹੀ ਹਾਂ ਜੋ ਅਸੀਂ ਆਪਣੀ ਖ਼ਾਸ ਮਾਨਸਿਕਤਾ ਕਾਰਨੇ ਗੈਲਨਾ ਚਾਹੁੰਦੇ ਹਾਂ । | ਇਸ ਕਿਤਾਬ ਮੁਤਾਬਕ ਸਭ ਤੋਂ ਮੁੱਲਵਾਨ ਚੀਜ਼ ਮੁਹੱਬਤ ਹੈ ਹਰੇ ਮੁਹੱਬਤ ਨੇਵਜੀਵਨ ਹੈ' 'ਹੱਬਤ ਤੋਂ ਸੱਖਣਾ ਜੀਵਨ ਨਰਕੀ ਘੜੀਆਂ-ਮੁਕਤੀ ਕਿੰਝ ਹਉਪਿਆਰ ਨਾਲ।' ਪਰ ਮੁਹੱਬਤ ਬਾਰੇ ਲਿਖੀ ਇਹ ਕਾਫੀ ਹੱਦ ਤੱਕ ਅਣ-ਰੋਮਾਂਟਿਕ ਕਿਤਾਬ ਹੈ । ਇਸ ਵਿਚ ਮੁਹੱਬਤ ਨਾਲ ਜੁੜੀਆਂ ਅਨੇਕਾਂ ਧਾਰਨਾਵਾਂ ਨੂੰ ਤੋੜਿਆ ਗਿਆ ਹੈ । ਆਮ ਵਤੀਰਾ ਇਹ ਰਿਹਾ ਹੈ ਕਿ ਫ਼ੇਲ ਹੱਬਤ ਦੇ ਦੁਖਾਂਤ ਨੂੰ ਇਕ ਜਾਂ ਦੂਜੀ ਧਿਰ ਦੇ ਸਿਰ ਮੜ੍ਹ ਕੇ ਸੁਰਖਰੂ ਹੋਇਆਂ ਜਾਂਦਾ । ਮੁਹੱਬਤ ਦਾ ਰਿਸ਼ਤਾ ਆਪਣੇ ਆਪ ਵਿਚ ਹੀ ਆਪਣੇ ਖ਼ਾਤਮੇ ਦਾ ਬੀਜ ਰੱਖਦਾ ਹੈ । ਇਸ ਕਿਤਾਬ ਵਿਚ ਇਹ ਵੀ ਚੇਤਨਾ ਹੈ-ਇਸ ਕਿਤਾਬ ਮੁਤਾਬਕ ਇਕ ਗੱਲ ਤਾਂ ਹੈ ਕਿ ਦੂਰੀ ਵਿਚ ਕਸ਼ਿਸ਼ ਹੁੰਦੀ ਹੈ, ਮੁਹੱਬਤ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ