ਪੰਨਾ:Alochana Magazine October, November and December 1987.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਸੇ ਤਰ੍ਹਾਂ ਸਿਮਰਤੀ ਵਿਚ ਉਸ ਅੰਦਰਲੀ ਔਰਤ ਤਨ ਦੇ ਸਾਗਰ 'ਚੋਂ ਉਠ ਉਚੀ ਸੰਪੂਰਨ ਆਪੇ ਦੀ ਪਹਿਚਾਣ ਲਈ ਭਟਕਦੀ ਔਰਤ ਜਾਗ ਚੁੱਕੀ ਸੀ -ਪੰਨਾ 67 ਪਰ ਭਾਵ ਜਿੱਤਣ ਜਾਂ ਵਿਵੇਕ, ਮਾਨਵ ਲਈ ਤਾਂ ਇਹ ਦੋਵੇਂ ਗੱਲਾਂ ਦੁਖ਼ਦਾਈ ਹਨ । ਇਸ ਤਰ੍ਹਾਂ ਉਸਦਾ ਅੱਧਾ ਆਪਾ ਉਸਦੇ ਅੱਧੇ ਆਪੇ ਨੂੰ ਜਿੱਤਦਾ ਹੈ । ਇਹ ਤਾਂ ਖ਼ਾਨਾਜੰਗੀ ਹੈ । ਵਿਵੇਕ ਜਿੱਤ ਜਾਂਦਾ ਹੈ ਤਾਂ ਭਾਵੇਂ ਰੂਪੋਸ਼ ਹੋ ਜਾਂਦੇ ਹਨ ਤੇ ਲੁਕ ਛਿਪ ਵਾਰ ਕਰਦੇ ਹਨ । ਇਸ ਤਰ੍ਹਾਂ ਪੁਰਖ ਵੀ ਅਧੂ ਤੇ ਔਰਤ ਵੀ ਅਧੂਰੀ ਰਹਿੰਦੀ ਹੈ । ਇਸ ਕਿਤਾਬ ਵਿਚ 'ਰੂਹ ਦੇ ਰਾਂਝੇ ਦੀ ਉਡੀਕ ਜਾਂ ' "ਮੰਦਰਾਂ ਵਾਲੇ ਦੀ-ਤਲਾਸ਼ ਇਸੇ ਯਥਾਰਥਿਕ ਸਥਿਤੀ ਦੇ ਬਚਾਵ ਦੇ ਰੁਮਾਂਟਿਕ · ਚਿਹਨ ਹਨ : ਦੂਰ ਤੱਕ ਪੂਰਨਤਾ ਦਾ ਨਿਸ਼ਾਨ ਕੋਈ ਨਾ ਧੁੰਧਲਾ ਧੁੰਧੂਕਾਰ ਚਹੁੰ ਕੰਟੀ ਕਿਹੜਾ ਕਾਮਲ ਕੁਨ-ਫ-ਕੁਨ ਆਖੇ ਮਿਲ ਗਿਆ ਉਹ ਸ਼ਹਿਰ ਨਰ ਈਸ਼ਰ ਮੰਦਰ -ਪੰਨਾ 48 ਇਸ ਕਿਤਾਬ ਵਿਚ ਐਸੇ ਸ਼ਹਿਰ ਦੀ ਤਲਾਸ਼ ਹੈ । ਸ਼ਹਿਰ ਅਸਲ ਵਿਚ ਨਵੀਂ ਸੰਸਕ੍ਰਿਤੀ ਦੀ ਤਲਾਸ਼ ਹੈ। ਨਵੀਂ ਸੰਸਕ੍ਰਿਤੀ: ਲੱਭਿਆਂ ਵੀ ਨਹੀਂ ਲੱਭਦੀ ਉਡੀਕਿਆਂ ਨਹੀਂ ਆਉਂਦੀ। ਸਿਰਜੀ ਜਾਂਦੀ ਹੈ ਤੇ ਇਹ ਕਿਤਾਬ ਨਵੇਂ ਸੰਸਕ੍ਰਿਤੀ ਮੱਲ ਸਿਰਜਣ ਦੀ ਲੋੜ ਦਾ ਤੀਬਰ ਅਹਿਸਾਸ ਕਰਵਾਉਂਦੀ ਹੈ । ਨਵੀਂ ਸੰਸਕਤੀ ਜਿਸ ਵਿੱਚ ਸਾਡੇ ਭਾਵ ਸਾਡੇ ਲਈ ਅੱਗ ਤੇ ਦੂਜਿਆਂ ਲਈ ਬਸੰਤਰ ਨਹੀਂ ਹੋਣਗੇ । ਜਿਸ ਵਿਚ ਮਰਯਾਦਾ . ਦਾ ਅਰਥ ਅੱਧਾ ਜੀਵਨ ਜੀਉਣਾ ਨਹੀਂ ਹੋਵੇਗਾ | ਮਰਯਾਦਾ ਰਾਗ ਸਿਰਜਣ ਲਈ ਰਾ ਬਣੀ ਹੋਵੇਗੀ । ਉਸ ਸੰਸਕਤੀ ਵਿਚ ਨਾਰ ਹੀ ਨਹੀਂ ਰਖ ਵੀ. ਕੇਤ ਹੋਵੇ ਗਾ। ਬੁੱਧ , ਨੇ ਕਿਹਾ ਸੀ ਮੁਕਤੀ ਦੂਜਿਆਂ ਨੂੰ ਮੁਕਤ ਕਰਕੇ ਮਿਲਦੀ ਹੈ । 112