ਪੰਨਾ:Alochana Magazine October, November and December 1987.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਿਰਜਣ ਬਨਣ ਦੀ ਥਾਂ ਭੰਗੀ ਬਣ ਜਾਵੇਗਾ ਜੋ ਨਾ ਕੇਵਲ ਤਹਿਜ਼ਬੀ ਨਿਘਾਰ ਨੂੰ ਸਿਰਜੇਗਾ ਸਗੋਂ ਮਨੁੱਖੀ ਅਸਤਿਤਵ ਨੂੰ ਸੀਮਤ ਵੀ ਕਰ ਦੇਵੇਗਾ । | ਕਵਿਤਾਵਾਂ ਦਾ ਤੀਜਾ ਭਾਗ ਸਮਕਾਲੀ ਸੰਕਟ ਤੇ ਧਿਆਨ ਮੁਕਤ ਹੋਕੇ ਮਨੁੱਖ ਦੀਆਂ ਸਦੀਵੀਂ ਖ਼ਾਹਸ਼ਾਂ ਉਪਰ ਦ੍ਰਿਟੀ ਕੇਂਦਰਿਤ ਕਰਦਾ ਹੈ । ਇਹਨਾਂ ਕਵੀਆਂ ਲਈ ਕਾਵਿ ਰਚਨਾ ਸਾਡੀਆਂ ਅੰਦਰਲੀਆਂ ਖ਼ਾਹਸ਼ਾਂ ਦੀ ਅਤੀ ਉਪਰੰਤ ਪੈਦਾ ਹੋਏ ਵਿਰਲਾਪ ਨੂੰ ਪ੍ਰਸਤੁਤ ਕਰਨ ਦਾ ਮਾਧਿਅਮ ਹੋ ਨਿਬੜੀ ਹੈ । ਰਘਬੀਰ ‘ਤ' ਅਜਿਹੀ ਹੀ ਮਾਨਵੀ ਅਕਾਂਖਿਆ ਦਾ ਪ੍ਰਗਟਾਅ ਇਸ ਪ੍ਰਕਾਰ ਕਰਦੇ ਹਨ : ਕਰਕ ਕਲੇਜੇ ਮਾਹ ਵੇ, ਆਉਂਦੀ ਰਾਤ ਸ਼ੂਕ ਦੀ ਕਾਲੀ ਦੁਨੀਆਂ ਵਸਦੀ ਹਸਦੀ ਵੇ, 'ਭਰਤ' ਦੀਦ ਦੇ ਅਸੀਂ ਆਲੀ । ਇਸ ਪ੍ਰਕਾਰ ਭਾਵਾਤਮਕ ਅਤਿਤੀ ਅਧੀਨ ਲੇਖਕ ਨੂੰ ਅੰਦਰਲੀ ਬਿਰਹਾ ਦੀ ਅੱਗ ਜ਼ਮਾਨੇ ਦੀ ਅੱਗ ਤੋਂ ਤੀਬਰ ਤੇ ਪ੍ਰਚੰਡ ਪ੍ਰਤੀਤ ਹੁੰਦੀ ਹੈ । ਹਰ ਰੋਜ਼ ਮਾਸੂਮਾਂ ਦਾ ਖ਼ਨ ਹੋਣ ਦੇ ਬਾਵਜੂਦ ਵੀ ਲੇਖਕ ਨੂੰ ਦੁਨੀਆਂ ਵਸਦੀ ਹਸਦੀ ਪ੍ਰਤੀਤ ਹੁੰਦੀ ਹੈ । ਜੰਗਲੀ ਭੇੜੀਏ ਦੀਆਂ ਜ਼ਾਲਮਾਨਾਂ ਕਰਤੂਤਾਂ ਸਭਿਅਤਾ ਨੂੰ ਸਾੜਨ ਲਈ ਅੱਗ ਨਹੀਂ ਸਗੋਂ ‘ਬਸੰਤਰ' ਪ੍ਰਤੀਤ ਹੁੰਦੀ ਹੈ । ਸ੍ਰੀ ਪਰਮਜੀਤ ਸਾਗਰ ਦੀ ਕਵਿਤਾ ਵੀ ਸਮਕਾਲੀ ਯਥਾਰਥ ਤੋਂ ਨਿਰਲੇਪ ਰਹਿਕੇ ਰੋਮਾਂਟਿਕ ਸਮੱਸਿਆ ਦੀ ਇਸ ਪ੍ਰਕਾਰ ਅਭਿਵਿਅਕਤੀ ਕਰਦੀ ਹੈ : ਨੈਣਾਂ 'ਚੋਂ ਕੋਈ ਰੋਜ ਲਾਏ , ਆਖਾਂ ਚ ਪਿਆਸ ਨਹੀਂ ਹੈ ? ਇਸ ਪ੍ਰਕਾਰ ਕਵਿਤਾ ਭਾਗ ਦੀਆਂ ਕਵਿਤਾਵਾਂ ਨੂੰ ਤਿੰਨ ਕੋਟੀਆਂ ਵਿਚ ਵੰਡਿਆ ਜਾ ਸਕਦਾ ਹੈ; ਸਮਕਾਲੀ ਸੰਕਟ ਦੀ ਵਿਆਖਿਆ ਕਰਨ ਵਾਲੀਆਂ ਕਵਿਤਾਵਾਂ, ਸਦੀਵੀਂ ਸੰਕਟ ਦੀ ਵਿਆਖਿਆ ਕਰਨ ਵਾਲੀਆਂ ਰਚਨਾਵਾਂ ਅਤੇ ਭਾਵਾਤਮਕ ਸੰਕਟ ਦੀ ਵਿਆਖਿਆ ਕਰਨ ਵਾਲੀਆਂ ਰਚਨਾਵਾਂ। ਕਵਿਤਾ ਭਾਗ ਦਾ ਰਚਨਾਤਮਕ ਆਦਰਸ਼ ਸਮਕਾਲੀ ਮਨੁੱਖ ਦੇ ਤਿੰਨ ਕੋਟੀਆਂ ਦੇ ਸੰਕਟ ਦੀ ਕਾਵਿਕ ਵਿਆਖਿਆ ਕਰਨਾ ਹੈ । ਇਸ ਰਚੀ ਦੀ ਪ੍ਰਤੀ ਸਮੇਂ ਉਹਨਾਂ ਦੀ ਕਾਵਿ ਸਾਧਨਾ 'ਮਾਧਿਅਮ' ਅਤੇ 'ਉਦੇਸ਼’ ਦੇ ਦਵੰਡੇ Rਰ ਟਿੱਕ ਕੇ ਦਿਸਦੇ ਯਥਾਰਥ ਦੀ ਕਲਾਤਮਕ ਅਭਿਵਿਅਕਤੀ ਕਰਨ ਲਈ ਪ੍ਰਤੀਬੱਧ ਹੈ । ਕਹਾਣੀ ਭਾਗ ਵਿਚ ਭਾਵੇਂ ਸਤਾਰ੍ਹਾਂ ਕਹਾਣੀਆਂ ਸ਼ਾਮਲ ਹਨ ਪਰ ਫਿਰ ਵੀ ਕਹਾਣੀ ਭਾਗ ਕਿਸੇ ਵਿਸ਼ੇਸ਼ ਕਿਸਮ ਦਾ ਕਲਾਤਮਕੂ ਪਹਿਚਾਣ-ਚਿੰਨ੍ਹ · ਸਥਾਪਤ ਕਰਨ ਤੋਂ 1. ਰਘਬੀਰ ਸਿੰਘ ਭਰਤ, ਗੀਤ, ਪੰਨਾ 22 2. ਪਰਮਜੀਤ ਸਾਗਰ, ਗਜ਼ਲ, ਪੰਨਾ 21 18