ਪੰਨਾ:Alochana Magazine October, November and December 1987.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੇ ਪਤੀ ਦੀ ਪ੍ਰਾਪਤੀ ਦੀ ਕਰਮਸ਼ੀਲਤਾ ਦੇ ਕਾਰਨ ਅਤੇ ਪ੍ਰਫ਼ਲ ਦਾ ਅਰਥ-ਸੰਚਾਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਜੋ ਸ਼ੰਬਦ ਦੇ ਬੰਟਾਇਮ' ਵਿਚ ਜੁੜੇ ਵਿਭਿੰਨ ਚਿਹਨਾਂ, ਪ੍ਰਮਾਰਥੀ ਪ੍ਰਸੰਗ ਦੇ ਪੈਰਾਡਾਇਮ ਅਧੀਨ · ਪਤੀ/ਪਤਨੀ ਜਾਂ ਆਤਮਾਪਰਮਾਤਮਾ ਦੇ ਮੇਲ ਦੀ ਸਭਿਆਚਾਰਿਕ/ਰੂਹਾਨੀ ਜਾਰਥਿਕਤਾ ਨੂੰ ਸਿਰਜਦਾ ਹੈ ਜਿਸ ਦੇ ਸਾਹਮਣੇ ਹਭੇ ਸਾਕ ਕੁੜਾਵੇ' ਹਨ । | ਉਪਰੋਕਤ ਸ਼ਬਦ ਦੇ ਇਸ ਵਿਸ਼ਾਲ ਪੱਧਰ ਤੇ ਅਰਥ ਸ਼ਿਰਜ਼ਣ ਦੇ ਆਧਾਰ ਤੇ ਹੀ ਵਿਆਹ ਦਾ ਸਮੁੱਚਾ ਸਭਿਆਚਾਰਿਕ ਕਾਰਜ ਆਪਣੇ ਸਾਰਥਿਕ ਅਰਥਾਂ ਨੂੰ ਗ੍ਰਹਿਣ ਕਰਦਾ ਹੈ । ਹਭੇ ਸਾਕ ਕੁੜਾਵੇ ਡਿੱਠੇ ਤਉ ਪਲੇ ਤੈਡੇ ਲਾਗੀ' ਦੀ ਤਾਰਕਿਕਤਾ ਗੈਰ ਸਭਿਆਚਾਰਿਕ ਕਾਰਜਾਂ ਨੂੰ ਸਭਿਆਚਾਰਿਕ · ਬਣਾਉਂਦੀ ਹੈ, ਅਪਵਿੱਤਰ-ਕਾਰਾਂ ਨੂੰ ਪਵਿੱਤਰ ਬਣਾਉਂਦੀ ਹੈ ਅਤੇ ਵਿਵਰਜਿਤ ਸੰਬੰਧਾਂ ਨੂੰ ਪ੍ਰਾਕ੍ਰਿਤਿਕ ਸੰਬੰਧਾਂ ਵਿਚ ਤਬਦੀਲ ਕਰਦੀ ਹੈ... ਕਿਉਂ ? ਕਿਉ ਕਿ ਹੱਭੇ ਸਾਕ ਕੁੜਵੇਂ ਨੇ ‘ਤਉ ਪੱਲੇ ਤੈਡੇ ਲਾਗੀ I ਸੌ ਸ਼ਬਦ ਦਾ ਸੱਚ ਇਕ ਵਿਸ਼ੇਸ਼ ਰਿਸ਼ਤੇ ਦੀ ਸਾਰਥਿਕਤਾ ਅਤੇ ਸਦੀਵਤਾ ਨੂੰ ਪੇਸ਼ ਕਰਦਾ ਹੈ । " ਬਰਾੜ ਦਾ ਨਾਵਲ ਇਸ ਪੈਰਾਡਾਇਮ ਉਪਰ ਰੁਚਨਮਿਕ ਕੰਤੁ ਖੜਾ ਕਰਦਾ । ਹੈ । ਸ਼ਬਦ ਦੇ ਸੱਚ ਅਨੁਸਾਰ ਜੇ ਸਾਕ ਕੁੜਾਵੇ ਹਨ ਤਾਂ ਨਾਵਲ ਸੰਤੁਸ਼ਟ ਨਹੀਂ ਜਾਂ ਜਿਥੇ ਦੇ ਪੱਲੇ ਲੱਗਣਾ ਹੈ ਕਿ ਉਹ ਸਦੀਵੀਂ ਅਤੇ ਅਨਾਦੀ ਹੈ, ਇਹ ਹੀ ਪ੍ਰਸ਼ਨ ਨਾਵਲ ਦੇ ਰਚਨਾ-ਸੰਸ਼ਾਰ ਦਾ ਮੁਲ ਪ੍ਰਸ਼ਨ ਹੈ । ‘ਸੱਤੇ ਸਾਕ ਕੁੜਾਵੇ' ਨਾਵਲ ਦੀ ਮੁੱਲ ਸਮੱਸਿਆ, ਉਸ ਸਦੀਵੀ ਰਿਸ਼ਤੇ ਦੀ ਸਦੀਵਤਾ ਦੇ ਖੰਡਿਤ ਹੋਣ ਨਾਲ ਹੀ ਪੈਦਾ ਹੁੰਦੀ ਹੈ । ਸਦੀਵਾ ਰਿਸ਼ਤਾ ਟੁੱਟਣ ਨਾਲ ਉਹ ਤਰਕ ਵੀ ਟੁੱਟਦਾ ਹੈ ਜਿਸ ਅਧੀਨ ਉਹ ਉਸ ਦੇ 'ਪੱਲ ਲੱਗੀ ਸੀ। ਇਸ ਤਰਕ ਦੇ ਟੁੱਟਣ ਨਾਲ ‘ਹਭਉ ਕੁਝ ਤਿਆਗਣ ਵਾਲੀ ਦੇ ਕੂੜਾਵਾਂ ਰਿਸ਼ਤੇ ਆਪਣੀ ਕੁੜੱਤਣ ਦਾ ਪ੍ਰਗਟਾਅ ਸਭਿਆਚਾਰਿਕ ਕਾਰਜਾਂ ਅਧੀਨ ਕਰਦੇ ਹਨ। ਇਸ ਪ੍ਰਕਾਰ ਬਰਾੜ ਦਾ ਨਾਵਲ ਸੱਭੇ ਸਾਕ ਕੁੜਾਵੇ ਦਾ ਪ੍ਰਸੰਗ ਪ੍ਰਦਾਨ ਕਰਦਾ ਹੋਇਆ ਸ਼ਬਦ ਵੀਂ ਕੁੜਾਵੇ ਸਾਕਾਂ' ਵਾਲਾ ਪ੍ਰਸੰਗ ਤਿਆਗ ਕੇ, ਸ਼ਬਦ ਦੇ ਪੈਰਾਡਾਇਮ ਕਿ ਖੜਾ ਕਰਦਾ ਹੋਇਆ ਆਪਣਾ ਰਚਨਾਤਮਿਕ ਤਰਕ ਪ੍ਰਸਤੁਤ ਕਰਦਾ ਹੈ । ਨਾਵਲ ਦੇ ਗਲਪ-ਸੰਸਾਰ ਦੀ ਸਿਰਜਣਾ ਮੇਲ, ਜਗਮੀਤ ਅਤੇ ਮੈਡਮ ਤਿੰਨ ਕਿਰਦਾਰਾਂ ਰਾਹੀਂ ਸੰਭਵ ਹੋਈ ਹੈ ਅਤੇ ਤਿੰਨੇ ਹੀ ਨਾਵਲ ਦੇ ਤਿੰਨ ਪਾਸਾਰ ਹਨ । ਇਨ ਸਾਰਾਂ ਦੀ ਸਮੁੱਚੀ ਗਤੀਸ਼ੀਲਤਾ ਵੀ ਅਗਲੇਰੇ ਪੱਧਰ ਉਪਰ ਨਾਵਲ ਦੀ ਨਾਇਕਾ ਮਲ ਮਲ ,ਕਿਰਦਾਰ ਨੂੰ ਪ੍ਰਸਤੁਤ ਕਰਦੀ ਹੈ , ਕਿਉਂਕਿ ਮੈਡਮ ਦਾ ਕਿਰਦਾਰ ਵੱਖਰਾਂ ਅਤੇ ਰੱਖਦਾ ਹੋਇਆ ਵੀ ਆਪਣੀ ਖ਼ੁਦਮੁਖ਼ਤਾਰੀ ਨੂੰ ਪੇਸ਼ ਕਰਨ ਦੀ ਥਾਂ ਮੇਲੇ ਦੇ ਅਤਿ ਵਿਚ ਸੰਮਿਲਤ ਹੁੰਦਾ ਪ੍ਰਤੀਤ ਹੁੰਦਾ ਹੈ । ਮੈਡਮ ਦੇ ਕਿਰਦਾਰ ਦੀ ਮੇਲੇ ਦੇ ਕਿਰਦਾਰ ਨਾਲੋਂ ਭਿੰਨਤਾ ਜੀਵਨ ਵਿਧੀਆਂ ਦੀ ਭਿੰਨਤਾ ਦੀ ਬਦੌਲਤ ਹੀ ਹੈ, ਪਰ ਦੋਨਾ ਕਿਰਦਾਰ 122