ਪੰਨਾ:Alochana Magazine October, November and December 1987.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੀ ਜੀਵਨ ਪ੍ਰਤੀ ਪਹੁੰਚ ਬਿਲਕੁਲ ਸ਼ਮਾਨ ਹੈ ਜਿਸ ਕਰਕੇ ਮੈਡਮ ਦੇ ਕਿਰਦਾਰ ਦੇ ਵਿਭਿੰਨ ਪਾਸਾਰ ਮੇਲੇ ਦੇ ਕਿਰਦਾਰ ਦੇ ਵਿਭਿੰਨ ਪਾਸਾਰ ਦੇ ਪੈਰਾਡਾਇਮ ਨੂੰ ਹੀ ਸਿਰਜਦੇ ਹਨ । ਇਸ ਦੇ ਨਾਲ ਹੀ ਜਗਤ ਦਾ ਕਿਰਦਾਰ ਵੀ ਆਪਣੀ ਸਮੁੱਚੀ ਪ੍ਰਕਾਰਜਸ਼ੀਲਤਾ ਮੇਲੇ ਦੇ ਪ੍ਰਸੰਗ ਵਿਚ ਹੀ ਪ੍ਰਸਤੁਤ ਕਰਦਾ ਹੈ । ਜਗਮੀਤ ਦੀ ਜ਼ਿੰਦਗੀ ਦੇ ਉਹੀ ਪੱਖ ਨਾਵਲ ਨਾਲ ਸੰਬੰਧਿਤ ਹਨ ਜਿਨਾਂ ਦਾ ਸੰਬੰਧ ਮੇਲੇ ਨਾਲ ਹੈ । ਸੋ ਨੇ ਕਿਰਦਾਰ ਹੀ ਆਪਣੀ ਸਮੁੱਚੀ ਪ੍ਰਕਾਰਜਸ਼ੀਲਤਾ ਰਾਹੀਂ ਸਾਡੇ ਸਭਿਆਚਾਰ ਵਿਚ ਪਤੀ ਦੀ ਮੌਤ ਉਪਰੰਤ ਔਰਤ ਦੀ ਪ੍ਰਾਪਤ ਜ਼ਿੰਦਗੀ ਦੇ ਬਹੁ-ਪਾਸਾਰੀ ਦੁਖਾਂਤ ਨੂੰ ਪੇਸ਼ ਕਰਦੇ ਹਨ । ਨਾਵਲ ਦਾ ਮੂਲ ਕਾਰਜ ਮੇਲੇ ਦੇ ਪਤੀ ਦਾ ਮਰ ਜਾਣਾ ਹੈ ਇਹ ਕਾਰਜ ਗਲਪੀ ਵਰਤਮਾਨ ਦਾ ਕਾਰਜ ਨਹੀਂ ਸਗੋਂ ਗਲਪੀ ਭੂਤ ਦਾ ਕਾਰਜ ਹੈ, ਪਰੰਤੂ ਇਸ ਰਾਹੀਂ ਹੀ ਨਾਵਲ ਦੇ ਗਲਪੀ, ਵਰਤਮਾਨ ਦੀਆਂ ਸਮੁੱਚੀਆਂ ਰਚਨਾਤਮਿਕ ਤਨਾਵਾਂ ਪ੍ਰਭਾਵਿਤ ਅਤੇ ਪ੍ਰੇਰਿਤ ਹੁੰਦੀਆਂ ਹਨ । ਗਲਪੀ ਵਰਤਮਾਨ ਵਿੱਚ ਜਗਮੀਤ ਦਾ ਯੂਨੀਵਰਸਿਟੀ ਵਿਚ ਪੜ੍ਹਨ ਜਾਣ ਦੀ ਕਿਰਿਆ ਸਾਪੇਖਿਕ ਰੂਪ ਵਿਚ ਮੇਲੇ ਦੀ ਵਰਤਮਾਨ · ਜ਼ਿੰਦਗੀ ਦੇ ਸੰਕਟ ਨੂੰ ਹੋਰ ਵਧਾਉਂਦੀ ਹੈ ਅਤੇ ਜਗਮੀਤ ਤੇ ਮੇਲੇ ਦੇ ਰਿਸ਼ਤੇ ਦੀ ਦ-ਵਿਧੀ ਨੂੰ ਉਘਾੜਦੀ ਹੈ : ਨਾਵਲ ਦੇ ਗਲਪੀ ਭੂਤ ਦੇ ਵਿਭਿੰਨ ਕਾਰਜ ਜਿੱਥੇ : ਮੇਲ. ਦੀ ਵਸਤੂ-ਸਥਿਤੀ ਨੂੰ ਪ੍ਰਗਟ ਕਰਦੇ ਹਨ, ਉਥੇ ਜਗਮੀਤ, ਤੇ ਮੇਲੋ ਦੇ ਆਪਸੀ ਸੰਬੰਧਾਂ ਦੀ ਪਾਕੀਜ਼ਗੀ ਅਤੇ ਭਾਵਾਤਮਕਤਾ ਨੂੰ ਵੀ ਪ੍ਰੇਰਿਤ ਕਰਦੇ ਹਨ : ਅਗਲੀ ਰਾਤ ਭਾਬੀ ਫਿਰ ਰੋ ਰਹੀ ਸੀ । ਜਗਮੀਤ ਨੂੰ ਲੱਗਿਆ ਕਿ ਭਾਬੀ ਦਾ ਵਜਦ ਕਿਰਦਾਂ ਕਿਰਚਾਂ ਹੋ ਕੇ ਸਾਡੇ ਸਾਰੇ ਘਰ ਵਿਚ ਖਿਲਰ ਜਾਂਦਾ ਹੈ, ਜਿੰਨਾਂ ਉਪਰ ਅਸੀਂ ਸਾਰਾ! ਦਿਨ ਤੁਰੇ ਫਿਰਦੇ ਹਾਂ ਅਤੇ ਰਾਤ ਨੂੰ ਭਾਬੀ ਰੋ ਰੋ ਆਪਣਾ ਆਪ ਇਕੱਠਾ ਕਰਦੀ ਹੈ । ਇਸ ਪ੍ਰਕਾਰ ਜਗਮੀਤ ਇਸ ਗੱਲ ਪ੍ਰਤੀ ਪ੍ਰਤੀਬੱਧ ਹੈ ਕਿ 'ਜਿੰਦਗੀ ਵਿਚ ਭਾਬੀ ਨੂੰ · ਪਿੱਠ ਨਹੀਂ ਵਿਖਾਉਣੀ ।' ਜਗਮੀਤ ਆਪਣੇ ਵਰਤਮਾਨ ਅਤੇ ਭਵਿੱਖ ਦੀ ਉਸਾਰੀ ਇਸ ਪ੍ਰਤੀਬੱਧਤਾ ਨੂੰ ਨਿਭਾਉਣ ਲਈ ਕਰਦਾ ਹੈ । ਪ੍ਰਾਪਤ , ਰਿਸ਼ਤਿਆਂ ਵਿਚ ਇਸ ਸਮੇਂ ਸਿਰਫ਼ ਇਹੋ ਹੀ ਅਜੇਹਾ ਰਿਸ਼ਤਾ ਹੈ ਜੋ ਕੂੜਾਵਾ ਵਿਵਹਾਰ ਨਹੀਂ ਕਰਦਾ ਸਗੋਂ ਸੁਹਿਰਦ ਹੈ । ਇਹ ਮਨੋਬਚਨੀ ਧਿਆਨ ਦੇਣ ਯੋਗ ਹੈ : ‘ਤੇ ਹਾਲੇ ਵੀ ਨਿਆਣੀ ਹਰੇ ਹੈ, ਇਸੇ ਸਿਆਣਪੁਣੇ ਤੇ ਪਰਦਾ ਪਾ ਕੇ ਰੱਖ, ਮੈਂ ਹਾਲੇ ਵੀ ਤੇਰਾ ਬੀਰਾ ਪੜ੍ਹਣ ਚਲਿਆ ਹੋਇਆ ਹਾਂ । ਤੂੰ ਹਾਲੇ ਵੀ ਮੇਰੇ ਕਪੜੇ ਧੋ ਕੇ ਟੈਚੀ ਭਰ ਸਕਦੀ ਹੈ। 1. ਬਲਵਿੰਦਰ ਕੌਰ ਬਰਾੜ, ਸੱਭੇ ਸਾਕ ਰੁੜਾਵੇ, ਪਟਿਆਲਾ, ਅੰਕੂ ਕਾਸ਼ਨ, 1985, ਪੰਨਾ, 4. 2. ਉਹੀ, ਪੰਨਾ, 81. 123