ਪੰਨਾ:Alochana Magazine October, November and December 1987.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਯੂਨੀਵਰਸਿਟੀ ਦੇ ਰੁਝੇਵਿਆਂ ਵਿਚ ਜਗਮੀਤ ਦੀ ਸ਼ਮੂਲੀਅਤ ਆਪਣੇ ਸਾਥੀਆਂ ਤੋਂ ਉਲਟ ਨਿਗੂਣੀ ਅਤੇ ਨਾਮਾਤਰ ਕਿਉਂ ਹੈ । ਯੂਨੀਵਰਸਿਟੀ ਵਿਚ ਉਸ ਨੂੰ ਮੈਡਮ ਹੀ ਕਿਉਂ ਦਿਸਦੀ ਹੈ ਅਤੇ ਘਰ ਵਿਚ ਸਿਰਫ਼ ਭਾਬੀ ਹੀ ਕਿਉਂ ਦਿਸਦੀ ਹੈ । | ਅਜਿਹੇ ਪ੍ਰਸ਼ਨ ਸਾਨੂੰ ਫਿਰ ਤੋਂ ਸਾਡੇ ਪਹਿਲੇ ਤਰਕ ਵੱਲ ਲੈ ਤੁਰਦੇ ਹਨ, ਜਿਥੇ ਅਸੀਂ ਇਹ ਮੰਨਿਆ ਸੀ ਕਿ ਜਗਮੀਤ ਤੇ ਮੈਡਮ ਦੀ ਜ਼ਿੰਦਗੀ ਦਾ ਪ੍ਰਸੰਗ ਅਸਲ ਵਿਚ ਮੇਲ ਦੀ ਜ਼ਿੰਦਗੀ ਦਾ ਹੀ ਪ੍ਰਸੰਗਿਕ ਵਿਸਥਾਰ ਹੈ । ਸੋ ਜਗਤ ਦੀ ਯੂਨੀਵਰਸਿਟੀ ਦੇ ਜ਼ਿੰਦਗੀ ਦੀ ਕਾਰਜਸ਼ੀਲਤਾ ਮੇਲੇ ਦੇ ਕਿਰਦਾਰ ਨੂੰ ਹੀ ਨਿਖਾਰਦੀ ਹੈ । ਇਸ ਦੇ ਦੋ ਕਾਰਨ ਹਨ : ਪਹਿਲਾ ਉਸ ਦੀ ਯੂਨੀਵਰਸਿਟੀ ਦੀ ਜ਼ਿੰਦਗੀ ਯੂਨੀਵਰਸਿਟੀ ਦੀ ਤਰਜ਼ੇਜ਼ਿੰਦਗੀ ਦਾ ਰੂਪ ਨਹੀਂ ਸਗੋਂ ਉਹ ਤਾਂ ਸਾਡੀ ਸਭਿਆਚਰਕ ਜ਼ਿੰਦਗੀ ਦਾ ਹੀ ਰੂਪ ਹੈ, ਜਿਸ ਕਰਕੇ ਉਸ ਵਿਚ ਸਭਿਆਚਾਰਿਕ ਭਾਵਨਾ ਤੇ ਵਿਸੰਗਤੀ ਨਹੀਂ ਸਗੋਂ ਸਭਿਆਚਰਿਕ ਭਾਵਨਾ ਦੀ ਸੰਗਤੀ ਪ੍ਰਾਪਤ ਹੁੰਦੀ ਹੈ । ਦੂਜਾ ਉਹਦੇ ਕੋਲ ਦੋ ਹੀ ਪ੍ਰਮੁੱਖ ਧਿਰਾਂ ਹਨ ਜਿੰਨ੍ਹਾਂ ਨੂੰ ਉਹ ਮੁਖ਼ਾਤਿਬ ਹੁੰਦਾ ਹੈ: ਪਹਿਲਾ ਮੈਡਮ ਅਤੇ ਦੂਜਾ ਸਵੈ । ਮੈਡਮ ਨੂੰ ਮੁਖ਼ਾਤਿਬ ਹੁੰਦਾ ਹੋਇਆ ਤਾਂ ਸਪਾਟੇ ਰੂਪ ਵਿਚ ਉਹ ਮੇਲੇ ਨੂੰ ਮੁਖ਼ਾਤਿਬ ਹੈ ਪਰ ਦਿਲਚਸਪ ਗੱਲ ਤਾਂ ਇਹ ਹੈ ਕਿ ਉਸ ਦਾ ਸਵੈ ਵੀ ਸ਼ੁਧ ਰੂਪ ਵਿਚ ਨਿੱਜੀ ਨਹੀਂ ਸਗੋਂ ਉਸ ਦੇ ਸਵੈ ਵਿਚੋਂ ਵੀ ਭਾਬੀ ਹੀ ਝਲਕਦੀ ਹੈ । ਉਸ ਦੇ ਸਵੈ ਦੀ ਪ੍ਰਕਾਰਜਸ਼ੀਲਤਾ ਮੈਲੇਮੁਖੀ ਹੀ ਹੈ, ਉਸ ਦੀ ਕੋਈ ਵੀ ਖ਼ੁਸ਼ੀ ਤੰਤਰ ਰੂਪ ਵਿਚ ਪ੍ਰਸਤੁਤ ਨਹੀਂ ਹੁੰਦੀ, ਸਗੋਂ ਹਰ ਪੱਧਰ ਉਪਰ ਭਾਬੀ ਨਾਲ ਸਾਪੇਖਿਕ ਰਿਸ਼ਤੇ ਵਿਚ ਬਝਕੇ ਹੀ ਪ੍ਰਸਤੁਤ ਹੁੰਦੀ ਹੈ । ਜੇ ਸਾਨੂੰ ਸਪਸ਼ਟ ਸ਼ਬਦਾਂ ਵਿਚ ਇਹ ਗੱਲ ਸਵੀਕਾਰ ਕਰਨੀ ਪਵੇਗੀ ਕਿ ਨਾਵਲ-ਜਗਤ ਦੇ ਦੇ ਪ੍ਰਮੁੱਖ ਕਿਰਦਾਰ ਜਗਮੀਤ ਅਤੇ ਮੈਡਮ ਮੇਲੇ ਦੀ ਵਸਤੂ ਸਥਿਤੀ ਦੀ ਵਿਆਖਿਆ ਕਰਨ ਵਾਲੀਆਂ ਪ੍ਰਮੁੱਖ ਗਲਪੀ ਜਗਤਾਂ ਹਨ । ਜਗਮੀਤ ਦੇ ਵਿਆਹ ਸਮੇਂ ਵੀ ਸਮੁੱਚਾ ਸੰਦਰਭ, ਵੱਡੀ ਭਾਬੀ ਦਾ ਵਰਤਾਰਾ, ਮਾਂ ਦੀ ਤਣਾਓ-ਗ੍ਰਸਤ ਸਥਿਤੀ ਅਦਿ ਕਾਰਜ ਗਲਪੀ ਨਾਇਕ ਦੀ ਜ਼ਿੰਦਗੀ ਦੇ ਵਿਭਿੰਨ ਪਹਿਲੂਆਂ ਨੂੰ ਹੀ ਪ੍ਰਸਤੁਤ ਕਰਦੇ ਹਨ । ਜਗਰੂਪ, ਵੱਡੀ ਭਰਜਾਈ ਅਤੇ ਮਾਂ ਦੇ ਕਿਰਦਾਰ ਦੀ ਤਿਕੋਨ ਵੀ ਮੇਲੇ ਦੇ ਕਿਰਦਾਰ ਲਈ ਸੰਕਟ-ਗ੍ਰਸਤ ਸਥਿਤੀ ਜਿਰਜਣ ਅਤੇ ਉਹਨਾਂ ਨੂੰ ਨਿਵਾਰਨ ਲਈ ਹੀ ਗਤੀਸ਼ੀਲ ਹੈ, ਇਸੇ ਕਰਕੇ ਜਗਮੀਤ ਦੇ ਵਿਆਹ ਸਮੇਂ ਇਹਨਾਂ ਪਾਤਰਾਂ ਦੀ ਸ਼ਮੂਲੀਅਤ ਦਾ ਸਮੁੱਚਾ ਵਿਵਰਣ ਮੇਲੇ ਦੀ ਸਭਿਆਚਾਰਿਕ ਸਥਿਤੀ ਨਾਲ ਸਾਪੇਖਿਕ ਸਥਿਤੀ ਰਾਹੀਂ ਹੀ ਹੋਂਦ ਵਿਚ ਆਉਂਦਾ ਹੈ । ਇਸ ਦੇ ਨਾਲ ਹੀ ਜਗਮੀਤ ਦੀ ਵੱਡੀ ਭਰਜਾਈ ਦਾ ਮਰਨਾ ਅਤੇ ਜਗਰੂਪ ਦੀ ਮੇਲੇ ਉਪਰ ਚਾਦ ਚ ਪਾਉਣੀ ਅਤੇ ਇਸ ਦੇ ਬਰਾਬਰ ਹੀ ਆਪਣੇ ਪੁੱਤਰ ਨੂੰ ਨੌਕਰੀ ਭੇਜਣ ਉਪਰੰਤ ਪਾਰਟੀ ਦੇ ਕੇ ਮੈਡਮ ਦਾ ਆਤਮ ਹੱਤਿਆ ਕਰਨਾ ਅਤੇ ਮੇਲੇ ਤੇ ਜਗਮੀਤ ਦਾ ਆਹਮਣੇ ਸਾਹਮਣੇ ਹੋ ਸਕਣ ਦੀ ਅਸਮਰਥਾ ਇਕੋ ਸਮੇਂ ਦੂਹਰੇ ਦੁਖਾਂਤ ਦੀ ਸਿਰਜਣਾ ਕਰਦੀ ਹੈ, ਜਿਸ ਵਿਚ ਨਾ ਸਿਰਫ਼ 125