ਪੰਨਾ:Alochana Magazine October, November and December 1987.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੁਝ ਚਿਰ ਲਈ ਲੁਕੋ ਲੈਂਦਾ ਹੈ । ਦੇਬੂ ਦੇ ਪਾਤਰ ਦਾ ਦੂਜਾ ਪਾਸਾਰ ਪ੍ਰਚਲਿਤ ਸਦਾਚਾਰ ਦੇ ਪੱਕੇ ਅਨੁਯਾਈ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ । ਇਸੇ ਕਰਕੇ ਉਹ ਨਿਕੰਮੀ ਗੱਲ ਕਰਨੀ ਆਪਣੀ ਸ਼ਾਨ ਦੀ ਹੱਤਕ ਸਮਝਦਾ ਹੈ, ਸਰੀਰਿਕ ਤਕੜਾਈ ਤੇ ਸਦਾਚਾਰਿਕ ਪਕਿਆਈ ਦੇ ਇਸ ਮੰਡਲ ਵਿਚ ਵਿਚਰ ਰਿਹਾ ਦੇਬੂ ਆਪਣੇ ਵਿਆਹ ਦੇ ਕਲਪਿਤ ਰੁਮਾਂਚ ਨੂੰ ਉਤਸੁਕਤਾ ਨਾਲ ਉਡੀਕਦਾ ਹੈ । ਨਾਵਲੀ-ਸਹਾਨੁਭੂਤੀ ਨਾਲ ਚਿੱਤ੍ਰਿਆ ਦੇਬੂ ਦਾ ਕਲਪਿਤ ਰੁਮਾਂਚ ਉਸ ਸਮੇਂ ਤਿੜਕ ਜਾਂਦਾ ਹੈ ਜਦੋਂ ਉਸ ਦੀ ਵਹੁਟੀ ਪਿਆਰੋ ਉਸ ਦੇ ਸੁਪਨੇ ਦੇ ਹਾਣ ਦੀ ਨਹੀਂ ਨਿਕਲਦੀ । ਪਹਿਲੀ ਮੁਲਾਕਾਤ ਵੇਲੇ ਹੀ ਚਾਨਣੀ ਵਿਚ fਪਿਆਰੋ ਦਾ ਚੰਗੀ ਭਾਰੀ ਪਾਥੀ ਵਰਗਾ ਚਿਹਰਾ, ਪੱਕਾ ਗੂਹੜਾ ਰੰਗ ਤੇ ਮਟੇ ਮੰਟੇ ਨਕਸ਼ ਜਿਵੇਂ ਵਰਿਆਮ ਤਰਖਾਣ ਦੇ ਕਾਹਲੀ ਕਾਹਲੀ ਵਿਚ ਲਕੜ ਦਾ ਹਨੂਮਾਨ ਘੜਿਆ ਹੋਵੇ, ਹੁਣ ਜਦੋਂ ਉਹਨੇ, ਉਹਦੇ ਸਰੀਰ ਵਲ ਵੇਖਿਆ, ਭਾਦੋਂ ਦੇ ਮਹੀਨੇ ਫੁੱਲਿਆ ਗਹੀਰਾ ਹੀ ਜਾਪਿਆ । ਪਹਿਲਾਂ ਵਾਲ ਦੁੱਖ ਸਾਂਦੀ ਪੈਣ ਲਗਦੀ ਹੈ । ਪਿਆਰੋ ਦੇ ਪਾਤਰ ਦੇ ਪ੍ਰਸੰਗ ਵਿਚ ਵੀ ਨਾਵਲਕਾਰ ਦੀ ਦ੍ਰਿਸ਼ਟੀ ਉਸ ਦੇ ਸਰੀਰਿਕ ਆਕਾਰ ਦੇ ਇਰਦ ਗਿਰਦ ਹੀ ਘੁੰਮਦੀ ਰਹਿੰਦੀ ਹੈ । ਦੂਸਰੇ ਮਨੁੱਖਾਂ ਦੀ ਤਰ੍ਹਾਂ ਪਿਆਰ ਦੀ ਭੌਤਿਕ ਹੋਦ ਉਸ ਦੀ ਆਪਣੀ ਇੱਛਾ ਦਾ ਪਤਿਫਲ ਨਹੀਂ ਹੈ । ਸਰlਰਕ ਸੁੰਦਰਤਾ ਦੇ ਜਿਸ fਮਿਆਰ ਦੀ ਦੇਬ ਨੂੰ ਅਭਿਲਾਸ਼ਾ ਹੈ, ਉਹ ਉਪਰਲੀਆਂ ਜਾਤੀਆਂ ਦੇ ਹਜ-ਮੁਲਾਂ ਅਨੁਸਾਰ ਹੈ । ਉਪਰਲੀਆਂ ਜਾਤੀਆਂ ਦੇ ਪ੍ਰਤਿਨਿਧ ਚੇਤਨਾ ਦੀ ਪਕੜ ਵਿਚ ਨਿਮਨ ਜਾਤੀਆਂ ਵੀ ਉਕਤ ਜ ਮੁਲਾਂ ਨੂੰ ਹੀ ਆਦਰਸ਼ ਪਰਵਾਨ ਕਰ ਲੈਂਦੀਆਂ ਹਨ । ਆਰਥਿਕ-ਸਭਿਆਚਾਰਿਕ ਹੀਣਤਾ ਦੀ ਸਥਿਤੀ ਵਿਚ ਉਹ ਆਪਣੇ ਵਖਰੇ ਹਜ-ਮੁਲ ਘੜਣ ਦੇ ਸਮਰਥ ਨਹੀਂ ਹੁੰਦੀਆਂ। ਭਾਰਤ ਦੇ ਸਭਿਆਚਾਰਿਕ ਇਤਿਹਾਸ ਵਿਚ ਇਨਾਂ ਜਾਤੀਆਂ ਦੇ ਜ-ਮੁਲਾਂ ਦਾ ਉਦੋਂ ਹੀ ਖ਼ਾਤਮਾ ਹੋਣਾ ਸ਼ੁਰੂ ਹੋ ਗਿਆ ਸੀ, ਜਦੋਂ ਬਾਹਰੋਂ ਆਏ ਆਰੀਆ ਨੇ ਸਥਾਨਿਕ ਵਸਨੀਕਾਂ/ਦਰਾਵੜਾਂ ਨੂੰ ਆਪਣੇ ਗੁਲਾਮ ਬਣਾ ਲਿਆ ਸੀ। ਬਾਅਦ ਵਿਚ ਇਹ ਦਰਾਵੜ ਹੀ ਅਛੂਤ ਜਾਤੀਆਂ ਦੇ ਤੌਰ ਤੇ ਜਾਣੇ ਜਾਣ ਲੱਗੇ । ਜੇ ਦੇਬੂ ਮਜ਼ਬੀ' ਨਹੀਂ ਲੱਗਦਾ ਤਾਂ ਇਸ ਦਾ ਕਾਰਣ ਨਿਮਨ ਜਾਤੀਆਂ ਦੇ ਜਿਨਸੀ ਸ਼ੋਸ਼ਣ ਵਿਚੋਂ ਲੱਭਿਆ ਜਾ ਸਕਦਾ ਹੈ । ਦੂਜੇ ਪਾਸੇ ਪਿਆਰੋ ਦੇ ਸਰੀਰਿਕ ਕੁਹਜ' ਦਾ ਤਰਕ ਉਸ ਦੇ ਦਰਾਵੜੀ ਨਸਲੀ ਪਿਛੋਕੜ ਵਿਚੋਂ ਲੱਭਿਆ ਜਾ ਸਕਦਾ ਹੈ । ਨਾਵਲਕਾਰ ਦੀ ਸਮੱਸਿਆ ਇਹ ਹੈ ਕਿ ਉਹ ਪ੍ਰਚਲਿਤ ਤੇ ਪ੍ਰਵਾਨਿਤ ਸੁਹਜ-ਮੁਲਾਂ ਦੀ ਵਾਸਤਵਿਕਤਾ ਦੇ ਅੰਤਰ-ਵਿਰੋਧਾਂ ਨੂੰ ਦੇਬੂ ਤੇ ਪਿਆਰ ਦੇ ਵਿਰੋਧੀ ਜੂਟ ਰਾਹੀਂ ਚਿਦਾ ਤਾਂ ਹੈ ਪਰ ਇਨ੍ਹਾਂ ਅੰਤਰ-ਵਿਰੋਧਾਂ ਨੂੰ ਸਾਧਾਰਣ ਵਿਅਕਤੀ ਦੀ ਤਰ੍ਹਾਂ ਪ੍ਰਮਾਣਿਕ ਸਮਝਣ ਲਗਦਾ ਹੈ। ਇਹੋ ਕਾਰਣ ਹੈ ਜਿਸ ਸਹਾਨੁਭੂਤੀ ਨਾਲ ਦੇ ਦੀ ਸਰੀਰਿਕ-ਸੁੰਦਰਤਾ ਚਿਤਰੀ ਗਈ ਹੈ, ਉਹ ਸਹ'ਨੁਭੂਤੀ ਪਿਆਰੋ ਦੇ ਸਰੀਰਿਕ ਕੁਹਜ ਦੇ ਤਰਕ ਨੂੰ ਪ੍ਰਤੁਤ ਕਰਨ ਪ੍ਰਤਿ ਕਿਧਰੇ ਵੀ ਰੁਚਿਤ ਨਹੀਂ ਹੁੰਦੀ । 129