ਪੰਨਾ:Alochana Magazine October, November and December 1987.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇਬੂ ਤੇ ਪਿਆਰ ਦੇ ਵਿਆਹ ਦੀ ਘਟਨਾ ਸਾਡੀ ਵਿਆਹ-ਸੰਸਥਾ ਦੇ ਉਸ ਚਰਿਤ ਦੀ ਸੂਚਨਾ ਦੇਦੀ ਹੈ, ਜੋ 'ਜੋੜੀਆਂ' ਬਣਾਉਣ ਦੀ ਥਾਵੇਂ ‘ਨਰੜ' ਦਾ ਸਿਰਜਕ ਹੈ । ਦੇਬੂ ਇਸ ਰਿਸ਼ਤੇ ਤੋਂ ਵਿਹੀ ਹੋ ਕੇ ਆਰੋ ਨੂੰ ਆਪਣੇ ਘਰ ਵਸਾਉਣ ਤੋਂ ਇਨਕਾਰੀ ਹੋ ਜਾਂਦਾ ਹੈ । ਨਤੀਜੇ ਵਜੋਂ ਉਸ ਨੂੰ ਸਮੁੱਚੇ ਭਾਈਚਾਰੇ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ । ਪਰ ਭਾਈਚਾਰਾ ਉਸੇ ਹੀ ਪਿੰਡ ਕਿਸੇ ਹੋਰ ਘਰ fਪਿਆ ਦਾ ਵਸੇਬਾਂ ਕਰਾਕੇ ਉਸ ਨੂੰ ਇਕ ਵੱਖਰੀ ਕਿਸਮ ਦੀ ਸਜ਼ਾ ਦੇਂਦਾ ਹੈ । ਉਸਦਾ ਵੱਡਾ ਭਰਾ ਪੀਰੂ ਤੇ ਭਰਜਾਈ ਕਰਤਾਰ ਉਸ ਦੇ ਦੂਜੇ ਵਿਆਹ ਲਈ ਕੋਈ ਦਿਲਚਸਪੀ ਨਹੀਂ ਵਿਖਾਉਂਦੇ । ਇਸ ਦਾ ਕਾਰਣ ਇਹ ਹੈ ਕਿ “ਦੇਬੂ ਦੇ ਪੈਸਿਆਂ ਨਾਲ ਉਹਨਾਂ ਦੀ ਵਾਹਵਾ ਚੰਗੀ ਬਸਰ ਗੁਜਰ ਹੋਈ ਜਾਂਦੀ ਸੀ !' ਅੱਗ ਦਾ ਗੋਤ ਦੇ ਇਹ ਗਲਪ-ਵੇਰਵੇਂ ਇਕ ਹੀ ਸ਼੍ਰੇਣੀ/ਇਕੋ ਹੀ ਟੱਬਰ ਦੇ ਅੰਤਰਗਤ ਸ਼ੋਸ਼ਣ ਦੇ ਅਮਲ ਦਾ ਬੋਧ ਕੜਵਾਉਂਦੇ ਹਨ ਭੈਣਾਂ ਦੇ ਮੋਹ-ਸੰਸਕਾਰ ਤੋਂ ਪ੍ਰੇਰਿਤ ਜਤਨਾਂ ਅਤੇ ਪਿੰਡ ਦੀ ਧੜੱਲੇਦਾਰ ਦੁਕਾਨਦਾਰ ਔਰਤ ਬੀਬ ਦੀ ਵਿਚੋਲਗਿਰੀ ਦੇ ਪਰਿਣਾਮ ਸਰੂਪ ਦੇ ਦੂਜੀ ਵਾਰ ਵਿਆਹਿਆ ਜਾਂਦਾ ਹੈ । ‘ਗੈਸ ਵਰਗੀ’, ‘ਨਵੀਂ ਬਹੂ ਗੇਰ ਚ ਪੱਬ ਚੱਕ ਦੀ, ਲੋਕਾਂ ਦੇ ਕਾਲਜੇ ਵਿਚੋਂ ਰੁਗ ਭਰਿਆ ਜਾਂਦਾ। ਉੱਚੀ-ਲੰਮੀ ਕਣਕ-ਵੰਨਾ ਰੰਗ, ਚੌੜਾ ਗੋਲ ਭਰਵਾਂ ਚਿਹਰੇ ਤੇ ਗਲ ਨੱਕ ਨਾਲ ਫੱਬਦੀਆਂ ਮੋਟੀਆਂ ਨਸ਼ਾ ਚਾੜ੍ਹਦੀਆਂ ਅੱਖਾਂ, ਵੇਖਦਿਆਂ ਹੀ ਖੁਮਾਰੀ ਚੜ ਜਾਂਦੀ !’ ਨਾਇਕ ਨਾਇਕਾ ਦੇ ਨਖਸ਼ਖ ਵਰਣਨ ਦੀ ਇਸ ਰੂੜੀ ਨੂੰ ਪੰਜਾਬੀ ਕਿਸਾ-ਕਾਵਿ ਤੋਂ ਅਜੋਕੇ ਗਲਪ-ਸਾਹਿਤ ਤਕ ਫੈਲਦੇ ਹੋਏ ਵੇਖਿਆ ਜਾ ਸਕਦਾ ਹੈ । ਪੰਜਾਬੀ ਗਲਪ-ਚੇਤਨਾ ਵਿਚ ਇਹ ਰੂੜੀ ਇਕ ਸੰਸਕਾਰ ਦਾ ਰੂਪ ਧਾਰਣ ਕਰ ਗਈ ਹੈ । ਸ਼ਣਿਕ ਨੁਕਤੇ ਤੋਂ ਇਹ ਰੀਤੀ ਜਾਗੀਰਦਾਰੀ ਹਜ-ਸੰਵੇਦਨਾ ਨੂੰ ਅਦਰਸ਼ ਰੂਪ ਵਿਚ ਪਰਵਾਨ ਕਰ ਲੈਣ ਦਾ ਹੀ ਸਿੱਟਾ ਹੈ । ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਸਾਡੇ ਨਾਵਲਕਾਰ ਇਸ ਤੋਂ ਵੱਖਰਾ ਹਜ ਦਾ ਕੋਈ ਮਾਪਦੰਡ ਸਿਰਜਨ ਦੇ ਸਮੱਰਥ ਹੀ ਨਹੀਂ ਹਨ । ਅੱਗ ਦਾ ਗੀਤ ਵਿਚ ਦੇਬੂ ਤੇ ਰੋ ਦੀ ਜੋੜੀ ਆਰੰਭ ਵਿਚ ਇਕ ਆਦਰਸ਼ਕ ਦੰਪਤੀ ਦੇ ਰੂਪ ਵਿਚ ਪ੍ਰਤੁਤ ਹੋਈ ਹੈ । ਇਸ ਦੇ ਸਮਾਨਤਰ ਮਿਠ, ਬਸੰਤ ਕੌਰ, ਗੁਰਮੇਲ, ਸੱਤ ਅਤੇ ਪੰਡਤ ਜੈ ਦੇਵ ਦੇ ਕਥਾ-ਪ੍ਰਸੰਗ ਗਤੀਸ਼ੀਲ ਹੁੰਦੇ ਹਨ । ਸੱਤੇ, ਬਜ਼ੁਰਗ ਪੰਡਤ ਜੈ ਦੇਵ ਦੀ ਜਵਾਨ ਤੇ ਖੂਬਸੂਰਤ ਨਵ-ਵਿਆਹੁੜ ਹੈ ਜੋ ਪਹਿਲਾਂ ਕੰਵਾਰੇ ਮਿਠੂ ਦੀ ਜਿਨਸੀ ਸੰਗਤ ਹੰਢਾਉਂਦੀ ਹੈ ਅਤੇ ਬਾਅਦ ਵਿਚ ਮਨੁ ਦੇ ਹਸਥ ਵਿਚ ਰੁਝ ਜਾਣੇ ਉਪਰੰਤ ਉਸ ਦੇ ਵੱਡੇ ਭਰਾ ਅਤੇ ਬਸੰਤ ਕੌਰ ਦੇ ਪਤੀ ਗੁਰਮੇਲ ਨਾਲ ਉਧਲ ਜਾਂਦੀ ਹੈ ਵਿਵਰਜਿਤ ਜਿਨਸੀ ਰਿਸ਼ਤਿਆਂ ਦੇ ਇਹ ਸੰਗ ਜਥੇ ਸੱਤੇ ਦੀ ਵਸਤੂ ਸਥਿਤੀ ਦਾ ਮਜਬ ਹੀ ਵਿਚੋਂ ਸਹਿਜ ਰੂਪ ਵਿਚ ਉਪਜਦੇ ਹਨ, ਉਥੇ ਵਿਅਕਤੀ ਦੇ ਸਦਾਚਾਰਿਕ ਨੇਮਾ ਹੇ ਬੰਧਨ ਤੋਂ ਮੁਕਤ ਹੋ ਕੇ ਅੰਨੇ ਜਿਨਸੀ ਵੇਗ ਵਿਚ ਜੀਵ-ਮਲਕ ਢੰਗ ਨਾਲ ਵਾਰ ਤਰਨ ਦੀ ਹਕੀਕਤ ਨੂੰ ਵੀ ਮੂਰਤੀਮਾਨ ਕਰਦੇ ਹਨ । ਇਨਾਂ ਵਿਵਰਜਿਤ ਸੰਬੰਧਾਂ ਦੇ 130