ਪੰਨਾ:Alochana Magazine October, November and December 1987.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚਿਤਰਣ ਵਿਚੋਂ ਜਿਥੇ ਸੱਤ ਨੂੰ ਆਪਣੀ ਹੋਂਦ ਨੂੰ ਸੰਕਟ ਤੋਂ ਮੁਕਤ ਹੋਣ ਦਾ ਰਾਹ fਮਲਦਾ ਹੈ, ਉਥੇ ਬਸੰਤ ਕੌਰ ਦਾ ਗ੍ਰਹਸਥੀ ਜੀਵਨ ਵਿਸ਼ਾਦ ਪੂਰਣ ਬਣ ਜਾਂਦਾ ਹੈ । | ਸੰਯੁਕਤ ਪਰਿਵਾਰ ਦੇ ਅੰਤਰਗਤ ਸ਼ੋਸ਼ਣ ਤੋਂ ਬਚਣ ਅਤੇ ਵਿਅਕਤੀਗਤ ਸੁਤੰਤਰਤਾ ਨੂੰ ਪ੍ਰਾਪਤ ਕਰਨ ਦੀ ਇੱਛਾ ਅਧੀਨ ਦੇਬੂ ਤੇ ਪ੍ਰੀਤੂ ਦੇ ਪਰਿਵਾਰ ਅੱਡ ਹੈ ਜਾਂਦੇ ਹਨ । ਪfਵਾਰ ਦੀਆਂ ਲੋੜਾਂ ਦੀ ਪੂਰਤੀ ਲਈ ਦੇਬੂ ਦੇ ਨਾਲ ilਰ ਵੀ ਜੱਟਾਂ ਦੇ ਘਰਾਂ ਤੇ ਖੇਤਾਂ ਵਿਚ ਕੰਮ ਕਰਨ ਲਗਦੀ ਹੈ । ਕੰਮ ਕਾਰ ਦੇ ਸਿਲਸਿਲੇ ਵਿਚ ਗੀਹੋ ਨੂੰ ਤਿੰਨ ਕਿਸਮ ਦੇ ਅਨੁਭਵਾਂ ਨਾਲ ਵਾਹ ਪੈਦਾ ਹੈ । ਪਹਿਲਾ ਅਨੁਭਵ ਜੱਟ ਕਿਰਨਾਂ ਵਲੋਂ ਸੀਰੀ ਦੀ ਘਰ ਵਾਲੀ ਤਾਂ ਹਰੇਕ ਭਾਂਤ ਦੇ ਕੰਮ ਦੀ ਆਸ ਰੱਖਣਾ ਹੈ । ਇਸ ਵਿਚ ਪਸ਼ੂਆਂ ਅਤੇ ਬੰਦਿਆਂ ਦੀ ਗੰਦਗੀ ਨੂੰ ਸਾਫ਼ ਕਰਨ ਦਾ ਕੰਮ ਵੀ ਸ਼ਾਮਿਲ ਹੈ । ਦੂਜਾ ਅਨੁਭਵ ਚਲੀ ਆਉਦ ਰੱਤ ਅਨੁਸਾਰ ਬਾਲਣ, ਮਿਰਚਾਂ, ਪਸ਼ੂਆਂ ਦਾ ਚਾਰਾ ਆਦਿ ਵਿਚੋਂ ਸੀਰੀ ਦਾ ਹਿੱਸਾ ਨਾ ਮੰਨਣਾ ਹੈ । ਤੀਜਾ ਅਨੁਭਵ ਨਿਮਨ ਜਾਤੀਆਂ ਅਤੇ ਸਾਰੀਆਂ ਇਸਤਰੀਆਂ ਨੂੰ ਜਿਨਸੀ ਖੁਲ਼-ਖੇਡ ਲਈ ਵਰਤਣਾ ਹੈ । ਆਪਣੇ ਨਾਵਲੀ-ਜੀਵਨ ਦੇ ਅਖ਼ੀਰਲੇ ਹਿੱਸੇ ਨੂੰ ਛੱਡ ਕੇ ਪਹਿਲੇ ਸਾਰੇ ਸਮੇਂ ਵਿਚ ਇਨ੍ਹਾਂ ਅਨੁਭਵਾਂ ਪ੍ਰਤੀ ਰੋ ਵਿ ਦੀ ਵਤੀਰਾ ਅਪਣਾਉਂਦੀ ਹੈ । ਗੀਰੋ ਦਾ ਇਹ ਵਿਹੀ ਵਤੀਰਾ ਕਿਸੇ ਸੁਚੇਤ ਅਚੇਤ ਜਮਾਤੀ ਚੇਤਨਾ ਦਾ ਪਰਤੋਂ ਨਹੀਂ, ਸਗੋਂ ਆਪਣੇ ਮਨੁੱਖ ਹੋਣ ਦੀ ਸੋਝੀ ਵਿਚੋਂ ਉਪਜਦਾ ਹੈ । ਨਾਵਲਕਾਰ ਨੇ ਇਸ ਵਤੀਰੇ ਦੇ ਤਰਕ ਨੂੰ ਪੇਕੇ ਘਰ ਦੀਆਂ ਤਿਲਪਰਿਸਥਿਤੀਆਂ ਦੀ ਸਹਿਜੇ ਪ੍ਰਤਿਕਿਰਿਆ ਵਜੋਂ ਉਭਰਦਿਆਂ ਚੜ੍ਹਿਆ ਹੈ । ਦੇਬ ਤੇ ਗੀਰ ਤੋਂ ਬਾਅਦ ਨਾਵਲਕਾਰ ਨੇ ਬਸੰਤ ਕੌਰ ਦੇ ਪਾਤਰ ਨੂੰ ਵਿਸ਼ੇਸ਼ fਸਤਾਰ ਦਿੱਤਾ ਹੈ । ਇਸ ਵਿਸਤਾਰ ਵਿਚ ਜਿਥੇ ਅੰਦਰ ਖਾਤੇ ਉਹ ਲਗਾਤਾਰ ਟੁੱਟਦੀ ਜਾਂਦੀ ਹੈ, ਉਥੇ ਬਾਹਰਮੁਖੀ ਤੌਰ ਤੇ ਨਾਵਲ ਦੇ ਅੰਤ ਤੱਕ ਆਪਣੇ ਮਾਨਵੀ-ਸਿਰੜ ਤੇ ਇਸਤਤਿਤਵ ਦੇ ਗੌਰਵ ਨੂੰ ਸਲਾਮਤ ਰੱਖਣ ਲਈ ਜਤਨਸ਼ੀਲ ਰਹਿੰਦੀ ਹੈ । ਸੱਤੇ ਨੂੰ ਲੈ ਕੇ ਉਧਲ ਗਏ ਆਪਣੇ ਖ਼ਾਵੰਦ ਗੁਰਮੇਲ ਦੀ ਗੈਰ ਹਾਜ਼ਰੀ ਵਿਚ ਉਹ ਇਕ ਮਰਦ ਦੀ ਤਰਾਂ ਘਰ/ਖੇਤੀ ਦਾ ਕੰਮ ਸਾਂਭਦੀ ਹੈ । ਪਿੰਡ ਦੀ ਹਮਦਰਦੀ ਉਸ ਨਾਲ ਹੈ, ਪਰ ਉਸਦਾ ਛੜਾ ਜੇਠ ਚੰਨਣ ਉਸ ਨੂੰ ਆਪਣੇ ਘਰ ਪਾਉਣਾ ਚਾਹੁੰਦਾ ਹੈ । ਇਸ ਮਨੋਰਥ ਦੀ ਪ੍ਰਾਪਤੀ ਲਈ ਉਹ ਹਰ ਹੀਲਾ ਵਰਤਦਾ ਹੈ । ਇਥੋਂ ਤੱਕ ਕਿ ਇਕ ਪੜਾਉ ਤੇ ਪਹੁੰਚ ਕੇ ਉਹ ਆਪਣੀ ਮਾਂ ਚੰਦ ਕੁਰ ਦਾ ਸਮਰਥਨ ਵੀ ਪ੍ਰਾਪਤ ਕਰ ਲੈਂਦਾ ਹੈ । ਨਾਕਸ ਵਿਆਹੁਤਾ ਜੀਵਨ ਤੋਂ ਪੀੜਿਤੇ ਬਸੰਤ ਕੌਰ ਦੀ ਨਾਬਰ ਦੇ ਸਾਹਮਣੇ ਉਸਦੇ ਸਾਰੇ ਜਤਨ ਅਸਫ਼ਲਤਾ ਵਿਚ ਮੁਕਦੇ ਹਨ ! ਇੱਥੋਂ ਤੱਕ ਕਿ ਜਦ ਗੁਰਮੇਲ ਸੱਤ ਨੂੰ ਲੈ ਕੇ ਵਾਪਸ ਘਰ ਵੀ ਪਰਤ ਆਉਂਦਾ ਹੈ, ਉਹ ਆਪਣੇ ਪੈੜੇ ਤੇ ਦ੍ਰਿੜ ਰਹਿੰਦੀ ਹੈ । ਗੁਰਮੇਲ ਤੇ ਸੱਤੇ ਪ੍ਰਤੀ ਉਸ ਦੇ ਮਨ ਵਿਚ ਤ੍ਰਿਸਕਾਰ ਦੀ ਪ੍ਰਬਲ ਭਾਵਨਾ ਨਾਵਲ ਦੇ ਅੰਤ ਤੱਕ ਚਲਦੀ ਰਹਿੰਦੀ ਹੈ । ਨਾਵਲਕਾਰ ਨੇ ਬਸੰਤ ਕੌਰ ਦੇ ਪਾਤਰ ਨੂੰ ਚੰਨਣ, 131