ਪੰਨਾ:Alochana Magazine October, November and December 1987.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗੁਰਮੇਲ ਤੇ ਸੱਤੇ ਦੇ ਪਾਤਰਾਂ ਦੇ ਵਿਰੋਧ ਵਿਚ ਰਖ ਕੇ ਵਿਆਹ ਦੀ ਸੰਸਥਾ ਅਤੇ ਇਸਤ੍ਰੀ-ਮਰਦ ਸੰਬੰਧਾਂ ਬਾਰੇ ਬਹੁ-ਪਾਸਾਰੀ ਹਕੀਕਤ ਨੂੰ ਰੂਪਮਾਨ ਕੀਤਾ ਹੈ । ਇਥੇ ਚੰਨਣ ਵਿਆਹ ਨਾ ਹੋਣ ਕਰਕੇ ਦੁਖੀ ਹੈ, ਉਥੇ ਬਸੰਤ ਕੌਰ ਵਿਆਹ ਹੋਣ ਉਪਰੰਤ ਵੀ ਪਤੀ ਦੇ ਉਲਾਰ ਵਤੀਰੇ ਕਾਰਣ ਦੁਖ ਭੋਗਦੀ ਹੈ । ਸੱਤਾ ਨੂੰ ਨਾ ਕੇ ਲੈ ਗਏ ਗੁਰਮੇਲ ਨੂੰ ਵੀ ਉਨਾਂ ਦੇ ਉਧਲੇ ਪ੍ਰਸੰਗ ਕਰਕੇ ਕਿਧਰੇ ਢੋਈ ਨਹੀਂ ਮਿਲਦੀ। ਮਜਬੂਰ ਹੋ ਕੇ ਉਹ ਵਾਪਸ ਆਪਣੇ ਪਿੰਡ ਆਉਂਦਾ ਹੈ, ਪਣ ਇਥੇ ਵੀ ਭਾਈਚਾਰਾ ਸੱਤੇ ਨੂੰ ਪ੍ਰਵਾਨਗੀ ਨਹੀਂ ਦੇਂਦਾ। ਬਸੰਤ ਕੌਰ ਦੀ ਤ੍ਰਿਸਕਾਰ ਭਾਵਨਾ ਤੇ ਭਾਈਚਾਰੇ ਦੀ ਅਪ੍ਰਵਾਨਗੀ ਕਾਰਣ ਸੱਤੋਂ ਵੀ ਮਾਨਸਿਕ ਕਲੇਸ਼ ਵਿਚੋਂ ਗੁਜ਼ਰਦੀ ਹੈ । ਇਸਤ੍ਰੀ-ਮਰਦ ਸੰਬੰਧਾਂ ਦੇ ਇਹ ਪ੍ਰਸੰਗ, ਇਨ੍ਹਾਂ ਸੰਬੰਧਾਂ ਦੇ ਅਸੰਤੁਲਿਤ ਬਣ ਜਾਣ ਦੀ ਹਕੀਕਤ ਦੇ ਸਮਾਜਿਕ ਤੇ ਜੀਵਮੂਲਕ ਤਰਕ ਨੂੰ ਉਘਾੜਦੇ ਹਨ । ਅੱਗ ਦਾ ਗਤ ਵਿਚ ਦੇਬੂ ਤੇ ਗੋਰੇ ਦਾ ਮੁੱਢਲਾ ਰੁਮਾਂਚ ਪਰਿਸਥਿਤੀਆਂ ਦੀ ਕਠੋਰਤਾ ਦੇ ਸਨਮੁਖ ਲੱਪ ਹੋਣ ਲਗਦਾ ਹੈ । ਆਰੰਭ ਵਿਚ ਰਾਤ ਰਾਤ ਭਰ ਪ੍ਰੇਮ-ਕਲ ਤੇ ਦਿਨ ਭਰ ਖੇਤਾਂ ਵਿਚ ਹੱਢ ਭੰਨਵੀਂ ਮਸ਼ੱਕਤ, ਹੋਲੀ ਹੋਲੀ ਦੇਬੂ ਦੀ ਸਰਕ ਤਕੜਾਈ ਘਟਣ ਲਗਦੀ ਹੈ ਅਤੇ ਥਕੇਵਾਂ ਉਸਦੀ ਹੱਦ ਉਪਰ ਭਾਰੂ ਹੋਣ ਲਗਦਾ ਹੈ । ਜੱਟ ਕੰਮ ਦਾ ਹਰਜ਼ ਹੁੰਦਾ ਵੇਖ ਕੇ, ਉਸ ਨੂੰ ਅਫ਼ੀਮ ਦੀ ਆਦਤ ਪਾਉਂਦੇ ਹਨ । ਘਰ ਚਲਾਉਣ ਲਈ ਹੀਰੇ ਵੀ ਦੂਜੀਆਂ ਮਜ਼ਬੀ ਔਰਤਾਂ ਦੀ ਤਰਾਂ ਹੋਲੀ ਹੋਲੀ ਸਾਰੇ ਕੰਮ ਕਰਨ ਲਗਦੀ ਹੈ ਪਰ ਜੱਟ ਮੁੰਡਿਆਂ ਦੀਆਂ ਜਿਨਸੀ ਲਾਲਸਾਵਾਂ ਦੇ ਖਿਲਾਫ਼ ਤਣੀ ਰਹਿੰਦੀ ਹੈ । ਦੇਬੂ ਮਾਲਕ ਬਦਲ ਬਦਲ ਕੇ ਵੇਖਦਾ ਹੈ ਪਰ ਇਹ ਸਭ ਕੁਝ ਉਨ੍ਹਾਂ ਦੀ ਆਰਥਿਕ-ਸਭਿਆਚਾਰਿਕ ਸਥਿਤੀ ਨੂੰ ਸੁਧਾਰਨ ਤੋਂ ਅਸਮਰਥ ਹੈ । ਅਫ਼ੀਮ ਦੇ ਅਮਲ ਤੇ ਲਗਾਤਾਰ ਅਨੀਂਦਰੇ ਕਾਰਣ ਜ਼ਿਮੀਦਾਰ ਸ਼ੇਰ ਕਿਆਂ ਦੇ ਥਰੈਸ਼ਰ ਵਿਚ ਆ ਕੇ ਦੇਬੂ ਦੀ ਸੱਜੀ ਬਾਂਹ ਵੱਢੀ ਜਾਂਦੀ ਹੈ : ਇਹ ਦੁਰਘਟਨਾ ਇਸ ਨਾਵਲ ਦੇ ਸੰਗਠਨ ਵਿਚ ਕੇਦਰਬੰਦ ਦਾ ਕਾਰਜ ਨਿਭਾਉਂਦੀ ਹੈ । ਇਸ ਤੋਂ ਪਹਿਲਾਂ ਦਾ ਹਿੱਸਾ ਜ਼ਿਮੀਦਾਰ ਤੇ ਸੀਰੀ ਦੇ ਆਪਸੀ ਸੰਬੰਧਾਂ ਦੇ ਪ੍ਰਸੰਗ ਵਿਚ ਸੀਰੀ ਦੇ ਕੰਮ ਦੀਆਂ ਅਮਾਨਵੀ ਹਾਲਤਾਂ ਦੇ ਵੇਰਵਿਆਂ ਨੂੰ ਇਸ ਬਿੰਦੂ ਵਿਚ ਵਧਦਿਆਂ ਦਰਸਾਉਂਦਾ ਹੈ । ਇਸ ਬਿੰਦੂ ਉਪਰ ਪਹੁੰਚ ਕੇ ਮਾਂ ਦੇ ਕੰਮ ਦੀਆਂ ਅਮਾਨਵੀ ਹਾਲਤਾਂ ਦਾ ਮਵਾਦ ਇਕ ਧਮਾਕੇ ਦੇ ਰੂਪ ਵਿਚ ਫ਼ਟਦਾ ਹੈ । ਅਪਾਹਜ ਹੋਣ ਤੋਂ ਬਾਅਦ ਦੇਬੂ ਦਾ ਮਨੁੱਖੀ ਸੈਮਾਨ ਉਸ ਨੂੰ ਤਰਸ-ਭਾਵਨਾ ਅਤੇ 'ਮੰਗਤਾ ਬਣ ਕੇ ਗੁਜ਼ਰ ਕਰਨ ਦੇ ਅਣ-ਮਨੁੱਖੀ ਵਰਤਾਰੇ ਨੂੰ ਅਪਰਵਾਨ ਕਰਨ ਲਈ ਵੰਗਾਰਦਾ ਹੈ । ਨਿਆਂ ਦੀ ਆਸ ਲਈ ਉਹ ਪਿੰਡ ਦੀ ਪੰਚਾਇਤ ਤੇ ਨੌਜਵਾਨ-ਸਭਾ ਦਾ ਆਸਰਾ ਤੱਕਦਾ ਹੈ ਪਰ ਉਸ ਨੂੰ ਕਿਸੇ ਪਾਸਿਉਂ ਵੀ ਨਿਆਂ ਨਹੀਂ ਮਿਲਦਾ। ਦੇਬੂ ਨੂੰ ਨਿਆਂ ਨਾ ਮਿਲ ਸਕਣ ਦੇ ਤਰਕ ਨੂੰ ਪਿੰਡ-ਪੰਚਾਇਤ ਤੇ ਨੌਜਵਾਨ-ਸਭਾ ਦੇ ਜਮਾਤੀ ਚਰਿਤਰ ਦੇ ਸੰਦਰਭ ਵਿਚ ਉਘਾੜਿਆ ਗਿਆ ਹੈ । ਪਿੰਡ-ਪੰਚਾਇਤ ਪੈਦਾਵਾਰ 132