ਪੰਨਾ:Alochana Magazine October, November and December 1987.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਨ੍ਹਾਂ ਘਟਨਾਵਾਂ ਦੇ ਫ਼ਲਸਰੂਪ ਦੇ ਤੈ ਗਰ ਵਿਚਕਾਰ ਤਾਂ ਪਾੜਾ ਵੱਧਦਾ ਹੈ, ਉਨ੍ਹਾਂ ਨੂੰ ਦੁਨੀਆਂ ਵਲੋਂ ਨਮੋਸ਼ੀ ਤੇ ਜ਼ਿਲਤ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ । ਗੀਰੋ ਲਈ ਇਹ ਜ਼ਿਲਤ ਉਸ ਸਮੇਂ ਸਿਖਰ ਤੇ ਪਹੁੰਚ ਜਾਂਦੀ ਹੈ, ਜਦੋਂ ਤੋਤਾ ਜੱਟ-ਮਜ਼ਹਬਣ ਦੇ ਜਮਾਤੀ-ਜਾਤਪਾਤੀ ਵਖਰੇਵੇਂ ਕਰਕੇ ਉਸਨੂੰ ਆਪਣੇ ਘਰ ਵਸਾਉਣ ਤੋਂ ਦੋ-ਟੁਕ ਇਨਕਾਰ ਕਰ ਦੇਂਦਾ ਹੈ । ਦੇਬ ਨਾਲ ਵਧ ਗਏ ਤਕਰਾਰ ਅਤੇ ਗੁਨਹ-ਭਾਵਨਾਂ ਦੇ ਪਛਤਾਵੇ ਵਜੋਂ ਨਾਵਲ ਦੇ ਅੰਤਲੇ ਹਿੱਸੇ ਵਿਚ ਗੀਰ ਦੇਬ ਨੂੰ ਛੱਡ ਕੇ ਉਸ ਦੇ ਰੰਡੇ ਭੂਆ ਦੇ ਮੁੰਡੇ ਧੰਮੀ ਦੇ ਘਰ ਵੜ ਜਾਂਦੀ ਹੈ । ਦੇਬੂ ਤੇ ਪੂਤੁ ਜਦੋਂ ਉਸਨੂੰ ਮੌੜਨ ਜਾਂਦੇ ਹਨ ਤਾਂ ਉਹ ਇਸ ਤੋਂ ਇਨਕਾਰੀ ਹੋ ਜਾਂਦੀ ਹੈ । ਦੇਬੂ ਉਸ ਨੂੰ ਵਾਪਸ ਪਰਤ ਆਉਣ ਲਈ ਮਜਬੂਰ ਕਰਨ ਲਈ ਉਸ ਦੇ ਜਜ਼ਬਾਤੀ ਲਗਾਓ ਉਨਾਂ ਦੇ ਪੁਤਰ 'ਪਾਲੀ' ਨੂੰ ਉਸ ਤੋਂ ਜੁਦਾ ਕਰਕੇ ਨਾਲ ਲੈ ਆਉਂਦਾ ਹੈ । ਦੇਬ ਨੂੰ ਗੀਰੋ ਦੇ ਵਾਪਸ ਪਰਤ ਆਉਣ ਦੀ ਲਗਾਤਾਰ ਉਡੀਕ ਬਣੀ ਰਹਿੰਦੀ ਹੈ, ਪਰ ਇਸ ਦਾ ਅੰਤ ਉਦਾਸੀਨਤਾ ਵਿਚ ਹੀ ਹੁੰਦਾ ਹੈ । ਅੱਗ ਦਾ ਗਤ ਵਿਚ ਘਟਨਾਵਾਂ ਦਾ ਇਹ ਖਿਲਾਰ ਕਿਸੇ ਵੀ ਭਾਂਤ ਦੇ ਸਵੈਇੱਛਤ ਮੈਕਮੇਲ ਅਤੇ ਮਕਾਨਕੀ ਮੰੜ ਤੋਂ ਮੁਕਤ ਇਕ ਜੀਵੰਤ ਗਾਲਪਨਿਕ ਸੰਗਠਨ ਦਾ ਸੁਭਾਵਕ ਅੰਗ ਹੈ । ਇਹ ਘਟਨਾਵਾਂ ਇਕ ਦੂਜੇ ਵਿਚੋਂ ਸਹਿਜ ਰੂਪ ਵਿਚ ਵਿਕਰਤੇ ਹੋ ਕੇ ਇਸ ਰਚਨਾ ਦੇ ਕੇ ਦਰੀ ਮਸਲੇ ਨੂੰ ਵਿਸ਼ਾਲਤਾ ਅਤੇ ਡੂੰਘਾਈ ਪ੍ਰਦਾਨ ਕਰਦੀਆਂ ਹਨ ! ਨਾਵਲ ਦਾ ਅੰਤਲਾ ਵੇਰਵਾ ਉਦਾਸੀਨਤਾ ਤੋਂ ਮੁਕਤ ਹੋਣ ਲਈ ਭਵਿੱਖ ਵਿਚ ਆਸ ਦੇ ਸਦੀਵੀਂ ਜੀਵਨ-ਸੂਤਰ ਦਾ ਲਖਾਇਕ ਹੈ । ਦੇਬ ਨਿਰਾਸ਼ਾ ਦੇ ਭੰਵਰ ਵਿੱਚ ਨਿਕਲਣ ਲਈ ਆਪਣੇ ਪੱਤਰ 'ਪਾਲੀ', ਭਾਵ ਅਗਲੀ ਪੀੜੀ ਦੀਆਂ ਸੰਭਾਵਨਾਵਾਂ ਦੀ ਆਸ਼ਾ ਤੋਂ ਜਿਉਂਦੇ ਰਹਿਣ ਦਾ ਜੋਸ਼ ਪ੍ਰਾਪਤ ਕਰਦਾ ਹੈ । ਇਸ ਅੰਤਲੇ ਵੇਰਵੇ ਦੇ ਸਿਰਜਨ ਨਾਲੇ ਕਰਮਜੀਤ ਕੁੱਸਾ ਦਾ ਗਲਪ-ਬੋਧ ਉਸ ਦੇ ਤੀਜੇ ਨਾਵਲ ਰੋਹੀ ਬੀਆਬਾਨੇ ਤੋਂ ਅੱਗੇ ਵਧਦਾ ਹੈ । ਇਸ ਵਿਚ ਸ਼ੱਕ ਨਹੀਂ ਕਿ ਸਮਕਾਲੀਨ ਆਰਥਿਕ-ਸਭਿਆਚਾਰਕ ਵਿਵਸਥਾ ਵਿਚ ਸੰਕਟ ਦੇ ਸਮਾਧਾਨ ਦੀ ਕੋਈ ਸੁਰਤ ਨਜ਼ਰ ਨਹੀਂ ਆਉਂਦੀ ਪਰ ਜੇਕਰ ਝਟ 1 ਕੁ ਦੀ ਸਮਾਧਾਨ ਹੋ ਸਕਦਾ ਹੈ ਜਾਂ ਹੋਵੇਗਾ ਤਾਂ ਉਹ ਭਵਿਖ ਵਿਚ ਹੀ ਸ਼ਤs ਹੈ । ਇਸ ਤਰਾਂ ਅੱਗ ਦਾ ਗੀਤ ਦਾ ਅੰਤ ਪ੍ਰਤੀਕਾਤਮਕ ਪੱਧਰ ਤੇ ਕਿਰਤੀ ਜਮਾਤੇ ਦਾਆ ਆਉਣ ਵਾਲੀਆਂ ਪੀੜ੍ਹੀਆਂ ਦੀ ਸ਼ਕਤੀ ਦਾ ਚਕ ਬਣ ਜਾਂਦਾ ਹੈ । ਇਥੇ ਪਹੁੰਚ ਕੇ ਇਸ ਨਾਵਲ ਦਾ ਸਿਰਲੇਖ ਵੀ ਆਪਣੇ ਬਹੁ-ਅਰਥਾਂ ਦਾ ਸੰਚਾਰ ਕਰਦਾ ਹੈ । 'ਅਰੀ ਬਰਤਾਰੀ ਵੀ ਹੈ, ਵਿਨਾਸ਼ਕਾਰੀ ਵੀ । ਮਨੁੱਖੀ ਜ਼ਿੰਦਗੀ ਦੇ ਸਿਲਸਿਲੇ ਦੇ ਇਹ ਦੋ ਅ< ਪਹਿਲ ਹਨ । ਇਨ੍ਹਾਂ ਦੀ ਸੰਧੀ ਤੇ ਵਿਰੋਧ ਰਾਹੀਂ ਹੀ ਜੀਵਨ ਦੀ ਗਤੀਸ਼ੀਲਤਾ ਬਣੀ ਰਹਿੰਦੀ ਹੈ । 'ਅੱਗ' ਦੀ ਇਹ ਦੁਵੱਲੀ ਹਕੀਕਤ ਇਸ ਰਚਨਾ ਦੇ ਸੰਗਠਨਕਾਰੀ ਤੱਤਾਂ ਦੇ ਰੂਪ ਵਿਚ ਸਮੁੱਚੇ ਪਾਠ ਦੇ ਆਰ ਪਾਰ ਫੈਲੀ ਹੋਈ ਹੈ । 134