ਪੰਨਾ:Alochana Magazine October, November and December 1987.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਡਾ. ਸੁਰਿੰਦਰ ਸਿੰਘ ਕੋਹਲੀ ਸੰਪਾਦਿਤ ਪੰਜਾਬ ਯੂਨੀਵਰਸਿਟੀ ਪੰਜਾਬੀ ਸਾਹਿਤ ਦਾ ਇਤਿਹਾਸ-ਭਾਗ ਤੀਜਾ ਡਾ, ਪਰਮਿੰਦਰ ਸਿੰਘ* ਪੰਜਾਬ ਯੂਨੀਵਰਸਿਟੀ ਪੰਜਾਬੀ ਸਾਹਿਤ ਦਾ ਇਤਿਹਾਸ-ਭਾਗ ਤੀਜਾ, ਹੁਣੇ ਹੁਣੇ ਛਪ ਕੇ ਪਾਠਕਾਂ ਦੇ ਹੱਥਾਂ ਵਿਚ ਪੁੱਜਾ ਹੈ । ਪੰਜ ਭਾਗਾਂ ਵਿਚ ਛੱਪਣ ਵਾਲੇ ਇਸ ਇਤਿਹਾਸ ਦਾ ਦੂਜਾ ਭਾਗ 1967 ਵਿਚ ਛੱਪਿਆਂ ਸੀ ਅਤੇ ਪਹਿਲਾ ਭਾਗ 1973 ਈ. , ਵਿਚ । ਚਣ ਲਗਭਗ 14 ਵਰਿਆਂ ਦੇ ਵਕਫ਼ੇ ਪਿੱਛੋਂ ਇਹ ਤੀਜਾ ਭਾਗ ਸਾਡੇ ਸਾਹਮਣੇ ਆਇਆ ਹੈ, ਜਿਸ ਵਿਚ 18ਵੀਂ ਸਦੀ ਵਿਚ ਰਚੇ ਗਏ ਸਾਹਿਤ ਉਤੇ ਵਿਚਾਰ ਕੀਤੀ ਗਈ ਹੈ । ਚੌਥੇ ਭਾਗ ਵਿਚ ਉਨੀਵੀਂ ਸਦੀ ਅਤੇ ਪੰਜਵੇਂ ਭਾਗ ਵਿਚ ਵੀਹਵੀਂ ਸਦੀ ਵਿਚ ਰਚੇ ਗਏ ਸਾਹਿਤ ਨੂੰ ਵਿਚਾਰਨ ਦੀ ਯੋਜਨਾ ਹੈ । ਦੇਸ਼-ਵੰਡ ਤੋਂ ਪਿੱਛੋਂ ਜਦ ਪੰਜਾਬ ਯੂਨੀਵਰਸਿਟੀ ਹੋਂਦ ਵਿਚ ਆਈ ਤਾਂ ਇਸ ਦੇ ਨਾਲ ਹੀ ਯੂਨੀਵਰਸਿਟੀ ਪਬਲੀਕੇਸ਼ਨ ਬਿਓਰੋ ਦੀ ਸਥਾਪਨਾ ਹੋਈ, ਜਿਸ ਦੇ ਪਹਿਲੇ ਸਕੱਤਰ ਪ੍ਰਿੰਸੀਪਲ ਤੇਜਾ ਸਿੰਘ ਨਿਯੁਕਤ ਹੋਏ । ਉਨਾਂ ਨੇ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਸਰਵ-ਪੱਖੀ ਵਿਕਾਸ ਲਈ ਕਈ ਯੋਜਨਾਵਾਂ ਬਣਾਈਆਂ ਜਿਨ੍ਹਾਂ ਵਿਚ ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ, ਪੰਜਾਬੀ ਮੁਹਾਵਰਾ ਕੋਸ਼, ਪੰਜਾਬੀ ਅਖਾਨ ਕੋਸ਼, ਪੰਜਾਬੀ ਭਾਸ਼ਾ ਦਾ ਵਿਆਕਰਣ, ਪੰਜਾਬੀ ਭਾਸ਼ਾ ਦਾ ਵਿਕਾਸ ਅਤੇ ਅੰਗੇਜ਼ੀ-ਪੰਜਾਬੀ ਕੋਸ਼ ਆਦਿ ਤਿਆਰ ਕਰਵਾਉਣ ਦੇ ਨਾਲ ਨਾਲ ਕੈਬਚਿੰਜ ਹਿਸਟਰੀ ਆਫ਼ ਇੰਗਲਿਸ਼ ਲਿਟਰੇਚਰ ਦੇ ਨਮੂਨੇ ਤੇ ਪੰਜਾਬ ਯੂਨੀਵਰਸਿਟੀ ਪੰਜਾਬੀ ਸਾਹਿਤ ਦਾ ਇਤਿਹਾਸ' ਲਿਖਵਾਉਣ ਦਾ ਬੀੜਾ ਵੀ

  • 168, ਮਾਡਲ ਮ; ਲੁਧਿਆਣਾ