ਪੰਨਾ:Alochana Magazine October, November and December 1987.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

· ਚੁੱਕਿਆ। ਉਨ੍ਹਾਂ ਨੇ ਇਸ ਪ੍ਰਸਤਾਵਤ ਇਤਿਹਾਸ ਦੀਆਂ ਪਹਿਲੀਆਂ ਦੋ ਜਿਲਦਾਂ ਦੀ ਰੂਪ-ਰੇਖਾ ਤਿਆਰ ਕਤੁਕੇ ਨਾ ਉਤੇ ਕੰਮ ਆਰੰਭ ਦਿੱਤਾ। ਪ੍ਰਿੰਸੀਪਲ ਤੇਜਾ ਸਿੰਘ ਦੇ ਚਲੇ ਜਾਣ ਉਪਰੰਤ ਪ੍ਰੋ. ਪ੍ਰੀਤਮ ਸਿੰਘ, ਡਾ. ਹਰਨਾਮ fਘ ਸ਼ਾਨ ਅਤੇ ਡਾ. ਗੋਪਾਲ ਸਿੰਘ ਦਰਦੀ ਨੇ ਪ੍ਰਿੰ ਤੇਜ਼ ਸਿੰਘ ਵਲੋਂ ਛਹੇ ਕੰਮ ਨੂੰ ਪੂਰੀ ਲਗਨ ਤੇ ਗੰਭੀਰਤਾ ਨਾਲ ਜਾਰੀ ਰੱਖਿਆ । ਡਾ. ਗੋਪਾਲ ਸਿੰਘ ਨੇ ਪਹਿ ਜਿਲਦ ਲਈ ਕੁਝ ਚੈਪਟਰ. ਵੀ ਲਿਖੇ, ਪਰ ਇਹ ਕੰਮ ਕ' ਫ਼ੀ ਵਤੇ ਲਟਕਦਾ ਰਿਹਾ' । 1962 ਈ. ਵਿਚ ਡਾ. ਨਰਿੰਦਰ ਸਿੰਘ ਕੋਹਲੀ ਪੰਜਾਬੀ ਵਿਭਾਗ ਦੇ ਮੁਖੀ ਬਣ ਕੇ ਆਏ ਅਤੇ ਉਨ੍ਹਾਂ ਨੇ ਪ੍ਰਿੰਸੀਪਲ ਤੇਜਾ ਸਿੰਘ ਵਲੋਂ ਆਰੰਭ ਕੀਤੇ ਗਏ ਕੰਮ ਨੂੰ ਨੇਪਰੇ ਚਾੜਨ ਲ} ਨਵੇਂ ਸਿਰਿਓਂ ਉਦੱਮ ਆਰੰਭ ਕੀਤਾ ਅਤੇ ਮੁੱਢਲੀ ਰੂਪ-ਰੇਖਾ ਨੂੰ ] ਆਧਾਰ ਬਣਾ ਕੇ ਬਹੁਤ ਸਾਰੇ ਵਿਦਵਾਨਾਂ ਨੂੰ ਇਸ ਯੋਜਨਾ ਨਾਲ ਜੋੜਿਆ । ਪਹਿਲਾਂ ਇਹ ਸਲਾਹ ਸੀ ਕਿ ਪੰਜਾਂ ਜਿਲਦਾਂ ਦੀ ਸੰਪੂਰਨ ਸਾਮੱਗਰੀ ਤਿਆਰ ਕਰਵਾ ਕੇ ਇਸ ਨੂੰ ਪ੍ਰੇਮ ਵਿਚ ਭੇਜਿਆ ਜਾਏ ਪਰ ਇਸ ਉਤੇ ਕਾਫ਼ੀ ਸਮਾਂ ਲਗ ਜਾਣ ਦੀਆਂ ਸੰਭਾਵਨਾਵਾਂ ਨੂੰ ਮੁੱਖ ਖ ਕੇ ਜਹੜੀ ਜਲਦ ਤਿਆਰ ਹੁੰਦੀ ਗਵੀ, ਉਹ ਛਪਣ ਲਈ ਭੇਜ ਦਿੱਤੀ ਗਈ; ਇਹੀ ਕਾਰਨ ਹੈ ਕਿ ਦੂਜੀ ਜਲਦ ਪਹਿਲਾਂ ਤਿਆਰ ਹੋ ਜਾਣ ਕਰਕੇ ਪਹਿਲੇ ਛਪ ਗਈ ਅਤੇ ਪਹਿਲੀ ਜਲ :: ਵਿਚ ਛਪੀ । ਕੁਝ ਸਮੇਂ ਤੋਂ ਇਹ ਸ਼ੰਕਾ ਉਪਜਣ ਲਗ ਪਣ ਸੀ ਕਿ ਇਹ ਸਾਹਿਤ ਦਾ ਇਤਿਹ ਸ ਸ਼ਇਦ ਕਦੇ ਵੀ ਪਾਠਕਾਂ ਤਕ ਨਾ ਪੁੱਜ ਸਕੇ, ਪਰ ਤੀਜੀ ਜਿਦ ਦੇ ਪ੍ਰਕਾਸ਼ਤ ਹੋਣ ਨਨ ਆਸ ਬੱਝ ਗਈ ਹੈ ਤੇ ਬਾਕੀ ਦੇ ਦੋ ਭਾਗ ਵੀ ਜਹੜੇ ( ) ਵੀ ਤੇ ਵੀਹਵੀਂ ਸਦੀ ਦੇ ਸਾਹਿਤ ਨਾਲ ਸੰਬੰਧਿਤ ਹਨ, ਛੇਤੀ ਹੀ ਛਪ ਜਣਗੇ ! ' ਕਿਸੇ ਭਾਸ਼ਾ ਵਿਚ ਰਚੇ ਗਏ ਸਾfਹਤ ਨੂੰ ਇਤਿਹਾਸਕ ਕਮ, ਘਟਨਾ-ਕ੍ਰਮ ਜਾਂ ਵਿਰਤੀ ਅਨੁਸਾਰ ਤਰਤੀਬ ਦੇ ਕੇ ਉਸ ਦਾ ਯੋਗ ਮੁਲਾਂਕਣੇ ਸਾਹਿਤ ਦੇ ਇਤਹਾਸ ਦੀ ਮੁੱਢਲੀ ਲੋੜ ਜਾਂ ਮੰਗ ਹੁੰਦੀ ਹੈ । :fਹਲੋਂ ਪਹਿਲ ਅੱਡ ਅੱਡ ਖੇਤਰਾਂ ਜਾਂ ਅੱਡ ਅੱਡ ਰੁਚੀਆਂ ਵਾਲੇ ਲੰਖਤਾਂ ਜਾਂ ਲਿਖਤਾਂ ਨੂੰ ਇਕੱਤਤ ਜਾਂ ਸੰਗਤ ਕਰਕੇ, ਉਨ੍ਹਾਂ ਦੇ ਮਹੱਤਵ ਨੂੰ ਦਰਸਾਉਣ ਲਈ ਉਨਾਂ ਨੂੰ ਰਚਨਾ-ਕਲ ਦੇ ਸੰਦਰਭ ਵਿਚ ਰੱਖ ਕੇ ਕੁਝ ਟੀਕਾ ਟਿੱਪਣੀ ਸਮੇਤ ਪਾਠਕਾਂ ਦੇ ਦ੍ਰਿਸ਼ਟੀਗੋਚਰੇ ਕੀਤਾ ਜਾਂਦਾ ਹੈ ਅਤੇ ਵਰਤਮਾਨ ਦੀਆਂ ਸਾਹਿਤਿ ਧਾਰਨਾਵਾਂ ਨੂੰ ਭੂਤ ਦੀਆਂ ਪ੍ਰਾਪਤੀਆਂ ਨਾਲ ਜੋੜ ਕੇ ਇਹ ਲੜੀ ਵਿਚ ਪ੍ਰਣ ਦਾ ਯਤਨ ਕੀਤਾ ਜਾਦਾ ਹੈ । ਵਾਸਤਵ ਵਿਚ ਪੰਜਾਬੀ ਸਾਹਿਤ ਦੇ ਇਤਿਹਾਸ ਲਈ ਮੁੱਢਲੀ ਸਾਮਗੀ ਇਕੱਤ ਕਰਨ ਵਿਚ ਬਾਵਾ ਬੁੱਧ ਸਿੰਘ ਤੇ ਮੌਲਾ ਬਖ਼ਸ਼ ਕੁਸ਼ਤਾ ਦਾ ਵਿਸ਼ੇਸ਼ ਹੱਥ ਹੈ, ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਦਾ ਕੱਚਾ ਖਰੜਾ ਤਿਆਰ ਕੀਤਾ ਤੇ ਡਾ. ਮੱਹਨ ਸਿੰਘ ਨੇ ਡੀ. ਲਿਟ. ਦੀ ਡਿਗਰੀ ਲਈ ਲਿਖੇ ਆਪਣੇ ਸ਼ੋਧ-ਪੱਤਰ ਦੁਆਰਾ ਇਸ ਨੂੰ ਨਿਯਮਿਤ, ਨਿਸਚਿਤ ਤੇ ਵਿਗਿਆਨਿਕ ਰੂਪ ਦਿੱਤਾ । 137