ਪੰਨਾ:Alochana Magazine October, November and December 1987.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲਿਵ ਦੇ ਮਾਰਗ ਤੇ ਦ੍ਰਿਸ਼ਟੀ ਨਿਰਪੇਖ ਹੁੰਦੀ ਹੈ । ਇਸ ਦ੍ਰਿਸ਼ਟੀ ਨਾਲ 'ਹਉਂ' ਦੀ ਕਿਤੇ ਕੋਈ ਹਸਤੀ ਨਜ਼ਰ ਨਹੀਂ ਆਉਂਦੀ । ਧਾਤ ਦੇ ਮਾਰਗ ਤੇ ਦ੍ਰਿਸ਼ਟੀ ਸਾਪੇਖ ਤੇ ਸੰਬੰਧਵਾਚਕ ਹੁੰਦੀ ਹੈ । ਇਸ ਦ੍ਰਿਸ਼ਟੀ ਤੋਂ ਹਉਂ ਤੇ ਅਹਉਂ', 'ਨਿਜ ਤੇ ਪਰ’ ਵਿਚਾਲੇ ਦਾ ਅੰਤਰ ਨੂੰ ਕੇਵਲ ਯਥਾਰਥਕ ਹੀ ਲਗਦਾ ਹੈ ਸਗੋਂ ਕਿਰਿਆਤਮਕ ਤੇ ਕਾਰਵੰਦਾ ਵੀ ਪ੍ਰਤੀਤ ਹੁੰਦਾ ਹੈ। ਇਸ ਮਾਰਗ ਤੇ ਤਾਂ 'ਹਉਂ' ਦਾ ਵਜੂਦ ਆਵੱਸ਼ਕ ਹੁੰਦਾ ਹੈ, ਨਹੀਂ ਤਾਂ ਧਾਵੇ “ਕਉਣ' ? ਸਾਡੀ ਸਾਰੀ ਤਰਬੀਅਤ 'ਹਉਂ' ਦਾ ਐਲਾਨ ਕਰੀ ਜਾਣ ਦੀ ਹੁੰਦੀ ਹੈ । | ਪਰ, ਇਹ 'ਹਉਂ' ਸਾਡੇ ਲਈ ਕਰਦੀ ਕੀ ਹੈ ? ਵਖੇਵੇਂ ਹੀ ਪਾਉਂਦੀ ਹੈ । ਬੇਗਾਨਾ ਹੀ ਕਰਦੀ ਹੈ - ਹੀਰਾਂ ਤੋਂ ਬੇਗਾਨੇ, ਸਮਸਤ ਤੋਂ ਭਿੰਨ, ਅਸਲੇ ਤੋਂ ਓਪਰਾ, ਸੱਚ ਤੋਂ ਵਖਰਾ । ਇਹ ਸਾਡੇ ਆਪੇ ਦਾ ਆਪੇ ਨਾਲ ਛਲ ਹੈ । ਇਕ ਤਰਾਂ ਦਾ ਦੰਭ ਹੈ -- ਮੁੱਖੰਟ ਨੂੰ ਵਿਅਕਤਿਤਵ ਪਰਵਾਨ ਕਰੀ ਫਿਰਨ ਦਾ, ਇਸ ਨੂੰ ਸੱਚ ਮੰਨ ਕੇ ਇਸਨੂੰ ਸੰਵਾਰਦੇ ਫਿਰਨ ਦਾ, ਮੁਖੌਟ ਨਾਲ ਸੰਬੰਧਿਤ ਨਾਟ ਭੂਮਿਕਾ ਵਿਚ ਜੁਟੇ ਰਹਿਣ ਦਾ-ਇਤਨਾ ਕਿ ਅਸੀਂ ਆਪਣੇ ਅਸਲੇ ਵਲੋਂ ਵੀ ਬੇਖ਼ਬਰ ਹੋ ਜਾਂਦੇ ਹਾਂ । ਇਸ 'ਹਉਂ' ਦਾ ਇਉਂ ਭਰਮ-ਨਿਰਮਾਣ ਹੁੰਦਾ ਹੈ-ਨਾ ਜਿਸ ਦੀ ਕੋਈ ਠੋਸ ਹਕੀਕਤ ਹੈ ਨਾ ਅਵਿਰਲ ਹੋਂਦ, ਪਰ ਜਿਸ ਨੂੰ ਅਸੀਂ ਆਪਣਾ ਵਿਅਕਤਿਤਵ ਸ਼ੰਕਾਰ ਕਰ ਲੈਂਦੇ ਹਾਂ । ਸਾਨੂੰ ਲਗਦਾ ਹੈ ਕਿ ਏਹੋ ਸਾਨੂੰ ਇਕਮੁੱਠ ਕੀਤੀ ਬੈਠੀ ਹੈ, ਇਹ ਖਿਸਕ ਗਈ ਤਾਂ ਸਾਡਾ ਸਾਰਾ ਸੰਸਾਰ ਨਾਸ ਹੋ ਜਾਵੇਗਾ ਇਸ ਲਈ ਇਸ ਦੀ ਨਿਰੰਤਰਤਾ ਨੂੰ ਬਣਾਈ ਰਖਣਾ, ਇਸ ਭਰਮ ਨੂੰ ਪਾਲਦੇ ਰਹਿਣਾ, ਹੀ ਅਸੀਂ ਆਪਣਾ ਧਰਮ ਥਾਪ ਲੈਂਦੇ ਹਾਂ । ਫਿਰ ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਇਸ ਦਾ ਕੋਈ ਵਾਸਤਵਿਕ ਗਹਿਣਯੋਗ ਰੂਪ ਕੋਈ ਨਹੀਂ। ਇਹ ਤਾਂ ਆਦਤਾਂ ਦਾ ਇਕ ਪ੍ਰਬੰਧ ਹੈ । ਤਿਰੂਪਾਂ ਦਾ ਇਕ ਵਿਧਾਨ ਹੈ । ਸੰਰਚਨਾਵਾਂ ਦਾ ਇਕ ਤਿਮਾਨ ਹੈ । ਸਾਡੇ ਅਨੁਭਵ ਦੀ ਮੈਂ ਏਹੋ ਕੁਝ ਹੈ, ਪਰ ਅਸੀਂ ਇਸ ਨੂੰ ਆਪਣਾ ਸਮਸਤ ਸ੍ਰੀਕਾਰ ਕਰੀ ਬੈਠੇ ਹਾਂ, ਆਪਣੀ ਤਕਦੀਰ, ਆਪਣੀ ਭਾਵੀ! ਹਉਂ ਨੂੰ ਅਸ਼ਾਂ ਕਦੋਂ ਵੇਖਿਆ ਹੈ ? ਅਸੀਂ ਤਾਂ ਹੋਣੀ ਦੇ ਤਿਰੂਪਾਂ ਨੂੰ ਹੀ ਪਛਾਣਦੇ ਹਾਂ, ਤੇ ਉਹਨਾਂ ਨੂੰ ਇਕ ਭਰਮ-ਮੂਲਕ ਠੋਸ, ਨਿਰੰਤਰ 'ਮੈਂ' ਦਾ ਨਾਮ ਦੇਈ ਫਿਰਦੇ ਹਾਂ । ਇਸ 'ਮੈਂ' ਦਾ ਅਸਾਂ ਪ੍ਰਤੱਖ ਦੀਦਾਰ ਕਦੋਂ ਕੀਤਾ ਹੈ ? ਅਸੀਂ ਨਹੀਂ ਜਾਣਦੇ ਸਾਡੀ ਗਤੀਸ਼ੀਲ ਚੇਤਨਾ ਦਾ ਅੰਜ਼ਲ ਸ਼ਾਮੀ ਕੌਣ ਹੈ । ਅਸੀਂ ਇਸ 'ਹਉਂ ਨੂੰ ਹੀ ਇਸ ਦਾ ਸ਼ਾਮੀ ਥਾਪ ਲਿਆ ਹੈ, ਤੇ ਇਸ਼ ਦੀ ਦਾਸਤਾਂ ਨੂੰ ਆਪਣੀ ਤਕਦੀਰ ਮੰਨ ਲਿਆ ਹੈ । ਧਾਤ ਦੇ ਰਾਹ ਦਾ ਏਹੋ ਚਲਨ ਹੈ। ਹਉਮੈ ਤੇ ਵਿਕਾਰ । ਗੁਰਬਾਣੀ ਵਿਚ ਥਾਂ ਪਰ ਥਾਂ ਪੰਜ ਵਿਕਾਰਾਂ ਦਾ ਜ਼ਿਕਰ ਆਇਆ ਹੈ । ਇਹ ਹਨ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ । ਗਹੁ ਨਾਲ ਵਿਚਾਰੀਏ ਤਾਂ ਮਲੂਮ ਹੁੰਦਾ ਹੈ ਹਉਮੈ 14