ਪੰਨਾ:Alochana Magazine October, November and December 1987.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਹਨਾਂ ਪੰਜਾਂ ਦੀ ਜਨਮ ਦਾਤਾ ਹੈ । ਜਾਂ ਇਉ ਭੀ ਕਹਿ ਸਕਦੇ ਹਾਂ ਕਿ ਇਹ ਪੰਜੇ ਵਿਕਾਰ ਹਉਮੈ' ਦੇ ਰੁੱਖ ਦੀਆਂ ਹੀ ਸ਼ਾਖ਼ਾ ਹੋਨੇ । ਇਕੇ ਹਰ ਤਰ੍ਹਾਂ ਵੀ ਇਸ ਨੂੰ ਸਮਝ ਸਕਦੇ ਹਾਂ। ਸਾਡਾ ਅਸਲ ਸੁਭਾ ਵਿਕਾਰ ਰਹਿਤ ਹੈ, ਵਿਕਾਰ ਤਾਂ ਇਸ ਸੁਭਾ ਦੀ ਅਪਕ੍ਰਿਆ ਹਨ ਤੇ ਇਸ ਅਪਕ੍ਰਿਆ ਦਾ ਕਾਰਣ ਸਾਡੀ ਹਉਮੈ ਦਾ ਵਜੂਦ ਹੈ। ਹਉਮੈ ਇਹਨਾਂ ਵਿਕਾਰਾਂ ਨੂੰ ਕਿਵੇਂ ਪੈਦਾ ਕਰਦੀ ਹੈ, ਇਥੇ ਇਹ ਵਿਚਾਰਨਾ ਅਸੰਗਤ ਨਹੀਂ ਹੋਵੇਗਾ। ਮੋਹ ਹਉਮੈ ਜਦੋਂ ਬਾਹਰ ਵਲ ਆਪਣਾ ਵਿਸਤਾਰ ਕਰਦੀ ਹੈ ਤੇ ਵਸਤਾਂ ਨਾਲ ਜੁੜਦੀ ਹੈ ਤਾਂ ਮਮਤਾ ਬਣ ਜਾਂਦੀ ਹੈ । ਹਉਮੈ ਨਾਲ ਜਿਹੜੀ ਜਿਹੜੀ ਵਸਤ ਦਾ ਸੰਬੰਧ ਜੁੜਦਾ ਹੈ ਉਹ ਮੇਰੀ ਹੋ ਨਿਬੜਦੀ ਹੈ । 'ਮੈਂ' ਦਾ 'ਮੇਰੀ' ਨਾਲ ਜੋ ਸੰਬੰਧ ਹੈ ਉਸ ਨੂੰ ਮੋਹ ਕਹਿ ਸਕਦੇ ਹਾਂ । ‘ਮੋਰ-ਪੁਣਾ ਹੀ ਮੋਹ ਦੀ ਜੜ੍ਹ ਹੈ । ਇਹ ਮੇਰਾ ਘਰ ਹੈ, ਇਹ ਮੇਰਾ ਧਨ ਹੈ, ਇਹ ਮੇਰਾ ਬੇਟਾ ਹੈ, ਇਹ ਮੇਰਾ ਗੁਆਂਢੀ ਹੈ, ਇਹ ਮੇਰਾ ਦੇਸ਼ ਹੈ - ਐਸੀਆਂ ਸਭ ਮਨੌਤਾਂ ਪਿੱਛੇ ਮੋਹ ਵਰਤਦਾ ਹੈ । ਦਰ ਅਸਲ, ਮੋਹ ਪਦ ਦੇ ਦੇ ਅਰਥ ਹਨ : ਇਕ ਹੈ ਅਗਿਆਨ, ਭੁਲੇਖਾ; ਦੂਜਾ ਹੈ ਸੰਸਾਰਕ ਪਦਾਰਥਾਂ ਨਾਲ ਅੰਨ੍ਹਾਂ ਪ੍ਰੇਮ । ਇਸ ਮੱਧਤਾਂ ਦਾ ਕਾਰਣ ਵੀ ਤਾਂ ਅਗਿਆਨ ਹੀ ਹੈ । ਇਸ ਲਈ ਗੁਰਬਾਣੀ ਵਿਚ ਮੱਹ ਦੇ ਇਹ ਦੋਵੇਂ ਅਰਥ ਇਕੱਠੇ ਤੁਰਦੇ ਜਾਪਦੇ ਹਨ । ਵਾਸਤਵ ਵਿਚ ਮੱਰਾ ਕੀ ਹੈ ? ਛਿਨ ਭੰਗੁਰੂ ਦੇ ਸੰਬੰਧ ਨੂੰ ਮਾਲਕੀ ਸਮਝ ਬੈਠਦੇ ਹਾਂ । ਇਹ ਨਿਰਾ ਭਰਮ ਭੁਲੇਖਾ ਨਹੀਂ ਤਾਂ ਹੋਰ ਕੀ ਹੈ ? ਇਸੇ ਭਰਮ ਦੇ ਬੱਝੇ ਅਸੀਂ ਉਨ੍ਹਾਂ ਸਭੇ ਵਸਤਾਂ ਨਾਲ ਚੰਬੜੀ ਫਿਰਦੇ ਹਾਂ ਜਿਨ੍ਹਾਂ ਉਪਰ ਅਨਾਂ ਆਪਣੀ ਮਾਲਕੀ ਮੰਨ ਲਈ ਹੈ । ਮਾਲਕੀ ਹੀ ਨਹੀਂ, ਜਿਸ ਵਸਤ ਨਾਲ ਵੀ ਸਾਡਾ ਕੋਈ ਹਾਂ-ਮੁਖੀ ਜਾਂ ਨਾਂਹ-ਮਖੀ ਸੰਬੰਧ ਹੋ ਗਿਆ ਹੈ ਉਹ 'ਮਰੀ' ਦੀ ਹੱਦ ਵਿਚ ਆ ਜਾਂਦੀ ਹੈ । ਹਾਂ-ਮੁਖੀ ਸੰਬੰਧ ਨੂੰ ਬਾਣੀ ਵਿਚ 'ਰਾਗ' ਆਖਿਆ ਹੈ, ਨਾਂਹ-ਮਖੀ ਨੂੰ ਦੇਖ (97) । ਰਾਗ ਅਨੁਕੂਲ ਭਾਵਨਾ ਤੋਂ ਉਪਜਦਾ ਹੈ; ਦੋਖ, ਤਿਕੂਲ ਭਾਵਨਾ ਤੋਂ । ਰਾਗ ਵਿਚ ਆਕਰਸ਼ਣ ਜਾਂ ਖਿੱਚ ਪੈਦਾ ਹੁੰਦੀ ਹੈ; ਦੁੱਖ ਵਿਚ ਵਿਕਰਸੋਣ ਜਾਂ ਘਣ । ਪਰ ਦੋਨੋਂ ਪ੍ਰਕਾਰ ਦੇ ਭਾਵ ਸਾਡਾ ਬੰਧਨੇ ਬਣਦੇ ਹਨ । ਰਾਗ ਦੇ ਭਰਮਾਏ ਅਸੀਂ ਵਸਤਾਂ ਨੂੰ ਪ੍ਰਾਪਤ ਕਰਨ ਦਾ ਜਤਨ ਕਰਦੇ ਹਾਂ। ਦੇਖ ਦੇ ਭੜਕਾਏ ਅਸੀਂ ਉਨ੍ਹਾਂ ਦਾ ਨਾਸ ਕਰਨ ਤੇ ਤੁਲ ਜਾਂਦੇ ਹਾਂ । ਰਾਗ ਤੋਂ ਇੱਛਾ ਪੈਦਾ ਹੁੰਦੀ ਹੈ, ਦੋਖ ਤੋਂ ਹਿੰਸਾ । | ਇਹ ਨਹੀਂ ਕਿ ਦੋਖਾਤਮਕ ਮੌਹ ਹੀ ਦੁੱਖ ਦਾ ਕਾਰਣ ਹੈ । ਰਾਗਾਤਮਕ ਮੱਹ ਵੀ ਦੁੱਖ ਦਾ ਹੀ ਕਾਰਣ ਬਣਦਾ ਹੈ । ਇਸ ਵਿਚ ਪਹਿਲਾਂ ਇੱਛਾ ਪੈਦਾ ਹੁੰਦੀ ਹੈ, ਜੋ ਆਪਣੇ ਆਪ ਵਿਚ ਇਕ ਤਰ੍ਹਾਂ ਦਾ ਦੁੱਖ ਹੈ ਤੇ ਇਹ ਦੁੱਖ ਉੱਚਰ ਬਣਿਆ ਰਹਿੰਦਾ ਹੈ, ਜਿੱਚਰ 15