ਪੰਨਾ:Alochana Magazine October, November and December 1987.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਸ ਦੀ ਨਿਸ਼ਾਨੀ ਹੈ । ਮਿੱਟੀ ਦੇ ਕਣ ਤੋਂ ਲੈ ਆਦਮ ਦੇ ਦਿਲ ਤੀਕ ਸਭ ਕਾਸੇ ਲਈ ਸਤਿਕਾਰ ਜਾਗੇ, ਏਹ ਪਿਆਰ ਦਾ ਪ੍ਰਮਾਣ ਹੈ । ਪਿਆਰ ਅੰਦਰ ਹੀ ਹਉਮੈ ਦਾ ਹਲੂਲ ਹੁੰਦਾ ਹੈ . ਹਿਸਤ ਇਸ ਸਾਧਨਾ ਦਾ ਵਡਾ ਖੇਤ ਹੈ । ਜਦ ਮਾਂ ਆਪਣੇ ਪੁੱਤਰ ਨੂੰ ਆਪਣੀ ਛਾਤੀ ਨਾਲ ਲਾਂਦੀ ਹੈ, ਤਾਂ ਉਸਦਾ ਆਪਾ ਕਿਥੇ ਰਹਿ ਗਿਆ ਹੁੰਦਾ ਹੈ ? ਜਦ ਇਸ ਆਪਣੇ ਕੰਤ ਨਾਲ ਸੇਜਾਂ ਮਾਣਦੀ ਹੈ ਤਾਂ ਉਸ ਦੀ ਹਉਂ ਕਿਥੇ ਹੁੰਦੀ ਹੈ ? ਉਦੋਂ ਤਾਂ ਉਸ ਦਾ ਤੇ ਉਸਦੇ ਕੰਤ ਦੀ ਭਾਵਨਾ ਦਾ ਕੇਂਦਰ ਇਕ ਹੋ ਗਿਆ ਹੁੰਦਾ ਹੈ । ਦੋਨਾਂ ਦੀ ਨਵੇਕਲੀ ਹਉਂ ਦਾ ਪਰਤਿਆਗ ਹੋ ਗਿਆ ਹੁੰਦਾ ਹੈ । ਤਦ ਉਹਨਾਂ ਨੂੰ ਆਪਣੇ ਨਿਜਤਵ ਦਾ ਦਾਅਵਾ ਕਰਨ ਦੀ ਕੋਈ ਲੋੜ ਨਹੀਂ ਰਹਿੰਦੀ । ਉਹਨਾਂ ਅੰਦਰ ਇਕ ਹਉਂ-ਰਹਿਤ ਅਵਸਾਸ ਸਰਾਇਤ ਕਰ ਗਈ ਹੁੰਦੀ ਹੈ । ਇਹ ਹਉਂ ਰਹਿਤ ਕੇਂਦਰ ਕੇਵਲ ਉਨ੍ਹਾਂ ਦਾ ਹੀ ਕੇਂਦਰ ਨਹੀਂ, ਸਮਸਤ ਦਾ ਕੇਂਦਰ ਬਣਨ ਦੀ ਸੰਭਾਵਨਾ ਲਈ ਬੈਠਾ ਹੁੰਦਾ ਹੈ । ਜਦ ਵੀ ਅਸੀਂ ਆਪਣੇ ਬੱਚੇ ਦਾ ਮੂੰਹ ਚੁੰਮਦੇ ਹਾਂ, ਜਦ ਵੀ ਬੇਟੀ ਦੇ ਸਿਰ ਤੇ ਹੱਥ ਫੇਰਦੇ ਹਾਂ, ਜਦ ਵੀ ਭੈਣ ਦੇ ਗਲ ਲਗਦੇ ਹਾਂ, ਜਦ ਵੀ ਮਾਂ ਦੇ ਚਰਨਾਂ ਤੇ ਸੀਸ ਝੁਕਾਉਂਦੇ ਹਾਂ, ਤਾਂ ਇਸੇ ਨਿਹਕੇਵਲ ਕੇਂਦਰ ਨਾਲ ਜੁੜ ਰਹੇ ਹੁੰਦੇ ਹਾਂ | ਅਸੀਂ ਕਿਉਂਕਿ ਆਪਣੇ ਟੱਬਰ ਦੇ ਜੀਆਂ ਨੂੰ ਆਪਣੇ ਮੰਨਦੇ ਹਾਂ, ਇਸ ਲਈ ਉਹਨਾਂ ਤੋਂ ਜਿੰਦ ਜਾਮਾ ਸਦਕੇ ਕਰਨ ਨੂੰ ਤਿਆਰ ਹੁੰਦੇ ਹਾਂ । ਨਾਲ ਹੀ ਆਪਣੇ ਆਪ ਉਪਰ ਉਨਾਂ ਦਾ ਨਿਯੰਤ੍ਰਣ ਵੀ ਕਬੂਲਦੇ ਹਾਂ । ਇਉਂ ਗ੍ਰਹਿਸਤ ਦਾ ਸੰਵਿਧਾਨ ਸਾਡੀ ਹਉਮੈ ਨੂੰ ਖ਼ਤਰਨਾਕ ਸੂਰਤ ਅਖ਼ਤਿਆਰ ਕਰਨ ਤੋਂ ਵਰਜੀ ਰਖਦਾ ਹੈ । ਜੇਕਰ ਇਹ ਸੰਵਿਧਾਨ ਟੁੱਟ ਜਾਵੇ ਤਾਂ ਸਾਨੂੰ ਹਉਮੈ ਨੂੰ ਸਾਂਭਣ ਦੀ ਜਾਚ ਹੀ ਨਹੀਂ ਆਉਂਦੀ । ਓਦੋਂ ਸਾਡੀ ਨਿਯੰਤ੍ਰਣ ਹੀਣ, ਨਾਮਰਜਾਦ, ਹਉਂ ਖ਼ਤਰਨਾਕ ਸੰਭਾਵਨਾਵਾਂ ਨਾਲ ਸਾਂਝ ਪਾਉਣ ਤੋਂ ਵੀ ਦਰੇਗ਼ ਨਹੀਂ ਕਰਦੀ। ਇਸ ਪੱਖ ਹਿਸਤ ਦਾ ਸੰਵਿਧਾਨ ਧਾਰਮਿਕ ਰਹਿਤ ਦਾ ਸਹਿਧਰਮੀ ਹੈ । ਟੱਬਰ ਤੋਂ ਅੱਗੇ ਜਦ 'ਹਉਂ' ਦਾ ਵਿਸਤਾਰ ਹੁੰਦਾ ਹੈ ਇਸ ਦਾ ਤਦਾਤਮੀਕਰਣ ਆਪਣੇ ਸਹਿਧਰਮੀਆਂ, ਆਪਣੇ ਦੇਸ਼ਵਾਸੀਆਂ, ਆਪਣੀਆਂ ਕੌਮੀ ਸੰਸਥਾਵਾਂ, ਫਿਰੇ ਕੰਮਾਂਤੀ ਏਦਾਰਿਆਂ, ਆਦਰਸ਼ਾਂ ਤੇ ਸੰਕਲਪਨਾਵਾਂ ਨਾਲ ਹੋਣ ਲਗਦਾ ਹੈ । ਤਦ ਇਹਨਾਂ ਆਦਰਸ਼ਾਂ ਵਾਸਤੇ ਵੀ ਇਹ ਆਪਣੀ ਬਲੀ ਦੇਣ ਲਈ ਤਤਪਰ ਹੋ ਜਾਂਦੀ ਹੈ । ਤਦ ਸਾਰੀ ਮਾਨਵਤਾ ਉਸ ਨੂੰ ਆਪਣਾ ਟੱਬਰ ਜਾਪਣ ਲਗਦੀ ਹੈ - ਇੱਕ ਪਿਤਾ ਦੇ ਪੁਤ (44) । ਸਾਰੀ ਮੋਰ ਤੇਰ ਚੁਕੀ ਜਾਂਦੀ ਹੈ । ਓਦੋਂ 'ਮੈਂ' ਤੇ 'ਤੂੰ' ਰਲ ਕੇ 'ਅਸੀਂ ਨਹੀਂ ਸਗੋਂ 'ਇਕ' ਹੋ ਨਿਬੜਦੇ ਹਨ। ਤਦ ਕਿਸੇ ਤੇ ਦਾਅਵਾ ਨਹੀਂ ਰਹਿੰਦਾ -- ਕਿਉਂਕਿ ਦਾਅਵਾ ਤਾਂ ਦੂਜਿਆਂ ਤੇ ਹੁੰਦਾ ਹੋ । ਜੀਵਨ ਨਿਰਦਾਵੀਆ ਹੋ ਜਾਂਦਾ ਹੈ । ਏਹੋ ਹਉਮੈ ਦੇ ਅਭਾਵ ਦਾ ਮੁਕਾਮ ਹੈ । ਇਉਂ ਆਪਣਾ ਵਿਸਤਾਰ ਕਰਨ ਤੁਰੀ 'ਹਉਮੈ' ਆਪਣੀ ਹੀ ਨਿਵਿਰਤੀ ਦਾ ਸਾਧਨ ਬਣ ਜਾਂਦੀ ਹੈ । ਇਉਂ ਆਪਣੀ ਰੋਗਾਤਮਕਤਾ ਦਾ ਦਾਰੂ ਆਪਣੇ ਅੰਦਰ ਹੀ ਪ੍ਰਟਾ ਲੈਂਦੀ ਹੈ । 39