ਪੰਨਾ:Alochana Magazine October, November and December 1987.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਾਧਨ ਜੁਟਾਣ ਵਿਚ ਲਗੀ ਰਹਿੰਦੀ ਹੈ । ਸਭ ਤੋਂ ਵੱਡਾ ਖਤਰਾ ਇਸ ਨੂੰ ਆਪਣੇ ਆਪ ਦੇ ਵਿਣਾਸ ਦਾ ਰਹਿੰਦਾ ਹੈ । ਇਸ ਤੋਂ ਬਚਾਉ ਲਈ ਕਈ ਤਰ੍ਹਾਂ ਦੇ ਚੇਤਨ ਤੇ ਅਚੇਤਨ ਉਪਾਓ ਕਰਦੀ ਹੈ । ਇਕ ਸਾਧਨ ਕਬੂਤਰ ਵਾਂਗ ਅੱਖਾਂ ਮੁੰਦਣ ਦਾ ਹੈ । ਜਦ ਬਿੱਲੀ ਆਉਂਦੀ ਹੈ ਤਾਂ ਕਬੂਤਰ ਅੱਖਾਂ ਬੰਦ ਕਰ ਲੈਂਦਾ ਹੈ । ਫਿਰ ਬਿੱਲੀ ਦਿਸਦੀ ਨਹੀਂ, ਤੇ ਕਬੂਤਰ ਮੰਨ ਲੈਂਦਾ ਹੈ ਕਿ ਬਿੱਲੀ ਹੈ ਹੀ ਨਹੀਂ । ਹਕੀਕਤ ਨੂੰ ਅੱਖੋਂ ਪਰੋਖੇ ਕਰਨ ਤੇ ਉਸ ਤੋਂ ਮੁਕਰਨ ਦੀ ਕਿਰਿਆ ਸਾਡੀ ਹਉਮੈ ਦੇ ਬਚਾਉ ਸਾਧਨਾਂ ਵਿਚ ਵੀ ਸ਼ਾਮਲ ਹੈ । ਆਪਣੀ ਨਾਸ਼ਮਾਨਤਾ ਵਲੋਂ ਉਹ ਸਦਾ ਅੱਖਾਂ ਮੀਟੀ ਰਖਦੀ ਹੈ । ਹਰ ਉਸ ਘਟਨਾ ਨੂੰ ਜੋ ਸਾਡੀ ਨਾਸ਼ਮਾਨਤਾ ਵਲੋਂ ਸਾਨੂੰ ਚੇਤ ਕਰੇ, ਉਹ ਸਾਡੀ ਸਮਰਿਤੀ ਵਿਚੋਂ ਦਮਿਤ ਕਰ ਦੇਂਦੀ ਹੈ। ਇਉਂ ਰਖਿਆ ਦਾ ਭਰਮ ਬਣਾਈ ਰਖਦੀ ਹੈ। ਇਹ ਭਰਮ ਬਣਾਈ ਰੱਖਣਾ ਲੋਚਦੀ ਹੈ ਕਿ ਉਹ ਹਰ ਤਰ੍ਹਾਂ ਦੀ ਅਵਸਥਾ ਨਾਲ ਟਾਕਰਾ ਕਰ ਕੇ ਉਸ ਨੂੰ ਨਜਿੱਠ ਸਕਦੀ ਹੈ । ਜੇ ਇਸ ਭਰਮ ਨੂੰ ਕਦੇ ਕਈ ਤੌਖਲਾ ਆਣ ਵਾਪਰੇ, ਤਾਂ ਆਰੋਪਣ ਦੀ ਕਿਰਿਆ ਰਾਹੀਂ ਰਾਹ ਕਢਦੀ ਹੈ । ਤਦ ਕਸੂਰ ਆਪਣੇ ਵਿਚ ਨਹੀਂ, ਹੋਰਨਾਂ ਵਿਚ ਕਢਦੀ ਹੈ । ਇਉਂ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾ ਕੇ ਆਪਣੇ ਆਪ ਨੂੰ ਦੋਸ਼-ਮੁਕਤ ਕਰ ਲੈਂਦੀ ਹੈ । ਕਈ ਵਾਰ ਆਪਣੇ ਡਰ ਨੂੰ ਇਕ ਵਸਤੂ ਜਾਂ ਘਟਨਾ ਤੋਂ ਵਿਸਥਾਪਿਤ ਕਰ ਕੇ ਕਿਸੇ ਹੋਰ ਵਸਤੂ ਨਾਲ ਜੋੜ ਲੈਂਦੀ ਹੈ । ਮੌਤ ਦਾ ਡਰ, ਹਨੇਰੇ ਦਾ ਭੈ ਜਾਂ ਇਕੱਲ ਦਾ ਭੈ ਜਾਂ ਬੀਮਾਰੀ ਦਾ ਭੈ ਬਣ ਕੇ ਸਾਹਮਣੇ ਆਉਂਦਾ ਹੈ ! ਇਉਂ ਵਿਸਥਾਪਨ ਦੀ ਵਿਧੀ ਰਾਹੀਂ ਅਸਲ ਡਰ ਅੱਖੋਂ ਉਹਲੇ ਹੋਇਆ ਰਹਿੰਦਾ ਹੈ, ਤੇ ਦਿਸਦੇ ਡਰ ਦਾ ਚਾਰਾ ਕਰਨ ਵਿਚ ਹਉਮੈ ਜੁਟ ਜਾਂਦੀ ਹੈ । 'ਕਰਨ’, ‘ਦਮਨ’, ‘ਆਪ’ ਤੇ ‘ਵਿਸਥਾਪਨ’ ਅਨੇਕਾਂ ਉਹਨਾਂ ਸਾਧਨਾਂ ਵਿਚੋਂ ਕੁਝ ਚੋਣਵੀਆਂ ਮਿਸਾਲਾਂ ਹਨ ਜਿਨਾਂ ਦੀ ਵਰਤੋਂ ਹਉਮੈ ਆਪਣੇ ਭੈ ਨਿਵਿਰਤ ਕਰਨ ਲਈ ਕਰਦੀ ਹੈ । ਇਹਨਾਂ ਸਾਧਨਾਂ ਰਾਹੀਂ ਉਹ ਆਪਣੀ ਕੁੜਾਵੀ ਖਿਆ ਦਾ ਭਰਮ ਬਣਾਈ ਰਖਦੀ ਹੈ, ਪਰ ਇਹਨਾਂ ਸਭਨਾਂ ਦੇ ਬਾਵਜੂਦ ਵੀ ਇਸ ਦੇ ਅੰਦਰੋਂ ਭੈ ਜਾਂਦਾ ਨਹੀਂ। ਡਰ ਨੂੰ ਅੱਖੋਂ ਪਰੋਖੇ ਤਾਂ ਕਰ ਲੈਂਦੀ ਹੈ, ਉਸ ਨੂੰ ਗੁਆ ਨਹੀਂ ਸਕਦੀ । ਜਿਥੋਂ ਕਿਤੋਂ ਸੁਰਖਿਆ ਦੀ ਸੰਭਾਵਨਾ ਦਿਸਦੀ ਹੈ, ਉਸੇ ਨਾਲ ਆਪਣਾ ਤਦਾਤੀਕਰਣ ਕਰ ਲੈਂਦੀ ਹੈ । ਪਰ ਅਜਿਹੀ ਕਿਹੜੀ ਸਰੋਤ ਹੈ ਜੋ ਆਪ ਭੈ ਤੋਂ ਬਾਲਾ ਹੈ ? ਸਾਰੀ ਸਾਮਗੀ ਤਾਂ ਆਪ ਡਰ ਵਿਚ ਫਸੀ ਪਈ ਹੈ, ਹਰ ਕਾਸੇ ਨੂੰ ਡਰ ਵਿਆਪੇ ਪਏ ਹਨ (52) । ਸਾਰੀਆਂ ਵਸਤਾਂ, ਸਾਰੇ ਮਨੁੱਖ, ਸਾਰੇ ਦੇਵਤੇ, ਸਾਰੇ ਚੰਨ ਸੂਰਜ, ਸਾਰੀਆਂ ਧਰਤੀ, ਆਕਾਸ਼, ਪਾਤਾਲ, ਨਿਛੱਤਰ ਸਭ ਦੇ ਸਭ ਭੈ-ਸ਼ਤ ਹਨ । ਤੇ ਸਾਰਿਆਂ ਦੀ ਭਾਵੀ ਵਿਚ ਸ਼ਾਮਲ ਹੈ । ਇਕ ਨਿਰੰਕਾਰ ਹੀ ਐਸਾ ਹੈ ਜੋ ਭੈ-ਰਹਿਤ ਹੈ (53) ਤਦ ਉਹ ਸਾਰੀਆਂ ਵਸਤਾਂ, ਸਾਰੇ ਮਨੁੱਖਾਂ, ਸਾਰੇ ਦੇਵੀ ਦੇਵਤਿਆਂ, ਸਮਸਤ ਲ੍ਹਮੰਡ ਤੋਂ ਉਪਰ ਉਠ ਕੇ ਨਿਰਭਉ ਨਿਰੰਕਾਰ ਦਾ ਆਸਰਾ ਭਾਲਣ ਲਗਦੀ ਹੈ । ਨਿਰਭਉ ਨਾਲ ਤਦਾਤਮੀਕਰਣ ਨਾਲ ਆਪ ਨਿਰਭੈ ਹੋ ਜਾਂਦੀ ਹੈ । ਇਉਂ ਇਸ ਦਾ ਭੈ ਹੀ (ਜਾਂ ਇਸ ਦਾ