ਪੰਨਾ:Alochana Magazine October, November and December 1987.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਧੀਮੇ ਸੁਰਾਂ ਦਾ ਕਵੀ : ਸੋਹਨ ਸਿੰਘ ਮੀਸ਼ਾ -ਡਾ. ਪ੍ਰੇਮ ਪ੍ਰਕਾਸ਼ ਸਿੰਘ* ਸੋਹਨ ਸਿੰਘ ਮੀਸ਼ਾ ਪੰਜਾਬੀ ਕਵਿਤਾ ਦੀ ਨਵੀਨਤਮ ਕਾਵਿਧਾਰਾ ਦਾ ਵਾਮੁਕਤ ਸਚੇਤਨ ਕਵੀ ਹੈ । ਰੋਮਾਂਸਵਾਦ, ਮਾਰਕਸਵਾਦ, ਅਸਤਿਵਾਦ, ਆਧੁਨਿਕਤਾਵਾਦ ਆਦਿ ਵਿਭਿੰਨ ਵਾਦਾਂ ਦੇ ਪੜੋਸ ਤੇ ਪਰਿਵੇਸ਼ ਵਿਚ ਵਿਚਰਦਾ ਹੋਇਆਂ ਮੀਸ਼ਾ ਮੁਕਤਚਿੰਤਨ ਤੇ ਮੁਕਤ-ਮੁਹਾਵਰੇ ਵਾਲਾ ਇਕ ਨਵਾਂ ਹਸਤਾਖਰ ਹੈ । ਪੰਜਾਬੀ ਕਾਵਿ-ਸੰਸਕ੍ਰਿਤੀ ਦੀਆਂ ਪਰੰਪਰਾਵਾਂ ਦੀ ਪ੍ਰਸ਼ਠਭੂਮੀ ਉਤੇ ਉਸਦੀਆਂ ਕਈ ਕਵਿਤਾਵਾਂ ਸਿਰਜਤ ਹੋਈਆਂ ਹਨ ਪਰੰਤ ਆਧੁਨਿਕ ਥੀਮ-ਵਿਸਤਾਰ ਤੇ ਨਵੀਨ ਭਾਵ-ਬੋਧ ਹੀ ਉਸਦੀ ਕਾਵ-ਉਸਾਰੀ ਵਿਚ ਅਗਭੁਮਿਤ ਹੋਏ ਹਨ । ਇਉਂ ਪਰੰਪਰਾ ਮੀਸ਼ਾ ਦੇ ਕਾਵਿ ਦੀ ਪਿੱਠਭੂਮੀ ਹੈ ਅਤੇ ਨਵੀਨਤਾ ਉਸਦੀ ਅਗਭੂਮੀ ਹੈ । ਪਰੰਪਰਾ ਤੇ ਨਵੀਨਤਾ ਦੀ ਸਹਿਹੋਂਦ ਹੀ ਮੀਸ਼ਾ ਦੇ ਕਾਵਿ ਦਾ ਪਛਾਣ-ਚਿੰਨ ਹੈ । ਐਸ. ਐਸ. ਮੀਸ਼ਾ ਨੇ ਗੀਤਾਂ, ਗ਼ਜ਼ਲਾਂ ਤੇ ਨਜ਼ਮਾਂ (ਕਵਿਤਾਵਾਂ) ਨੂੰ ਆਪਣੇ ਕਾਵਿ-ਸੰਕਲਨਾਂ ਵਿਚ ਸੰਗਹਿ ਕੀਤਾ ਹੈ । ਕਾਵਿ-ਸੰਗ੍ਰਹਿ ਇਹ ਹਨ : ਚਰਸਤਾ (696), ਦਸਤਕ (1966), ਕੱਚ ਦੇ ਵਸਤਰ (1974), ਧੀਮੇ ਬੋਲ । 'ਚਰਸਤਾ’ ਦੀਆਂ ਕਵਿਤਾਵਾਂ ਕਵੀ ਮੀਸ਼ਾ ਦੀ ਮੁਢਲੀ ਦੁਬਿਧਾ-ਗਸਤ ਮਨੋਸਥਿਤੀ ਦੀਆਂ ਪ੍ਰਤੀਕ ਹਨ । ਇਸ ਪੜਾਅ ਤੇ ਉਸਦੀ ਮੁੰਤਜ਼ਿਰ ਤੇ ਖੰਡ-ਖੰਡੀ ਕਾਵਿ-ਚੇਤਨਾ ਵਿਵਿਧ ਪ੍ਰਕਾਰ ਦੇ ਵਿਸ਼ਿਆਂ ਨੂੰ ਕਾਵਿ ਦਾ ਲਕਸ਼ ਬਣਾਉਂਦੀ ਹੈ। ਇਥੇ ਮੀਸ਼ਾ ਇਸ਼ਕ ਦਾ ਸਵੈਗਤ (subjective ਅਨੁਭਵ ਪੇਸ਼ ਕਰਦਾ ਹੈ । ਇਸ਼ਕ ਦੀ ਬੇਵਫ਼ਾਈ, ਹਰ ਦੀਆਂ ਪੀੜਾਂ, ਵਸਲ ਦੀਆਂ ਵਕ ਸਥਿਤੀਆਂ, ਇਸ਼ਕ ਦੀ ਸਮ੍ਰਿਤੀ ਤੇ ਵਿਸਮ੍ਰਿਤੀ ਦੀ ਕਸ਼ਮਕਸ਼, ਆਦਿ ਵੰਨਸੁਵੰਨੇ ਭਾਵ ਚਿਤ ਕੀਤੇ ਗਏ ਹਨ । ਮੀਸ਼ਾ ਦੀ ਕਵਿਤਾ

  • ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪfਟਿਆਲਾ।