ਪੰਨਾ:Alochana Magazine October, November and December 1987.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਚ ਇਸ਼ਕ ਦਾ ਜੋ ਵਿਰੋਧਾਭਾਸੀ ਸੰਕਲਪ ਉਜਾਗਰ ਹੁੰਦਾ ਹੈ, ਵੇਖੋ : 'ਇਸ਼ਕ ਤਾਂ ਹੈ ਖੁਦੀ ਦਾ ਮਰ ਜਾਣਾ ਭੁੱਲ ਉਨ੍ਹਾਂ ਦੀ ਤੇ ਆਪ ਬਖਸ਼ਾਣਾ ਪਰ ਇਸ ਤੋਂ ਅੱਗੇ ਕਵੀ ਤ੍ਰਿਝਣ-ਜੱਗ, ਮਿੱਟੀ ਦਾ ਪੁਤਲਾਂ ਆਦਿ ਨਜ਼ਮਾਂ ਵਿਚ ਤਰਕਸ਼ੀਲ ਤੇ ਵਿਚਾਰਸ਼ੀਲ ਹੁੰਦਾ ਦਿਸਦਾ ਹੈ ਜਿਥੇ ਉਹ ਕਿਰਤਕ ਸੱਚ ਤੇ ਮਾਨਵੀ ਸੱਚ ਦੇ ਸੰਕੇਤ ਕਰਦਾ ਹੈ । ਰਵਾਇਤੀ ਕਿਸਮ ਦੀ ਸੂਫ਼ੀ ਬਿੰਬਾਵਲੀ ਦੇ ਮਾਧਿਅਮ ਨਾਲ ਕਵੀ ਨੇ ਨਵਾਂ ਦਾਰਸ਼ਨਿਕ ਕਾਵਿ-ਮੁਹਾਵਰਾ ਸਿਰਜਿਆ ਹੈ । ਵੇਖੋ : “ਠੀਕ ਇਹ ਮਿੱਟੀ ਦਾ ਪੁਤਲਾ ਹੀ ਸੀ|ਮੰਨਿਆ ਇਸ ਦੀ ਹਕੀਕਤੇ ਬਹੁਤ ਨਹੀਂ, ਇਕ ਅਲੀ ਹੈ ਪਰ ਇਸ ਵਿਚ ਭੜਕਦਾ... ... ਵੇਖੋ ਮਿੱਟੀ ਅੰਬਰਾਂ ਤੇ ਛਾ ਗਈਵੇਖ ਮਿੱਟੀ ਭੇਤ ਕੀ ਕੀ ਪਾ ਗਈ ।" ਜਾਂ " ਗ ਅਸਲੀਅਤ ਨਹੀਂ ਆਦਰਸ਼ ਹੈ, ਅਸਲੀਅਤ ਆਦਰਸ਼ ਦਾ ਸੰਘਰਸ਼ ਹੈ" ਪਰ ਸਾਰੇ ਕਾਵਿ-ਸੰਗ੍ਰਹਿ ਵਿਚ ਕਵੀ ਦੀ ਉਪਰਾਮ ਬਰਤੀ ਦਾ ਸਾਇਆ ਉਭਰਦਾ ਦਿਸਦਾ ਹੈ ।, ਚੁਰਸਤਾ, ਘਰ, ਗ਼ਮ, ਆਦਿ ਕਵਿਤਾਵਾਂ ਵਿਚ· ਉਪਰਾਮਤਾ ਦਾ ਇਹ ਵਿਸ਼ਾ ਇਹਸਾਸ਼ ਵਿਅਕਤ ਹੁੰਦਾ ਹੈ : “ ਆ ਇਸ ਨੂੰ ਉਦਾਸੀ-ਸੱਪ ਨੇ| ਸ ਆ ਕਿ ਮਰ ਗਿਆ ਇਹ ਸ਼ਹਿਰ ਹੈ' “ਹੁਣ ਇਸ ਘਰ ਵਿਚ ਹੀ ਨਹੀਂ ਲਗਦਾ, ਸਾਰਾ ਦਿਨ ਤਕਿਆਂ ਅਸਮਾਨੀਭੈ ਦੀਆਂ ਗਿਰਝਾਂ ਭੱਦੀਆਂ ਰਹੀਆਂ ਡੂੰਘੀ ਨੀਝ ਲਾਕੇ , ਵੇਖੀਏ ਤਾਂ ਅਜੇਹੀਆਂ ਵਿਸ਼ਾਦੀ ਅਨੁਭਵ ਵਾਲੀਆਂ , ਵਤਾਵਾਂ ਦੀ ਆਤਮਾ ਵਿਚ ਪੱਛਮ ਦਾ ਅਸਤ-ਵਾਦੀ ਦਰਸ਼ਨ ਪ੍ਰਤਿਫ਼ਲਤ ਹੁੰਦਾ ਦਿਸਦਾ ਹੈ । ਖ਼ੁਦਕੁਸ਼ੀ ,ਉਦਾਸੀ, ਸਹਿਮ, ਭੈ, ਸੰਸ, ਮਨੁੱਖੀ ਲਘੂਤਾ ਆਦਿ ਸਾਰੇ ਖੰਡਨਮੁਖੀ ਮਨੋਵਿਕਾਰ ਅਸਤਿਤ-ਦਰਸ਼ਨ ਦੀ ਹੀ ਦੇਣ ਹਨ ਆਧੁਨਿਕ ਪ੍ਰਯੋਗਸ਼ੀਲ ਕਾਵਿ ਵਿਚ ਇਨ੍ਹਾਂ ਦਾ ਅਧਿਕ ਪਾਸਾਰ-ਸਮੂਰਤ ਹੋਇਆ ਹੈ । ਮੀਸ਼ਾ ਦੇ ਕਾਵਿ-ਅਨੁਭਵ ਨੂੰ ਵੀ ਅਸਤਿਤਵਾਦੀ ਦਰਸ਼ਨ ਨੇ ਆਂਸ਼ਿਕ ਰੂਪ ਵਿਚ ਪ੍ਰਭਾਵਿਤ ਕੀਤਾ ਹੈ । 'ਦਸਤਕ' ਕਾਵਿ ਸੰਗ੍ਰਹਿ ਦੇ ਪੜਾਅ ਤੇ ਕਵੀ ਮੀਸ਼ਾ ਮਾਨਵੀ ਹੋਦ ਦੀਆਂ ਜਟਿਲਤਾਵਾਂ ਪ੍ਰਤੀ ਹੋਰ ਵੀ ਰੁਚਿਤ ਹੁੰਦਾ ਹੈ । ਇਥੇ ਉਸ ਦੀ ਤਰਕ-ਖਰਤੀ ਤੇ ਦਾਰਸ਼ਨਿਕ ਚੇਤਨਾ ਵਧੇਰੇ ਕਿਆਸ਼ੀਲ ਤੇ ਸਰਗਰਮ ਹੁੰਦੀ ਹੈ । ਮਨੁੱਖੀ ਅਸਤਿਤ ਨਾਲ ਚਿੰਬੜੀਆਂ , ਸਨਾਤਨ ਸਮੱਸਿਆਵਾਂ ਉਸਦੀ ਕਾਵਿ-ਵਸਤੂ ਬਣਦੀਆਂ ਹਨ । ਮੌਤ, ਬੁਢਾਪਾ, ਦਿਲ, ਮਨ, ਪ੍ਰਾਕਿਰਤਕ ਹੱਦਯਥਾਰਥ ਉਸਦੀ ਚੇਤਨਾ ਨੂੰ ਕਚੋਟਦਾ ਤੇ ਕੁਰੇਦਦਾ ਹੈ । ਇਸ ਸੰਬੰਧ ਵਿਚ “ਪ੍ਰਜ਼ਮ 54