ਪੰਨਾ:Alochana Magazine October, November and December 1987.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਵਿਤਾ ਦੇ ਇਹ ਕਾਵਿ-ਬਲ ਬੜੇ ਹੀ ਮਾਰ ਕੇ ਹਨੇ : “ਤੁਸੀਂ ਤਾਂ ਮਾਧਿਅਮ ਨੂੰ ਹੀ ਸਮਾ ਸਮਝਣ ਵਾਲੇ ਹੁਣ ਮੈਥੋਂ ਸਤਰੰਗੀ ਲੀਲਾ ਕਿਉਂ ਮੰਗਦੇ ਹੋ, ਮੈਂ ਤਾਂ ਤਿੱਖਿਆਂ ਕੋਨਿਆਂ ਵਾਲਾ{ਰੰਗੀਨ ਕੱਚ ਦਾ ਟੁਕੜਾ ਹਾਂ ਪਰ ਇੱਥੇ ਇਕ ਹੋਰ ਵਿਰਤ ਪ੍ਰਮੁੱਖਤਾ ਧਾਰਨ ਕਰਦੀ ਹੈ, ਉਹ ਹੈ ਸਮਕਾਲੀ ਯਥਾਰਥ ਦਾ ਕਵਿ-ਬਧ । ਵਾਜਾਂ ਦੀ ਭੀੜ; ਚਾਕਰੀ, ' ਮੱਤਦਾਨ ਆਦਿ ਨਜ਼ਮਾਂ ਸਮਕਾਲੀ ਸਮੱਸਿਆਵਾਂ ਬਾਰੇ ਤਤਕਾਲੀ ਪ੍ਰਤਿਕਰਮ ਹਨ । ਇਹ · ਰੁਚ . ਅਗਲੇ ਕਾਵਿ-ਸੰਗ੍ਰਹਿ “ਕੱਚ ਦੇ ਵਸਤਰ ਵਿਚ ਹੋਰ ਵੀ ਸ਼ਿੱਦਤ ਨਾਲ ਅਗਭੂਮਤ ਹੋਈ ਹੈ । ਕੱਚ ਦਾ ਵਸਤਰ, ਇਕ ਸੱਜਰਾ ਪ੍ਰਬੰਧ ਹੈ ਜੋ ਆਧੁਨਿਕ ਸ਼ੰਕਾ-ਸਤੇ ਸਮਾਜੀ ਵਰਤਾਰੇ ਉਤੇ ਬੜਾ ਤਿੱਖਾ ਵਿਅੰਗ ਹੈ । ਘਰਾਂ ਵਿਚ, ਬਾਜ਼ਾਰਾਂ ਵਿਚ, ਦਫ਼ਤਰਾਂ ਵਿਚ ਤੇ ਦਾਅਵਤਾਂ ਵਿੱਚ ਅੱਜ ਦਾ ਮਨੁਖ ਇਕ ਦੂਜੇ ਤੋਂ ਇਨ੍ਹਾਂ ਹੁੰਦਾ ਤੇ ਸਹਿਮਦਾ ਹੈ, ਕਿ ਉਸਦੀ ਆਤਮ-ਸੱਤਿਆ ਖੁਸਦੀ ਤੇ ਭੁਰ-ਭੁਰ ਜਾਂਦੀ ਹੈ । ਉਸਦਾ ਸਚੇਤਨ ਤੇ ਅਚੇਤਨ ਆਪਾ ਸੰਤਾਸ ਤੇ ਭੈ ਨਾਲ ਪਾਟਿਆ ਹੋਇਆ ਹੈ ਅਤੇ ਉਹ ਤੁਹਾਈ, ਇਕਲਾਪੇ ਦਾ ਬੁ ਤ ਸ਼ਿਕਾਰ ਹੈ । “ਇਹ ਜੋ ਅਜਕਲ ਨਜ਼ਮ ਵਿਚ ਕਵੀ ਆਪਸੀ ਤ੍ਰਾਸ ਤੇ ਸਹਿਮ ਦਾ ਬੜਾ ਹੀ ਪ੍ਰਭਾਵ-ਜਨਕ ਵਰਣਨ ਕਰਦਾ ਹੈ : ‘ਕੁਰਸੀ ਉਤੇ|ਇਜ਼ਤ ਵਾਲੇ ਕੱਚ ਦੇ ਵਸਤਰ ਪਾਕੇ ਬਹਿੰਦੇ, ਕਿਤੇ ਕਿਤੇ ਕੁਝ ਤਿੜਕ ਨਾ ਜਾਏ ਹਰ ਦਮ ਸਹਿਮੇ ਅੰਗਾਂ ਦਾ ਅਕੜੇਵਾਂ ਸਹਿੰਦੇ ... ... .. ਬਚਿਆਂ ਦੀ ਦਿਲਜੋਈ ਨੂੰ ਉਤੋਂ ਮੁਸਕਾਉਂਦੇ ਇਸ ਯੁਗ ਦੇ ਇਨਸਾਨ ਨੂੰ ਆਰਥਿਕ ਸਮਸਿਆਵਾਂ ਨੇ ਅਸਲੋਂ ਰੰਗਹੀਣਾ ਤੇ ਰਸਵਿਹੂਣਾ ਕਰ ਦਿੱਤਾ ਹੈ । ਉਸ ਵਿਚ ਜੋ ਕੁੜਨ, ਘੁਰਨ ਤੇ ਤੁਰਸ਼-ਕਲਾਮੀ ਹੈ, ਕਵੀ ਮੀਸ਼ਾ ਉਸ ਦੀ ਤਰਸ-ਯੋਗ ਅਵਸਥਾ ਦਾ ਭਰਪੂਰ ਚੜ੍ਹਣ ਕਰਦਾ ਹੈ । ਉਹ ਤਾਂ ਆਪਣੇ ਆਪ ਤੋਂ ਵੀ ਤੁਹਿੰਦਾ ਹੈ : “ਆਪਣਾ ਹੀ ਮੂੰਹ ਤਕਣਾ ਚਾਹਿਆ ਸ਼ੀਸ਼ੇ ਵਿਚ, ਤੈਥੋਂ ਆਪਣੇ ਨਕਸ਼ ਸਿਆਣੇ ਜਾਣ ਨਹੀਂ' --(ਔਝੜ) ਸੱਚਮੁਚ ਮਨੁੱਖ ਦਾ ਇਹ ਵਿਜੋਗੀਕਰਣ ਤੇ ਅਜਨਬੀਕਰਣ ਬੜਾ ਹੀ ਭਿਆਨਕ ਹੈ । ਇਸ ਪੜਾਅ ਦੀਆਂ ‘ਦਾਅਵਤ ਤੋਂ ਬਾਅਦ', 'ਕੈਬਰੇ ਤੋਂ ਬਾਅਦ' ਆਦਿ ਨਜ਼ਮਾਂ ਵਿਚ ਲਘੂ ਵਿਸ਼ਿਆਂ ਅਤੇ ਸਾਮਿਅਕ ਸਥਿਤੀਆਂ ਦਾ ਜੋ ਚਿਣ ਹੋਇਆ ਹੈ ਉਸ ਤੋਂ ਲਗਦਾ ਹੈ ਕਿ ਮੀਸ਼ਾ ਸਥਿਤੀਆਂ ਦਾ ਕਵੀ ਹੈ ਜਿਸ ਤੋਂ ਨਿੱਕੀ ਤੋਂ ਨਿੱਕੀ, ਅਣਗੋਲੀ, ਅਮ੍ਰਿਤ ਸਥਿਤੀ ਬਚ ਨਹੀਂ ਸਕਦੀ । ਇਨ੍ਹਾਂ ਅਰਥਾਂ ਵਿਚ ਮੀਸ਼ਾ ਸੂਖਮ-ਟਾ (visionary) ਕਵੀ ਹੈ । 55