ਪੰਨਾ:Alochana Magazine October, November and December 1987.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੀਸ਼ਾ ਦਾ ਨਵੀਨ ਥਾਵ-ਅਨੁਭਵ ਨਵੀਨ ਕਲਾ-ਪ੍ਰਸ਼ਾਸਨ ਦੀ ਮੰਗ ਕਰਦਾ ਹੈ । ਉਸਦਾ ਪ੍ਰਮੁਖ ਕਲਾ-ਪ੍ਰਸਾਧਨ ‘ਵਤੀ' ਹੈ ਅਰਥਾਤ ਵਿੰਗ-ਵਲੇਵੇਂ ਤੇ ਚਕਿਤਕਾਰੀ ਢੰਗ ਨਾਲ ਗੱਲ ਕਹਿਣੀ ਜੋ ਪਾਠਕਾਂ ਨੂੰ ਹੱਕਾ-ਬੱਕਾ ਕਰ ਦੇਵੇ । ਰੂਟੀਨ ਕਾਵਿ-ਮੁਹਾਵਰੇ ਤੋਂ ਪਰੇ ਹਟਕੇ ਉਸਦੀ ਵਕ੍ਰੋਕਤੀ ਦਾ ਜਾਦੁਈ ਕਿਸ਼ਮਾ ‘ਕੱਚ ਦੇ ਵਸਤਰ ਵਿਚ ਕਈ ਬਾਈ ਉਘੜਿਆ ਹੈ । ਇਕ ਵੰਨਰ ਪੇਸ਼ ਹੈ : "ਏਸ ਸ਼ਹਿਰ ਵਿਚ ਲੋਕ ਪੁਸ਼ਾਕਾਂ ਨਹੀਂ ਪਹਿਨਦੇ ਸਗੋਂ ਸ਼ੁਕੀਨ ਪੁਸ਼ਾਕਾਂ ਪਿੰਡੇ ਪਹਿਨਦੀਆਂ ਨੇ ਮੀਸ਼ਾ ਦੀ ਕਾਵਿਕ ਵਕਤੀ ਦਾ ਇਹ ਨਵਾਂ ਵਿਆਕਰਣ ਹੈ ਜਿਥੇ ਕਵੀ ਆਮ ਰਵਾਇਤੀ ਵਾਕ-ਮੁਹਾਵਰੇ ਨੂੰ ਉਲਟਾ ਕੇ ਪੁਸ਼ਾਕਾਂ ਪਿੰਡੇ ਪਹਿਨਦੀਆਂ ਵਾਲੀ ਅਦਭੁਤੇ ਸ਼ੈਲੀ ਉਸਾਰਦਾ ਹੈ । ਇਸ ਤੋਂ ਇਲਾਵਾ, ਕਵੀ ਮੀਸ਼ਾ ਨੇ ਕਈ ਤਾਜ਼ੇ ਬਿੰਬ, ਰੂਪਕ ਤੇ ਪ੍ਰਤੀਕ ਵੀ ਸਿਰਜੇ ਹਨ । “ਰੌਲੇ ਰੱਪੇ ਇਕ ਗੰਦਾ ਛੱਪੜ, ਲੋਚਾ ਦੀ ਕੱਚੀ ਰੁੱਤ, ਅਕਲ ਦੇ ਬੂਟੇ, ਬੜੇ ਹੀ ਸਾਰਥਕ ਤੇ ਸਮਰਥ ਰੂਪਕ ਹਨ ਜੋ ਕਵੀ ਦੀ ਕਾਵਿ-ਸ਼ਟੀ ਨੂੰ ਨਵੀਆਂ ਹਜ-ਰੇਖਵਾਂ ਨਾਲ ਅਲੰਕ੍ਰਿਤ ਕਰਦੇ ਹਨ । ਪਰ ਫ਼ਾਰਸੀ-ਉਰਦੂ ਦੇ ਕਈ ਸਮਾਸੀ ਸ਼ਬਦ (ਜਿਵੇਂ ਕੰਮਸ਼ਰਫ==ਨਿਰਧਨ, ਖ਼ ਫਰੇਬੀ = ਸਵੈ ਧੋਖਾ) ਉਸਦੀ ਕਵਿਤਾ ਦੀ ਬੋਧਤਾ ਤੇ ਸੰਚਾਰ-ਪ੍ਰਬੰਧ ਵਿਚ ਅੜਿੱਕੇ ਪੈਦਾ ਕਰਦੇ ਹਨ। ਕਵੀ ਮੀਸ਼ਾ ਦੀ ਇਹ ਵੀ ਉਲੇਖਨੀ ਵਿਸ਼ੇਸ਼ਤਾ ਹੈ ਕਿ ਉਹ ਧੀਮੇ ਸੁਰ ਦਾ ਚਿੰਤਨਸ਼ੀਲ ਕਵੀ ਹੈ, ਬਿਆਨ-ਬਾਜ਼ੀਆਂ ਤੇ ਨਾਅਰਿਆਂ ਨਾਲ ਆਪਣੇ ਕਾਵਿ-ਜਗਤ ਵਿਚ ਸ਼ੋਰ ਪੈਦਾ ਨਹੀਂ ਕਰਦਾ ਸਗੋਂ ਤਰਕ ਤੇ ਦਲੀਲ ਨਾਲ ਸੰਵਾਦ ਅੱਗੇ ਤੁਰਦਾ ਹੈ । ਇਉਂ ਉਸ ਦਾ ਸੰਬੋਧਨ ਵੀ · ਧੀਮਾ ਹੈ ਅਤੇ ਸੰਬੰਧ (ਸੰਕਲਪ) ਵੀ ਧੀਮਾ ਹੈ । ਇਕ ਗੱਲ ਹੋਰ ਵੀ ਹੈ । ਮੀਸ਼ਾ ਦੀ ਕਾਵਿ-ਸਿਰਜਨਾ ਵਿਚ ਘਰ ਅਸ਼ਲੀਲਤਾ, ਨੰਗੇਜ, ਬੀਭਤਸ ਤੇ ਬਿਭਚਾਰੀ ਦ੍ਰਿੜਣ ਦੀ ਸਵੀਕ੍ਰਿਤੀ ਨਹੀਂ ਹੈ । ਉਹ ਸਾਊ ਸ਼ੈਲੀ ਦਾ ਸਿਰਜਕ ਹੈ, ਉਸ ਦੀ ਕਵਿਤਾ ਵਿਚ ਕਿਤੇ ਵੀ ਰਸ-ਭੰਗ ਨਹੀਂ ਮਿਲਦਾ। ਇਸ ਤਰ੍ਹਾਂ ਮੀਸ਼ਾ ਵਿਸੰਗਤੀਆਂ ਤੇ ਉਲ-ਜਲੂਲਤਾਵਾਂ ਦੇ ਦੁਸ਼ਣਾਂ ਤੋਂ ਬਚ ਨਿਕਲਿਆ ਹੈ । ਸੱਚਮੁਚ ਮੀਸ਼ਾ ਸ਼ਿਸ਼ਟਾਚਾਰੀ ਕਵੀ ਹੈ ਜਿਸਦੀ ਅਜੋਕੀ ਪੰਜਾਬੀ ਕਵਿਤਾ ਨੂੰ ਡਾਢੀ ਲੋੜ ਹੈ । 56