ਪੰਨਾ:Alochana Magazine October, November and December 1987.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗ਼ਜ਼ਲ ਦੀ ਸਿਹਤ -ਡਾ. ਨਰੇਸ਼ ਗ਼ਜ਼ਲ ਦੀ ਸਹਿਤ ਦੋ ਗੱਲਾਂ ਤੇ ਨਿਰਭਰ ਕਰਦੀ ਹੈ । ਪਹਿਲੀ ਇਹ ਕਿ ਉਸਦਾ ਸਰੀਰ ਦਰੁਸਤ ਹੋਵੇ ਤੇ ਦੂਜੀ ਇਹ ਕਿ ਉਸਦੀ ਆਤਮਾ ਨਿਰੋਗ ਹੋਵੇ ! ਸਰੀਰ ਦੇ ਦਰੁਸਤ ਹੋਣ ਦਾ ਅਰਥ ਹੈ, ਰੂਪਕ ਪੱਖੋਂ ਗ਼ਜ਼ਲ ਦਾ ਦਰੁਸਤ ਹੋਣਾ ਤੇ ਆਤਮਾ ਦੇ ਨਿਰ ਹੋਣ ਦਾ ਅਰਥ ਹੈ, ਕਿਸੇ ਪੱਖ ਗਜ਼ਲ ਦਾ ਦੋਸ਼ਨ ਨਾ ਹੋਣਾ : ਜਿਸ ਤਰ੍ਹਾਂ ਸਾਧਾਰਨ ਮਨੁੱਖ ਦਾ ਸਰੀਰ ਰੋਗੀ ਹੋਣ ਤੇ ਉਸਦੀ ਆਤਮਾ ਬੇਚੈਨ ਹੋਈ ਰਹਿੰਦੀ ਹੈ, ਉਸੇ ਤਰ੍ਹਾਂ ਰੂਪਕ ਪੱਖ ਦੋਸ਼-ਪੁਰਨ ਗ਼ਜ਼ਲ ਦੀ ਆਤਮਾ ਵੀ ਵਿਆਕੁਲ ਰਹਿੰਦੀ ਹੈ । ਇਸੇ ਤਰ੍ਹਾਂ ਭਾਵੇਂ ਕਿਸੇ ਮਨੁੱਖ ਦਾ ਸਰੀਰ ਕਿੰਨਾ ਹੀ ਸੁਅਸਥ ਹੋਵੇ ਪਰ ਜੇਕਰ ਉਸਦੀ ਆਤਮਾ ਅਤ ਹੈ ਤਾਂ ਉਹ ਸੁਖੀ ਨਹੀਂ ਰਹਿ ਸਕਦਾ । ਭਾਵ ਇਹ ਕਿ ਜੇਕਰ ਰੂਪਕ ਪੱਖ ਗਜ਼ਲ ਦਰੁਸਤ ਵੀ ਹੋਵੇ, ਪਰ ਵਿਸ਼ੇ ਪੱਖੇ ਦੌਸ਼ ਪੂਰਨ ਹੋਵੇ ਤਾਂ ਉਸਨੂੰ ਸਫਲ ਗ਼ਜ਼ਲ ਨਹੀਂ ਆਖਿਆ ਜਾ ਸਕਦਾ । ਸਫਲ ਗਜ਼ਲ ਉਦੋਂ ਹੁੰਦੀ ਹੈ ਜੋ ਕਲਾ ਪੱਖ ਵੀ ਦਰੁਸਤ ਹੋਵੇ ਤੇ ਭਾਵ ਪੱਖ ਵੀ । ਅਰਥਾਤ ਜ਼ਲ ਨਾ ਸਿਰਫ਼ ਉਲੇ-ਵੇਜ਼ਨ, ਕ : ਫ਼ੀਆ-ਰਦੀਫ਼ ਦੇ ਪੱਖੋਂ ਹੀ ਸਹੀ ਹੋਣੀ ਚਾਹੀਦੀ ਹੈ ਸਗੋਂ ਉਸਦੇ ਸ਼ੇਅਰਾਂ ਵਿਚ ਪਏ ਵਿਚਾਰ ਵੀ ਦਵੇ ਅਤੇ ਢੁੱਕਵੇਂ ਹੋਣੇ ਚਾਹੀਦੇ ਹਨ । ਰੂਪਕ ਪੱਖ | ਗਜ਼ਲ ਦਾ ਰੂਪਕ ਪੱਖ ਪਹਿਲਾ ਤਕਾਜ਼ਾ ਇਹ ਕਰਦਾ ਹੈ ਕਿ ਗ਼ਜ਼ਲ ਦੇ ਸਕੇ ਸ਼ਿਅਰ ਇੱਕੋ ਬਹਿਰ ਵਿਚ ਹੋਣ ਤੇ ਪੂਰੀ ਗ਼ਜ਼ਲ ਵਿਚ ਕਿਤੇ ਵੀ ਬਹਿਰ ਭੰਗ ਨਾ ਹੁੰਦੀ ਹੋਵੇ । ਬਹਿਰ-ਵਜ਼ਨ ਇਸ ਤਕਾਜ਼ੇ ਨੂੰ ਪੂਰਾ ਕਰਨ ਲਈ ਦੋ ਗੱਲਾਂ ਦੀ ਲੋੜ ਹੁੰਦੀ ਹੈ । ਪਹਿਲੀ ਇਹ ਕਿ ਕਵੀ ਨੂੰ ਬਹਿਰ-ਵਜ਼ਨ ਦਾ ਪਤਾ ਹੋਵੇ ਤਾਂ ਜੋ ਉਹ ਤੇਲ-ਵਿਧੀ ਅਨੁਸਾਰ, ਗ਼ਜ਼ਲ

  • ਪੰਜਾਬ ਯੂਨੀਵਰਸਿਟੀ ਈਵਨਿੰਗ ਕਾਲਜ, ਪੰਜਾਬ ਯੂਨੀਵਰਸਿਟੀ, ਚੰਡੀਗ ॥